May 2, 2022 9:24 PM - The Canadian Press

ਕੰਜ਼ਰਵੇਟਿਵ ਪਾਰਟੀ ਲੀਡਰਸ਼ਿਪ ਦੌੜ ਹੁਣ ਕੁੱਲ 6 ਕੈਂਡੀਡੇਟਸ ਨਾਲ ਅੱਗੇ ਵਧਣ ਜਾ ਰਹੀ ਹੈ।
ਪਾਰਟੀ ਨੇ ਪੁਸ਼ਟੀ ਕੀਤੀ ਹੈ ਕਿ, ਪੀਅਰ ਪੌਲੀਐਵਰ, ਜੌਨ ਚੈਰੈਸਟ, ਪੈਟਰਿਕ ਬਰਾਊਨ, ਲੈਜ਼ਲਿਨ ਲੁਈਸ, ਸਕੌਟ ਐਚੀਸਨ ਅਤੇ ਰੋਮਨ ਬੈਬਰ ਇਸ ਦੌੜ 'ਚ ਸ਼ਾਮਿਲ ਹਨ।
ਪਾਰਟੀ ਅਨੁਸਾਰ ਇਨ੍ਹਾਂ 6 ਨੁਮਾਇੰਦਿਆਂ ਨੇ $300,000 ਦੀ ਰਿਜਿਸਟ੍ਰੇਸ਼ਨ ਫੀਸ ਅਤੇ ਕੰਪਲਾਇੰਸ ਡਿਪਾਜਿਟ ਭਰ ਦਿੱਤਾ ਹੈ।
ਇਸ ਤੋਂ ਇਲਾਵਾ ਇਨ੍ਹਾਂ ਨੁਮਾਇੰਦਿਆਂ ਨੇ 500 ਪਾਰਟੀ ਮੈਂਬਰਾਂ ਦੇ ਹਸਤਾਖਰ ਵੀ ਜਮ੍ਹਾਂ ਕਰਵਾ ਦਿੱਤੇ ਹਨ।
ਕੰਜ਼ਰਵੇਟਿਵ ਪਾਰਟੀ ਵੱਲੋਂ ਆਪਣੇ ਨਵੇਂ ਲੀਡਰ ਦਾ ਐਲਾਨ 10 ਸਿਤੰਬਰ ਨੂੰ ਕੀਤਾ ਜਾਵੇਗਾ।




