Mar 11, 2022 9:22 PM - The Canadian Press

ਸਰੀ 'ਚ ਗਿਲਫੋਰਡ ਇਲਾਕੇ 'ਚ ਗੋਲੀ ਚੱਲਣ ਦੀ ਵਾਰਦਾਤ ਵਾਪਰੀ ਹੈ।
ਘਟਨਾ 'ਚ ਇੱਕ ਆਦਮੀ ਜਖਮੀ ਹੋ ਗਿਆ ਹੈ।
ਮਾਮਲਾ ਵੀਰਵਾਰ ਰਾਤ ਕਰੀਬ 11.30 ਵਜੇ ਦਾ ਦੱਸਿਆ ਗਿਆ ਹੈ।
ਪੁਲਿਸ ਨੂੰ 104 ਐਵੀਨਿਊ ਦੇ 14100 ਬਲੌਕ 'ਚ ਗੋਲੀਆਂ ਚੱਲਣ ਦੀ ਜਾਣਕਾਰੀ ਮਿਲੀ ਸੀ।
ਪੁਲਿਸ ਦਾ ਮੰਨਣਾ ਸੀ ਕਿ ਮਾਮਲਾ ਮਿਥ ਕੇ ਕੀਤੀ ਗਈ ਸ਼ੂਟਿੰਗ ਦਾ ਸੀ ਹਾਲਾਂਕਿ ਇਸ ਨੂੰ ਗੈਂਗ ਹਿੰਸਾ ਨਾਲ ਜੁੜੀ ਘਟਨਾ ਨਹੀਂ ਮੰਨਿਆ ਜਾ ਰਿਹਾ।
ਘਟਨਾ ਪਿੱਛੇ ਦੇ ਇਰਾਦੇ ਬਾਰੇ ਫਿਲਹਾਲ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇਲਾਕੇ 'ਚ ਪੁਲਿਸ ਟੇਪਿੰਗ ਕੀਤੀ ਗਈ ਹੈ ਅਤੇ ਇਸ ਦੇ ਪਿੱਛੇ ਇੱਕ ਬੀ.ਐਮ.ਡਬਲਿਊ. ਗੱਡੀ ਖੜੀ ਵੇਖੀ ਜਾ ਸਕਦੀ ਸੀ।
ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਘਟਨਾ ਦੀ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨੂੰ ਦੱਸਿਆ ਜਾਵੇ।




