14.7C Vancouver
ADS

Apr 4, 2025 5:40 PM - Connect Newsroom

ਹੈਰੋਇਨ ਸਮੇਤ ਫੜ੍ਹੀ ਗਈ ਮਹਿਲਾ ਕਾਂਸਟੇਬਲ ਦੇ ਮਾਮਲੇ 'ਤੇ ਸੁਖਪਾਲ ਸਿੰਘ ਖਹਿਰਾ ਨੇ ਕੀਤੀ ਜਾਂਚ ਦੀ ਮੰਗ

Share On
sukhpal-khaira-demands-investigation-into-drug-mafia-and-police-nexus-after-constables-arrest
Reports suggest that during her arrest, constable Amandeep Kaur reportedly tried to extort money by leveraging her ties to a senior IPS officer.

ਪੰਜਾਬ ਪੁਲਿਸ ਦੀ ਸੀਨੀਅਰ ਕਾਂਸਟੇਬਲ ਅਮਨਦੀਪ ਕੌਰ ਦੀ ਹੈਰੋਇਨ ਸਮੇਤ ਗ੍ਰਿਫਤਾਰੀ ਮਗਰੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਡਰੱਗ ਮਾਫੀਆ ਅਤੇ ਪੁਲਿਸ ਗਠਜੋੜ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ।

ਖੁਲਾਸਾ ਹੋਇਆ ਹੈ ਕਿ ਗ੍ਰਿਫਤਾਰੀ ਦੌਰਾਨ ਕਾਂਸਟੇਬਲ ਅਮਨਦੀਪ ਕੌਰ ਨੇ ਕਥਿਤ ਤੌਰ ’ਤੇ ਇੱਕ ਸੀਨੀਅਰ ਆਈ.ਪੀ.ਐੱਸ. ਅਧਿਕਾਰੀ ਨਾਲ ਆਪਣੇ ਸਬੰਧ ਦੱਸਦੇ ਹੋਏ ਰੌਬ ਝਾੜਨ ਦੀ ਕੋਸ਼ਿਸ਼ ਕੀਤੀ ਸੀ। ਖਹਿਰਾ ਨੇ ਕਿਹਾ ਕਿ ਸਰਕਾਰ ਆਈਪੀਐਸ ਰੈਂਕ ਦੇ ਪੁਲਿਸ ਦਫ਼ਤਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਕਾਂਗਰਸ ਵਿਧਾਇਕ ਨੇ ਕਿਹਾ ਕਿ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਇਹ ਸਪੱਸ਼ਟ ਕਰਨ ਕਿ ਕੀ ਅਜਿਹੇ ਦਾਗੀ ਅਤੇ ਅਨੈਤਿਕ ਅਧਿਕਾਰੀਆਂ ਨੂੰ ਪੰਜਾਬ ਵਿਚ ਮਹੱਤਵਪੂਰਨ ਅਹੁਦਿਆਂ 'ਤੇ ਤਾਇਨਾਤ ਕਰਨਾ ਸਹੀ ਹੈ? ਗੌਰਤਲਬ ਹੈ ਕਿ ਸੀਨੀਅਰ ਕਾਂਸਟੇਬਲ ਅਮਨਦੀਪ ਕੌਰ ਵਲੋਂ ਕਰੋੜਾਂ ਦੀ ਜਾਇਦਾਦ ਬਣਾਉਣ ਦੀਆਂ ਵੀ ਰਿਪੋਰਟਾਂ ਹਨ।

Latest news

smith-welcomes-u-s-approval-of-bridger-pipeline-expansion-tied-to-keystone-xl-revival
Punjabi

ਪ੍ਰੀਮੀਅਰ ਸਮਿਥ ਨੇ ਇੱਕ ਨਵੇਂ ਸਰਹੱਦ-ਪਾਰ ਤੇਲ ਪਾਈਪਲਾਈਨ ਪ੍ਰੋਜੈਕਟ ਲਈ ਮਿਲੀ ਪ੍ਰਵਾਨਗੀ ਦਾ ਕੀਤਾ ਸਵਾਗਤ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਇੱਕ ਨਵੇਂ ਸਰਹੱਦ-ਪਾਰ ਤੇਲ ਪਾਈਪਲਾਈਨ ਪ੍ਰੋਜੈਕਟ ਲਈ ਮਿਲੀ ਪ੍ਰਵਾਨਗੀ ਦਾ ਸਵਾਗਤ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬ੍ਰਿਜਰ ਪਾਈਪਲਾਈਨ ਦੇ ਵਿਸਤਾਰ ਲਈ ਰਾਸ਼ਟਰਪਤੀ ਪਰਮਿਟ 'ਤੇ ਦਸਤਖਤ ਕੀਤੇ ਹਨ। ਇਸ ਪ੍ਰੋਜੈਕਟ ਨੂੰ ਪੁਰਾਣੇ ਕੀਸਟੋਨ ਐਕਸਐਲ ਪਾਈਪਲਾਈਨ ਪ੍ਰੋਜੈਕਟ ਦਾ ਇੱਕ ਅੰਸ਼ਕ ਰੂਪ ਮੰਨਿਆ ਜਾ ਰਿਹਾ ਹੈ,ਜੋ ਕਿ ਕੈਨੇਡਾ ਦੇ ਕੱਚੇ ਤੇਲ ਨੂੰ ਅਮਰੀਕਾ ਤੱਕ ਪਹੁੰਚਾਉਣ ਵਿੱਚ ਮਦਦਗਾਰ ਹੋਵੇਗਾ।ਇਹ ਪ੍ਰੋਜੈਕਟ ਕੈਲਗਰੀ ਸਥਿਤ ਸਾਊਥ ਬੋਅ ਅਤੇ ਅਮਰੀਕਾ ਦੀ ਬ੍ਰਿਜਰ ਕੰਪਨੀ ਵਿਚਕਾਰ ਇੱਕ ਸਾਂਝਾ ਸਮਝੌਤਾ ਹੈ।
eby-says-mls-talks-on-whitecaps-constructive-as-deleted-post-stirs-controversy
Punjabi

ਪ੍ਰੀਮਿਅਰ ਇਬੀ ਨੇ ਵ੍ਹਾਈਟਕੈਪਸ ਬਾਰੇ ਐਮ.ਐਲ.ਐਸ. ਸੰਬੰਧੀ ਗੱਲਬਾਤ ਨੂੰ ਦੱਸਿਆ ਕੰਸਟ੍ਰਕਟਿਵ

ਵੈਨਕੂਵਰ ਵਿਚ ਵ੍ਹਾਈਟਕੈਪਸ ਨੂੰ ਲੈ ਕੇ ਇਸ ਵੇਲੇ ਮਾਹੌਲ ਕਾਫੀ ਗਰਮਾਇਆ ਹੋਇਆ ਹੈ।
carney-appoints-jonathan-wilkinson-as-canadas-next-ambassador-to-the-european-union
Punjabi

ਕਾਰਨੀ ਵੱਲੋਂ ਜੋਨਾਥਨ ਵਿਲਕਿਨਸਨ ਨੂੰ ਯੂਰਪੀ ਯੂਨੀਅਨ ਲਈ ਕੈਨੇਡਾ ਦਾ ਨਵਾਂ ਰਾਜਦੂਤ ਕੀਤਾ ਨਿਯੁਕਤ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਾਬਕਾ ਕੈਬਨਿਟ ਮੰਤਰੀ ਜੋਨਾਥਨ ਵਿਲਕਿਨਸਨ ਨੂੰ ਯੂਰਪੀ ਯੂਨੀਅਨ ਲਈ ਕੈਨੇਡਾ ਦਾ ਨਵਾਂ ਰਾਜਦੂਤ ਨਾਮਜ਼ਦ ਕੀਤਾ ਹੈ। ਉਨ੍ਹਾਂ ਵਲੋਂ ਇਸ ਨਿਯੁਕਤੀ ਦਾ ਰਸਮੀ ਐਲਾਨ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ।
carney-to-visit-saudi-arabia-amid-renewed-canada-gulf-relations
Punjabi

ਪੀ.ਐਮ.ਮਾਰਕ ਕਾਰਨੀ ਆਉਂਦੇ ਸਮੇਂ ਕਰਨਗੇ ਸਾਊਦੀ ਅਰਬ ਦਾ ਦੌਰਾ

ਪੀ.ਐਮ.ਮਾਰਕ ਕਾਰਨੀ ਆਉਂਦੇ ਸਮੇਂ ਵਿਚ ਸਾਊਦੀ ਅਰਬ ਦਾ ਦੌਰਾ ਕਰਨਗੇ, ਇਹ ਪਿਛਲੇ ਘੱਟੋ-ਘੱਟ ਦੋ ਦਹਾਕਿਆਂ ਵਿਚ ਕਿਸੇ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਪਹਿਲੀ ਸਾਊਦੀ ਯਾਤਰਾ ਹੋਵੇਗੀ। ਕਾਰਨੀ ਨੂੰ ਇਸ ਦੌਰੇ ਲਈ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਸੱਦਾ ਦਿੱਤਾ ਹੈ, ਜੋ ਦੋਹਾਂ ਮੁਲਕਾਂ ਵਿਚਾਲੇ ਸਾਲਾਂ ਦੇ ਡਿਪਲੋਮੈਟਿਕ ਤਣਾਅ ਤੋਂ ਬਾਅਦ ਰਿਸ਼ਤਿਆਂ ਵਿਚ ਆਈ ਗਰਮਜ਼ੋਸ਼ੀ ਤੋਂ ਬਾਅਦ ਮਿਲਿਆ ਹੈ।
vancouver-police-searching-for-missing-man-with-liver-disease
Punjabi

ਲਾਪਤਾ ਹੋਏ ਗੁਰਮਿੰਦਰ ਧਾਲੀਵਾਲ ਦੀ ਕੀਤੀ ਜਾ ਰਹੀ ਭਾਲ

ਵੈਨਕੂਵਰ ਪੁਲਿਸ ਡਿਪਾਰਟਮੈਂਟ ਵੱਲੋਂ ਇੱਕ ਲਾਪਤਾ ਹੋਏ ਪੰਜਾਬੀ ਮੂਲ ਦੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link