11.81C Vancouver
ADS

Aug 3, 2021 7:20 PM -

ਕੁਝ ਕਨੇਡੀਅਨਸ ਨੂੰ ਵਿਸ਼ਵਾਸ ਦਵਾਉਣ ਦੀ ਲੋੜ ਕਿ ਕੋਵਿਡ-19 ਤੋਂ ਬਚਾਅ ਲਈ ਵੈਕਸੀਨ ਹੀ ਸਭ ਤੋਂ ਸੁਰੱਖਿਅਤ ਕਦਮ: ਪੈਟੀ ਹਾਏਡੂ

Share On
still-more-work-to-do-to-convince-some-canadians-to-get-vaccinated-patty-hajdu
Health Minister Patty Hajdu says there is still more work to do to convince some Canadians that getting vaccinated against COVID-19 is their best option to protect themselves and their loved ones from the illness. (File photo - Patty Hajdu/Twitter)

ਸਿਹਤ ਮੰਤਰੀ ਪੈਟੀ ਹਾਏਡੂ ਦਾ ਕਹਿਣਾ ਹੈ ਕਿ ਫਿਲਹਾਲ ਹੋਰ ਕੰਮ ਕਰਨ ਦੀ ਲੋੜ ਹੈ ਜਿਸ ਨਾਲ ਕਿ ਕੁਝ ਕਨੇਡੀਅਨਸ ਨੂੰ ਵਿਸ਼ਵਾਸ ਦਵਾਇਆ ਜਾ ਸਕੇ ਕਿ ਕੋਵਿਡ-19 ਦੀ ਵੈਕਸੀਨ ਹਾਸਿਲ ਕਰਨਾ ਸੁਰੱਖਿਅਤ ਹੈ।

ਉਨ੍ਹਾਂ ਕਿਹਾ ਕਿ ਵੈਕਸੀਨ ਹਾਸਿਲ ਕਰਨ ਤੋਂ ਇਨਕਾਰ ਕਰਨ ਵਾਲੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਕਿ ਇਸ ਵਾਇਰਸ ਖਿਲਾਫ ਇਹ ਵੈਕਸੀਨ ਹੀ ਉਨ੍ਹਾਂ ਲਈ ਬੈਸਟ ਆਪਸ਼ਨ ਹੈ।

ਉਨ੍ਹਾਂ ਕਿਹਾ ਕਿ ਇਸ ਦੇ ਨਾਲ ਲੋਕ ਆਪਣਾ ਅਤੇ ਆਪਣੇ ਕਰੀਬੀਆਂ ਦਾ ਬਚਾਅ ਕਰ ਸਕਦੇ ਹਨ।

ਦੇਸ਼ ਦੇ ਪਬਲਿਕ ਹੈਲਥ ਡਾਕਟਰਾਂ ਦਾ ਕਹਿਣਾ ਹੈ ਕਿ ਦੇਸ਼ 'ਚ ਕੋਵਿਡ-19 ਦੀ ਚੌਥੀ ਵੇਵ ਦੀ ਸ਼ੁਰੂਆਤ ਹੁੰਦੀ ਵਿਖਾਈ ਦੇ ਰਹੀ ਹੈ।

ਡਾਕਟਰਾਂ ਦਾ ਮੰਨਣਾ ਹੈ ਕਿ ਇਹ ਵੇਵ ਕਿੰਨੀ ਕੁ ਖਤਰਨਾਕ ਸਾਬਿਤ ਹੁੰਦੀ ਹੈ, ਇਹ ਵੈਕਸੀਨੇਸ਼ਨ ਦੀ ਦਰ 'ਤੇ ਹੀ ਨਿਰਭਰ ਕਰੇਗਾ।

ਯਾਦ ਰਹੇ ਅਮਰੀਕਾ 'ਚ ਇੱਕ ਰਿਪੋਰਟ ਉਜਾਗਰ ਹੋਈ ਹੈ ਜਿਸ 'ਚ ਦੱਸਿਆ ਗਿਆ ਕਿ ਵੈਕਸੀਨ ਹਾਸਿਲ ਕਰ ਚੁੱਕੇ ਲੋਕ ਵੀ ਵੈਕਸੀਨ ਹਾਸਿਲ ਨਾ ਕਰਨ ਵਾਲਿਆਂ ਦੀ ਤਰ੍ਹਾਂ ਵਾਇਰਸ ਫੈਲਾ ਸਕਦੇ ਹਨ।

ਹਾਲਾਂਕਿ ਹਾਲ ਦੀ ਘੜੀ ਵਧੇਰੇ ਕੋਵਿਡ-19 ਮਾਮਲੇ ਅਨ-ਵੈਕਸੀਨੇਟਿਡ ਲੋਕਾਂ 'ਚ ਰਿਪੋਰਟ ਹੋ ਰਹੇ ਹਨ।

Latest news

alberta-government-suspends-fuel-tax-until-year-end
Punjabi

ਐਲਬਰਟਾ ਸਰਕਾਰ ਨੇ ਸਾਲ ਦੇ ਅੰਤ ਤੱਕ ਫਿਊਲ ਟੈਕਸ ਕੀਤਾ ਸਸਪੈਂਡ

ਐਲਬਰਟਾ ਸਰਕਾਰ ਸਾਲ ਦੇ ਆਖੀਰ ਤਕ ਸੂਬੇ 'ਚ ਲੱਗਣ ਵਾਲੇ ਫਿਊਲ ਟੈਕਸ ਨੂੰ ਸਸਪੈਂਡ ਕਰ ਰਹੀ ਹੈ। ਪ੍ਰੀਮੀਅਰ ਸਮਿਥ ਨੇ ਮੰਗਲਵਾਰ ਕੈਲਗਰੀ ਦੇ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ। ਸਮਿੱਥ ਨੇ ਕਿਹਾ ਕਿ ਪਿਛਲੇ ਮਹੀਨੇ Western Texas Intermediate (WTI) ਦੀ ਔਸਤ ਕੀਮਤ $90.54 per barrel ਰਹੀ- ਜਿਸਦੀ ਵਜ੍ਹਾ ਨਾਲ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਤਿਮਾਹੀ ਲਈ 13 ਸੈਂਟ ਦਾ ਸੂਬਾਈ ਫਿਊਲ ਟੈਕਸ ਪੂਰੀ ਤਰ੍ਹਾਂ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ।
b-c-premier-david-eby-calls-early-provincial-election
Punjabi

ਡੇਵਿਡ ਈਬੀ ਵੱਲੋਂ ਬੀ.ਸੀ. ਵਿਚ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦਾ ਐਲਾਨ

ਪ੍ਰੀਮੀਅਰ ਡੇਵਿਡ ਈਬੀ ਨੇ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਨ੍ਹਾਂ ਵਲੋਂ ਬੀ.ਸੀ. ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰਕੇ ਵਿਧਾਨ ਸਭਾ ਭੰਗ ਕਰ ਦਿੱਤੀ ਗਈ ਹੈ। ਇਹ ਵਿਧਾਨ ਸਭਾ ਚੋਣਾਂ ਨਿਰਧਾਰਤ ਸਮੇਂ ਤੋਂ ਦੋ ਸਾਲ ਪਹਿਲਾਂ ਹੋ ਰਹੀਆਂ ਹਨ, ਜੋ ਅਸਲ ਵਿਚ 21 ਅਕਤੂਬਰ 2028 ਨੂੰ ਹੋਣੀਆਂ ਸਨ।
b-c-mla-brent-chapman-leaves-conservatives-joins-onebc-party
Punjabi

ਬੀ.ਸੀ. ਵਿਧਾਇਕ ਬਰੈਂਟ ਚੈਪਮੈਨ ਨੇ ਕੰਜ਼ਰਵੇਟਿਵ ਪਾਰਟੀ ਛੱਡੀ, ਵਨ ਬੀ.ਸੀ. ਵਿੱਚ ਹੋਏ ਸ਼ਾਮਲ

ਬੀ.ਸੀ. ਵਿਚ ਪਾਰਟੀਆਂ ਅੰਦਰ ਜੋੜ-ਤੋੜ ਦਾ ਦੌਰ ਤੇਜ਼ ਹੋ ਗਿਆ ਹੈ। ਸਰੀ ਸਾਊਥ ਤੋਂ ਵਿਧਾਇਕ ਬਰੈਂਟ ਚੈਪਮੈਨ ਬੀ.ਸੀ. ਕੰਜ਼ਰਵੇਟਿਵ ਪਾਰਟੀ ਛੱਡ ਕੇ ਵਨ ਬੀ.ਸੀ. ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਚੈਪਮੈਨ ਬੀ.ਸੀ. ਕੰਜ਼ਰਵੇਟਿਵ ਦੀ ਸਾਬਕਾ ਲੀਡਰ ਕੈਰੀ-ਲਿਨ ਫਿੰਡਲੇ ਦੇ ਪਤੀ ਹਨ। ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਪੁਰਾਣੇ ਵਿਵਾਦਿਤ ਸੋਸ਼ਲ ਮੀਡੀਆ ਬਿਆਨਾਂ ਕਾਰਨ ਪਾਰਟੀ ਅੰਦਰ ਲਗਾਤਾਰ ਦਬਾਅ ਦਾ ਸਾਹਮਣਾ ਕਰ ਰਹੇ ਸਨ।
b-c-premier-david-eby-meets-lieutenant-governor-wendy-cocchia
Punjabi

ਡੇਵਿਡ ਈਬੀ ਨੇ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ

ਪ੍ਰੀਮੀਅਰ ਡੇਵਿਡ ਈਬੀ ਵਲੋਂ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰ ਲਈ ਗਈ ਹੈ। 12.15 ਵਜੇ ਉਹ ਵਿਕਟੋਰੀਆ ਸਥਿਤ ਸਰਕਾਰੀ ਭਵਨਵਿਖੇ ਪ੍ਰੈੱਸ ਕਾਨਫਰੰਸ ਕਰਨਗੇ, ਜਿਥੇ ਈਬੀ ਵਲੋਂ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰਨ ਦੀ ਉਮੀਦ ਹੈ।
canadas-ndp-opposes-federal-plan-to-allow-private-investment-in-major-airports
Punjabi

ਕੈਨੇਡਾ ਦੇ ਹਵਾਈ ਅੱਡਿਆਂ ’ਚ ਨਿੱਜੀ ਨਿਵੇਸ਼ ਦੀ ਯੋਜਨਾ ਦਾ NDP ਵੱਲੋਂ ਵਿਰੋਧ

ਕੈਨੇਡਾ ਦੇ ਹਵਾਈ ਅੱਡਿਆਂ ਵਿਚ ਨਿੱਜੀ ਨਿਵੇਸ਼ ਦੀ ਇਜਾਜ਼ਤ ਦੇਣ ਦੀ ਫੈਡਰਲ ਸਰਕਾਰ ਦੀ ਯੋਜਨਾ ਵਿਰੁੱਧ ਫੈਡਰਲ ਐਨ.ਡੀ.ਪੀ. ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ ਦੇ ਲੀਡਰ ਐਵੀ ਲੁਈਸ ਨੇ ਕਾਰਨੀ ਸਰਕਾਰ ਦੇ ਇਸ ਕਦਮ ਨੂੰ ਨਿੱਜੀਕਰਨ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਸਰਕਾਰ ਵੱਲੋਂ ਇਸ ਨੂੰ ਸਿੱਧੇ ਤੌਰ 'ਤੇ ਨਿੱਜੀਕਰਨ ਦੀ ਯੋਜਨਾ ਨਾ ਕਹਿਣਾ ਜਨਤਾ ਨਾਲ ਧੋਖਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link