Jun 3, 2021 7:24 PM -

ਸ਼੍ਰੀਲੰਕਾ ਦੇ ਵਿੱਚ ਅਧਿਕਾਰੀਆਂ ਵੱਲੋਂ ਇੱਕ ਸਮੁੰਦਰੀ ਜਹਾਜ਼ ਨੂੰ ਡੁੱਬਣ ਤੋਂ ਬਚਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।
ਜੇਕਰ ਇਹ ਜਹਾਜ਼ ਪਾਣੀ 'ਚ ਦਾਖਿਲ ਹੋ ਜਾਂਦਾ ਹੈ ਤਾਂ ਵੱਡਾ ਵਾਤਾਵਰਨ ਸੰਕਟ ਖੜੇ ਹੋਣ ਦਾ ਖਤਰਾ ਹੈ।
ਸਿੰਗਾਪੁਰ ਦੇ ਇਸ ਜਹਾਜ਼ 'ਚ ਲੱਗੀ ਅੱਗ 'ਤੇ ਬੁੱਧਵਾਰ ਨੂੰ ਕਾਬੂ ਪਾਇਆ ਗਿਆ ਸੀ।
ਕਰੀਬ 12 ਦਿਨ ਤਕ ਅੱਗ ਦੀ ਚਪੇਟ 'ਚ ਰਹੇ ਜਹਾਜ਼ 'ਤੇ ਕੱਲ ਅੱਗ ਬੁਝਾਉਣ 'ਚ ਕਾਮਯਾਬੀ ਮਿਲੀ ਸੀ।
ਪਰ ਇਸ ਜਹਾਜ਼ ਨੂੰ ਡੂੰਘੇ ਪਾਣੀਆਂ 'ਚ ਲਿਜਾਣ ਦੀ ਕੋਸ਼ਿਸ਼ ਉਸ ਵੇਲੇ ਮੁਸ਼ਕਿਲ 'ਚ ਆ ਗਈ ਜਦ ਜਹਾਜ਼ ਡੁੱਬਣ ਲੱਗਾ।
ਸ਼ਿਪ ਆਪ੍ਰੇਟਰਾਂ ਦਾ ਕਹਿਣਾ ਹੈ ਕਿ ਅੱਗ ਕਾਰਨ ਜਹਾਜ ਦਾ ਬਹੁਤਾ ਕਾਰਗੋ ਨਸ਼ਟ ਹੋ ਗਿਆ ਹੈ।
ਇਸ 'ਚ 25 ਟਨ ਨਾਈਟ੍ਰਿਕ ਐਸਿਡ ਅਤੇ ਹੋਰ ਕੈਮਿਕਲ ਸ਼ਾਮਿਲ ਸਨ।
ਪਰ ਹੁਣ ਇਹ ਖਤਰਾ ਬਣ ਗਿਆ ਹੈ ਕਿ ਸਮੁੰਦਰੀ ਜਹਾਜ਼ ਦੇ ਬਚੇ ਕੈਮਿਕਲ ਅਤੇ ਸੈਂਕੜੇ ਟਨ ਤੇਲ ਸਮੁੰਦਰ 'ਚ ਲੀਕ ਹੋ ਸਕਦਾ ਹੈ।



