Jun 23, 2021 12:57 AM -

ਐਬਟਸਫੋਰਡ 'ਚ ਇੱਕ ਚੋਰੀ ਕੀਤੇ ਵਾਹਨ ਦੀ 2 ਪੁਲਿਸ ਕਰੂਜ਼ਰਾਂ ਨਾਲ ਟੱਕਰ ਹੋ ਗਈ।
ਇਸ ਦੌਰਾਨ ਇੱਕ ਅਫ਼ਸਰ ਨੂੰ ਸੱਟਾਂ ਵੀ ਲੱਗੀਆਂ।
ਪੂਰੇ ਮਾਮਲੇ 'ਚ ਇੱਕ 26 ਸਾਲਾ ਯੁਵਕ 'ਤੇ ਦੋਸ਼ ਲੱਗੇ ਹਨ।
ਪੁਲਿਸ ਦਾ ਕਹਿਣਾ ਹੈ ਕਿ ਇੱਕ ਵੈਨ ਦੀ ਪੁਲਿਸ ਦੇ ਵਾਹਨ ਨਾਲ ਉਸ ਵੇਲੇ ਟੱਕਰ ਹੋਈ ਜਦ ਸ਼ਨੀਵਾਰ ਰਾਤ ਪੁਲਿਸ ਵੱਲੋਂ ਇੱਕ ਚੋਰੀ ਦੇ ਮਾਮਲੇ ਲਈ ਪਹੁੰਚ ਕੀਤੀ ਜਾ ਰਹੀ ਸੀ।
ਇਸ ਤੋਂ ਬਾਅਦ ਇਸੇ ਵੈਨ ਦੀ ਇੱਕ ਹੋਰ ਪੁਲਿਸ ਵਾਹਨ ਨਾਲ ਵੀ ਟੱਕਰ ਹੋਈ।
ਗੱਡੀ ਲੈਂਗਲੀ ਜਾ ਕੇ ਰੁਕ ਗਈ।
ਦੂਜੇ ਪੁਲਿਸ ਵਾਹਨ ਦੇ ਬਾਹਰ ਖੜਾ ਇੱਕ ਅਫ਼ਸਰ ਇਸ ਘਟਨਾ 'ਚ ਜ਼ਖਮੀ ਹੋ ਗਿਆ।
ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ ਪਰ ਉਸ ਨੂੰ ਇਲਾਜ ਪ੍ਰਦਾਨ ਕਰਨ ਤੋਂ ਬਾਅਦ ਘਰ ਜਾਣ ਦਿੱਤਾ ਗਿਆ।
ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਅਕਤੀ ਦਾ ਨਾਮ ਜੌਰਡਨ ਬਸਕਿੰਕ ਦੱਸਿਆ ਗਿਆ ਹੈ।




