Dec 1, 2025 7:17 PM - Connect Newsroom - Ramandeep Kaur with files from The Canadian Press

ਬੀ. ਸੀ. ਦੇ ਸੈਂਟਰਲ ਇੰਟੀਰੀਅਰ ਹਿੱਸੇ ਦੇ ਕਈ ਇਲਾਕਿਆਂ ਵਿਚ ਇਨਵਾਇਰਨਮੈਂਟ ਕੈਨੇਡਾ ਨੇ ਬਰਫਬਾਰੀ ਅਤੇ ਫਰੀਜ਼ਿੰਗ ਰੇਨ ਦੇ ਮੱਦੇਨਜ਼ਰ ਡਰਾਈਵਰਾਂ ਨੂੰ ਖ਼ਤਰਨਾਕ ਡਰਾਈਵਿੰਗ ਸਥਿਤੀਆਂ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਹੈ।
ਮੌਸਮ ਏਜੰਸੀ ਮੁਤਾਬਕ, ਇਸ ਚਿਤਾਵਨੀ ਵਿਚ ਵਿਲੀਅਮਜ਼ ਲੇਕ, 100 ਮਾਈਲ ਹਾਊਸ ਅਤੇ ਹਾਈਵੇਅ 97 ਸਮੇਤ ਦੱਖਣੀ ਕੈਰੀਬੂ ਖੇਤਰ ਸ਼ਾਮਲ ਹਨ। ਇਨਵਾਇਰਨਮੈਂਟ ਕੈਨੇਡਾ ਦਾ ਅਨੁਮਾਨ ਹੈ ਕਿ ਰਾਤ ਤੱਕ ਇਨ੍ਹਾਂ ਖੇਤਰਾਂ ਵਿਚ 10 ਤੋਂ 15 ਸੈਂਟੀਮੀਟਰ ਬਰਫਬਾਰੀ ਹੋਵੇਗੀ, ਜਿਸ ਨਾਲ ਫਰੀਜ਼ਿੰਗ ਰੇਨ ਵੀ ਹੋ ਸਕਦੀ ਹੈ।
ਫੋਰਟ ਸੇਂਟ ਜੇਮਜ਼ ਤੋਂ ਪ੍ਰਿੰਸ ਜਾਰਜ ਅਤੇ ਕੁਨੈਲ ਤੱਕ ਦੇ ਖੇਤਰਾਂ ਨੂੰ ਵੀ ਸਪੈਸ਼ਲ ਵੈਦਰ ਸਟੇਟਮੈਂਟ ਵਿਚ ਕਵਰ ਕੀਤਾ ਗਿਆ ਹੈ। ਮੌਸਮ ਏਜੰਸੀ ਨੇ ਕਿਹਾ ਕਿ ਬਰਫਬਾਰੀ ਅਨੁਮਾਨ ਤੋਂ ਘੱਟ ਰਹਿ ਸਕਦੀ ਹੈ ਪਰ ਡਰਾਈਵਰਾਂ ਨੂੰ ਇਸ ਸਥਿਤੀ ਦੇ ਮੱਦੇਨਜ਼ਰ ਸੁਚੇਤ ਰਹਿਣ ਦੀ ਲੋੜ ਹੈ।




