11.69C Vancouver
ADS

Jan 8, 2026 6:37 PM - Connect Newsroom - Jasmine Singh

ਸਰੀ ਪੁਲਿਸ ਸਰਵਿਸ ਨੇ ਉਸਾਰੀ ਜ਼ੋਨ ਵਿਚ ਤੇਜ਼ ਰਫ਼ਤਾਰ ਨਾਲ ਗੱਡੀਆਂ ਚਲਾਉਣ ਵਾਲਿਆਂ ਨੂੰ ਜਾਰੀ ਕੀਤੀ ਚਿਤਾਵਨੀ

Share On
surrey-police-issue-five-excessive-speeding-tickets-in-one-morning-most-in-construction-zones
Surrey Police Service vehicles during traffic enforcement in a construction zone. (Photo: The Canadian Press)

ਸਰੀ ਪੁਲਿਸ ਸਰਵਿਸ ਨੇ ਉਸਾਰੀ ਜ਼ੋਨ ਵਿਚ ਤੇਜ਼ ਰਫ਼ਤਾਰ ਨਾਲ ਗੱਡੀਆਂ ਚਲਾਉਣ ਵਾਲਿਆਂ ਨੂੰ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸ ਦੇ ਰੋਡ ਸੇਫਟੀ ਔਫੀਸਰ ਵਲੋਂ ਇੱਕ ਹੀ ਸਵੇਰ ਵਿਚ 5 ਡਰਾਈਵਰਾਂ ਨੂੰ ਬਹੁਤ ਜ਼ਿਆਦਾ ਰਫ਼ਤਾਰ ਲਈ ਭਾਰੀ ਜੁਰਮਾਨਾ ਟਿਕਟ ਜਾਰੀ ਕੀਤੇ ਗਏ ਹਨ। ਇਨ੍ਹਾਂ ਵਿਚੋਂ 4 ਚਲਾਨ ਉਸਾਰੀ ਜ਼ੋਨ ਵਿਚ ਕੱਟੇ ਗਏ।ਰੋਡ ਸੇਫਟੀ ਔਫੀਸਰ ਨੇ ਇਹ ਕਾਰਵਾਈ ਬੀਤੀ ਸਵੇਰ ਕੀਤੀ।

ਪੁਲਿਸ ਅਨੁਸਾਰ, ਇੱਕ ਮਾਮਲੇ ਵਿਚ ਡਰਾਈਵਰ ਉਸਾਰੀ ਵਾਲੀ ਥਾਂ 'ਤੇ ਲਗਾਈ ਗਈ 30 ਕਿਲੋਮੀਟਰ ਪ੍ਰਤੀ ਘੰਟਾ ਦੀ ਲਿਮਟ ਦੇ ਬਾਵਜੂਦ 102 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ। ਐਸ.ਪੀ.ਐਸ. ਨੇ ਚਿਤਾਵਨੀ ਦਿੱਤੀ ਕਿ ਉਸਾਰੀ ਜ਼ੋਨ ਵਿਚ ਸਪੀਡ ਲਿਮਟ ਦੀ ਉਲੰਘਣਾ ਕਰਨ ਲਈ ਦੁੱਗਣੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਰੀ ਪੁਲਿਸ ਸਰਵਿਸ ਨੇ ਕਿਹਾ ਕਿ ਜਦੋਂ ਵਰਕਰ ਮੌਜੂਦ ਹੁੰਦੇ ਹਨ ਤਾਂ ਹਾਈਵੇ 'ਤੇ ਰਫ਼ਤਾਰ ਦੀ ਸੀਮਾ ਘਟਾ ਕੇ 70 ਕਿਲੋਮੀਟਰ ਅਤੇ ਸ਼ਹਿਰੀ ਸੜਕਾਂ 'ਤੇ 30 ਕਿਲੋਮੀਟਰ ਪ੍ਰਤੀ ਘੰਟਾ ਕਰ ਦਿੱਤੀ ਜਾਂਦੀ ਹੈ। ਪੁਲਿਸ ਨੇ ਕਿਹਾ ਕਿ ਲੋਕਾਂ ਨੂੰ ਉਸਾਰੀ ਜ਼ੋਨ ਬਾਰੇ ਸੜਕਾਂ 'ਤੇ ਲੱਗੇ ਸਾਈਨ 'ਤੇ ਧਿਆਨ ਦੇਣਾ ਚਾਹੀਦਾ ਹੈ, ਜਿਨ੍ਹਾਂ ਵਿਚ ਅਕਸਰ ਸਪੀਡ, ਪਾਬੰਦੀ ਅਤੇ ਦਿਸ਼ਾ ਬਾਰੇ ਜ਼ਰੂਰੀ ਜਾਣਕਾਰੀ ਹੁੰਦੀ ਹੈ।

Latest news

some-residents-may-remain-in-b-c-landslide-evacuation-zone-after-road-access-cut
Punjabi

ਬੀ. ਸੀ. ਦੇ ਉੱਤਰ-ਪੂਰਬੀ ਇਲਾਕੇ ਵਿਚ ਲੈਂਡਸਲਾਈਡ ਦਾ ਖ਼ਤਰਾ, ਜਾਰੀ ਕੀਤੀ ਗਈ ਚਿਤਾਵਨੀ

ਬੀ. ਸੀ. ਦੇ ਉੱਤਰ-ਪੂਰਬੀ ਇਲਾਕੇ ਵਿਚ ਸਥਿਤ ਓਲਡ ਫੋਰਟ ਕਮਿਊਨਿਟੀ ਵਿਚ ਲੈਂਡਸਲਾਈਡ ਦਾ ਖ਼ਤਰਾ ਮੰਡਰਾ ਰਿਹਾ ਹੈ। ਫੋਰਟ ਸੇਂਟ ਜੌਨ ਤੋਂ ਲਗਭਗ 5 ਕਿਲੋਮੀਟਰ ਦੂਰ ਸਥਿਤ ਇਸ ਇਲਾਕੇ ਵਿਚ 2018 ਵਾਲੀ ਇਤਿਹਾਸਕ ਲੈਂਡਸਲਾਈਡ ਵਾਲੀ ਥਾਂ 'ਤੇ ਤਾਜ਼ਾ ਤਰੇੜਾਂ ਦਿਖਾਈ ਦੇਣ ਤੋਂ ਬਾਅਦ ਪੀਸ ਰਿਵਰ ਰੀਜਨਲ ਡਿਸਟ੍ਰਿਕਟ ਵੱਲੋਂ ਐਮਰਜੈਂਸੀ ਅਤੇ ਨਿਕਾਸੀ ਦੇ ਆਰਡਰ ਜਾਰੀ ਕੀਤੇ ਗਏ ਹਨ।
afn-chief-asks-un-to-oppose-b-c-move-to-amend-indigenous-rights-law
Punjabi

ਏ.ਐਫ.ਐਨ. ਮੁਖੀ ਨੇ ਯੂ.ਐਨ. ਨੂੰ ਸਵਦੇਸ਼ੀ ਕਾਨੂੰਨ ਵਿੱਚ ਤਬਦੀਲੀ ਦੇ ਵਿਰੋਧ ਦਾ ਸਮਰਥਨ ਕਰਨ ਲਈ ਕਿਹਾ

ਬੀ. ਸੀ. ਦੇ DRIPA ਦਾ ਮਾਮਲਾ ਸੰਯੁਕਤ ਰਾਸ਼ਟਰ ਵਿਚ ਪਹੁੰਚ ਗਿਆ ਹੈ। ਅਸੈਂਬਲੀ ਔਫ ਫਸਟ ਨੇਸ਼ਨ ਦੀ ਰਾਸ਼ਟਰੀ ਮੁਖੀ ਸਿੰਡੀ ਵੁੱਡਹਾਊਸ ਨੇਪਿਨਾਕ ਨੇ ਯੂਨਾਈਟੇਡ ਨੇਸ਼ਨ ਦੇ ਮੰਚ ਤੋਂ ਬੀ.ਸੀ. ਸਰਕਾਰ ਵਲੋਂ DRIPA ਕਾਨੂੰਨ ਨੂੰ ਸਸਪੈਂਡ ਕਰਨ ਦੇ ਪਿਛਲੇ ਯਤਨਾਂ ਦੀ ਸਖ਼ਤ ਨਿਖੇਧੀ ਕਰਨ ਦੀ ਮੰਗ ਕੀਤੀ ਹੈ।
drug-package-disguised-as-grass-patch-found-inside-mission-institution-rcmp-investigating
Punjabi

ਮਿਸ਼ਨ ਇੰਸਟੀਚਿਊਸ਼ਨ 'ਚ ਲੁਕਾਇਆ ਨਸ਼ੀਲਾ ਪੈਕੇਟ ਬਰਾਮਦ, ਆਰ.ਸੀ.ਐਮ.ਪੀ. ਵੱਲੋਂ ਜਾਂਚ ਜਾਰੀ

ਬੀ.ਸੀ. ਦੇ ਫਰੇਜ਼ਰ ਵੈਲੀ ਵਿਚ ਸਥਿਤ ਮਿਸ਼ਨ ਇੰਸਟੀਚਿਊਸ਼ਨ ਜੇਲ੍ਹ ਵਿਚ ਅਧਿਕਾਰੀਆਂ ਨੇ ਨਸ਼ਾ ਸਪਲਾਈ ਕਰਨ ਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਹੈ। ਆਰ.ਸੀ.ਐਮ.ਪੀ. ਮੁਤਾਬਕ, 9 ਅਪ੍ਰੈਲ ਨੂੰ ਸੁਧਾਰ ਅਧਿਕਾਰੀ ਨੂੰ ਇੱਕ ਸ਼ੱਕੀ ਪੈਕੇਟ ਜੇਲ੍ਹ ਦੇ ਅੰਦਰ ਗਰਾਊਂਡ ਵਿਚ ਮਿਲਿਆ ਸੀ।
federal-government-tables-bill-to-regulate-space-launches-from-canada
Punjabi

ਸਟੀਵਨ ਮੈਕਕਿਨਨ ਵਲੋਂ ਹਾਊਸ ਔਫ ਕੌਮਨਜ਼ ਵਿਚ ਇਤਿਹਾਸਕ ਕੈਨੇਡੀਅਨ ਸਪੇਸ ਲਾਂਚ ਐਕਟ ਕੀਤਾ ਗਿਆ ਪੇਸ਼

ਕੈਨੇਡਾ ਦੇ ਟਰਾਂਸਪੋਰਟ ਮੰਤਰੀ ਸਟੀਵਨ ਮੈਕਕਿਨਨ ਨੇ ਦੇਸ਼ ਨੂੰ ਪੁਲਾੜ ਖੇਤਰ ਵਿਚ ਆਤਮਨਿਰਭਰ ਬਣਾਉਣ ਲਈ ਅੱਜ ਹਾਊਸ ਔਫ ਕੌਮਨਜ਼ ਵਿਚ ਇਤਿਹਾਸਕ ਕੈਨੇਡੀਅਨ ਸਪੇਸ ਲਾਂਚ ਐਕਟ ਪੇਸ਼ ਕੀਤਾ ਹੈ। ਮੈਕਕਿਨਨ ਦੇ ਐਲਾਨ ਮੁਤਾਬਕ, ਇਹ ਨਵਾਂ ਕਾਨੂੰਨ ਸਰਕਾਰ ਨੂੰ ਆਪਣੀ ਧਰਤੀ ਤੋਂ ਪੁਲਾੜ ਵਿਚ ਰਾਕੇਟ ਅਤੇ ਸੈਟੇਲਾਈਟ ਲੌਂਚ ਕਰਨ ਅਤੇ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਦੀਆਂ ਗਤੀਵਿਧੀਆਂ ਨੂੰ ਰੈਗੂਲੇਟ ਕਰਨ ਲਈ ਅਧਿਕਾਰ ਦੇਵੇਗਾ।
surrey-memorial-expands-chemotherapy-capacity-with-six-new-treatment-chairs
Punjabi

ਸਰੀ ਮੈਮੋਰੀਅਲ ਹਸਪਤਾਲ ਵਿੱਚ ਕੀਮੋਥੈਰੇਪੀ ਸਮਰੱਥਾ ਵਿੱਚ ਵਾਧਾ, 6 ਨਵੀਆਂ ਇਲਾਜ ਕੁਰਸੀਆਂ ਸ਼ਾਮਲ

ਸਰੀ ਮੈਮੋਰੀਅਲ ਹਸਪਤਾਲ ਵਿਚ ਕੈਂਸਰ ਮਰੀਜ਼ਾਂ ਲਈ 6 ਨਵੀਆਂ ਇਲਾਜ ਕੁਰਸੀਆਂ ਸ਼ਾਮਲ ਕੀਤੀਆਂ ਗਈਆਂ ਹਨ, ਜਿਸ ਨਾਲ ਇਨ੍ਹਾਂ ਦੀ ਕੁੱਲ ਗਿਣਤੀ ਵਧ ਕੇ 39 ਹੋ ਗਈ ਹੈ। ਇਸ ਵਾਧੇ ਨਾਲ ਹਰ ਮਹੀਨੇ 420 ਵਾਧੂ ਮਰੀਜ਼ਾਂ ਦਾ ਇਲਾਜ ਸੰਭਵ ਹੋ ਸਕੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link