8.45C Vancouver
ADS

Jan 2, 2026 3:20 PM - Connect Newsroom - Jasmine Singh with files from The Canadian Press

ਉੱਤਰੀ-ਪੂਰਬੀ ਬੀ.ਸੀ.ਵਿੱਚ ਟੰਬਲਰ ਰਿਜ਼ ਨੇੜੇ ਬਰਫ਼ੀਲੇ ਤੂਫ਼ਾਨ ਵਿੱਚ ਸਨੋਮੋਬਾਈਲਰ ਦੀ ਮੌਤ

Share On
snowmobiler-killed-in-avalanche-near-tumbler-ridge-in-northeastern-b-c
Avalanche debris is shown in a mountainous backcountry area of northeastern British Columbia.(Photo: The Canadian Press)

ਬੀ.ਸੀ. ਦੇ ਉੱਤਰ-ਪੂਰਬੀ ਹਿੱਸੇ ਵਿਚ ਰੌਕੀ ਮਾਊਨਟੇਨ ਤੋਂ ਇੱਕ ਬੁਰੀ ਖਬਰ ਸਾਹਮਣੇ ਆਈ ਹੈ, ਜਿੱਥੇ ਬਰਫ਼ਬਾਰੀ ਯਾਨੀ ਬਰਫ਼ ਦੇ ਤੋਦੇ ਡਿੱਗਣ ਕਾਰਨ ਇੱਕ ਸਨੋਮੋਬਾਈਲਰ ਦੀ ਮੌਤ ਹੋ ਗਈ। ਇਹ ਘਟਨਾ ਮੰਗਲਵਾਰ ਨੂੰ ਟੰਬਲਰ ਰਿਜ ਨੇੜੇ ਵਾਪਰੀ, ਜੋ ਕਿ ਇੱਕ ਮਸ਼ਹੂਰ ਪਹਾੜੀ ਇਲਾਕਾ ਹੈ।

ਐਵੇਲਾਂਚ ਕੈਨੇਡਾ ਮੁਤਾਬਕ,ਤਿੰਨ ਸਨੋਮੋਬਾਈਲਰ ਦਾ ਇੱਕ ਗਰੁੱਪ ਬੁਲਮੂਸ ਖੇਤਰ ਵਿਚ ਰਾਈਡਿੰਗ ਕਰ ਰਿਹਾ ਸੀ। ਇਸ ਦੌਰਾਨ ਪਹਾੜੀ ਦੇ ਹੇਠਲੇ ਹਿੱਸੇ ਤੋਂ ਅਚਾਨਕ ਐਵੇਲਾਂਚ ਟਰਿੱਗਰ ਹੋ ਗਿਆ ਯਾਨੀ ਬਰਫ਼ ਖਿਸਕ ਗਈ, ਜਿਸ ਵਿਚ ਇੱਕ ਰਾਈਡਰ ਪੂਰੀ ਤਰ੍ਹਾਂ ਹੇਠਾਂ ਦੱਬਿਆ ਗਿਆ। ​ਬਾਕੀ ਸਾਥੀਆਂ ਨੇ ਉਸ ਨੂੰ ਬਚਾਉਣ ਲਈ ਤੁਰੰਤ ਰੈਸਕਿਊ ਦੀ ਕੋਸ਼ਿਸ਼ ਕੀਤੀ ਪਰ ਬਦਕਿਸਮਤੀ ਨਾਲ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।

ਐਵੇਲਾਂਚ ਕੈਨੇਡਾ ਨੇ ਦੱਸਿਆ ਕਿ ਉਸ ਇਲਾਕੇ ਵਿਚ ਬਰਫ਼ ਦੇ ਤੋਦੇ ਦਾ ਖਤਰਾ ਕਾਫੀ ਜ਼ਿਆਦਾ ਸੀ। ਇਸ ਦਾ ਮਤਲਬ ਹੈ ਕਿ ਕੁਦਰਤੀ ਤੌਰ 'ਤੇ ਜਾਂ ਇਨਸਾਨੀ ਗਲਤੀ ਨਾਲ ਬਰਫ਼ ਡਿੱਗਣ ਦੇ ਅਸਾਰ ਬਹੁਤ ਜ਼ਿਆਦਾ ਸਨ। ​ਅਧਿਕਾਰੀਆਂ ਨੇ ਪਹਾੜਾਂ ਵਿਚ ਜਾਣ ਵਾਲੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਪੂਰੀ ਸੁਰੱਖਿਆ ਗੇਅਰ ਨਾਲ ਹੀ ਬਾਹਰ ਜਾਣ ਦੀ ਸਲਾਹ ਦਿੱਤੀ ਹੈ।

Latest news

carney-appoints-blackrock-economist-glen-purves-as-deputy-minister-of-international-trade
Punjabi

ਪੀ.ਐਮ. ਕਾਰਨੀ ਵੱਲੋਂ ਗਲੇਨ ਪਰਵਸ ਨੂੰ ਡਿਪਟੀ ਮਨਿਸਟਰ ਔਫ ਇੰਟਰਨੈਸ਼ਨਲ ਟਰੇਡ ਕੀਤਾ ਗਿਆ ਨਿਯੁਕਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੇਸ਼ ਦੇ ਅੰਤਰਰਾਸ਼ਟਰੀ ਵਪਾਰ ਨੂੰ ਨਵੀਂ ਦਿਸ਼ਾ ਦੇਣ ਲਈ ਦੁਨੀਆ ਦੀ ਸਭ ਤੋਂ ਵੱਡੀ ਇਨਵੈਸਟਮੈਂਟ ਕੰਪਨੀ ਬਲੈਕ ਰੌਕ ਦੇ ਅਰਥਸ਼ਾਸਤਰੀ ਗਲੇਨ ਪਰਵਸ ਨੂੰ ਕੈਨੇਡਾ ਦੇ ਨਵੇਂ ਡਿਪਟੀ ਮਨਿਸਟਰ ਔਫ ਇੰਟਰਨੈਸ਼ਨਲ ਟਰੇਡ ਨਿਯੁਕਤ ਕੀਤਾ ਹੈ।
sri-lanka-recovers-87-bodies-after-u-s-submarine-sinks-iranian-warship-in-indian-ocean
Punjabi

ਅਮਰੀਕੀ ਪਣਡੁੱਬੀ ਵਲੋਂ ਸ੍ਰੀਲੰਕਾ ਕੋਲ ਈਰਾਨ ਦੇ ਜੰਗੀ ਬੇੜੇ ’ਤੇ ਹਮਲਾ, 87 ਮੌਤਾਂ

ਅਮਰੀਕਾ, ਇਜ਼ਰਾਇਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਦੇ ਪੰਜਵੇਂ ਦਿਨ ਸ੍ਰੀਲੰਕਾ ਦੇ ਸਮੁੰਦਰੀ ਤੱਟ ਕੋਲ ਹਿੰਦ ਮਹਾਸਾਗਰ ਵਿੱਚ ਇੱਕ ਈਰਾਨੀ ਜੰਗੀ ਜਹਾਜ਼ ਆਈ.ਆਰ.ਆਈ.ਐਸ. Dena 'ਤੇ ਪਣਡੁੱਬੀ ਰਾਹੀਂ ਹਮਲਾ ਕੀਤਾ ਗਿਆ। ਇਸ ਹਮਲੇ ਤੋਂ ਬਾਅਦ ਜਹਾਜ਼ ਸਮੁੰਦਰ ਵਿੱਚ ਡੁੱਬ ਗਿਆ।
edmonton-man-wanted-on-canada-wide-warrant-in-toronto-homicide
Punjabi

ਐਡਮਿੰਟਨ ਦਾ ਵਿਅਕਤੀ ਟੋਰੌਂਟੋ ਵਿਚ ਕਤਲ ਕੇਸ ਵਿਚ ਵਾਂਟੇਡ

ਸਰੀ ਪੁਲਿਸ ਸਰਵਿਸ ਨੇ ਟੋਰੌਂਟੋ ਪੁਲਿਸ ਵਲੋਂ ਇੱਕ ਭਾਰਤੀ ਨੌਜਵਾਨ ਦੇ ਕਤਲ ਦੇ ਮਾਮਲੇ ਵਿਚ ਵਾਂਟੇਡ ਸ਼ੱਕੀ ਦੀ ਭਾਲ ਸਬੰਧੀ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ। ਟੋਰੌਂਟੋ ਪੁਲਿਸ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬਰੈਂਪਟਨ ਦੇ 37 ਸਾਲਾ ਚੰਦਨ ਕੁਮਾਰ ਰਾਜਾ ਨੰਦਕੁਮਾਰ ਦੇ ਕਤਲ ਮਾਮਲੇ ਵਿਚ ਵਾਂਟੇਡ ਮੁਲਜ਼ਮ 19 ਸਾਲਾ ਯਸਾਯਾਹ ਥਾਮਸ ਬੈਜਰ ਹੋਰਨਾਂ ਸੂਬਿਆਂ ਵਿਚ ਲੁਕਿਆ ਹੋ ਸਕਦਾ ਹੈ। ਸ਼ੱਕੀ ਮੂਲ ਰੂਪ ਵਿਚ ਐਡਮਿੰਟਨ ਦਾ ਰਹਿਣ ਵਾਲਾ ਹੈ, ਜਿਸ ਖਿਲਾਫ ਕੈਨੇਡਾ ਭਰ ਵਿਚ ਵਾਰੰਟ ਜਾਰੀ ਕੀਤੇ ਗਏ ਹਨ।
anand-says-canada-balancing-india-trade-ties-with-domestic-security-rule-of-law-concerns
Punjabi

ਭਾਰਤ ਨਾਲ ਵਪਾਰਕ ਰਿਸ਼ਤੇ ਮਜਬੂਤ ਕਰਨ ਦੇ ਨਾਲ ਘਰੇਲੂ ਸੁਰੱਖਿਆ ਤੇ ਕਾਨੂੰਨ ਵੀ ਜ਼ਰੂਰੀ: ਅਨੀਤਾ ਆਨੰਦ

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਵਲੋਂ ਭਾਰਤ ਨਾਲ ਵਪਾਰਕ ਰਿਸ਼ਤੇ ਮਜਬੂਤ ਕਰਨ ਦੇ ਨਾਲ-ਨਾਲ ਘਰੇਲੂ ਸੁਰੱਖਿਆ ਨਾਲ ਸਬੰਧਤ ਮੁੱਦਿਆਂ ਅਤੇ ਰੂਲ ਔਫ ਲਾਅ ਦੇ ਸਨਮਾਨ ਸਬੰਧੀ ਗੱਲਬਾਤ ਕੀਤੀ ਜਾ ਰਹੀ ਹੈ। ਉਨ੍ਹਾਂ ਅੱਜ ਔਟਵਾ ਵਿਚ ਇੱਕ ਈਵੈਂਟ ਵਿਚ ਸ਼ਾਮਲ ਹੋਣ ਮੌਕੇ ਇਹ ਟਿੱਪਣੀ ਕੀਤੀ।
b-c-to-introduce-mandatory-crane-licensing-and-permitting-after-seven-fatalities-in-five-years
Punjabi

ਪੰਜ ਸਾਲਾਂ 'ਚ ਸੱਤ ਮੌਤਾਂ ਤੋਂ ਬਾਅਦ ਬੀ.ਸੀ. ਸਰਕਾਰ ਵੱਲੋਂ ਕਰੇਨ ਲਾਇਸੈਂਸਿੰਗ ਲਾਜ਼ਮੀ ਕਰਨ ਦਾ ਐਲਾਨ

ਬੀ. ਸੀ. ਸਰਕਾਰ ਕਰੇਨ ਨਾਲ ਸਬੰਧਤ ਹਾਦਸਿਆਂ ਨੂੰ ਰੋਕਣ ਲਈ ਇੱਕ ਨਵਾਂ ਕਾਨੂੰਨ ਲਿਆ ਰਹੀ ਹੈ। ਇਸ ਕਦਮ ਤਹਿਤ ਵਰਕਸੇਫਬੀਸੀ ਵਲੋਂ ਕ੍ਰੇਨਾਂ ਲਈ ਇੱਕ ਲਾਜ਼ਮੀ ਲਾਇਸੈਂਸਿੰਗ ਐਂਡ ਪਰਮੀਟਿੰਗ ਪ੍ਰੋਗਰਾਮ ਲਾਗੂ ਕੀਤਾ ਜਾਵੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link