15.41C Vancouver
ADS

Sep 28, 2022 9:58 PM - Connect News

ਬੀ.ਸੀ. ਨੇ ਅਗਸਤ ਮਹੀਨੇ 'ਚ ਓਵਰਡੋਜ਼ ਕਾਰਨ ਗਵਾਈਆਂ 169 ਜਾਨਾਂ, ਸ਼ੀਲਾ ਮੈਕਮਸਨ ਨੇ ਜਤਾਇਆ ਦੁੱਖ

Share On
sheila-malcolmson-reacts-after-b-c-lost-169-more-people-due-to-drug-toxcity-in-august
"In August, we lost 169 people to the poisoned drug supply." (Photo - BC Govt.)

ਬੀ.ਸੀ. 'ਚ ਅਗਸਤ ਮਹੀਨੇ ਤਕ ਦੇ ਓਵਰਡੋਜ਼ ਸੰਬੰਧੀ ਮੌਤਾਂ ਦੇ ਅੰਕੜੇ ਸਾਂਝੇ ਕੀਤੇ ਗਏ ਹਨ।

ਬੀ.ਸੀ. ਕੋਰੋਨਰ ਆਫਿਸ ਨੇ ਜਾਣਕਾਰੀ ਦਿੱਤੀ ਹੈ ਕਿ ਸਾਲ 2022 ਦੇ ਅਗਸਤ ਮਹੀਨੇ ਵਿੱਚ 169 ਲੋਕਾਂ ਨੇ ਓਵਰਡੋਜ਼ ਕਾਰਨ ਜਾਨ ਗਵਾ ਦਿੱਤੀ।

ਜੁਲਾਈ 'ਚ ਓਵਰਡੋਜ਼ ਸੰਬੰਧੀ ਮੌਤਾਂ ਦੀ ਗਿਣਤੀ 192 'ਤੇ ਰਹਿਣ ਤੋਂ ਬਾਅਦ ਅਗਸਤ 'ਚ ਓਵਰਡੋਜ਼ ਸੰਬੰਧੀ ਮੌਤਾਂ 'ਚ ਕੁਝ ਗਿਰਾਵਟ ਵੇਖਣ ਨੂੰ ਮਿਲੀ ਹੈ।

ਔਸਤ ਅਨੁਸਾਰ ਅਗਸਤ ਦੇ ਮਹੀਨੇ 'ਚ ਹਰ ਰੋਜ 5 ਤੋਂ ਵਧੇਰੇ ਲੋਕਾਂ ਨੇ ਓਵਰਡੋਜ਼ ਕਾਰਨ ਜਾਨ ਗਵਾ ਦਿੱਤੀ।

ਅੰਕੜੇ ਦਰਸ਼ਾਉਂਦੇ ਸਨ ਕਿ ਪਹਿਲੇ 8 ਮਹੀਨਿਆਂ ਵਿਚਾਲੇ 1,400 ਤੋਂ ਵਧੇਰੇ ਲੋਕ ਓਵਰਡੋਜ਼ ਕਾਰਨ ਜਾਨ ਗਵਾ ਚੁੱਕੇ ਹਨ।

ਇਸ ਤੋਂ ਪਹਿਲਾਂ ਮਈ 'ਚ 197, ਜੂਨ 'ਚ 146 ਅਤੇ ਜੁਲਾਈ 'ਚ 192 ਮੌਤਾਂ ਦਰਜ ਕੀਤੀਆਂ ਗਈਆਂ ਸਨ। ਔਸਤ ਅਨੁਸਾਰ ਇਸ ਸਾਲ ਹਰ ਮਹੀਨੇ ਬੀ.ਸੀ. 'ਚ ਓਵਰਡੋਜ਼ ਸੰਬੰਧੀ 180 ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ।

ਇਸ ਸਾਲ ਹੁਣ ਤਕ ਜਾਨ ਗਵਾਉਣ ਵਾਲਿਆਂ 'ਚ 71% ਗਿਣਤੀ 30 ਤੋਂ 59 ਸਾਲ ਵਿਚਾਲੇ ਦੇ ਲੋਕਾਂ ਦੀ ਦੱਸੀ ਗਈ ਹੈ।

ਇਸ 'ਚ 78% ਲੋਕ ਪੁਰੁਸ਼ ਸਨ। ਇਸ ਸਾਲ ਹੁਣ ਤਕ ਫਰੇਜ਼ਰ ਹੈਲਥ ਅਤੇ ਵੈਨਕੂਵਰ ਕੋਸਟਲ ਹੈਲਥ ਅਥਾਰਿਟੀਸ 'ਚ ਸਭ ਤੋਂ ਵੱਧ ਓਵਰਡੋਜ਼ ਸੰਬੰਧੀ ਮੌਤਾਂ ਦਰਜ ਕੀਤੀਆਂ ਗਈਆਂ ਹਨ।

ਫਰੇਜ਼ਰ ਹੈਲਥ 'ਚ 455 ਅਤੇ ਵੈਨਕੂਵਰ ਕੋਸਟਲ ਹੈਲਥ 'ਚ 405 ਓਵਰਡੋਜ਼ ਸੰਬੰਧੀ ਮੌਤਾਂ ਦਰਜ ਕੀਤੀਆਂ ਗਈਆਂ ਹਨ।

ਬੀ.ਸੀ. 'ਚ ਸਾਲ 2016 ਤੋਂ ਓਵਰਡੋਜ਼ ਸੰਬੰਧੀ ਐਲਾਨੀ ਗਈ ਪਬਲਿਕ ਹੈਲਥ ਐਮਰਜੈਂਸੀ ਤੋਂ ਬਾਅਦ 10,000 ਲੋਕ ਇਸ ਓਵਰਡੋਜ਼ ਸੰਬੰਧੀ ਕਾਰਨਾਂ ਦੇ ਚਲਦਿਆਂ ਜਾਨ ਗਵਾ ਚੁੱਕੇ ਹਨ।

ਬੀ.ਸੀ. ਦੀ ਮੈਂਟਲ ਹੈਲਥ ਅਤੇ ਐਡਿਕਸ਼ਨਸ ਮੰਤਰੀ, ਸ਼ੀਲਾ ਮੈਲਕਮਸਨ ਨੇ ਸੂਬੇ 'ਚ ਓਵਰਡੋਜ਼ ਸੰਬੰਧੀ ਮੌਤਾਂ ਦੇ ਤਾਜਾ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਕਿਹਾ ਹੈ ਕਿ ਜਹਿਰੀਲੀ ਡਰੱਗ ਸਪਲਾਈ ਕਾਰਨ 169 ਲੋਕਾਂ ਦੀ ਮੌਤ ਦੁੱਖਦਾਈ ਹੈ।

ਉਨ੍ਹਾਂ ਕਿਹਾ ਕਿ ਇਹ ਪਰਿਵਾਰਾਂ, ਦੋਸਤਾਂ ਅਤੇ ਕਮਿਊਨਿਟੀ ਲਈ ਵੱਡਾ ਘਾਟਾ ਹੈ।

ਮੈਲਕਮਸਨ ਨੇ ਕਿਹਾ ਕਿ ਸੂਬਾ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਮਾਨਸਿਕ ਸਿਹਤ ਅਤੇ ਸਬਸਟੈਂਸ ਵਰਤੋਂ ਸੰਬੰਧੀ ਦੇਖਭਾਲ ਦਾ ਇੱਕ ਸਿਸਟਮ ਤਿਆਰ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਸੇਫ ਸਪਲਾਈ ਵੀ ਇਸ ਦਾ ਇੱਕ ਹਿੱਸਾ ਹੈ ਅਤੇ ਬੀ.ਸੀ. ਦੇਸ਼ ਦਾ ਇਕੱਲਾ ਸੂਬਾ ਹੈ ਜੋ ਇਹ ਪਹਿਲਕਦਮੀ ਕਰ ਰਿਹਾ ਹੈ।

ਮੈਲਕਮਸਨ ਨੇ ਕਿਹਾ ਕਿ ਸਬਸਟੈਂਸ ਵਰਤੋਂ ਦੇ ਆਲੇ-ਦੁਆਲੇ ਦਾ ਸਟਿਗਮਾ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਕੌਂਪਲੈਕਸ ਕੇਅਰ ਹਾਊਸਿੰਗ ਵੀ ਇੱਕ ਤਰੀਕਾ ਹੈ ਜਿਸ ਆਸਰੇ ਜਹਿਰੀਲੇ ਡਰੱਗਸ ਸੰਬੰਧੀ ਸੰਕਟ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Latest news

alberta-government-suspends-fuel-tax-until-year-end
Punjabi

ਐਲਬਰਟਾ ਸਰਕਾਰ ਨੇ ਸਾਲ ਦੇ ਅੰਤ ਤੱਕ ਫਿਊਲ ਟੈਕਸ ਕੀਤਾ ਸਸਪੈਂਡ

ਐਲਬਰਟਾ ਸਰਕਾਰ ਸਾਲ ਦੇ ਆਖੀਰ ਤਕ ਸੂਬੇ 'ਚ ਲੱਗਣ ਵਾਲੇ ਫਿਊਲ ਟੈਕਸ ਨੂੰ ਸਸਪੈਂਡ ਕਰ ਰਹੀ ਹੈ। ਪ੍ਰੀਮੀਅਰ ਸਮਿਥ ਨੇ ਮੰਗਲਵਾਰ ਕੈਲਗਰੀ ਦੇ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ। ਸਮਿੱਥ ਨੇ ਕਿਹਾ ਕਿ ਪਿਛਲੇ ਮਹੀਨੇ Western Texas Intermediate (WTI) ਦੀ ਔਸਤ ਕੀਮਤ $90.54 per barrel ਰਹੀ- ਜਿਸਦੀ ਵਜ੍ਹਾ ਨਾਲ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਤਿਮਾਹੀ ਲਈ 13 ਸੈਂਟ ਦਾ ਸੂਬਾਈ ਫਿਊਲ ਟੈਕਸ ਪੂਰੀ ਤਰ੍ਹਾਂ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ।
b-c-premier-david-eby-calls-early-provincial-election
Punjabi

ਡੇਵਿਡ ਈਬੀ ਵੱਲੋਂ ਬੀ.ਸੀ. ਵਿਚ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦਾ ਐਲਾਨ

ਪ੍ਰੀਮੀਅਰ ਡੇਵਿਡ ਈਬੀ ਨੇ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਨ੍ਹਾਂ ਵਲੋਂ ਬੀ.ਸੀ. ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰਕੇ ਵਿਧਾਨ ਸਭਾ ਭੰਗ ਕਰ ਦਿੱਤੀ ਗਈ ਹੈ। ਇਹ ਵਿਧਾਨ ਸਭਾ ਚੋਣਾਂ ਨਿਰਧਾਰਤ ਸਮੇਂ ਤੋਂ ਦੋ ਸਾਲ ਪਹਿਲਾਂ ਹੋ ਰਹੀਆਂ ਹਨ, ਜੋ ਅਸਲ ਵਿਚ 21 ਅਕਤੂਬਰ 2028 ਨੂੰ ਹੋਣੀਆਂ ਸਨ।
b-c-mla-brent-chapman-leaves-conservatives-joins-onebc-party
Punjabi

ਬੀ.ਸੀ. ਵਿਧਾਇਕ ਬਰੈਂਟ ਚੈਪਮੈਨ ਨੇ ਕੰਜ਼ਰਵੇਟਿਵ ਪਾਰਟੀ ਛੱਡੀ, ਵਨ ਬੀ.ਸੀ. ਵਿੱਚ ਹੋਏ ਸ਼ਾਮਲ

ਬੀ.ਸੀ. ਵਿਚ ਪਾਰਟੀਆਂ ਅੰਦਰ ਜੋੜ-ਤੋੜ ਦਾ ਦੌਰ ਤੇਜ਼ ਹੋ ਗਿਆ ਹੈ। ਸਰੀ ਸਾਊਥ ਤੋਂ ਵਿਧਾਇਕ ਬਰੈਂਟ ਚੈਪਮੈਨ ਬੀ.ਸੀ. ਕੰਜ਼ਰਵੇਟਿਵ ਪਾਰਟੀ ਛੱਡ ਕੇ ਵਨ ਬੀ.ਸੀ. ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਚੈਪਮੈਨ ਬੀ.ਸੀ. ਕੰਜ਼ਰਵੇਟਿਵ ਦੀ ਸਾਬਕਾ ਲੀਡਰ ਕੈਰੀ-ਲਿਨ ਫਿੰਡਲੇ ਦੇ ਪਤੀ ਹਨ। ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਪੁਰਾਣੇ ਵਿਵਾਦਿਤ ਸੋਸ਼ਲ ਮੀਡੀਆ ਬਿਆਨਾਂ ਕਾਰਨ ਪਾਰਟੀ ਅੰਦਰ ਲਗਾਤਾਰ ਦਬਾਅ ਦਾ ਸਾਹਮਣਾ ਕਰ ਰਹੇ ਸਨ।
b-c-premier-david-eby-meets-lieutenant-governor-wendy-cocchia
Punjabi

ਡੇਵਿਡ ਈਬੀ ਨੇ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ

ਪ੍ਰੀਮੀਅਰ ਡੇਵਿਡ ਈਬੀ ਵਲੋਂ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰ ਲਈ ਗਈ ਹੈ। 12.15 ਵਜੇ ਉਹ ਵਿਕਟੋਰੀਆ ਸਥਿਤ ਸਰਕਾਰੀ ਭਵਨਵਿਖੇ ਪ੍ਰੈੱਸ ਕਾਨਫਰੰਸ ਕਰਨਗੇ, ਜਿਥੇ ਈਬੀ ਵਲੋਂ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰਨ ਦੀ ਉਮੀਦ ਹੈ।
canadas-ndp-opposes-federal-plan-to-allow-private-investment-in-major-airports
Punjabi

ਕੈਨੇਡਾ ਦੇ ਹਵਾਈ ਅੱਡਿਆਂ ’ਚ ਨਿੱਜੀ ਨਿਵੇਸ਼ ਦੀ ਯੋਜਨਾ ਦਾ NDP ਵੱਲੋਂ ਵਿਰੋਧ

ਕੈਨੇਡਾ ਦੇ ਹਵਾਈ ਅੱਡਿਆਂ ਵਿਚ ਨਿੱਜੀ ਨਿਵੇਸ਼ ਦੀ ਇਜਾਜ਼ਤ ਦੇਣ ਦੀ ਫੈਡਰਲ ਸਰਕਾਰ ਦੀ ਯੋਜਨਾ ਵਿਰੁੱਧ ਫੈਡਰਲ ਐਨ.ਡੀ.ਪੀ. ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ ਦੇ ਲੀਡਰ ਐਵੀ ਲੁਈਸ ਨੇ ਕਾਰਨੀ ਸਰਕਾਰ ਦੇ ਇਸ ਕਦਮ ਨੂੰ ਨਿੱਜੀਕਰਨ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਸਰਕਾਰ ਵੱਲੋਂ ਇਸ ਨੂੰ ਸਿੱਧੇ ਤੌਰ 'ਤੇ ਨਿੱਜੀਕਰਨ ਦੀ ਯੋਜਨਾ ਨਾ ਕਹਿਣਾ ਜਨਤਾ ਨਾਲ ਧੋਖਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link