Mar 24, 2022 11:00 PM - Connect News

ਸਰੀ ਆਰ.ਸੀ.ਐਮ.ਪੀ. ਵੱਲੋਂ ਗਿਲਫੋਰਡ ਇਲਾਕੇ 'ਚ ਵਾਪਰੀ ਸ਼ੂਟਿੰਗ ਦੀ ਵਾਰਦਾਤ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ।
ਪੁਲਿਸ ਅਨੁਸਾਰ ਘਟਨਾ ਬੁੱਧਵਾਰ ਰਾਤ ਵਾਪਰੀ ਸੀ ਅਤੇ ਘਟਨਾ 'ਚ ਇੱਕ 19 ਸਾਲਾ ਟੀਨੇਜਰ ਜਖਮੀ ਹੋ ਗਿਆ।
ਅਧਿਕਾਰੀਆਂ ਦਾ ਕਹਿਣਾ ਸੀ ਕਿ ਰਾਤ ਕਰੀਬ 9.30 ਵਜੇ ਫਲੈਮਿੰਗੋ ਪਲੇਸ ਦੇ ਇਲਾਕੇ 'ਚ ਗੋਲੀਆਂ ਚੱਲਣ ਦੀ ਰਿਪੋਰਟ ਮਿਲੀ ਸੀ।
ਹਾਲਾਂਕਿ ਪੀੜਤ ਟੀਨੇਜਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਮੌਕੇ ਤੋਂ ਨਿਕਲ ਗਿਆ ਸੀ।
ਪੁਲਿਸ ਨੇ ਇਸ ਪੀੜਤ ਤਕ ਨਿਊਟਨ ਇਲਾਕੇ 'ਚ ਪਹੁੰਚ ਕੀਤੀ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ।
ਪੁਲਿਸ ਅਨੁਸਾਰ ਪੀੜਤ ਨੂੰ ਹੋਏ ਜਖਮ ਜਾਨਲੇਵਾ ਨਹੀਂ ਸਨ।
ਪੁਲਿਸ ਅਨੁਸਾਰ ਇਹ ਮਾਮਲਾ ਟਾਰਗੈਟਿਡ ਸ਼ੂਟਿੰਗ ਦਾ ਮੰਨਿਆ ਜਾ ਰਿਹਾ ਹੈ।
ਹਾਲਾਂਕਿ ਇਹ ਜਾਣਕਾਰੀ ਨਹੀਂ ਦਿੱਤੀ ਗਈ ਕਿ ਘਟਨਾ ਲੋਅਰ ਮੇਨਲੈਂਡ ਦੀ ਗੈਂਗ ਹਿੰਸਾ ਨਾਲ ਸੰਬੰਧਤ ਹੋ ਸਕਦੀ ਹੈ ਜਾਂ ਨਹੀਂ।
ਪੁਲਿਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਘਟਨਾ ਦੀ ਕੋਈ ਜਾਣਕਾਰੀ ਹੋਵੇ ਤਾਂ ਦੱਸਿਆ ਜਾਵੇ।




