Feb 12, 2025 5:47 PM - Connect Newsroom

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਵੱਡੀ ਧੀ ਹਰਕੀਰਤ ਕੌਰ ਬਾਦਲ ਦਾ ਬੁੱਧਵਾਰ ਨੂੰ ਐੱਨਆਰਆਈ ਤੇਜਬੀਰ ਸਿੰਘ ਨਾਲ ਦਿੱਲੀ ਦੇ ਮਹਿਰੌਲੀ ਵਿਖੇ ਆਨੰਦ ਕਾਰਜ ਪੂਰੀ ਸਿੱਖੀ ਰਿਵਾਇਤਾਂ ਨਾਲ ਸੰਪੰਨ ਹੋਇਆ।
ਉਨ੍ਹਾਂ ਦੇ ਵਿਆਹ ਸਮਾਗਮ ਵਿਚ ਕੇਂਦਰੀ ਮੰਤਰੀ ਨਿਤਿਨ ਗਡਕਰੀ, ਅਨੁਰਾਗ ਠਾਕੁਰ ਅਤੇ ਪਿਊਸ਼ ਗੋਇਲ ਸਮੇਤ ਕਈ ਕੇਂਦਰੀ ਮੰਤਰੀਆਂ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਸ਼ਿਰਕਤ ਕੀਤੀ।
ਇਸ ਤੋਂ ਇਲਾਵਾ ਪਟਿਆਲਾ ਦੀ ਸਾਬਕਾ ਸਾਂਸਦ ਪ੍ਰਨੀਤ ਕੌਰ, ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ, ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵਿਸ਼ੰਕਰ ਸਮੇਤ ਹੋਰ ਸਿਆਸੀ ਆਗੂ ਅਤੇ ਧਾਰਮਿਕ ਸ਼ਖਸੀਅਤਾਂ ਵੀ ਸ਼ਾਮਲ ਹੋਈਆਂ। ਹਰਕੀਰਤ ਕੌਰ ਬਾਦਲ ਦਾ ਸਹੁਰਾ ਪਰਿਵਾਰ ਗੁਰਸਿੱਖ ਪਰਿਵਾਰ ਦਾ ਦੱਸਿਆ ਜਾਂਦਾ ਹੈ।




