16.12C Vancouver
ADS

Jan 16, 2026 5:04 PM - Connect Newsroom - Jasmine Singh with files from The Canadian Press

ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਨੂੰ ਪੰਜ ਸਾਲ ਦੀ ਕੈਦ

Share On
south-korean-court-sentences-former-president-yoon-suk-yeol-to-five-years-in-prison
The court convicted Yoon on charges including defying authorities during attempts to detain him and fabricating official documents. (Photo: The Canadian Press)

ਸਾਊਥ ਕੋਰੀਆ ਦੀ ਇੱਕ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਯੂਨ ਸੁਕ ਯਿਓਲ ਨੂੰ ਮਾਰਸ਼ਲ ਲਾਅ ਲਾਗੂ ਕਰਨ ਜੁੜੇ ਮਾਮਲਿਆਂ ਵਿੱਚ ਦੋਸ਼ੀ ਠਹਿਰਾਉਂਦੇ ਹੋਏ ਸ਼ੁੱਕਰਵਾਰ ਨੂੰ 5 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਇਹ ਫੈਸਲਾ ਯੂਨ ਦੇ ਖ਼ਿਲਾਫ਼ ਚੱਲ ਰਹੇ 8 ਅਪਰਾਧਿਕ ਮਾਮਲਿਆਂ ਵਿੱਚ ਪਹਿਲਾ ਵੱਡਾ ਫੈਸਲਾ ਹੈ। ਯੂਨ ਨੇ ਤੁਰੰਤ ਇਸ ਫੈਸਲੇ ’ਤੇ ਕੋਈ ਟਿੱਪਣੀ ਨਹੀਂ ਕੀਤੀ।

ਯੂਨ ਖ਼ਿਲਾਫ਼ ਸਭ ਤੋਂ ਅਹਿਮ ਦੋਸ਼ ਦਸੰਬਰ 2024 ਵਿੱਚ ਮਾਰਸ਼ਲ ਲਾਅ ਖਤਮ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰਨਾ ਸੀ। ਯੂਨ ਨੇ ਫੌਜ ਨੂੰ ਸੰਸਦ ਵੱਲ ਭੇਜਿਆ ਅਤੇ ਸੰਸਦ ਮੈਂਬਰਾਂ ਨੂੰ ਮਾਰਸ਼ਲ ਲਾਅ ਖ਼ਤਮ ਕਰਨ ਲਈ ਵੋਟਿੰਗ ਕਰਨ ਤੋਂ ਰੋਕਣ ਦੇ ਹੁਕਮ ਦਿੱਤੇ। ਇਸ ਕਾਰਵਾਈ ਦੌਰਾਨ 190 ਸੰਸਦ ਮੈਂਬਰ ਫੌਜੀ ਘੇਰੇ ਨੂੰ ਤੋੜ ਕੇ ਐਮਰਜੈਂਸੀ ਪ੍ਰਸਤਾਵ ਪਾਸ ਕਰਨ ਵਿੱਚ ਕਾਮਯਾਬ ਹੋ ਗਏ, ਜਿਸ ਨਾਲ ਯੂਨ ਨੂੰ ਪਿੱਛੇ ਹਟਣਾ ਪਿਆ।

14 ਦਸੰਬਰ ਨੂੰ ਸੰਸਦ ਨੇ ਉਸ ‘ਤੇ ਇਸ ਸੰਬੰਧ ਵਿੱਚ ਦੋਸ਼ ਲਗਾਇਆ ਅਤੇ ਅਪ੍ਰੈਲ 2025 ਵਿੱਚ ਸੰਵਿਧਾਨਕ ਅਦਾਲਤ ਨੇ ਉਸ ਨੂੰ ਅਹੁਦੇ ਤੋਂ ਹਟਾ ਦਿੱਤਾ। ਇਸ ਤੋਂ ਬਾਅਦ ਹੋਈ ਚੋਣ ਵਿੱਚ ਯੂਨ ਦੇ ਵਿਰੋਧੀ ਲੀ ਜੇ ਮਯੁੰਗ ਸੱਤਾ ਵਿੱਚ ਆ ਗਏ। ਇਸ ਮਾਮਲੇ ਵਿੱਚ ਪ੍ਰੋਸੀਕਿਊਟਰ ਨੇ ਉਸ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ। ਅਦਾਲਤ ਵੱਲੋਂ ਇਸ ਸੰਬੰਧੀ ਫੈਸਲਾ 19 ਫਰਵਰੀ ਨੂੰ ਸੁਣਾਇਆ ਜਾਵੇਗਾ।

Latest news

canada-deploys-10-officials-to-nepal-to-support-canadians-affected-by-devastating-floods
Punjabi

ਨੇਪਾਲ ਹੜ੍ਹ: ਕੈਨੇਡਾ ਵੱਲੋਂ ਲਾਪਤਾ ਨਾਗਰਿਕਾਂ ਦੀ ਭਾਲ ਲਈ 10 ਅਧਿਕਾਰੀ ਕਾਠਮਾਂਡੂ ਤਾਇਨਾਤ

ਕੈਨੇਡਾ ਸਰਕਾਰ ਵੱਲੋਂ ਨੇਪਾਲ ਵਿਚ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਕੈਨੇਡੀਅਨ ਦੀ ਸਪੋਰਟ ਲਈ 10 ਅਧਿਕਾਰੀਆਂ ਦੀ ਕਾਠਮਾਂਡੂ ਵਿਚ ਜ਼ਮੀਨੀ ਪੱਧਰ 'ਤੇ ਤਾਇਨਾਤੀ ਕਰ ਦਿੱਤੀ ਗਈ ਹੈ, ਜਿਸ ਦੀ ਪੁਸ਼ਟੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਸੋਸ਼ਲ ਮੀਡੀਆ 'ਤੇ ਇੱਕ ਬਿਆਨ ਵਿਚ ਕੀਤੀ ਹੈ।
cm-bhagwant-mann-orders-preparations-for-khedan-vatan-punjab-diyan-2026
Punjabi

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਦੀਆਂ ਤਿਆਰੀਆਂ ਦੇ ਪੁਖ਼ਤਾ ਪ੍ਰਬੰਧਾਂ ਦੇ ਹੁਕਮ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 5 ਸਤੰਬਰ ਨੂੰ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ ਸ਼ੁਰੂ ਹੋ ਰਹੇ ‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਚੌਥੇ ਸੀਜ਼ਨ ਲਈ ਅੱਜ ਅਧਿਕਾਰੀਆਂ ਨੂੰ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ। ਇਸ ਦੌਰਾਨ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਸਾਲ ਲਗਭਗ 10 ਲੱਖ ਖਿਡਾਰੀਆਂ ਦੇ ਹਿੱਸਾ ਲੈਣ ਦੀ ਉਮੀਦ ਹੈ।
liberal-government-hit-by-resignations-as-six-federal-by-elections-loom-across-canada
Punjabi

ਲਿਬਰਲ ਸਰਕਾਰ ਤੋਂ ਗਿਲਬੌਲਟ ਦਾ ਅਸਤੀਫ਼ਾ, ਕੈਨੇਡਾ ਵਿੱਚ ਹੋਣਗੀਆਂ 6 ਹੋਰ ਜ਼ਿਮਨੀ ਚੋਣਾਂ

ਕੈਨੇਡਾ ਦੀ ਸੱਤਧਾਰੀ ਲਿਬਰਲ ਸਰਕਾਰ ਦੇ ਉੱਘੇ ਐਮਪੀ ਸਟੀਵਨ ਗਿਲਬੌਲਟ ਨੇ ਅਧਿਕਾਰਤ ਤੌਰ 'ਤੇ ਮਾਂਟਰੀਅਲ ਦੀ Laurier–Sainte-Marie ਸੀਟ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਸ ਦੀ ਪੁਸ਼ਟੀ ਹਾਊਸ ਔਫ ਕਾਮਨਜ਼ ਦੀ ਵੈੱਬਸਾਈਟ 'ਤੇ ਕੀਤੀ ਗਈ ਹੈ। ਵਾਤਾਵਰਣ ਕਾਰਕੁਨ ਰਹੇ ਗਿਲਬੌਲਟ ਨੇ ਪਾਰਟੀ ਲੀਡਰਸ਼ਿਪ ਨਾਲ ਸਿਧਾਂਤਕ ਮਤਭੇਦ ਖ਼ਾਸ ਕਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਖਪਤਕਾਰ ਕਾਰਬਨ ਟੈਕਸ ਨੂੰ ਖ਼ਤਮ ਕਰਨ ਅਤੇ ਐਲਬਰਟਾ ਨੂੰ ਤੇਲ ਪਾਈਪਲਾਈਨ ਬਣਾਉਣ ਦਾ ਸਮਰਥਨ ਦੇਣ ਦਾ ਵਿਰੋਧ ਕਰਦਿਆਂ ਸਰਕਾਰ ਛੱਡੀ ਹੈ।
nepal-floods-death-toll-surpasses-1-000-nearly-4-000-still-missing
Punjabi

ਨੇਪਾਲ ਹੜ੍ਹ-ਜ਼ਮੀਨ ਖਿਸਕਣ ਨਾਲ ਮੌਤਾਂ 1,000 ਤੋਂ ਪਾਰ, 4,000 ਲੋਕ ਅਜੇ ਵੀ ਲਾਪਤਾ

ਨੇਪਾਲ ਵਿੱਚ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 1,000 ਤੋਂ ਪਾਰ ਹੋ ਗਈ ਹੈ। ਇਸ ਤਬਾਹੀ ਤੋਂ ਲਗਭਗ ਇੱਕ ਹਫ਼ਤੇ ਬਾਅਦ ਵੀ ਹਜ਼ਾਰਾਂ ਲੋਕ ਲਾਪਤਾ ਹਨ, ਜਿਨ੍ਹਾਂ ਦੀ ਭਾਲ ਲਈ ਬਚਾਅ ਟੀਮਾਂ ਭਾਰੀ ਮਸ਼ੀਨਰੀ, ਹੈਲੀਕਾਪਟਰਾਂ ਅਤੇ ਖੁਦਾਈ ਮਸ਼ੀਨਾਂ ਦੀ ਮਦਦ ਲੈ ਰਹੀਆਂ ਹਨ। ਅਧਿਕਾਰੀਆਂ ਮੁਤਾਬਕ ਮਰਨ ਵਾਲਿਆਂ ਦੀ ਪੁਸ਼ਟੀ ਕੀਤੀ ਗਿਣਤੀ 1,003 ਤੱਕ ਪਹੁੰਚ ਗਈ ਹੈ, ਜਦਕਿ ਲਗਭਗ 4,000 ਲੋਕ ਅਜੇ ਵੀ ਲਾਪਤਾ ਹਨ।
delta-police-seek-driver-in-investigation-into-womans-suspicious-death
Punjabi

ਡੈਲਟਾ ’ਚ ਖੇਤ ’ਚੋਂ ਔਰਤ ਦੀ ਲਾਸ਼ ਮਿਲਣ ਦਾ ਮਾਮਲਾ, ਪੁਲਿਸ ਵੱਲੋਂ ਡਰਾਈਵਰ ਦੀ ਭਾਲ ਜਾਰੀ

ਡੈਲਟਾ ਪੁਲਿਸ ਵੱਲੋਂ ਹਾਲ ਹੀ ਵਿਚ ਇੱਕ ਖੇਤ ਵਿਚ ਮ੍ਰਿਤਕ ਪਾਈ ਗਈ ਇੱਕ ਔਰਤ ਦੀ ਸ਼ੱਕੀ ਮੌਤ ਦੀ ਜਾਂਚ ਦੇ ਸਬੰਧ ਵਿਚ ਇੱਕ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ, ਜਿਸ ਕੋਲ ਇਸ ਮਾਮਲੇ ਨਾਲ ਜੁੜੀ ਅਹਿਮ ਜਾਣਕਾਰੀ ਹੋਣ ਦਾ ਖ਼ਦਸ਼ਾ ਜਤਾਇਆ ਗਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link