13.9C Vancouver
ADS

May 13, 2026 10:54 PM - Pervez Sandhu - Connect Newsroom

ਸਰੀ 'ਚ ਸੌਫਟਬਾਲ ਦਾ ਰੋਮਾਂਚ, ਅੱਜ ਕੈਨੇਡਾ ਕੱਪ 'ਚ ਕੈਨੇਡਾ ਦੀ ਨਿਊਜ਼ੀਲੈਂਡ ਤੇ ਯੂਕਰੇਨ ਨਾਲ ਟੱਕਰ

Share On
softball-excitement-in-surrey-team-canada-takes-on-new-zealand-and-ukraine-in-canada-cup
Team Canada players Annabel Teperson, Grace Messmer, Callum Pilgrim, Larissa Franklin, Kianna Jones and CC Wong during a media availability at Softball City (Surrey).

ਸਰੀ 'ਚ ਸੌਫਟਬਾਲ ਸਿਟੀ ਵਿਖੇ ਕੈਨੇਡਾ ਕੱਪ ਅੰਤਰਰਾਸ਼ਟਰੀ ਟੂਰਨਾਮੈਂਟ ਦੀ ਸ਼ੁਰੂਆਤ ਹੋ ਗਈ ਹੈ। ਇਹ ਕੈਨੇਡਾ ਕੱਪ ਦਾ 30ਵਾਂ ਐਡੀਸ਼ਨ ਹੈ ਅਤੇ ਅੱਜ ਸਰੀ 'ਚ ਟੀਮ ਕੈਨੇਡਾ ਦੇ ਦੋ ਮੁਕਾਬਲੇ ਵੇਖਣ ਨੂੰ ਮਿਲਣਗੇ।

ਕੈਨੇਡਾ ਦੀ ਔਰਤਾਂ ਦੀ ਟੀਮ ਅੱਜ ਪਹਿਲਾਂ ਨਿਊਜ਼ੀਲੈਂਡ ਨਾਲ ਸ਼ਾਮ 6 ਵਜੇ ਅਤੇ ਫਿਰ ਯੂਕਰੇਨ ਨਾਲ ਦੇਰ ਸ਼ਾਮ 8.30 ਵਜੇ ਟੱਕਰ ਲਵੇਗੀ। ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਆਉਂਦੇ ਐਤਵਾਰ ਨੂੰ ਖੇਡਿਆ ਜਾਵੇਗਾ।

ਟੂਰਨਾਮੈਂਟ 'ਚ ਕਨੇਡੀਅਨ ਟੀਮ ਤੋਂ ਇਲਾਵਾ ਚੈਕੀਆ, ਗਰੀਸ, ਕਿੰਗਡਮ ਆਫ ਨੀਦਰਲੈਂਡਸ, ਇਜ਼ਰਾਈਲ, ਟ੍ਰਿਪਲ ਕਰਾਊਨ ਕੋਲਾਰਾਡੋ, ਟੀਮ ਬੀ.ਸੀ. ਆਦਿ ਜਿਹੀਆਂ ਮਜ਼ਬੂਤ ਟੀਮਾਂ ਵੀ ਹਿੱਸਾ ਲੈ ਰਹੀਆਂ ਹਨ।

ਅੱਜ ਟੀਮ ਕੈਨੇਡਾ ਵੱਲੋਂ ਸਵੇਰ ਦੇ ਸਮੇਂ ਮੀਡੀਆ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਸਮਾਂ ਕੱਢਿਆ ਗਿਆ ਜਿਸ ਦੌਰਾਨ ਕਨੈਕਟ ਐਫ.ਐਮ. ਨਾਲ ਵਿਸ਼ੇਸ਼ ਗੱਲਬਾਤ 'ਚ ਅੱਜ ਟੀਮ ਦੀ ਖਿਡਾਰਨ ਐਨਾਬੈਲ ਟੈਪਰਸਨ ਨੇ ਆਖਿਆ ਕਿ ਟੀਮ ਕੈਨੇਡਾ ਦੋਵਾਂ ਮੁਕਾਬਲਿਆਂ 'ਚ ਜਿੱਤ ਦਰਜ ਕਰਨ ਲਈ ਕਾਂਫੀਡੈਂਟ ਹੈ।

ਟੀਮ ਕੈਨੇਡਾ ਦੇ ਬੀਤੇ ਸਾਲ ਅਨਬੀਟਨ ਰਹਿੰਦਿਆਂ ਇਸ ਟੂਰਨਾਮੈਂਟ ਨੂੰ ਜਿੱਤਣ ਸੰਬੰਧੀ ਟੀਮ ਦੀ ਖਿਡਾਰਨ ਸੀ.ਸੀ. ਵੌਂਗ ਦਾ ਕਹਿਣਾ ਸੀ ਕਿ ਟੀਮ ਦਾ ਟੀਚਾ ਇਸ ਵਾਰ ਵੀ ਟੂਰਨਾਮੈਂਟ ਜਿੱਤਣ ਦਾ ਹੈ ਪਰ ਟੀਮ ਪ੍ਰਤੀ ਮੁਕਾਬਲੇ ਦੀ ਅਹਿਮੀਅਤ ਨੂੰ ਸਮਝਦੀ ਹੈ ਅਤੇ ਮੈਚ ਦਰ ਮੈਚ ਰਣਨੀਤੀ ਅਨੁਸਾਰ ਅੱਗੇ ਵਧੇਗੀ।

ਦੋਵਾਂ ਖਿਡਾਰਨਾਂ ਨੇ ਮੰਨਿਆ ਕਿ ਟੂਰਨਾਮੈਂਟ 'ਚ ਕਈ ਮਜਬੂਤ ਟੀਮਾਂ ਹਨ ਅਤੇ ਮੁਕਾਬਲੇ ਚੁਣੌਤੀਪੂਰਨ ਹੋਣਗੇ।

ਅੱਜ ਕਨੇਡੀਅਨ ਖਿਡਾਰਨਾਂ 'ਚ ਲੈਰੀਸਾ ਫਰੈਂਕਲਿਨ ਵੀ ਮੌਜੂਦ ਸੀ ਜਿੰਨਾ ਦੱਸਿਆ ਕਿ ਉਨ੍ਹਾਂ ਨੂੰ ਲਿੰਫੋਮਾ ਡਿਟੈਕਟ ਹੋਣ ਤੋਂ ਬਾਅਦ ਕੀਮੋਥੈਰੇਪੀ ਦੀ ਪ੍ਰੀਕਿਰਿਆ ਤੋਂ ਲੰਘਣਾ ਪਿਆ। ਮੇਪਲ ਰਿਜ ਤੋਂ ਵਾਸਤਾ ਰੱਖਣ ਵਾਲੀ ਇਸ ਖਿਡਾਰਨ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਫੋਕਸ ਸੌਫਟਬਾਲ 'ਤੇ ਹੈ ਅਤੇ ਉਹ ਘਰੇਲੂ ਮੈਦਾਨ 'ਤੇ ਪ੍ਰੀਵਾਰ, ਦੋਸਤਾਂ ਅਤੇ ਘਰੇਲੂ ਦਰਸ਼ਕਾਂ ਸਾਹਮਣੇ ਖੇਡਣ ਲਈ ਖੁਸ਼ ਹੈ।

ਸੀਨੀਅਰ ਟੀਮਾਂ ਦੇ ਨਾਲ ਇਸ ਟੂਰਨਾਮੈਂਟ 'ਚ ਅਨੇਕਾਂ ਯੂਥ ਟੀਮਾਂ ਵੀ ਹਿੱਸਾ ਲੈ ਰਹੀਆਂ ਹਨ ਅਤੇ ਸੀਨੀਅਰ ਖਿਡਾਰਨਾਂ ਦਾ ਕਹਿਣਾ ਹੈ ਕਿ ਉਹ ਵੀ ਇਨ੍ਹਾਂ ਹੀ ਯੂਥ ਟੀਮਾਂ 'ਚ ਹਿੱਸਾ ਲੈਣ ਅਤੇ ਪ੍ਰਫਾਰਮ ਕਰਨ ਆਸਰੇ ਟੀਮ ਕੈਨੇਡਾ 'ਚ ਸ਼ਾਮਿਲ ਹੋਣ ਦਾ ਸੁਪਨਾ ਪੂਰਾ ਕਰ ਸਕੀਆਂ।

ਕੋਚ ਕੇਲੀ ਰਾਫਟਰ ਦਾ ਕਹਿਣਾ ਸੀ ਕਿ ਟੀਮ ਦਾ ਟੀਚਾ ਤਾਂ ਕੈਨੇਡਾ ਕੱਪ ਜਿੱਤਣ ਦਾ ਹੈ ਪਰ ਉਹ ਨਾਲ ਹੀ ਖਿਡਾਰਨਾਂ ਤੋਂ ਕੰਸਿਸਟੈਂਟ ਪ੍ਰਦਰਸ਼ਨ ਦੀ ਵੀ ਆਸ ਕਰ ਰਹੀ ਹਨ।

ਖਿਡਾਰਨਾਂ ਦਾ ਕਹਿਣਾ ਸੀ ਕਿ ਯੂਥ ਟੀਮਾਂ ਲਈ ਇਹ ਟੂਰਨਾਮੈਂਟ ਚੰਗੀ ਪ੍ਰਤਿਭਾ ਨੂੰ ਨਿਖਾਰਨ ਦਾ ਕੰਮ ਕਰਦਾ ਹੈ। ਖਿਡਾਰਨ ਐਨਾਬੈਲ ਟੈਪਰਸਨ ਨੇ ਇਲਾਕੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸੌਫਟਬਾਲ ਸਿਟੀ ਪਹੁੰਚ ਕੇ ਮੁਕਾਬਲਿਆਂ ਦਾ ਅਨੰਦ ਮਾਨਣ ਅਤੇ ਪ੍ਰਤਿਭਾਸ਼ਾਲੀ ਖਿਡਾਰਨਾਂ ਦਾ ਹੌਂਸਲਾ ਵਧਾਉਣ।

ਉਧਰ ਸੀ.ਸੀ. ਵੌਂਗ ਨੇ ਆਖਿਆ ਕਿ ਜੋ ਵੀ ਦਰਸ਼ਕ ਆ ਕੇ ਮੁਕਾਬਲੇ ਵੇਖਣਗੇ, ਉਨ੍ਹਾਂ ਨੂੰ ਖੇਡ ਪਸੰਦ ਜਰੂਰ ਆਵੇਗੀ।

For the full schedule, click the following link:
https://canadacup.com/womens/2...

Latest news

european-parliament-opens-ottawa-office-as-canada-eu-ties-deepen
Punjabi

ਕੈਨੇਡਾ-ਈਯੂ ਸਬੰਧ ਹੋਰ ਮਜ਼ਬੂਤ, ਯੂਰਪੀ ਸੰਸਦ ਨੇ ਔਟਵਾ ’ਚ ਖੋਲ੍ਹਿਆ ਨਵਾਂ ਦਫ਼ਤਰ

ਕੈਨੇਡਾ ਅਤੇ ਯੂਰਪੀ ਯੂਨੀਅਨ ਵਿਚਾਲੇ ਕੂਟਨੀਤਕ ਨੇੜਤਾ ਹੋਰ ਵੀ ਮਜ਼ਬੂਤ ਹੋਣ ਜਾ ਰਹੀ ਹੈ, ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਯੂਰਪ ਦੌਰੇ ਤੋਂ ਪਹਿਲਾਂ ਯੂਰਪੀ ਸੰਸਦ ਨੇ ਔਟਵਾ ਵਿਚ ਆਪਣੀ ਵਿਸ਼ੇਸ਼ ਸ਼ਾਖਾ ਖੋਲ੍ਹਣ ਦਾ ਐਲਾਨ ਕੀਤਾ ਹੈ। ਇਹ ਕਦਮ ਪ੍ਰਧਾਨ ਮੰਤਰੀ ਵਲੋਂ ਅਮਰੀਕਾ 'ਤੇ ਨਿਰਭਰਤਾ ਘਟਾਉਣ ਲਈ ਯੂਰਪੀ ਸੰਘ ਨਾਲ ਵਪਾਰਕ ਅਤੇ ਡਿਫੈਂਸ ਭਾਈਵਾਲੀ ਬਣਾਉਣ ਦੀਆਂ ਕੋਸ਼ਿਸ਼ਾਂ ਵਿਚਕਾਰ ਆਇਆ ਹੈ।
surrey-police-service-issues-warning-about-a-high-risk-offender
Punjabi

ਸਰੀ ਪੁਲਿਸ ਸਰਵਿਸ ਨੇ ਇੱਕ ਹਾਈ-ਰਿਸਕ ਅਪਰਾਧੀ ਨੂੰ ਲੈ ਕੇ ਜਾਰੀ ਕੀਤੀ ਚਿਤਾਵਨੀ

ਸਰੀ ਪੁਲਿਸ ਸਰਵਿਸ ਨੇ ਇੱਕ ਹਾਈ-ਰਿਸਕ ਅਪਰਾਧੀ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਪੁਲਿਸ ਮੁਤਾਬਕ, 26 ਸਾਲਾਸਕਾਈਲਰ ਵੇਨ ਪੈਲੇਟੀਅਰ ਨਾਂ ਦੇ ਇਸ ਮੁਲਜ਼ਮ ਨੂੰ ਸਰੀ ਵਿਚ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਔਰਤਾਂ ਸਮੇਤ ਲੋਕਾਂ ਪ੍ਰਤੀ ਹਿੰਸਕ ਅਤੇ sexual ਅਪਰਾਧਾਂ ਦਾ ਇਤਿਹਾਸ ਰਿਹਾ ਹੈ।
b-c-conservative-mla-donegal-wilson-announces-decision-to-join-milobars-new-party
Punjabi

ਬੀ.ਸੀ. ਕੰਜ਼ਰਵੇਟਿਵ ਦੀ ਵਿਧਾਇਕਾ Donegal Wilson ਨੇ ਮਿਲੋਬਾਰ ਦੀ ਨਵੀਂ ਪਾਰਟੀ ਜੁਆਇਨ ਕਰਨ ਦਾ ਕੀਤਾ ਐਲਾਨ

ਬੀ.ਸੀ. ਕੰਜ਼ਰਵੇਟਿਵ ਦੇ ਬਾਗੀ ਵਿਧਾਇਕਾਂ ਵਿਚੋਂ ਇੱਕ ਹੋਰ ਵਿਧਾਇਕਾ Donegal Wilson ਨੇ ਪੀਟਰ ਮਿਲੋਬਾਰ ਦੀ ਨਵੀਂ ਪਾਰਟੀ ਨੂੰ ਜੁਆਇੰਨ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਉਹ ਇਸ ਨਵੇਂ ਗਰੁੱਪ ਦੀ 7ਵੀਂ ਵਿਧਾਇਕ ਬਣ ਗਈ ਹੈ।
home-sales-in-b-c-decline-4-7-in-august
Punjabi

ਬੀ.ਸੀ. ’ਚ ਅਗਸਤ ਮਹੀਨੇ ਦੌਰਾਨ ਘਰਾਂ ਦੀ ਵਿਕਰੀ 4.7% ਘਟੀ

ਬੀ.ਸੀ. ਵਿਚ ਅਗਸਤ ਮਹੀਨੇ ਦੌਰਾਨ ਘਰਾਂ ਦੀ ਸਾਲਾਨਾ ਵਿਕਰੀ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਸੂਬੇ ਦੀ ਰੀਅਲ ਅਸਟੇਟ ਐਸੋਸੀਏਸ਼ਨ ਮੁਤਾਬਕ, ਪਿਛਲੇ ਮਹੀਨੇ 5,653 ਰਿਹਾਇਸ਼ੀ ਯੂਨਿਟਾਂ ਦੀ ਵਿਕਰੀ ਹੋਈ, ਜੋ ਅਗਸਤ 2025 ਦੇ ਮੁਕਾਬਲੇ 4.7 ਫੀਸਦੀ ਘੱਟ ਅਤੇ ਪਿਛਲੇ 10 ਸਾਲਾਂ ਦੀ ਔਸਤਨ ਨਾਲੋਂ 25.4 ਫੀਸਦੀ ਹੇਠਾਂ ਹੈ।
russia-welcomes-trump-appeal-for-ukraine-to-halt-attacks-on-fuel-facilities
Punjabi

ਰੂਸ ਨੇ ਟਰੰਪ ਦੀ ਯੂਕਰੇਨ ਨੂੰ ਡੀਜ਼ਲ ਸਹੂਲਤਾਂ ’ਤੇ ਹਮਲੇ ਰੋਕਣ ਦੀ ਅਪੀਲ ਦਾ ਸਵਾਗਤ ਕੀਤਾ

ਰੂਸ ਨੇ ਸੋਮਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਯੂਕਰੇਨ ਨੂੰ ਰੂਸ ਦੀਆਂ ਡੀਜ਼ਲ ਉਤਪਾਦਨ ਸਹੂਲਤਾਂ ’ਤੇ ਹਮਲੇ ਰੋਕਣ ਦੀ ਕੀਤੀ ਗਈ ਅਪੀਲ ਦਾ ਸਵਾਗਤ ਕੀਤਾ ਹੈ। ਟਰੰਪ ਨੇ ਐਤਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਰੂਸ ਦੇ ਡੀਜ਼ਲ ਢਾਂਚੇ ਨੂੰ ਨਿਸ਼ਾਨਾ ਬਣਾਉਣ ਤੋਂ ਰੋਕਣ ਲਈ ਕਿਹਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link