Nov 24, 2025 7:39 PM - Connect Newsroom - Jasmine Singh with files from The Canadian Press

ਐਲਬਰਟਾ ਸਰਕਾਰ ਦੀ ਇੰਡੀਜਨਸ ਰਿਲੇਸ਼ਨ ਮੰਤਰੀ ਰਾਜਨ ਸਾਹਨੀ ਸਮੇਤ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ 9 ਐਮ.ਐਲ.ਏ ਰੀਕਾਲ ਪਟੀਸ਼ਨ ਦਾ ਸਾਹਮਣਾ ਕਰ ਰਹੇ ਹਨ।
ਹਾਲ ਹੀ ਵਿਚ ਕੈਬਨਿਟ ਮੰਤਰੀ ਰਾਜਨ ਸਾਹਨੀ , ਮਾਈਲਜ਼ ਮੈਕਡੂਗਲ, ਡੇਲ ਨੈਲੀ ਅਤੇ ਆਰਜੇ ਸਿਗੁਰਡਸਨ ਦੇ ਨਾਲ-ਨਾਲ ਹਾਊਸ ਦੇ ਸਪੀਕਰ ਰਿਕ ਮੈਕਆਈਵਰ ਅਤੇ ਬਹੁ-ਸੱਭਿਆਚਾਰਵਾਦ ਦੇ ਐਸੋਸੀਏਟ ਮੰਤਰੀ ਮੁਹੰਮਦ ਯਾਸੀਨ ਨੂੰ ਅਹੁਦੇ ਤੋਂ ਹਟਾਉਣ ਲਈ ਪਟੀਸ਼ਨ ਦਰਜ ਕੀਤੀ ਗਈ ਹੈ।
ਇਸ ਪਟੀਸ਼ਨ ਨਾਲ ਉਨ੍ਹਾਂ ਯੂ.ਸੀ.ਪੀ. ਵਿਧਾਇਕਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਪਿਛਲੇ ਮਹੀਨੇ ਯਾਨੀ ਅਕਤੂਬਰ ਵਿਚ ਅਧਿਆਪਕਾਂ ਦੀ ਹੜਤਾਲ ਨੂੰ ਖਤਮ ਕਰਨ ਲਈ ਵਿਵਾਦਿਤ ਬੈਕ ਟੂ ਸਕੂਲ ਐਕਟ ਪਾਸ ਕਰਨ ਵਾਸਤੇ ਨੋਟਵਿਦਸਟੈਂਡਿੰਗ ਕਲੌਸ ਦੀ ਵਰਤੋਂ ਕਰਨ ਦੇ ਹੱਕ ਵਿਚ ਵੋਟ ਪਾਈ ਸੀ।
ਇਲੈਕਸ਼ਨ ਐਲਬਰਟਾ ਇਸ ਤੋਂ ਪਹਿਲਾਂ ਐਜੂਕੇਸ਼ਨ ਮੰਤਰੀ ਡਿਮੈਟ੍ਰਿਓਸ ਨਿਕੋਲਾਈਡਸ, ਨੋਲਨ ਡਾਈਕ ਅਤੇ ਡਿਪਟੀ ਸਪੀਕਰ ਐਂਜਲਾ ਪਿਟ ਖਿਲਾਫ ਪਟੀਸ਼ਨ ਨੂੰ ਮਨਜ਼ੂਰੀ ਦੇ ਚੁੱਕਾ ਹੈ।




