Jul 18, 2025 5:50 PM - Connect Newsroom

ਕੈਨੇਡਾ ਭਰ ਵਿਚ ਪਿਛਲੇ 1 ਸਾਲ ਵਿਚ ਈ-ਸਕੂਟਰ ਨਾਲ ਸਬੰਧਤ ਸੱਟਾਂ ਕਾਰਨ ਹਸਪਤਾਲ ਵਿੱਚ ਭਰਤੀ ਦੇ ਮਾਮਲੇ ਵਧਣ ਵਿਚਕਾਰ ਮਿਸੀਸਾਗਾ, ਦੇ ਇੱਕ personal injury lawyer -ਨੈਨੇਸ਼ ਕੋਟਕ ਦਾ ਕਹਿਣਾ ਹੈ ਕਿ ਉਹ ਆਪਣੇ 11 ਸਾਲਾ ਬੇਟੇ ਨੂੰ ਈ-ਸਕੂਟਰ ਨਹੀਂ ਰੱਖਣ ਦੇਵੇਗਾ, ਚਾਹੇ ਉਸ ਦੇ ਕਿੰਨੇ ਵੀ ਦੋਸਤ ਅਜਿਹਾ ਕਿਉਂ ਨਾ ਕਰ ਰਹੇ ਹੋਣ।
ਕੋਟਕ ਨੇ ਕਿਹਾ ਕਿ ਉਨ੍ਹਾਂ ਦੀ ਫਰਮ ਨੇ ਹਾਲ ਹੀ ਦੇ ਸਾਲਾਂ ਵਿਚ ਈ-ਸਕੂਟਰ ਹਾਦਸਿਆਂ ਨਾਲ ਸਬੰਧਤ ਕਈ ਮਾਮਲੇ ਦੇਖੇ ਹਨ ਅਤੇ ਇਹ ਬਹੁਤ ਖ਼ਤਰਨਾਕ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਫਰਮ ਕੋਲ ਆਏ ਮਾਮਲਿਆਂ ਵਿਚ ਬੱਚਿਆਂ ਦੇ ਹੱਥਾਂ, ਗੋਡੇ ਅਤੇ ਪਸਲੀਆਂ ਵਿਚ ਫ੍ਰੈਕਚਰ ਦੇ ਨਾਲ-ਨਾਲ ਮੂੰਹ ਅਤੇ ਸਿਰ 'ਤੇ ਵੀ ਸੱਟਾਂ ਸਨ।
ਗੌਰਤਲਬ ਹੈ ਕਿ ਕੈਨੇਡੀਅਨ ਇੰਸਟੀਚਿਊਟ ਫਾਰ ਹੈਲਥ ਇਨਫਰਮੇਸ਼ਨ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਪੰਜ ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਦੇ ਈ-ਸਕੂਟਰ ਨਾਲ ਸਬੰਧਤ ਸੱਟਾਂ ਕਾਰਨ ਹਸਪਤਾਲਾਂ ਵਿਚ ਦਾਖਲ ਹੋਣ ਦੇ ਮਾਮਲੇ 2022-23 ਤੋਂ 2023-24 ਤੱਕ 61 ਫੀਸਦੀ ਵਧੇ ਹਨ।




