20.77C Vancouver
ADS

Jul 28, 2022 9:13 PM - Connect News

ਸਰੀ ਆਰ.ਸੀ.ਐਮ.ਪੀ.: ਸੁਖਵਿੰਦਰ ਸਿੰਘ 'ਸੁੱਖਾ' ਬਾਰੇ ਕੋਈ ਜਾਣਕਾਰੀ ਹੋਵੇ ਤਾਂ ਜਲਦੀ ਤੋਂ ਜਲਦੀ ਪੁਲਿਸ ਨਾਲ ਕਰੋ ਸੰਪਰਕ

Share On
surrey-rcmp-missing-person-to-locate-sukhwinder-singh
Surrey RCMP is requesting the public’s assistance in locating a missing 46 year-old man. (Photo - Surrey RCMP)

ਸਰੀ ਆਰ.ਸੀ.ਐਮ.ਪੀ. ਵੱਲੋਂ ਇੱਕ ਲਾਪਤਾ ਆਦਮੀ ਦੀ ਭਾਲ 'ਚ ਮਦਦ ਦੀ ਅਪੀਲ ਕੀਤੀ ਗਈ ਹੈ।

ਲਾਪਤਾ ਵਿਅਕਤੀ ਦਾ ਨਾਮ ਸੁਖਵਿੰਦਰ ਸਿੰਘ ਦੱਸਿਆ ਗਿਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਇਸ ਵਿਅਕਤੀ ਨੂੰ 'ਸੁੱਖਾ' ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ।

ਲਾਪਤਾ ਵਿਅਕਤੀ ਦੀ ਉਮਰ 46 ਸਾਲ ਦੱਸੀ ਗਈ ਹੈ।

ਇਸ ਵਿਅਕਤੀ ਨੂੰ ਆਖਰੀ ਵਾਰ ਵੀਰਵਾਰ ਸਵੇਰ ਦੇ ਸਮੇਂ ਕਰੀਬ 10.28 ਵਜੇ 126 ਸਟ੍ਰੀਟ ਦੇ 7000 ਬਲੌਕ 'ਚ ਵੇਖਿਆ ਗਿਆ ਸੀ।

ਪੁਲਿਸ ਅਤੇ ਪਰਿਵਾਰ ਵੱਲੋਂ ਸੁਖਵਿੰਦਰ ਸਿੰਘ ਨੂੰ ਲੋਕੇਟ ਕਰਨ ਜਾਂ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਨਾਕਾਮ ਰਹੀ ਹੈ।

ਪੁਲਿਸ ਅਤੇ ਪਰਿਵਾਰ ਇਸ ਵਿਅਕਤੀ ਲਈ ਚਿੰਤਤ ਹੈ।

ਇਸ ਵਿਅਕਤੀ ਨੂੰ ਦੱਖਣ ਏਸ਼ਿਆਈ ਮੂਲ ਦਾ ਦੱਸਿਆ ਗਿਆ ਹੈ ਅਤੇ ਉਸ ਦਾ ਕੱਦ ਕਰੀਬ 5'8" ਅਤੇ ਭਾਰ ਕਰੀਬ 122 ਪਾਉਂਡ ਦੱਸਿਆ ਗਿਆ ਹੈ।

ਇਸ ਵਿਅਕਤੀ ਦੀ ਤਸਵੀਰ ਸਾਂਝੀ ਕਰ ਦੱਸਿਆ ਗਿਆ ਹੈ ਕਿ ਸੁਖਵਿੰਦਰ ਸਿੰਘ ਸਿਰਫ ਪੰਜਾਬੀ 'ਚ ਹੀ ਗੱਲਬਾਤ ਕਰ ਸਕਦਾ ਹੈ।

Latest news

two-drivers-killed-in-head-on-crash-in-kootenay-national-park
Punjabi

ਬੀ.ਸੀ. ਦੇ ਕੂਟੇਨੇ ਨੈਸ਼ਨਲ ਪਾਰਕ 'ਚ ਆਹਮੋ-ਸਾਹਮਣੇ ਦੀ ਟੱਕਰ ਦੌਰਾਨ ਦੋ ਡਰਾਈਵਰਾਂ ਦੀ ਮੌਤ

ਬੀ.ਸੀ. ਦੇ ਕੂਟੇਨੇ ਨੈਸ਼ਨਲ ਪਾਰਕ ਵਿਚ ਬੁੱਧਵਾਰ ਨੂੰ ਇੱਕ ਆਹਮੋ-ਸਾਹਮਣੇ ਦੀ ਟੱਕਰ ਵਿਚ ਦੋ ਗੱਡੀਆਂ ਦੇ ਡਰਾਈਵਰਾਂ ਦੀ ਮੌਤ ਹੋ ਗਈ। ਆਰ.ਸੀ.ਐਮ.ਪੀ. ਅਨੁਸਾਰ, ਪੁਲਿਸ ਨੂੰ ਸ਼ਾਮ 5:30 ਵਜੇ ਹਾਈਵੇ 93 'ਤੇ ਸਥਿਤ ਸਿੰਪਸਨ Monument ਦੇ ਨੇੜੇ ਇੱਕ ਗੰਭੀਰ ਸੜਕ ਹਾਦਸੇ ਦੀ ਸੂਚਨਾ ਮਿਲੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇੱਕ ਵੈਸਟ ਬਾਊਂਡ ਜਾ ਰਹੀ ਗੱਡੀ ਮੋੜ ਕੱਟਦੇ ਸਮੇਂ ਸੜਕ ਦੀ ਸੈਂਟਰ ਲਾਈਨ ਪਾਰ ਕਰਕੇ ਸਾਹਮਣੇ ਤੋਂ ਆ ਰਹੀ ਦੂਜੀ ਗੱਡੀ ਨਾਲ ਤੇਜ਼ ਰਫ਼ਤਾਰ ਵਿਚ ਟਕਰਾ ਗਈ।
raja-warring-calls-for-punjab-cm-dgp-to-resign-after-grenade-blast-at-moga-police-station
Punjabi

ਮੋਗਾ ਪੁਲਿਸ ਥਾਣੇ 'ਤੇ ਗ੍ਰਨੇਡ ਹਮਲੇ ਤੋਂ ਬਾਅਦ ਰਾਜਾ ਵੜਿੰਗ ਨੇ ਮੁੱਖ ਮੰਤਰੀ ਅਤੇ ਡੀਜੀਪੀ ਦੇ ਅਸਤੀਫ਼ੇ ਦੀ ਕੀਤੀ ਮੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੋਗਾ ਪੁਲਿਸ ਥਾਣੇ ਵਿੱਚ ਬੀਤੇ ਦਿਨ ਹੋਏ ਹੈਂਡ ਗ੍ਰਨੇਡ ਧਮਾਕੇ ਦੇ ਮੁੱਦੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਦੇ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਪੁਲਿਸ ਥਾਣੇ ਹੀ ਸੁਰੱਖਿਅਤ ਨਹੀਂ ਹਨ, ਤਾਂ ਆਮ ਨਾਗਰਿਕ ਕਿਵੇਂ ਸੁਰੱਖਿਅਤ ਰਹਿ ਸਕਦਾ ਹੈ।
two-men-charged-in-windsor-child-grooming-human-trafficking-investigation-police-seek-two-more-suspects
Punjabi

ਵਿੰਡਸਰ ਪੁਲਿਸ ਨੇ ਦੋ ਭਾਰਤੀ ਮੂਲ ਦੇ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ, ਲੱਗੇ 17 ਦੋਸ਼

ਓਨਟਾਰੀਓ ਦੀ ਵਿੰਡਸਰ ਪੁਲਿਸ ਨੇ ਦੋ ਭਾਰਤੀ ਮੂਲ ਦੇ ਨੌਜਵਾਨਾਂ ਨੂੰ ਦੋ ਨਾਬਾਲਗ ਲੜਕੀਆਂ ਨੂੰ ਆਪਣੇ ਜਾਲ ਵਿਚ ਫਸਾਉਣ, ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਮਨੁੱਖੀ ਤਸਕਰੀ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ 27 ਸਾਲਾ ਸਿਮਰਨਜੀਤ ਸਿੰਘ ਅਤੇ 26 ਸਾਲਾ ਹਰੀਓਮ ਯਾਦਵ ਵਜੋਂ ਸਾਹਮਣੇ ਆਈ ਹੈ। ਪੁਲਿਸ ਨੇ ਇਨ੍ਹਾਂ ਖ਼ਿਲਾਫ਼ 17 ਚਾਰਜ਼ਿਜ਼ ਦਾਇਰ ਕੀਤੇ ਹਨ ਅਤੇ ਇਸੇ ਮਾਮਲੇ ਵਿਚ ਦੋ ਹੋਰ ਸ਼ੱਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
109-people-died-from-unregulated-drugs-in-b-c-during-may-preliminary-coroner-data-shows
Punjabi

ਬੀ.ਸੀ. ਵਿਚ ਗੈਰ-ਨਿਯੰਤ੍ਰਿਤ ਦਵਾਈਆਂ ਕਾਰਨ 109 ਲੋਕਾਂ ਦੀ ਹੋਈ ਮੌਤ

ਬੀ. ਸੀ. ਵਿਚ ਗੈਰ-ਨਿਯੰਤ੍ਰਿਤ ਦਵਾਈਆਂ ਕਾਰਨ ਮਈ ਵਿਚ 109 ਲੋਕਾਂ ਦੀਆਂ ਮੌਤਾਂ ਹੋਈਆਂ ਹਨ, ਯਾਨੀ ਰੋਜ਼ਾਨਾ ਔਸਤਨ 3.5 ਲੋਕਾਂ ਨੇ ਨਸ਼ੇ ਕਾਰਨ ਜਾਨ ਗੁਆਈ ਹੈ। ਕੋਰੋਨਰ ਸਰਵਿਸਸ ਡਿਪਾਰਟਮੈਂਟ ਦੇ ਅੰਕੜਿਆਂ ਮੁਤਾਬਕ, ਫਰਵਰੀ 2020 ਵਿਚ ਦਰਜ ਹੋਈਆਂ 79 ਮੌਤਾਂ ਤੋਂ ਬਾਅਦ ਇਹ ਕਿਸੇ ਇੱਕ ਮਹੀਨੇ ਵਿਚ ਗੈਰ-ਨਿਯੰਤ੍ਰਿਤ ਦਵਾਈਆਂ ਕਾਰਨ ਮੌਤਾਂ ਦੀ ਸਭ ਤੋਂ ਘੱਟ ਗਿਣਤੀ ਹੈ।
three-charged-after-surrey-investigation-into-alleged-3d-printed-firearms-and-drug-trafficking
Punjabi

ਸਰੀ 'ਚ 3D ਪ੍ਰਿੰਟਰ ਨਾਲ ਗੈਰ-ਕਾਨੂੰਨੀ ਹਥਿਆਰ ਬਣਾਉਣ ਦੇ ਮਾਮਲੇ 'ਚ ਤਿੰਨ ਵਿਅਕਤੀਆਂ 'ਤੇ ਲੱਗੇ ਗੰਭੀਰ ਦੋਸ਼

ਬੀ.ਸੀ. ਦੀ ਐਂਟੀ ਗੈਂਗ ਪੁਲਿਸ ਯੂਨਿਟ ਨੇ ਸਰੀ ਵਿਖੇ 3D ਪ੍ਰਿੰਟਰ ਰਾਹੀਂ ਗੈਰ-ਕਾਨੂੰਨੀ ਹਥਿਆਰ ਬਣਾਉਣ ਅਤੇ ਨਸ਼ਾ ਤਸਕਰੀ ਦੇ ਮਾਮਲੇ ਵਿਚ ਇੱਕ ਮਹਿਲਾ ਸਣੇ ਤਿੰਨ ਵਿਅਕਤੀਆਂ ਨੂੰ ਕਈ ਗੰਭੀਰ ਦੋਸ਼ਾਂ ਨਾਲ ਚਾਰਜ ਕੀਤਾ ਹੈ। ਇਹ ਕਾਰਵਾਈ ਸਤੰਬਰ 2025 ਵਿਚ ਕੀਤੀ ਇੱਕ ਛਾਪੇਮਾਰੀ ਦੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਕੀਤੀ ਗਈ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link