21.9C Vancouver
ADS

Jan 10, 2025 7:15 PM - Connect Newsroom

ਅਸਤੀਫਾ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਪਹਿਲਾ ਪ੍ਰਤੀਕਰਮ ਆਇਆ ਸਾਹਮਣੇ

Share On
sukhbir-singh-badals-first-reaction-after-resignation-accepted
In his statement, Sukhbir Singh Badal also expressed gratitude to the party for the opportunity to lead in the past years.(Photo: Facebook/Sukhbir Singh Badal)

ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵਲੋਂ ਅਸਤੀਫਾ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਆਪਣਾ ਪਹਿਲਾ ਪ੍ਰਤੀਕਰਮ ਦਿੱਤਾ ਹੈ। ਬਾਦਲ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਪੇਸ਼ ਹੋਣਾ ਸੀ ਉਦੋਂ ਹੀ ਉਨ੍ਹਾਂ ਨੇ ਨਿਮਾਣੇ ਸਿੱਖ ਵਜੋਂ ਜਾਣ ਦਾ ਮਨ ਬਣਾ ਲਿਆ ਸੀ ਅਤੇ ਇਸ ਲਈ ਪਾਰਟੀ ਦੀ ਵਰਕਿੰਗ ਕਮੇਟੀ ਨੂੰ ਅਸਤੀਫਾ ਭੇਜ ਦਿੱਤਾ ਸੀ।

ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਲੋਂ ਉਨ੍ਹਾਂ ਨੂੰ ਪਿਛਲੇ ਸਾਲਾਂ ਵਿਚ ਪ੍ਰਧਾਨਗੀ ਕਰਨ ਦੇ ਮੌਕੇ ਦਾ ਧੰਨਵਾਦ ਵੀ ਕੀਤਾ। ਗੌਰਤਲਬ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਉਸ ਸਮੇਂ ਮਨਜ਼ੂਰ ਕੀਤਾ ਗਿਆ ਹੈ ਜਦੋਂ ਮਾਘੀ ਮੇਲੇ ਮੌਕੇ ਪਾਰਟੀ ਨੇ ਵੱਡੀ ਕਾਨਫਰੰਸ ਦਾ ਐਲਾਨ ਕੀਤਾ ਹੈ।

Latest news

canada-bans-irish-rap-group-kneecap-from-entry-says-it-endorsed-political-violence
Punjabi

ਕੈਨੇਡਾ ਸਰਕਾਰ ਨੇ ਆਇਰਿਸ਼ ਰੈਪ ਗਰੁੱਪ ਕੀਨਕੈਪ ਨੂੰ ਦੇਸ਼ ਵਿਚ ਦਾਖ਼ਲ ਹੋਣ ਤੋਂ ਰੋਕਿਆ

ਕੈਨੇਡਾ ਸਰਕਾਰ ਨੇ ਆਇਰਿਸ਼ ਰੈਪ ਗਰੁੱਪ ਕੀਨਕੈਪ ਨੂੰ ਦੇਸ਼ ਵਿਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਹੈ। ਇਹ ਜਾਣਕਾਰੀ ਟੋਰੌਂਟੋ ਤੋਂ ਐਮਪੀ ਵਿੰਸ ਗੈਸਪਾਰੋ ਨੇ ਇੱਕ ਪੋਸਟ ਵਿਚ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਕੈਨੇਡਾ ਸਰਕਾਰ ਵਲੋਂ ਇਹ ਐਲਾਨ ਕਰ ਰਿਹਾ ਹਾਂ ਕਿ ਸਾਡੇ ਅਧਿਕਾਰੀਆਂ ਦੀ ਸਲਾਹ 'ਤੇ ਅਸੀਂ ਕੀਨਕੈਪ ਗਰੁੱਪ ਨੂੰ ਸਾਡੇ ਦੇਸ਼ ਵਿਚ ਦਾਖਲ ਹੋਣ ਲਈ ਅਯੋਗ ਕਰਾਰ ਦਿੱਤਾ ਹੈ।
woman-18-month-old-girl-dead-in-alberta-highway-crash
Punjabi

ਐਲਬਰਟਾ ਹਾਈਵੇਅ ਹਾਦਸੇ ਵਿੱਚ ਔਰਤ ਅਤੇ 18 ਮਹੀਨੇ ਦੇ ਬੱਚੇ ਦੀ ਹੋਈ ਮੌਤ

ਕੈਲਗਰੀ ਦੀ ਨੌਰਥਈਸਟ ਦਿਸ਼ਾ ਵਿਚ ਪੈਂਦੇ ਹਾਈਵੇਅ 566 ਨੇੜੇ ਦੋ ਵਾਹਨਾਂ ਵਿਚਕਾਰ ਟੱਕਰ ਹੋਣ ਕਾਰਨ ਬੁੱਧਵਾਰ ਰਾਤ ਇਕ ਔਰਤ ਤੇ ਇਕ ਬੱਚੇ ਦੀ ਮੌਤ ਹੋ ਗਈ ਅਤੇ ਦੋ ਹੋਰ ਬੱਚੇ ਜ਼ਖਮੀ ਹੋ ਗਏ।ਪੁਲਿਸ ਮੁਤਾਬਕ ਰਾਤ ਕਰੀਬ 10 ਵਜੇ ਹਾਈਵੇਅ 566 ਅਤੇ ਹਾਈਵੇਅ 9 ਦੇ ਚੌਰਾਹੇ 'ਤੇ ਕ੍ਰੈਸ਼ ਹੋਇਆ। ਉਨ੍ਹਾਂ ਦੱਸਿਆ ਕਿ ਉੱਤਰ ਵੱਲ ਤੋਂ ਜਾ ਰਿਹਾ ਡੌਜ ਰੈਮ ਪਿਕਅੱਪ ਟਰੱਕ ਸਾਊਥਬਾਊਂਡ ਤੋਂ ਆ ਰਹੇ ਸੈਮੀ ਟਰੱਕ ਨਾਲ ਟਕਰਾ ਗਿਆ।
filmmaker-journalist-avi-lewis-to-enter-ndp-leadership-race
Punjabi

ਫਿਲਮ ਨਿਰਮਾਤਾ ਅਤੇ ਪੱਤਰਕਾਰ ਅਵੀ ਲੁਈਸ ਐਨਡੀਪੀ ਲੀਡਰਸ਼ਿਪ ਦੌੜ ਵਿੱਚ ਹੋਣਗੇ ਸ਼ਾਮਲ

ਫੈਡਰਲ ਐਨ.ਡੀ.ਪੀ.ਲੀਡਰਸ਼ਿਪ ਲਈ ਫਿਲਮ ਨਿਰਮਾਤਾ ਅਤੇ ਪੱਤਰਕਾਰ ਅਵੀ ਲੁਈਸ ਵੱਲੋਂ ਚੋਣ ਲੜਨ ਸੰਬੰਧੀ ਅਧਿਕਾਰਤ ਤੌਰ 'ਤੇ ਐਲਾਨ ਕਰ ਸਕਦੇ ਹਨ। ਉਨ੍ਹਾਂ ਦੀ ਟੀਮ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਅੱਜ ਦੁਪਹਿਰ ਤੋਂ ਬਾਅਦ ਇਸ ਸੰਬੰਧੀ ਇੱਕ ਵੀਡੀਓ ਜਾਰੀ ਕਰਨ ਅਤੇ ਅਗਲੇ ਹਫ਼ਤੇ ਟੌਰਾਂਟੋ ਵਿੱਚ ਇੱਕ ਰਸਮੀ ਮੁਹਿੰਮ ਲਾਂਚ ਕਰਨ ਦੀ ਉਮੀਦ ਹੈ।
carney-taps-top-aide-david-lametti-to-replace-bob-rae-as-un-ambassador
Punjabi

ਕਾਰਨੀ ਨੇ ਡੇਵਿਡ ਲੈਮੇਟੀ ਨੂੰ ਸੰਯੁਕਤ ਰਾਸ਼ਟਰ ਦੇ ਰਾਜਦੂਤ ਵਜੋਂ ਕੀਤਾ ਨਿਯੁਕਤ

ਪੀ.ਐਮ.ਮਾਰਕ ਕਾਰਨੀ ਨੇ ਆਪਣੇ ਪ੍ਰਮੁੱਖ ਸਕੱਤਰ ਅਤੇ ਸਾਬਕਾ ਟਰੂਡੋ ਸਰਕਾਰ ਵਿਚ ਜਸਟਿਸ ਮਿਨਿਸਟਰ ਰਹੇ ਡੇਵਿਡ ਲੈਮੇਟੀ ਨੂੰ ਸੰਯੁਕਤ ਰਾਸ਼ਟਰ ਵਿਚ ਕੈਨੇਡਾ ਦਾ ਅਗਲਾ ਰਾਜਦੂਤ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਲੈਮੇਟੀ ਸਾਬਕਾ ਲਿਬਰਲ ਲੀਡਰ ਬੌਬ ਰੇਅ ਦੀ ਥਾਂ ਲੈਣਗੇ, ਜੋ 2020 ਤੋਂ ਇਸ ਭੂਮਿਕਾ ਵਿਚ ਹਨ।
canada-post-sending-new-offers-to-union
Punjabi

ਕੈਨੇਡਾ ਪੋਸਟ ਨੇ ਯੂਨੀਅਨ ਨੂੰ ਦਿੱਤੀ ਨਵੀਂ ਪੇਸ਼ਕਸ਼, ਗੱਲਬਾਤ ਫਿਰ ਤੋਂ ਸ਼ੁਰੂ ਹੋਣ ਦੀ ਜਤਾਈ ਉਮੀਦ

ਕੈਨੇਡਾ ਪੋਸਟ ਦਾ ਕਹਿਣਾ ਹੈ ਕਿ ਉਸ ਨੇ ਪੋਸਟਲ ਵਰਕਰ ਯੂਨੀਅਨ ਨਾਲ ਗੱਲਬਾਤ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਵਿਚ ਇੱਕ ਨਵਾਂ ਆਫਰ ਪੇਸ਼ ਕੀਤਾ ਹੈ। ਕਰਾਊਨ ਕਾਰਪੋਰੇਸ਼ਨ ਨੇ ਉਮੀਦ ਜਤਾਈ ਕਿ ਇਸ ਪੇਸ਼ਕਸ਼ ਨਾਲ ਅਗਲੇ ਹਫ਼ਤੇ ਦੋਵਾਂ ਧਿਰਾਂ ਸੌਦੇਬਾਜ਼ੀ ਦੀ ਮੇਜ਼ 'ਤੇ ਵਾਪਸ ਆ ਸਕਦੀਆਂ ਹਨ। ਕੈਨੇਡਾ ਪੋਸਟ ਨੇ ਕਿਹਾ ਕਿ ਉਸ ਨੇ ਯੂਨੀਅਨ ਨੂੰ ਇਸ ਉਮੀਦ ਨਾਲ ਨਵੀਂ ਪੇਸ਼ਕਸ਼ ਦੇਣ ਦਾ ਫੈਸਲਾ ਕੀਤਾ ਹੈ ਕਿ ਦੋਵੇਂ ਪੱਖ ਵੀਕੈਂਡ ਡਿਲੀਵਰੀ ਵਰਗੇ ਮਹੱਤਵਪੂਰਨ ਮੁੱਦਿਆਂ ਉਤੇ ਆਮ ਸਹਿਮਤੀ ਬਣਾ ਸਕਣਗੇ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link