21.13C Vancouver
ADS

Feb 9, 2024 5:01 PM - The Connect News

ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਨਗੇ ਸੁਖਬੀਰ ਸਿੰਘ ਬਾਦਲ

Share On
sukhbir-singh-badal-will-meet-prime-minister-modi
According to information received from sources, Sukhbir Singh Badal will meet Prime Minister Narendra Modi on February 11 or 12. (Photo:Twiter/Sukhbir Singh Badal)

ਪੰਜਾਬ ਵਿਚ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚ ਮੁੜ ਤੋਂ ਗਠਜੋੜ ਹੋਣ ਦੀ ਚਰਚਾ ਸਿਖ਼ਰਾਂ ’ਤੇ ਹੈ ਅਤੇ ਆਉਂਦੇ ਦਿਨਾਂ ਵਿਚ ਪੰਜਾਬ ਦੀ ਰਾਜਨੀਤੀ ਵਿਚ ਇਸ ਦਿਸ਼ਾ ਵਿਚ ਤਬਦੀਲੀ ਵੇਖਣ ਨੂੰ ਮਿਲ ਸਕਦੀ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਸੁਖਬੀਰ ਸਿੰਘ ਬਾਦਲ 11 ਜਾਂ 12 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ।

ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਪਹਿਲਾਂ ਸੁਖਬੀਰ ਦੀ ਮੁਲਾਕਾਤ ਅਮਿਤ ਸ਼ਾਹ ਨਾਲ ਹੋਵੇਗੀ ਅਤੇ16 ਫਰਵਰੀ ਨੂੰ ਭਾਜਪਾ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਤੋਂ ਪਹਿਲਾਂ ਗਠਜੋੜ ਦਾ ਐਲਾਨ ਹੋ ਸਕਦਾ ਹੈ।

Latest news

finance-minister-to-table-economic-update-as-deficit-outlook-improves
Punjabi

ਕੈਨੇਡਾ ਦੇ ਵਿੱਤ ਮੰਤਰੀ ਫ੍ਰਾਂਸਵਾ-ਫਿਲਿਪ ਸ਼ੈਂਪੇਨ ਅੱਜ Economic Update ਕਰਨਗੇ ਪੇਸ਼

ਕੈਨੇਡਾ ਦੇ ਵਿੱਤ ਮੰਤਰੀ ਫ੍ਰਾਂਸਵਾ-ਫਿਲਿਪ ਸ਼ੈਂਪੇਨ ਅੱਜ Economic Update ਪੇਸ਼ ਕਰਨ ਜਾ ਰਹੇ ਹਨ। ਇਸ ਅਪਡੇਟ ਰਾਹੀਂ ਸਰਕਾਰ ਕੈਨੇਡਾ ਦੀ ਆਰਥਿਕਤਾ ਨੂੰ G7 ਦੇਸ਼ਾਂ ਵਿਚ ਸਭ ਤੋਂ ਮਜ਼ਬੂਤ ਬਣਾਉਣ ਦੇ ਆਪਣੇ ਰੋਡਮੈਪ ਦਾ ਵੇਰਵਾ ਸਾਂਝਾ ਕਰੇਗੀ, ਨਾਲ ਹੀ ਨਿਵੇਸ਼ ਨੂੰ ਉਤਸ਼ਾਹਤ ਕਰਨ ਅਤੇ ਨਵੀਂਆਂ ਨੌਕਰੀਆਂ ਦੇ ਮੌਕੇ ਪੈਦਾ ਕਰਨ ਲਈ ਨਵੇਂ ਐਲਾਨ ਹੋਣੇ ਵੀ ਸੰਭਵ ਹਨ।
apartment-fire-in-northeast-edmonton-causes-1-1m-in-damage-injures-resident-and-firefighter
Punjabi

ਐਡਮਿੰਟਨ: ਅਪਾਰਟਮੈਂਟ ਕੰਪਲੈਕਸ ਵਿਚ ਅੱਗ ਕਾਰਨ ਕਰੀਬ 1.1 ਮਿਲੀਅਨ ਡਾਲਰ ਦੀ ਪ੍ਰੋਪਰਟੀ ਸੜ ਕੇ ਸੁਆਹ

ਐਡਮਿੰਟਨ ਦੇ ਨੌਰਥਈਸਟ ਇਲਾਕੇ ਦੇ ਅਪਾਰਟਮੈਂਟ ਕੰਪਲੈਕਸ ਵਿਚ ਲੱਗੀ ਅੱਗ ਕਾਰਨ ਕਰੀਬ 1.1 ਮਿਲੀਅਨ ਡਾਲਰ ਦੀ ਪ੍ਰੋਪਰਟੀ ਸੜ ਕੇ ਸੁਆਹ ਹੋ ਗਈ। ਇਲਾਕੇ ਵਿਚ ਸਥਿਤ ਵਿੰਡਹੈਮ ਕਰਾਸਿੰਗ ਅਪਾਰਟਮੈਂਟਸ ਵਿਚ 20 ਅਪ੍ਰੈਲ ਨੂੰ ਅੱਗ ਲੱਗੀ ਸੀ।
ndp-leader-avi-lewis-will-not-run-in-quebec-byelection-after-boulerice-departure
Punjabi

ਬੋਲੇਰਿਸ ਦੇ ਜਾਣ ਤੋਂ ਬਾਅਦ ਐਨ.ਡੀ.ਪੀ ਨੇਤਾ ਐਵੀ ਲੇਵਿਸ ਕਿਊਬੈਕ ਜ਼ਿਮਨੀ-ਚੋਣ ਵਿੱਚ ਨਹੀਂ ਲੜਨਗੇ

ਕੈਨੇਡਾ ਦੀ ਫੈਡਰਲ ਐਨ.ਡੀ.ਪੀ. ਦੀਆਂ ਪਾਰਲੀਮੈਂਟ ਵਿਚ ਸੀਟਾਂ ਹੋਰ ਘੱਟ ਗਈਆਂ ਹਨ। ਪਾਰਟੀ ਦੇ ਲੰਮੇ ਸਮੇਂ ਤੋਂ ਐਮ.ਪੀ. ਅਲੈਗਜ਼ੈਂਡਰ ਬੋਲੇਰਿਸ ਨੇ ਫੈਡਰਲ ਰਾਜਨੀਤੀ ਛੱਡ ਕੇ ਕਿਊਬੈਕ ਦੀ ਸੂਬਾਈ ਰਾਜਨੀਤੀ ਵਿਚ ਜਾਣ ਦਾ ਐਲਾਨ ਕੀਤਾ ਹੈ। ਉਹ ਅਕਤੂਬਰ ਵਿਚ ਹੋਣ ਵਾਲੀਆਂ ਸੂਬਾਈ ਚੋਣਾਂ ਵਿਚ Québec solidaire ਪਾਰਟੀ ਵੱਲੋਂ ਚੋਣ ਲੜਨਗੇ। ਉਹ ਕਿਊਬੈਕ ਤੋਂ ਪਾਰਟੀ ਦੇ ਇਕਲੌਤੇ ਸੰਸਦ ਮੈਂਬਰ ਸਨ ਅਤੇ ਉਨ੍ਹਾਂ ਦੇ ਜਾਣ ਨਾਲ NDP ਕੋਲ ਸੰਸਦ ਵਿਚ ਹੁਣ ਸਿਰਫ਼ ਪੰਜ ਸੀਟਾਂ ਰਹਿ ਗਈਆਂ ਹਨ, ਜੋ ਕਿ ਪਾਰਟੀ ਲਈ ਇੱਕ ਵੱਡਾ ਝਟਕਾ ਹੈ।
edmonton-police-seek-public-help-to-locate-missing-19-year-old
Punjabi

ਐਡਮਿੰਟਨ ਪੁਲਿਸ ਨੇ ਲਾਪਤਾ 19 ਸਾਲਾ ਨੌਜਵਾਨ ਦੀ ਭਾਲ ਵਿਚ ਮੰਗੀ ਮਦਦ

ਐਡਮਿੰਟਨ ਪੁਲਿਸ ਨੇ ਇਕ ਲਾਪਤਾ 19 ਸਾਲਾ ਨੌਜਵਾਨ ਦੀ ਭਾਲ ਵਿਚ ਮਦਦ ਮੰਗੀ ਹੈ, ਜਿਸ ਦੀ ਪਛਾਣ ਪ੍ਰਯਾਗ ਦਲਭਟਵਾਲਾ ਵਜੋਂ ਦੱਸੀ ਗਈ ਹੈ। ਪੁਲਿਸ ਅਤੇ ਪਰਿਵਾਰ ਵੱਲੋਂ ਉਸ ਦੀ ਸਲਾਮਤੀ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ।ਪ੍ਰਯਾਗ ਨੂੰ ਆਖਰੀ ਵਾਰ 23 ਅਪ੍ਰੈਲ ਨੂੰ ਸ਼ਾਮ ਕਰੀਬ 4 ਵਜੇ 99 St. ਅਤੇ 90 ਐਵੇਨਿਊ ਦੇ ਇਲਾਕੇ ਦੀ ਰਿਹਾਇਸ਼ 'ਤੇ ਦੇਖਿਆ ਗਿਆ ਸੀ।
more-than-10-kg-of-suspected-drugs-seized-in-kelowna-trafficking-investigation-two-men-arrested
Punjabi

ਕੈਲੋਨਾ ਵਿਚ ਪੁਲਿਸ ਨੇ 10 ਕਿਲੋ ਤੋਂ ਵੱਧ ਨਸ਼ੀਲੇ ਪਦਾਰਥਾਂ ਸਮੇਤ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਕੈਲੋਨਾ ਵਿਚ ਪੁਲਿਸ ਨੇ 10 ਕਿਲੋ ਤੋਂ ਵੱਧ ਨਸ਼ੀਲੇ ਪਦਾਰਥਾਂ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਆਰ.ਸੀ.ਐਮ.ਪੀ. ਨੇ ਕਿਹਾ ਕਿ ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਖਿਲਾਫ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ 15 ਅਪ੍ਰੈਲ ਨੂੰ ਤਿੰਨ ਸਥਾਨਕ ਘਰਾਂ ਦੀ ਤਲਾਸ਼ੀ ਲਈ ਗਈ। ਛਾਪੇਮਾਰੀ ਦੌਰਾਨ ਅਧਿਕਾਰੀਆਂ ਨੇ 7 ਕਿਲੋ ਸ਼ੱਕੀ ਕੋਕੀਨ, 2 ਕਿਲੋ ਤੋਂ ਵੱਧ ਫੈਂਟਾਨਿਲ ਅਤੇ 1 ਕਿਲੋ ਸਾਈਲੋਸਾਈਬਿਨ ਮਸ਼ਰੂਮ ਦੀ ਬਰਾਮਦਗੀ ਕੀਤੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link