Jun 30, 2020 8:43 PM -

ਅੱਜ ਦੁਪਹਿਰ ਕਰੀਬ 12 ਵਜੇ, ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਇੱਕ ਨਿਊਜ਼ ਬ੍ਰੀਫਿੰਗ ਕੀਤੀ।
ਇਸ ਦੌਰਾਨ ਲੌਂਗ ਟਰਮ ਕੇਅਰ ਹੋਮਜ਼ 'ਚ ਵਿਜ਼ਿਟਰਜ਼ ਦੇ ਆਉਣ-ਜਾਣ ਨੂੰ ਇਜਾਜ਼ਤ ਦੇਣ ਸੰਬੰਧੀ ਐਲਾਨ ਕੀਤਾ ਗਿਆ।
ਹੁਣ ਤੋਂ ਵਿਜ਼ਿਟਰਜ਼ ਵੱਲੋਂ ਲੌਂਗ ਟਰਮ ਕੇਅਰ ਹੋਮਜ਼ ਤੱਕ ਪਹੁੰਚ ਕੀਤੀ ਜਾ ਸਕੇਗੀ।
ਹਾਲਾਂਕਿ ਕੁਝ ਖਾਸ ਨਿਰਦੇਸ਼ਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ।
ਫ਼ਿਲਹਾਲ ਅੰਦਰ ਜਾਂ ਬਾਹਰ ਦੀ ਜਗ੍ਹਾ 'ਤੇ ਇੱਕ ਹੀ ਵਿਜ਼ਿਟਰ ਨੂੰ ਮਿਲਣ ਦੀ ਇਜਾਜ਼ਤ ਹੋਵੇਗੀ।
ਜਿਹੜੀਆਂ ਫੈਸਿਲਿਟੀਆਂ 'ਚ ਆਊਟਬ੍ਰੇਕ ਜਾਰੀ ਹਨ, ਉੱਥੇ ਫ਼ਿਲਹਾਲ ਵਿਜ਼ਿਟਰਜ਼ ਦੇ ਜਾਣ 'ਤੇ ਰੋਕ ਹੋਵੇਗੀ।
ਜਿਹੜੇ ਵਿਅਕਤੀ ਵੱਲੋਂ ਬਤੌਰ ਵਿਜ਼ਿਟਰ ਪਹੁੰਚ ਕੀਤੀ ਜਾਵੇਗੀ, ਉਨ੍ਹਾਂ ਦੀ ਅੰਦਰ ਦਾਖਿਲ ਹੋਣ ਤੋਂ ਪਹਿਲਾਂ ਸਟਾਫ ਵੱਲੋਂ ਜਾਂਚ ਕੀਤੀ ਜਾਵੇਗੀ।
ਮਿਲਣ ਵਾਲੇ ਨੂੰ ਪਹਿਲਾਂ ਤੋਂ ਬੁਕਿੰਗ ਕਰਵਾਉਣੀ ਪਵੇਗੀ।
ਸਾਰੇ ਵਿਜ਼ਿਟਰਜ਼ ਨੂੰ ਮਾਸਕ ਪਹਿਨ ਕੇ ਰੱਖਣ ਦੀ ਲੋੜ ਹੋਵੇਗੀ।
ਡਾ. ਬੌਨੀ ਹੈਨਰੀ ਨੇ ਅੱਜ ਦੇ ਦਿਨ ਨੂੰ ਇੱਕ ਚੰਗਾ ਦਿਨ ਦੱਸਿਆ, ਅਤੇ ਨਾਲ ਹੀ ਸੀਨੀਅਰਜ਼ ਨੂੰ ਹੌਂਸਲਾ ਬਣਾ ਕੇ ਰੱਖਣ ਲਈ ਵੀ ਧੰਨਵਾਦ ਕੀਤਾ।
ਯਾਦ ਰਹੇ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਬੀ.ਸੀ. ਵੀ ਜਾਨ ਗਵਾਉਣ ਵਾਲੇ 174 ਵਾਇਰਸ ਪੀੜਤਾਂ 'ਚ 122 ਮਾਮਲਾ ਲੌਂਗ ਟਰਮ ਕੇਅਰ ਹੋਮਜ਼ ਜਾਂ, ਅਸਿਸਟਿਡ ਫੈਸਿਲਟੀਆਂ ਅਤੇ ਹਸਪਤਾਲਾਂ ਨਾਲ ਜੁੜੇ ਦੱਸੇ ਗਏ ਹਨ।




