14.37C Vancouver
ADS

Mar 9, 2022 9:40 PM - The Canadian Press

ਸਰੀ ਬੋਰਡ ਆਫ ਟਰੇਡ ਨੇ ਤੁਰੰਤ ਪ੍ਰਭਾਵ ਨਾਲ ਪ੍ਰੋਵਿੰਸ਼ੀਅਲ ਫਿਊਲ ਟੈਕਸਿਸ 'ਤੇ ਰੋਕ ਦੀ ਕੀਤੀ ਮੰਗ

Share On
surrey-board-of-trade-calls-for-an-immediate-halt-to-provincial-fuel-taxes-as-gas-prices-continue-to-surge
The Surrey Board of Trade is the latest to call for an immediate halt to provincial fuel taxes as gas prices surge toward the two-dollar-and-17 cent per litre mark in some parts of BC.(Photo - Connect News)

ਸਰੀ ਬੋਰਡ ਆਫ ਟਰੇਡ ਵੱਲੋਂ ਪ੍ਰੋਵਿੰਸ਼ੀਅਲ ਫਿਊਲ ਟੈਕਸਿਸ 'ਚ ਤੁਰੰਤ ਪ੍ਰਭਾਵ ਨਾਲ ਰੋਕ ਦੀ ਮੰਗ ਕੀਤੀ ਗਈ ਹੈ।

ਸੂਬੇ 'ਚ ਗੈਸ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਹੇ ਵਾਧੇ ਵਿਚਾਲੇ ਇਹ ਮੰਗ ਕੀਤੀ ਗਈ ਹੈ।

ਮੈਟਰੋ ਵੈਨਕੂਵਰ 'ਚ ਕੁਝ ਥਾਵਾਂ 'ਤੇ ਗੈਸ ਕੀਮਤਾਂ 217 ਸੈਂਟ ਪ੍ਰਤੀ ਲੀਟਰ ਤਕ ਵੀ ਦਰਜ ਹੋ ਚੁੱਕੀਆਂ ਹਨ।

ਬੋਰਡ ਵੱਲੋਂ ਜਾਰੀ ਇੱਕ ਬਿਆਨ 'ਚ ਹੌਰਗਨ ਸਰਕਾਰ ਨੂੰ ਐਲਬਰਟਾ ਦੀ ਪਹਿਲਕਦਮੀ ਜਿਹਾ ਫੈਸਲਾ ਲੈਣ ਦੀ ਮੰਗ ਕੀਤੀ ਗਈ ਹੈ।

ਐਲਬਰਟਾ 'ਚ 1 ਅਪ੍ਰੈਲ ਤੋਂ ਗੈਸ ਕੀਮਤਾਂ 'ਚ ਟੈਕਸ ਨੂੰ ਘਟਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ।

ਮੈਟਰੋ ਵੈਨਕੂਵਰ 'ਚ ਵੱਖੋ-ਵੱਖਰੇ ਟੈਕਸਾਂ ਤਹਿਤ ਪ੍ਰਤੀ ਲੀਟਰ ਗੈਸ 'ਚ 73 ਸੈਂਟ ਤਕ ਦੇ ਟੈਕਸ ਸ਼ਾਮਿਲ ਦੱਸੇ ਗਏ ਹਨ।

ਬੋਰਡ ਪ੍ਰਧਾਨ ਅਨੀਤਾ ਹੁਬਰਮੈਨ ਦਾ ਕਹਿਣਾ ਹੈ ਕਿ ਪੈਂਡੈਮਿਕ ਅਤੇ ਕੌਸਟ ਆਫ ਲਿਵਿੰਗ 'ਚ ਵਾਧੇ ਵਿਚਾਲੇ ਇਨ੍ਹਾਂ ਟੈਕਸਿਸ ਨਾਲ ਵਪਾਰਿਕ ਕਮਿਊਨਿਟੀ 'ਤੇ ਵਧੇਰੇ ਦਬਾਅ ਪੈ ਰਿਹਾ ਹੈ।

ਯਾਦ ਰਹੇ ਇਸੇ ਹਫ਼ਤੇ ਪਬਲਿਕ ਸੇਫਟੀ ਮੰਤਰੀ, ਮਾਰਕ ਫਾਰਨਵਰਥ ਕਹਿ ਚੁੱਕੇ ਹਨ ਕਿ ਫਿਲਹਾਲ ਬੀ.ਸੀ. ਦਾ ਕੋਈ ਟੈਕਸ ਘਟਾਉਣ ਦਾ ਇਰਾਦਾ ਨਹੀਂ ਹੈ।

Latest news

motorcyclist-seriously-injured-after-surrey-police-attempted-traffic-stop-iio-investigating
Punjabi

ਸਰੀ 'ਚ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਤੋਂ ਬਾਅਦ ਮੋਟਰਸਾਈਕਲ ਸਵਾਰ ਹਾਦਸੇ ਵਿੱਚ ਜ਼ਖ਼ਮੀ, IIO ਨੇ ਸੰਭਾਲੀ ਜਾਂਚ

ਸਰੀ ਪੁਲਿਸ ਸਰਵਿਸ ਵੱਲੋਂ ਜਾਰੀ ਤਾਜ਼ਾ ਅਪਡੇਟ ਮੁਤਾਬਕ, ਸ਼ੁੱਕਰਵਾਰ ਤੜਕੇ ਇੱਕ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਦੀ ਜਾਂਚ ਬੀ.ਸੀ. ਦੇ Independent Investigations Office ਵਲੋਂ ਆਪਣੇ ਹੱਥਾਂ ਵਿਚ ਲੈ ਲਈ ਗਈ ਹੈ।
canadian-dairy-farmers-urge-ottawa-not-to-make-dairy-concessions-in-u-s-trade-talks
Punjabi

ਅਮਰੀਕਾ ਨਾਲ ਵਪਾਰਕ ਗੱਲਬਾਤ ਦੌਰਾਨ ਡੇਅਰੀ ਸੈਕਟਰ 'ਤੇ ਕੋਈ ਰਿਆਇਤ ਨਾ ਦਿੱਤੀ ਜਾਵੇ: ਡੇਅਰੀ ਫਾਰਮਰ ਔਫ ਕੈਨੇਡਾ

ਕੈਨੇਡੀਅਨ ਕਿਸਾਨਾਂ ਨੇ ਅਮਰੀਕੀ ਟੈਰਿਫ ਡੈੱਡਲਾਈਨ ਤੋਂ ਪਹਿਲਾਂ ਚੱਲ ਰਹੀ ਵਪਾਰਕ ਗੱਲਬਾਤ ਵਿਚ ਡੇਅਰੀ ਸੈਕਟਰ ਵਿਚ ਵਾਸ਼ਿੰਗਟਨ ਨੂੰ ਕੋਈ ਵੀ ਰਿਆਇਤਾਂ ਦੇਣ ਵਿਰੁੱਧ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਡੇਅਰੀ ਫਾਰਮਰ ਔਫ ਕੈਨੇਡਾ ਸੰਗਠਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਡੀ food sovereignty ਵਿਕਾਊ ਨਹੀਂ ਹੈ ਅਤੇ ਕੋਈ ਵੀ ਮਾੜਾ ਸਮਝੌਤਾ ਦੇਸ਼ ਦੇ ਹਿੱਤ ਵਿਚ ਨਹੀਂ ਹੋਵੇਗਾ।
punjab-seeks-centres-intervention-over-canadian-work-permit-issues-affecting-students
Punjabi

ਕੈਨੇਡਾ ਵਿੱਚ ਵਰਕ ਪਰਮਿਟ ਮੁਸ਼ਕਲਾਂ: ਪੰਜਾਬ ਸਰਕਾਰ ਨੇ ਕੇਂਦਰ ਤੋਂ ਕੂਟਨੀਤਕ ਦਖ਼ਲ ਦੀ ਮੰਗ ਕੀਤੀ

ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਕੈਨੇਡਾ ’ਚ ਵਰਕ ਪਰਮਿਟ ਸਬੰਧੀ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਪੰਜਾਬੀ ਵਿਦਿਆਰਥੀਆਂ ਦੇ ਮਾਮਲੇ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਯਤਨ ਕਰ ਰਹੀ ਹੈ।
rcmp-investigating-five-suspicious-brush-fires-near-shuswap-lake-amid-extreme-wildfire-danger
Punjabi

ਸ਼ੁਸਵਾਪ ਲੇਕ ਨੇੜੇ ਇੱਕੋ ਸ਼ਾਮ ਪੰਜ ਸ਼ੱਕੀ ਜੰਗਲੀ ਅੱਗਾਂ, ਆਰਸੀਐਮਪੀ ਨੇ ਜਾਂਚ ਸ਼ੁਰੂ ਕੀਤੀ

ਬੀ.ਸੀ. ਵਿਚ ਜੰਗਲੀ ਅੱਗ ਦੇ ਭਾਰੀ ਖਤਰੇ ਵਿਚਕਾਰ ਸ਼ੁਸਵਾਪ ਲੇਕ ਦੇ ਨੇੜੇ ਇੱਕੋ ਸ਼ਾਮ ਪੰਜ ਸ਼ੱਕੀ brush fires ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਪਿੱਛੇ ਜਾਣਬੁੱਝ ਕੇ ਅੱਗ ਲਗਾਉਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਕੈਲੋਨਾ ਦੇ ਇੱਕ ਲੋਕਲ ਅਰਬਨ ਪਾਰਕ ਵਿਚ ਅੱਗ ਲਗਾਉਣ ਦੀਆਂ ਸ਼ੱਕੀ ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ।
canada-weighs-trade-concessions-as-it-seeks-relief-from-u-s-tariffs
Punjabi

ਕੈਨੇਡਾ ਟਰੰਪ ਟੈਰਿਫ ਵਿਵਾਦ ਸੁਲਝਾਉਣ ਲਈ ਵਪਾਰਕ ਰਿਆਇਤਾਂ 'ਤੇ ਕਰ ਰਿਹਾ ਹੈ ਵਿਚਾਰ

ਕੈਨੇਡਾ ਸਰਕਾਰ ਟਰੰਪ ਪ੍ਰਸ਼ਾਸਨ ਦੇ ਟੈਰਿਫਸ ਤੋਂ ਰਾਹਤ ਪਾਉਣ ਲਈ ਕੁਝ ਸੂਬਿਆਂ ਵਿਚ ਅਮਰੀਕੀ ਸ਼ਰਾਬ 'ਤੇ ਲੱਗੀਆਂ ਪਾਬੰਦੀਆਂ ਨੂੰ ਖ਼ਤਮ ਕਰਨ, autos 'ਤੇ ਜਵਾਬੀ ਟੈਰਿਫ ਹਟਾਉਣ ਅਤੇ ਅਮਰੀਕੀ ਡੇਅਰੀ ਆਯਾਤ ਦੀ ਪਹੁੰਚ ਵਧਾਉਣ ਸਮੇਤ ਕਈ ਹੋਰ ਮੰਗਾਂ ਨੂੰ ਮੰਨਣ 'ਤੇ ਵਿਚਾਰ ਕਰ ਰਹੀ ਹੈ। ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈ ਜਾਣਕਾਰੀ ਮੁਤਾਬਕ, ਕਾਰਨੀ ਸਰਕਾਰ ਟਰੰਪ ਪ੍ਰਸ਼ਾਸਨ ਨੂੰ ਇਹ ਜਤਾਉਣਾ ਚਾਹੁੰਦੀ ਹੈ ਕਿ ਉਹ ਵਪਾਰਕ ਸਬੰਧਾਂ ਨੂੰ ਸੁਖਾਵਾਂ ਬਣਾਉਣ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link