14.2C Vancouver
ADS

May 4, 2020 3:28 PM -

ਕਈ ਸੂਬਿਆਂ ਵਲੋਂ ਕੋਵਿਡ-19 ਨਾਲ ਜੁੜੀਆਂ ਪਾਬੰਦੀਆਂ ਉੱਤੇ ਢਿੱਲ ਦੇਣ ਦੀ ਸ਼ੁਰੂਆਤ

Share On
several-provinces-begin-easing-covid-19-lockdown-restrictions
People enjoy a warm day in a park in Montreal, Saturday, May 2, 2020, as the COVID-19 pandemic continues in Canada and around the world. THE CANADIAN PRESS/Graham Hughes

ਕੈਨੇਡਾ ਵਿੱਚ ਕੋਵਿਡ-19 ਮਹਾਂਮਾਰੀ ਦੇ ਨਵੇਂ ਪੜਾਅ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਅਤੇ ਕਈ ਸੂਬੇ ਅੱਜ ਤੋਂ ਪਾਬੰਦੀਆਂ ਨੂੰ ਢਿੱਲ ਦੇਣ ਦੀ ਸ਼ੁਰੂਆਤ ਕਰਨ ਜਾ ਰਹੇ ਹਨ।

ਦੇਸ਼ ਦੇ ਅੱਧੇ ਤੋਂ ਵੱਧ ਕਰੋਨਾਵਾਇਰਸ ਨਾਲ ਸੰਬੰਧਤ ਮਾਮਲੇ ਕਿਊਬੈੱਕ ਵਿੱਚ ਸਾਹਮਣੇ ਆਏ ਹਨ ਅਤੇ ਅੱਜ ਤੋਂ ਮਾਂਟਰੀਆਲ ਦੇ ਬਾਹਰ ਦੇ ਇਲਾਕੇ ਵਿੱਚ ਰਿਟੇਲ ਸਟੋਰ ਦੁਬਾਰਾ ਖੋਲ੍ਹੇ ਜਾ ਰਹੇ ਹਨ।

ਮਾਂਟਰੀਆਲ ਦੇ ਵਿੱਚ ਸਟੋਰਾਂ ਨੂੰ 11 ਮਈ ਤੋਂ ਖੋਲ੍ਹਣ ਦੀ ਯੋਜਨਾ ਹੈ।

ਓਨਟਾਰੀਓ ਦੇ ਵਿੱਚ ਅੱਜ ਤੋਂ ਕਰਬਸਾਈਡ ਪਿਕਅੱਪ ਨਾਲ ਗਾਰਡਨ ਸੈਂਟਰ, ਲੌਨ ਕੇਅਰ, ਲੈਂਡਸਕੇਪਿੰਗ ਕੰਪਨੀਆਂ ਅਤੇ ਆਟੋਮੈਟਿਕ ਕਾਰ ਵਾਸ਼ ਖੁੱਲ੍ਹ ਜਾਣਗੇ।

ਮੈਨੀਟੋਬਾ ਵਿੱਚ ਅੱਧੀ ਕਪੈਸਿਟੀ ਨਾਲ ਮਿਊਜ਼ੀਅਮ, ਲਾਇਬ੍ਰੇਰੀਆਂ, ਰਿਟੇਲ ਸਟੋਰ ਅਤੇ ਰੈਸਟੋਰੈਂਟ ਦੇ ਪੈਟੀਓ ਦੁਬਾਰਾ ਖੋਲ੍ਹੇ ਜਾ ਰਹੇ ਹਨ।

ਮੈਨੀਟੋਬਾ, ਸਸਕੈਚਵਨ ਅਤੇ ਐਲਬਰਟਾ ਵਿੱਚ ਡੈਂਟਿਸਟਰੀ ਅਤੇ ਫਿਜ਼ੀਓਥੈਰੇਪੀ ਨਾਲ ਜੁੜੀਆਂ ਸੇਵਾਵਾਂ ਵੀ ਅੱਜ ਤੋਂ ਉਪਲੱਬਧ ਹੋਣਗੀਆਂ।

ਮੈਰੀਟਾਈਮਜ਼ ਦੇ ਸੂਬਿਆਂ ਵਿੱਚ ਪਿਛਲੇ ਹਫ਼ਤੇ ਨਿਯਮਾਂ ਉੱਤੇ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਗਈ ਸੀ।

ਬ੍ਰਿਟਿਸ਼ ਕੋਲੰਬੀਆ ਵੱਲੋਂ ਫਿਲਹਾਲ ਕੋਈ ਵੀ ਅਜਿਹਾ ਪਲਾਨ ਸਾਂਝਾ ਨਹੀਂ ਕੀਤਾ ਗਿਆ।

Latest news

36-year-old-man-dies-in-edmonton-police-shooting-asirt-to-investigate
Punjabi

ਐਡਮਿੰਟਨ ’ਚ ਪੁਲਿਸ ਦੀ ਗੋਲੀਬਾਰੀ ਵਿੱਚ 36 ਸਾਲਾ ਵਿਅਕਤੀ ਦੀ ਮੌਤ, ASIRT ਕਰੇਗੀ ਜਾਂਚ

ਐਡਮਿੰਟਨ ਦੇ ਸਾਊਥ ਵੈਸਟ ਇਲਾਕੇ ਵਿੱਚ ਐਤਵਾਰ ਸਵੇਰੇ ਪੁਲਿਸ ਦੀ ਗੋਲੀਬਾਰੀ ਵਿੱਚ ਇੱਕ 36 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਹ ਘਟਨਾ ਇੱਕ ਘਰ ਵਿੱਚ ਔਰਤ ਅਤੇ ਇੱਕ ਬੱਚੇ ਨੂੰ ਗੋਲੀ ਲੱਗਣ ਦੀ ਰਿਪੋਰਟ ਤੋਂ ਬਾਅਦ ਵਾਪਰੀ। ਐਡਮਿੰਟਨ ਪੁਲਿਸ ਸਰਵਿਸਸ ਮੁਤਾਬਕ ਅਧਿਕਾਰੀਆਂ ਨੂੰ Donsdale ਡ੍ਰਾਈਵ ਅਤੇ 45 ਐਵੇਨਿਊ ਨੇੜੇ ਇੱਕ ਘਰ ਵਿੱਚ ਬੰਦੂਕਧਾਰੀ ਵਿਅਕਤੀ ਦੇ ਦਾਖਲ ਹੋਣ ਅਤੇ ਇੱਕ ਔਰਤ ਤੇ ਬੱਚੇ ਨੂੰ ਗੋਲੀ ਮਾਰਨ ਦੀ ਸੂਚਨਾ ਮਿਲੀ ਸੀ। ਪੁਲਿਸ ਜਦੋਂ ਮੌਕੇ ’ਤੇ ਪਹੁੰਚੀ ਤਾਂ ਉਨ੍ਹਾਂ ਨੂੰ ਕੁਝ ਜ਼ਖਮੀ ਲੋਕ ਘਰ ਦੇ ਬਾਹਰ ਮਿਲੇ।
calgary-shaw-byelection-voters-head-to-polls-today
Punjabi

ਕੈਲਗਰੀ-ਸ਼ਾਅ ਉਪ ਚੋਣਾਂ ਲਈ ਅੱਜ ਪੈ ਰਹੀਆਂ ਵੋਟਾਂ

ਕੈਲਗਰੀ-ਸ਼ਾਅ ਉਪ-ਚੋਣਾਂ ਲਈ ਅੱਜ ਵੋਟਾਂ ਪੈ ਰਹੀਆਂ ਹਨ। ਇਸ ਚੋਣ ਮੈਦਾਨ ਵਿੱਚ ਪੰਜ ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ, ਜਿਨ੍ਹਾਂ ਵਿੱਚ ਯੂ.ਸੀ.ਪੀ. ਵੱਲੋਂ Mike Derry, NDP ਵੱਲੋਂ Kyle Campbell, ਪ੍ਰੋਗਰੈਸਿਵ ਟੋਰੀ ਪਾਰਟੀ ਵੱਲੋਂ Kyle Joseph, ਲਿਬਰਲ ਪਾਰਟੀ ਵੱਲੋਂ John Roggeveed ਅਤੇ independent ਉਮੀਦਵਾਰ ਵਜੋਂ Rolly Ashdown ਸ਼ਾਮਲ ਹਨ।
trump-signals-canada-u-s-trade-deal-could-be-reached-soon
Punjabi

ਟਰੰਪ ਦਾ ਸੰਕੇਤ, ਕੈਨੇਡਾ ਨਾਲ ਵਪਾਰਕ ਸਮਝੌਤਾ ਹੋ ਸਕਦਾ ਹੈ ਜਲਦ

ਕੈਨੇਡਾ ਨਾਲ ਟ੍ਰੇ਼ਡ ਵਾਰ ਵਿਚਕਾਰ ਰਾਸ਼ਟਰਪਤੀ ਡੌਨਲਡ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਇੱਕ ਵਪਾਰਕ ਸਮਝੌਤਾ ਬਹੁਤ ਜਲਦ ਹੋ ਸਕਦਾ ਹੈ। ਉਨ੍ਹਾਂ ਇਹ ਟਿੱਪਣੀ ਵੀਕੈਂਡ ਦੌਰਾਨ ਆਈਰਲੈਂਡ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੀ। ਟਰੰਪ ਨੇ ਕਿਹਾ ਕਿ ਸਾਡੇ ਮੈਕਸੀਕੋ ਨਾਲ ਸਬੰਧ ਬਹੁਤ ਵਧੀਆ ਹੋਣ ਜਾ ਰਹੇ ਹਨ, ਕੈਨੇਡਾ ਨਾਲ ਵੀ ਸਬੰਧ ਚੰਗੇ ਹਨ ਪਰ ਪਿਛਲੇ 50 ਸਾਲਾਂ ਤੋਂ ਔਟਵਾ ਨੇ ਸਾਡੇ ਨਾਲ ਵਿਤਕਰਾ ਕੀਤਾ ਹੈ।
fishing-vessel-sinks-near-tsawwassen-ferry-terminal-two-people-rescued
Punjabi

ਸਾਵਸਨ ਫੈਰੀ ਟਰਮੀਨਲ ਨੇੜੇ ਮੱਛੀ ਫੜਨ ਵਾਲੀ ਕਿਸ਼ਤੀ ਡੁੱਬੀ, ਦੋ ਵਿਅਕਤੀਆਂ ਨੂੰ ਸੁਰੱਖਿਅਤ ਬਚਾਇਆ

ਬੀ.ਸੀ. ਦੇ ਲੋਅਰ ਮੇਨਲੈਂਡ ਅਤੇ ਵੈਨਕੂਵਰ ਆਈਲੈਂਡ ਵਿਚਕਾਰ ਸਾਵਸਨ ਫੈਰੀ ਟਰਮੀਨਲ ਨੇੜੇ ਐਤਵਾਰ ਨੂੰ ਇੱਕ fishing vessel ਦੇ ਡੁੱਬਣ ਦੀ ਘਟਨਾ ਵਾਪਰੀ, ਅਧਿਕਾਰੀਆਂ ਮੁਤਾਬਕ, ਦੁਪਹਿਰ ਬਾਅਦ ਕਰੀਬ ਸਵਾ ਤਿੰਨ ਵਜੇ ਉਨ੍ਹਾਂ ਨੂੰ ਇੱਕ ਕਿਸ਼ਤੀ ਡੁੱਬਣ ਕਾਰਨ ਦੋ ਲੋਕਾਂ ਦੇ ਪਾਣੀ ਵਿਚ ਫਸੇ ਹੋਣ ਦੀ ਰਿਪੋਰਟ ਮਿਲੀ, ਬੀ.ਸੀ. ਫੈਰੀਜ਼ ਦੀ spokesperson Sheila Reynolds ਨੇ ਦੱਸਿਆ ਕਿ ਇਸ ਮੌਕੇ ਸਪਿਰਿਟ ਆਫ਼ ਬ੍ਰਿਟਿਸ਼ ਕੋਲੰਬੀਆ ਅਤੇ Coastal Renaissance ਨੇ ਤੁਰੰਤ ਰੈਸਕਿਊ ਬੋਟ ਨੂੰ ਰਵਾਨਾ ਕੀਤਾ ਅਤੇ ਦੋਵੇਂ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
canada-inflation-holds-steady-at-3-in-august-rate-hike-concerns-grow
Punjabi

ਕੈਨੇਡਾ ਦੀ ਮਹਿੰਗਾਈ ਅਗਸਤ ’ਚ 3% ’ਤੇ ਸਥਿਰ, ਵਿਆਜ ਦਰਾਂ ਵਧਣ ਦਾ ਖ਼ਤਰਾ

ਕੈਨੇਡਾ ਦੀ ਮਹਿੰਗਾਈ ਦਰ ਅਗਸਤ ਵਿਚ 3 ਫੀਸਦੀ 'ਤੇ ਸਥਿਰ ਦਰਜ ਹੋਈ ਹੈ। ਹਾਲਾਂਕਿ, ਸਤੰਬਰ ਦੇ consumer price index ਵਿਚ ਅਗਲੇ ਮਹੀਨੇ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਇਸ ਮਹੀਨੇ ਬਰੈਂਟ ਕੱਚਾ ਤੇਲ 100 ਡਾਲਰ ਪ੍ਰਤੀ ਬੈਰਲ ਤੋਂ ਪਾਰ ਹੋ ਗਿਆ ਹੈ ਅਤੇ ਇਸ ਦੇ ਨਾਲ ਹੀ ਟਰੰਪ ਵੱਲੋਂ ਲਾਗੂ ਕੀਤੇ ਗਏ 50 ਫੀਸਦੀ ਨਵੇਂ ਟੈਰਿਫਸ ਅਤੇ ਕੈਨੇਡਾ ਦੇ ਬਰਾਬਰ ਜਵਾਬੀ ਕਦਮਾਂ ਦਾ ਵੀ ਪੂਰਾ ਅਸਰ ਆਉਣ ਵਾਲੇ ਮਹਿੰਗਾਈ ਦੇ ਅੰਕਿੜਿਆਂ ਵਿਚ ਦੇਖਣ ਨੂੰ ਮਿਲੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link