10.98C Vancouver
ADS

Jun 20, 2022 2:15 PM - ANI

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ 'ਚ ਦਿੱਲੀ ਪੁਲਿਸ ਨੇ ਦੋ ਸ਼ਾਰਪ ਸ਼ੂਟਰ ਕੀਤੇ ਗ੍ਰਿਫਤਾਰ

Share On
sidhu-moose-wala-murder-case-two-chief-sharpshooters-arrested
Sidhu Moose Wala (Photo : ANI)

ਦਿੱਲੀ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿਚ ਦੋ ਮੁੱਖ ਸ਼ਾਰਪ ਸ਼ੂਟਰਾਂ ਸਣੇ ਤਿੰਨ ਵਿਅਕਤੀ ਗ੍ਰਿਫਤਾਰ ਕਰ ਲਏ ਹਨ। ਇਸ ਦੇ ਨਾਲ ਹੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ 50 ਰੌਂਦ ਤੇ 3 ਪਿਸਤੌਲਾਂ ਸਣੇ ਹਥਿਆਰਾਂ ਅਤੇ ਵਿਸਫੋਟਕਾਂ ਦਾ ਇੱਕ ਜ਼ਖੀਰਾ ਵੀ ਬਰਾਮਦ ਕੀਤਾ ਹੈ।

ਗ੍ਰਿਫਤਾਰ ਕੀਤੇ ਸ਼ਾਰਪ ਸ਼ੂਟਰਾਂ ਵਿਚ ਮੁੱਖ ਮੁਲਜ਼ਮ ਪ੍ਰਿਆਵਰਤ ਕੈਨੇਡਾ ਸਥਿਤ ਗੋਲਡੀ ਬਰਾੜ ਦੇ ਸਿੱਧੇ ਸੰਪਰਕ ਵਿਚ ਸੀ ਅਤੇ ਇਸ ਨੇ ਵਾਰਦਾਤ ਸਮੇਂ ਟੀਮ ਦੀ ਅਗਵਾਈ ਕੀਤੀ ਸੀ। ਪ੍ਰਿਆਵਰਤ ਪਹਿਲਾਂ ਵੀ ਦੋ ਕਤਲ ਕੇਸਾਂ ਵਿਚ ਸ਼ਾਮਲ ਰਿਹਾ ਹੈ।

ਉਸ ਨੂੰ 2015 ਵਿਚ ਸੋਨੀਪਤ ਦੇ ਇੱਕ ਕਤਲ ਕੇਸ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ 2021 ਵਿਚ ਸੋਨੀਪਤ ਦੇ ਇੱਕ ਹੋਰ ਕਤਲ ਕੇਸ ਵਿਚ ਲੋੜੀਂਦਾ ਸੀ। 26 ਸਾਲਾ ਪ੍ਰਿਆਵਰਤ ਦੇ ਨਾਲ ਹੀ ਪੁਲਿਸ ਨੇ 24 ਸਾਲ ਕਸ਼ਿਸ਼ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੋਹਾਂ ਦੀ ਪਛਾਣ ਫਤਿਹਗੜ੍ਹ ਦੇ ਇੱਕ ਪੈਟਰੋਲ ਪੰਪ 'ਤੇ ਲੱਗੇ ਸੀ. ਸੀ. ਟੀ. ਵੀ. ਫੁਟੇਜ ਤੋਂ ਹੋਈ ਸੀ।

ਪੁਲਿਸ ਨੇ ਤੀਸਰਾ ਮੁਲਜ਼ਮ 29 ਸਾਲਾ ਕੇਸ਼ਵ ਕੁਮਾਰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਸ਼ੂਟਰਾਂ ਦੇ ਭੱਜਣ ਵਿਚ ਮਦਦ ਕੀਤੀ ਅਤੇ ਘਟਨਾ ਵਾਲੇ ਦਿਨ ਮਾਨਸਾ ਤੱਕ ਉਨ੍ਹਾਂ ਦਾ ਸਾਥ ਦਿੱਤਾ। ਕੁਮਾਰ ਨੂੰ 2020 ਵਿਚ ਬਠਿੰਡਾ ਵਿਚ ਇੱਕ ਕਤਲ ਕੇਸ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਪੰਜਾਬ ਵਿਚ ਫਿਰੌਤੀ ਦੇ ਵੱਖ-ਵੱਖ ਮਾਮਲਿਆਂ ਵਿਚ ਵੀ ਇਸ ਦੇ ਸ਼ਾਮਲ ਹੋਣ ਦਾ ਸ਼ੱਕ ਹੈ।

Latest news

b-c-minister-bowinn-ma-tells-of-frightening-incident-at-her-constituency-office
Punjabi

ਬੀ.ਸੀ. ਦੀ ਇੰਫ੍ਰਾਸਟਰਕਚਰ ਮੰਤਰੀ ਬੌਵਿਨ ਮਾ ਦੇ ਕੌਂਸਟੀਚੂਐਂਸੀ ਦਫ਼ਤਰ 'ਚ ਸਿਕਿਉਰਿਟੀ ਘਟਨਾ ਤੋਂ ਬਾਅਦ ਪਹੁੰਚੀ ਐਕਸਪਲੋਸਿਵ ਯੂਨਿਟ

ਬ੍ਰਿਟਿਸ਼ ਕੋਲੰਬੀਆ ਦੀ ਇੰਫ੍ਰਾਸਟ੍ਰਕਚਰ ਮੰਤਰੀ ਅਤੇ ਨੌਰਥ ਵੈਨਕੂਵਰ ਦੀ ਐਮ.ਐਲ.ਏ. ਬੌਵਿਨ ਮਾ ਦੇ ਆਪਣੀ ਕੌਂਸਟੀਚੂਐਂਸੀ 'ਚ ਸਥਿਤ ਪਾਰਟੀ ਦਫ਼ਤਰ 'ਚ ਇੱਕ ਸਿਕਿਉਰਿਟੀ ਘਟਨਾ ਵਾਪਰੀ ਹੈ।
trump-terminating-trade-talks-with-canada-over-digital-tax
Punjabi

ਡਿਜੀਟਲ ਟੈਕਸ 'ਤੇ ਕੈਨੇਡਾ ਨਾਲ ਵਪਾਰਕ ਗੱਲਬਾਤ 'ਖਤਮ' ਕਰ ਰਹੇ ਹਨ ਟਰੰਪ

ਕੈਨੇਡਾ ਅਤੇ ਅਮਰੀਕਾ ਵਿਚਕਾਰ ਟਰੇਡ ਵਾਰ ਗੰਭੀਰ ਹੋ ਸਕਦੀ ਹੈ। ਟਰੰਪ ਨੇ ਕੈਨੇਡਾ ਨਾਲ ਸਾਰੀਆਂ ਵਪਾਰਕ ਗੱਲਬਾਤ ਨੂੰ ਤੁਰੰਤ ਖਤਮ ਕਰ ਦਿੱਤਾ ਹੈ। ਉਨ੍ਹਾਂ ਅੱਜ ਟਰੁੱਥ ਸੋਸ਼ਲ 'ਤੇ ਇੱਕ ਪੋਸਟ ਵਿਚ ਇਸ ਦਾ ਐਲਾਨ ਕੀਤਾ। ਟਰੰਪ ਨੇ ਕਿਹਾ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਕੈਨੇਡਾ ਉਥੇ ਕੰਮ ਕਰਨ ਵਾਲੀਆਂ ਅਮਰੀਕੀ ਤਕਨੀਕ ਕੰਪਨੀਆਂ 'ਤੇ ਡਿਜੀਟਲ ਸਰਵਿਸ ਟੈਕਸ ਲਗਾਉਣ ਜਾ ਰਿਹਾ ਹੈ।
surrey-sikh-games-canada-2025-begin-at-tamanawis-park
Punjabi

ਸਰੀ 'ਚ ਟਮੈਨਵਿਸ ਪਾਰਕ ਵਿਖੇ ਹੋਇਆ ਸਿੱਖ ਗੇਮਜ਼ ਕੈਨੇਡਾ ਦਾ ਆਗਾਜ਼

ਸਰੀ ਵਿਖੇ ਸਿੱਖ ਗੇਮਸ ਕੈਨੇਡਾ ਦਾ ਬੀਤੇ ਕੱਲ ਜਾਣੀ ਕਿ 26 ਜੂਨ ਤੋਂ ਆਗਾਜ਼ ਹੋ ਗਿਆ ਹੈ। ਇਸ ਦੌਰਾਨ ਵੀਰਵਾਰ ਨੂੰ ਅੰਡਰ-10 ਕੈਟੇਗਰੀ 'ਚ ਫੀਲਡ ਹਾਕੀ ਦੇ ਕੁਝ ਦਿਲਚਸਪ ਮੁਕਾਬਲੇ ਵੇਖਣ ਨੂੰ ਮਿਲੇ।
canada-may-cut-student-visas-further
Punjabi

ਕੈਨੇਡਾ ਸਰਕਾਰ ਸਟੂਡੈਂਟ ਵੀਜ਼ਾ ਵਿਚ ਕਰ ਸਕਦੀ ਹੈ ਹੋਰ ਵੀ ਕਮੀ

ਕੈਨੇਡਾ ਸਰਕਾਰ ਸਟੂਡੈਂਟ ਵੀਜ਼ਾ ਵਿਚ ਹੋਰ ਕਮੀ ਕਰ ਸਕਦੀ ਹੈ। ਇਮੀਗ੍ਰੇਸ਼ਨ ਮਿਨਿਸਟਰ ਲੀਨਾ ਡਾਇਬ ਇਸ ਗਰਮੀਆਂ ਵਿਚ ਇਮੀਗ੍ਰੇਸ਼ਨ ਟਾਰਗੇਟ ਸਬੰਧੀ ਸਲਾਹ-ਮਸ਼ਵਰੇ ਸ਼ੁਰੂ ਕਰਨ ਜਾ ਰਹੇ ਹਨ, ਜਿਸ ਦਾ ਮੁੱਖ ਫੋਕਸ ਸਟੂਡੈਂਟ ਵੀਜ਼ਾ 'ਤੇ ਰਹਿਣ ਵਾਲਾ ਹੈ।
big-trade-deal-to-be-signed-soon-between-washington-and-new-delhi-trump
Punjabi

ਵਾਸ਼ਿੰਗਟਨ ਅਤੇ ਨਵੀਂ ਦਿੱਲੀ ਵਿਚਕਾਰ ਜਲਦ ਹੋਣ ਜਾ ਰਿਹਾ ਵੱਡਾ ਵਪਾਰ ਸਮਝੌਤਾ: ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਵਾਸ਼ਿੰਗਟਨ ਅਤੇ ਨਵੀਂ ਦਿੱਲੀ ਵਿਚਕਾਰ ਜਲਦ ਹੀ ਵੱਡਾ ਵਪਾਰ ਸਮਝੌਤਾ ਹੋਣ ਜਾ ਰਿਹਾ ਹੈ। ਉਨ੍ਹਾਂ ਇਹ ਗੱਲ ਵ੍ਹਾਈਟ ਹਾਊਸ ਵਿਚ ਕਹੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link