Nov 25, 2021 10:53 PM - The Canadian Press

ਬੀ.ਸੀ. ਦੇ ਵੈਂਡਰਹੂਫ 'ਚ ਇੱਕ ਐਕਟਿਵ ਸ਼ੂਟਰ ਨੂੰ ਕਾਬੂ ਕੀਤਾ ਗਿਆ ਹੈ।
ਇਸ ਆਦਮੀ 'ਤੇ ਆਰ.ਸੀ.ਐਮ.ਪੀ. ਡਿਟੈਚਮੈਂਟ 'ਤੇ ਨਿਸ਼ਾਨਾ ਸਾਧਣ ਦੇ ਇਲਜਾਮ ਲੱਗ ਰਹੇ ਹਨ।
ਘਟਨਾ 'ਚ ਕਿਸੇ ਦੇ ਜਖਮੀ ਹੋਣ ਤੋਂ ਬਚਾਅ ਰਿਹਾ।
ਪ੍ਰਿੰਸ ਜੌਰਜ ਤੋਂ ਕਰੀਬ 100km ਦੀ ਦੂਰੀ 'ਤੇ ਸਥਿਤ ਇਸ 4,400 ਦੇ ਕਰੀਬ ਦੀ ਆਬਾਦੀ ਵਾਲੇ ਇਲਾਕੇ 'ਚ ਐਮਰਜੈਂਸੀ ਐਲਰਟ ਜਾਰੀ ਕੀਤਾ ਗਿਆ ਸੀ।
ਹਾਲਾਂਕਿ ਸ਼ੂਟਰ ਨੂੰ ਕਾਬੂ ਕਰਨ ਤੋਂ ਬਾਅਦ ਇਹ ਐਲਰਟ ਰੱਦ ਕਰ ਦਿੱਤਾ ਗਿਆ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਸ਼ੁਰੂਆਤ ਦੁਪਹਿਰ ਕਰੀਬ 12.15 ਵਜੇ ਹੋਈ ਸੀ।
ਉਸ ਮੌਕੇ ਸ਼ੂਟਰ ਨੇ ਕਥਿਤ ਤੌਰ 'ਤੇ ਆਰ.ਸੀ.ਐਮ.ਪੀ. ਡਿਟੈਚਮੈਂਟ ਨੂੰ ਟਾਰਗੈਟ ਕੀਤਾ ਸੀ।
ਇਸ ਤੋਂ ਬਾਅਦ ਸ਼ੱਕੀ ਨੂੰ ਇਲਾਕੇ 'ਚ ਇੱਕ ਚਿੱਟੇ ਫੋਰਡ ਪਿਕਅਪ ਟਰੱਕ 'ਚ ਘੁੰਮਦਾ ਦੱਸਿਆ ਗਿਆ ਸੀ।
ਘਟਨਾ ਦੌਰਾਨ ਇਲਾਕੇ ਦੇ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਕੀਤੀ ਗਈ ਸੀ।
ਘਟਨਾ ਦੌਰਾਨ ਇੱਕ ਐਮਰਜੈਂਸੀ ਟੈਕਸਟ ਆਸਰੇ ਵੀ ਲੋਕਾਂ ਨੂੰ ਸਾਵਧਾਨ ਕੀਤਾ ਗਿਆ ਸੀ।




