16.95C Vancouver
ADS

Sep 14, 2022 9:39 PM - Connect News

ਸਰੀ ਸਿਵਿਕ ਚੋਣ: ਯੂਨਾਈਟਿਡ ਸਰੀ ਨੇ ਐਲਾਨਿਆ 4 ਪਾਇੰਟਸ ਵਾਲਾ ਪਬਲਿਕ ਸੇਫਟੀ ਪਲੈਨ

Share On
surrey-civic-election-united-surrey-announces-public-safety-plan
Amidst public safety issues being reduced to electoral politics and instruments for division, United Surrey is proudly introducing its four-point Public Safety Plan for tangible, positive impact. (Photo - United Surrey)

ਅਗਲੇ ਮਹੀਨੇ ਸਰੀ 'ਚ ਹੋਣ ਜਾ ਰਹੀ ਸਿਵਿਕ ਚੋਣ ਤੋਂ ਪਹਿਲਾਂ ਮੇਅਰਲ ਦੌੜ 'ਚ ਸ਼ਾਮਿਲ ਯੂਨਾਈਟਿਡ ਸਰੀ ਦੇ ਸੁੱਖ ਧਾਲੀਵਾਲ ਨੇ ਇੱਕ 4 ਪਾਇੰਟਸ ਵਾਲਾ ਪਬਲਿਕ ਸੇਫਟੀ ਪਲੈਨ ਜਾਰੀ ਕੀਤਾ ਹੈ।

ਯੂਨਾਈਟਿਡ ਸਰੀ ਦਾ ਕਹਿਣਾ ਹੈ ਕਿ ਇਹ ਪਲੈਨ ਕਮਿਊਨਿਟੀ ਲੀਡਰਾਂ ਦੇ ਨਾਲ ਮਿਲ ਕੇ ਤਿਆਰ ਕੀਤਾ ਗਿਆ ਹੈ।

ਦੱਸਿਆ ਗਿਆ ਕਿ ਇਸ ਪਲੈਨ ਤਹਿਤ ਨਵੀਂ ਸਰੀ ਬੇਸਡ ਲਾਅ ਐਨਫੋਰਸਮੈਂਟ ਟਰੇਨਿੰਗ ਫੈਸਿਲਟੀ ਦੀ ਕੰਸਟ੍ਰਕਸ਼ਨ ਲਈ ਲੈਂਡ ਹੋਲਡਿੰਗਸ ਦੀ ਡੋਨੇਸ਼ਨ, ਸੂਬਾ ਸਰਕਾਰ ਅਤੇ ਹੋਰ ਮੈਟਰੋ ਵੈਨਕੂਵਰ ਦੀਆਂ ਮਿਊਨਿਸੀਪੈਲਿਟੀਸ ਨਾਲ ਮਿਲ ਕੇ ਕੀਤੀ ਜਾਵੇਗੀ ਤਾਂ ਜੋ ਹਾਇਰਿੰਗ ਅਤੇ ਰਿਕਰੂਟਮੈਂਟਸ ਦੇ ਮਸਲੇ ਨਾਲ ਨਜਿੱਠਿਆ ਜਾ ਸਕੇ।

ਲਾਅ ਐਨਫੋਰਸਮੈਂਟ, ਮੈਂਟਲ ਹੈਲਥ ਪ੍ਰੋਫੈਸ਼ਨਲਸ ਅਤੇ ਬਾਈਲਾਅ ਅਫਸਰਾਂ ਦੇ ਬਿਹਤਰ ਇਸਤੇਮਾਲ ਨਾਲ ਇੱਕ 3 ਟਾਇਰ ਸਿਸਟਮ ਤਿਆਰ ਕੀਤਾ ਜਾਵੇਗਾ ਜਿਸ ਨਾਲ ਸਮੇਂ ਅਨੁਸਾਰ ਅਤੇ ਸਹੀ ਢੰਗ ਦੇ ਸਿਟੀਜਨ ਰਿਸਪਾਂਸ ਸਥਾਪਿਤ ਕੀਤੇ ਜਾ ਸਕਣ।

ਯੂਥ ਆਊਟਰੀਚ ਅਤੇ ਸਹਿਯੋਗ ਲਈ ਇੱਕ ਇਨਟੀਗ੍ਰੇਟਿਡ ਕੋਔਰਡੀਨੇਸ਼ਨ ਵਾਲਾ ਨਵਾਂ ਸਿਟੀ ਹਾਲ ਯੂਥ ਹੱਬ ਤਿਆਰ ਕੀਤਾ ਜਾਵੇਗਾ।

ਅਗਲੇ 5 ਸਾਲ ਤਕ ਹਰ ਸਾਲ 15 ਨਵੇਂ ਫਾਇਰਫਾਈਟਰਸ ਹਾਇਰ ਕਰਨ ਦਾ ਵਾਅਦਾ ਵੀ ਕੀਤਾ ਗਿਆ ਹੈ ਅਤੇ ਸਰੀ ਸਿਟੀ ਸੈਂਟਰ ਕੋਲ ਇੱਕ ਨਵਾਂ ਫਾਇਰਹਾਲ ਵੀ ਕੰਸਟ੍ਰਕਟ ਕੀਤਾ ਜਾਵੇਗਾ।

ਸੁੱਖ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਦਾ ਪਲੈਟਫਾਰਮ ਕਈ ਅਹਿਮ ਪਬਲਿਕ ਸੇਫਟੀ ਮਸਲਿਆਂ ਦੇ ਅਸਲ ਹੱਲ ਪ੍ਰਦਾਨ ਕਰ ਰਿਹਾ ਹੈ।

Latest news

alberta-government-suspends-fuel-tax-until-year-end
Punjabi

ਐਲਬਰਟਾ ਸਰਕਾਰ ਨੇ ਸਾਲ ਦੇ ਅੰਤ ਤੱਕ ਫਿਊਲ ਟੈਕਸ ਕੀਤਾ ਸਸਪੈਂਡ

ਐਲਬਰਟਾ ਸਰਕਾਰ ਸਾਲ ਦੇ ਆਖੀਰ ਤਕ ਸੂਬੇ 'ਚ ਲੱਗਣ ਵਾਲੇ ਫਿਊਲ ਟੈਕਸ ਨੂੰ ਸਸਪੈਂਡ ਕਰ ਰਹੀ ਹੈ। ਪ੍ਰੀਮੀਅਰ ਸਮਿਥ ਨੇ ਮੰਗਲਵਾਰ ਕੈਲਗਰੀ ਦੇ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ। ਸਮਿੱਥ ਨੇ ਕਿਹਾ ਕਿ ਪਿਛਲੇ ਮਹੀਨੇ Western Texas Intermediate (WTI) ਦੀ ਔਸਤ ਕੀਮਤ $90.54 per barrel ਰਹੀ- ਜਿਸਦੀ ਵਜ੍ਹਾ ਨਾਲ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਤਿਮਾਹੀ ਲਈ 13 ਸੈਂਟ ਦਾ ਸੂਬਾਈ ਫਿਊਲ ਟੈਕਸ ਪੂਰੀ ਤਰ੍ਹਾਂ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ।
b-c-premier-david-eby-calls-early-provincial-election
Punjabi

ਡੇਵਿਡ ਈਬੀ ਵੱਲੋਂ ਬੀ.ਸੀ. ਵਿਚ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦਾ ਐਲਾਨ

ਪ੍ਰੀਮੀਅਰ ਡੇਵਿਡ ਈਬੀ ਨੇ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਨ੍ਹਾਂ ਵਲੋਂ ਬੀ.ਸੀ. ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰਕੇ ਵਿਧਾਨ ਸਭਾ ਭੰਗ ਕਰ ਦਿੱਤੀ ਗਈ ਹੈ। ਇਹ ਵਿਧਾਨ ਸਭਾ ਚੋਣਾਂ ਨਿਰਧਾਰਤ ਸਮੇਂ ਤੋਂ ਦੋ ਸਾਲ ਪਹਿਲਾਂ ਹੋ ਰਹੀਆਂ ਹਨ, ਜੋ ਅਸਲ ਵਿਚ 21 ਅਕਤੂਬਰ 2028 ਨੂੰ ਹੋਣੀਆਂ ਸਨ।
b-c-mla-brent-chapman-leaves-conservatives-joins-onebc-party
Punjabi

ਬੀ.ਸੀ. ਵਿਧਾਇਕ ਬਰੈਂਟ ਚੈਪਮੈਨ ਨੇ ਕੰਜ਼ਰਵੇਟਿਵ ਪਾਰਟੀ ਛੱਡੀ, ਵਨ ਬੀ.ਸੀ. ਵਿੱਚ ਹੋਏ ਸ਼ਾਮਲ

ਬੀ.ਸੀ. ਵਿਚ ਪਾਰਟੀਆਂ ਅੰਦਰ ਜੋੜ-ਤੋੜ ਦਾ ਦੌਰ ਤੇਜ਼ ਹੋ ਗਿਆ ਹੈ। ਸਰੀ ਸਾਊਥ ਤੋਂ ਵਿਧਾਇਕ ਬਰੈਂਟ ਚੈਪਮੈਨ ਬੀ.ਸੀ. ਕੰਜ਼ਰਵੇਟਿਵ ਪਾਰਟੀ ਛੱਡ ਕੇ ਵਨ ਬੀ.ਸੀ. ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਚੈਪਮੈਨ ਬੀ.ਸੀ. ਕੰਜ਼ਰਵੇਟਿਵ ਦੀ ਸਾਬਕਾ ਲੀਡਰ ਕੈਰੀ-ਲਿਨ ਫਿੰਡਲੇ ਦੇ ਪਤੀ ਹਨ। ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਪੁਰਾਣੇ ਵਿਵਾਦਿਤ ਸੋਸ਼ਲ ਮੀਡੀਆ ਬਿਆਨਾਂ ਕਾਰਨ ਪਾਰਟੀ ਅੰਦਰ ਲਗਾਤਾਰ ਦਬਾਅ ਦਾ ਸਾਹਮਣਾ ਕਰ ਰਹੇ ਸਨ।
b-c-premier-david-eby-meets-lieutenant-governor-wendy-cocchia
Punjabi

ਡੇਵਿਡ ਈਬੀ ਨੇ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ

ਪ੍ਰੀਮੀਅਰ ਡੇਵਿਡ ਈਬੀ ਵਲੋਂ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰ ਲਈ ਗਈ ਹੈ। 12.15 ਵਜੇ ਉਹ ਵਿਕਟੋਰੀਆ ਸਥਿਤ ਸਰਕਾਰੀ ਭਵਨਵਿਖੇ ਪ੍ਰੈੱਸ ਕਾਨਫਰੰਸ ਕਰਨਗੇ, ਜਿਥੇ ਈਬੀ ਵਲੋਂ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰਨ ਦੀ ਉਮੀਦ ਹੈ।
canadas-ndp-opposes-federal-plan-to-allow-private-investment-in-major-airports
Punjabi

ਕੈਨੇਡਾ ਦੇ ਹਵਾਈ ਅੱਡਿਆਂ ’ਚ ਨਿੱਜੀ ਨਿਵੇਸ਼ ਦੀ ਯੋਜਨਾ ਦਾ NDP ਵੱਲੋਂ ਵਿਰੋਧ

ਕੈਨੇਡਾ ਦੇ ਹਵਾਈ ਅੱਡਿਆਂ ਵਿਚ ਨਿੱਜੀ ਨਿਵੇਸ਼ ਦੀ ਇਜਾਜ਼ਤ ਦੇਣ ਦੀ ਫੈਡਰਲ ਸਰਕਾਰ ਦੀ ਯੋਜਨਾ ਵਿਰੁੱਧ ਫੈਡਰਲ ਐਨ.ਡੀ.ਪੀ. ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ ਦੇ ਲੀਡਰ ਐਵੀ ਲੁਈਸ ਨੇ ਕਾਰਨੀ ਸਰਕਾਰ ਦੇ ਇਸ ਕਦਮ ਨੂੰ ਨਿੱਜੀਕਰਨ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਸਰਕਾਰ ਵੱਲੋਂ ਇਸ ਨੂੰ ਸਿੱਧੇ ਤੌਰ 'ਤੇ ਨਿੱਜੀਕਰਨ ਦੀ ਯੋਜਨਾ ਨਾ ਕਹਿਣਾ ਜਨਤਾ ਨਾਲ ਧੋਖਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link