Jan 25, 2023 12:51 PM -

ਯਸ਼ਰਾਜ ਫਿਲਮਜ਼ ਦੇ ਬੈਨਰ ਹੇਠਾਂ ਬਣਨ ਵਾਲੀ ਅਦਿੱਤਿਆ ਚੋਪੜਾ ਦੀਆਂ ਵੱਡੀਆਂ ਖ਼ਾਹਸ਼ਾਂ ਵਾਲੀ ਫਿਲਮ ਪਠਾਣ ਸੁਨਹਿਰੀ ਪਰਦੇ ਦੀ ਸ਼ੋਭਾ ਬਣ ਗਈ ਹੈ। ਦੇਸ਼ ਵਿਦੇਸ਼ ਵਿਚ ਰਿਲੀਜ਼ ਹੋਈ ਇਸ ਫਿਲਮ ਵਿਚ ਮੁੱਖ ਭੂਮਿਕਾਵਾਂ ਸ਼ਾਹਰੁਖ ਖਾਨ ਦੀਪਿਕਾ ਪਾਦੁਕੋਣ ਅਤੇ ਜਾਨ ਅਬ੍ਰਾਹਮ ਨੇ ਨਿਭਾਈਆਂ ਹਨ। ਪਿਛਲੇ ਦਿਨੀਂ ਇਸ ਫਿਲਮ ਦੇ ਟਰੇਲਰ ਦਾ ਪਰਦਰਸ਼ਨ ਦੁਬਈ ਦੇ ਚਰਚਿਤ ਬੁਰਜ ਖਲੀਫਾ ਵਿੱਚ ਕੀਤਾ ਗਿਆ ਸੀ। ਫਿਲਮ ਦੀ ਸਕ੍ਰਿਪਟ ਦਾਨਿਸ਼ ਆਲਮ ਅਤੇ ਸਿਧਾਰਥ ਆਨੰਦ ਨੇ ਲਿਖੀ ਹੈ। ਇਹ ਫਿਲਮ ਇਕੋ ਵੇਲੇ ਹਿੰਦੀ ਤਮਿਲ ਅਤੇ ਤੇਲਗੂ ਵਿਚ ਰਿਲੀਜ਼ ਹੋਈ ਹੈ। ਪਠਾਣ ਦੇ ਦੋ ਗੀਤ 'ਬੇਸ਼ਰਮ ਰੰਗ' ਅਤੇ 'ਝੂੰਮੇ ਜੋ ਪਠਾਨ' ਪਹਿਲਾਂ ਹੀ ਬੇਹੱਦ ਚਰਚਿਤ ਹੋ ਗਏ ਹਨ।




