15.88C Vancouver
ADS

Jun 16, 2026 6:04 PM - Connect Newsroom - Ramandeep Kaur

ਐਬਟਸਫੋਰਡ 'ਚ ਡਰਾਈਵਰ ਵੱਲੋਂ ਬਾਈਪਾਸ ਕਰਨ ਦੀ ਕੋਸ਼ਿਸ਼ ਕਰਨ ਤੋਂ ਬਾਅਦ SUV ਕੀਤੀ ਗਈ ਜ਼ਬਤ

Share On
suv-seized-after-driver-allegedly-tried-to-bypass-police-road-closure-in-abbotsford
An SUV seized by Abbotsford Police after its driver allegedly attempted to bypass a road closure during a collision investigation.(Photo: X Abbotsford Police Department)

ਐਬਟਸਫੋਰਡ ਵਿੱਚ ਇੱਕ ਮਹਿਲਾ ਡਰਾਈਵਰ ਨੂੰ ਹਾਦਸੇ ਦੀ ਜਾਂਚ ਕਰ ਰਹੀ ਪੁਲਿਸ ਟੀਮ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਦੇ ਮਾਮਲੇ ਵਿਚ ਆਪਣੀ ਐਸ.ਯੂ.ਵੀ. ਕੁਰਕ ਹੋਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਮੁਤਾਬਕ, ਸ਼ਨੀਵਾਰ ਸ਼ਾਮ ਵੌਟਕਾਮ ਰੋਡ 'ਤੇ ਇੱਕ ਮੋਟਰਸਾਈਕਲ ਐਕਸੀਡੈਂਟ ਹੋਣ ਕਰਕੇ ਰਸਤਾ ਬੰਦ ਕੀਤਾ ਗਿਆ ਸੀ।

ਇਸੇ ਦੌਰਾਨ ਉੱਥੇ ਐਸ.ਯੂ.ਵੀ. ਵਿਚ ਪਹੁੰਚੀ ਮਹਿਲਾ ਡਰਾਈਵਰ ਨੇ ਬੰਦ ਰਸਤੇ ਵਿੱਚੋਂ ਲੰਘਣ ਦੀ ਜ਼ਿੱਦ ਕੀਤੀ ਅਤੇ ਗੱਡੀ ਫੁੱਟਪਾਥ 'ਤੇ ਚੜ੍ਹਾ ਕੇ ਪੁਲਿਸ ਵਾਹਨ ਨੂੰ ਬਾਈਪਾਸ ਕਰਨ ਦੀ ਕੋਸ਼ਿਸ਼ ਕੀਤੀ, ਇਸ ਦੌਰਾਨ ਅਧਿਕਾਰੀ ਦੋਵਾਂ ਗੱਡੀਆਂ ਵਿਚਕਾਰ ਕੁਚਲੇ ਜਾਣ ਤੋਂ ਵਾਲ-ਵਾਲ ਬਚਿਆ,ਜਿਸ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ। ਇਸ ਤੋਂ ਬਾਅਦ ਮਹਿਲਾ ਲਗਭਗ 160 ਦੀ ਸਪੀਡ ਨਾਲ ਫ਼ਰਾਰ ਹੋ ਗਈ। ਆਮ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਪੁਲਿਸ ਨੇ ਉਦੋਂ ਉਸ ਦਾ ਪਿੱਛਾ ਨਹੀਂ ਕੀਤਾ ਪਰ ਅਗਲੇ ਹੀ ਦਿਨ ਉਸ ਨੂੰ ਲੱਭ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਗੱਡੀ ਜ਼ਬਤ ਕਰ ਲਈ।

ਹੁਣ ਉਸ ਖ਼ਿਲਾਫ਼ ਖ਼ਤਰਨਾਕ ਡਰਾਈਵਿੰਗ, ਪੁਲਿਸ 'ਤੇ ਹਮਲਾ ਕਰਨ ਅਤੇ ਭੱਜਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਨਾਲ ਹੀ, forfeiture application ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਅਤੇ ਉਸ ਦਾ ਲਾਇਸੈਂਸ ਰੱਦ ਕਰਨ ਲਈ ਸੁਪਰਡੈਂਟ ਔਫ ਮੋਟਰ ਵ੍ਹੀਕਲ ਨੂੰ ਰਿਪੋਰਟ ਭੇਜੀ ਗਈ ਹੈ।

Latest news

canada-deploys-10-officials-to-nepal-to-support-canadians-affected-by-devastating-floods
Punjabi

ਨੇਪਾਲ ਹੜ੍ਹ: ਕੈਨੇਡਾ ਵੱਲੋਂ ਲਾਪਤਾ ਨਾਗਰਿਕਾਂ ਦੀ ਭਾਲ ਲਈ 10 ਅਧਿਕਾਰੀ ਕਾਠਮਾਂਡੂ ਤਾਇਨਾਤ

ਕੈਨੇਡਾ ਸਰਕਾਰ ਵੱਲੋਂ ਨੇਪਾਲ ਵਿਚ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਕੈਨੇਡੀਅਨ ਦੀ ਸਪੋਰਟ ਲਈ 10 ਅਧਿਕਾਰੀਆਂ ਦੀ ਕਾਠਮਾਂਡੂ ਵਿਚ ਜ਼ਮੀਨੀ ਪੱਧਰ 'ਤੇ ਤਾਇਨਾਤੀ ਕਰ ਦਿੱਤੀ ਗਈ ਹੈ, ਜਿਸ ਦੀ ਪੁਸ਼ਟੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਸੋਸ਼ਲ ਮੀਡੀਆ 'ਤੇ ਇੱਕ ਬਿਆਨ ਵਿਚ ਕੀਤੀ ਹੈ।
cm-bhagwant-mann-orders-preparations-for-khedan-vatan-punjab-diyan-2026
Punjabi

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਦੀਆਂ ਤਿਆਰੀਆਂ ਦੇ ਪੁਖ਼ਤਾ ਪ੍ਰਬੰਧਾਂ ਦੇ ਹੁਕਮ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 5 ਸਤੰਬਰ ਨੂੰ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ ਸ਼ੁਰੂ ਹੋ ਰਹੇ ‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਚੌਥੇ ਸੀਜ਼ਨ ਲਈ ਅੱਜ ਅਧਿਕਾਰੀਆਂ ਨੂੰ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ। ਇਸ ਦੌਰਾਨ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਸਾਲ ਲਗਭਗ 10 ਲੱਖ ਖਿਡਾਰੀਆਂ ਦੇ ਹਿੱਸਾ ਲੈਣ ਦੀ ਉਮੀਦ ਹੈ।
liberal-government-hit-by-resignations-as-six-federal-by-elections-loom-across-canada
Punjabi

ਲਿਬਰਲ ਸਰਕਾਰ ਤੋਂ ਗਿਲਬੌਲਟ ਦਾ ਅਸਤੀਫ਼ਾ, ਕੈਨੇਡਾ ਵਿੱਚ ਹੋਣਗੀਆਂ 6 ਹੋਰ ਜ਼ਿਮਨੀ ਚੋਣਾਂ

ਕੈਨੇਡਾ ਦੀ ਸੱਤਧਾਰੀ ਲਿਬਰਲ ਸਰਕਾਰ ਦੇ ਉੱਘੇ ਐਮਪੀ ਸਟੀਵਨ ਗਿਲਬੌਲਟ ਨੇ ਅਧਿਕਾਰਤ ਤੌਰ 'ਤੇ ਮਾਂਟਰੀਅਲ ਦੀ Laurier–Sainte-Marie ਸੀਟ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਸ ਦੀ ਪੁਸ਼ਟੀ ਹਾਊਸ ਔਫ ਕਾਮਨਜ਼ ਦੀ ਵੈੱਬਸਾਈਟ 'ਤੇ ਕੀਤੀ ਗਈ ਹੈ। ਵਾਤਾਵਰਣ ਕਾਰਕੁਨ ਰਹੇ ਗਿਲਬੌਲਟ ਨੇ ਪਾਰਟੀ ਲੀਡਰਸ਼ਿਪ ਨਾਲ ਸਿਧਾਂਤਕ ਮਤਭੇਦ ਖ਼ਾਸ ਕਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਖਪਤਕਾਰ ਕਾਰਬਨ ਟੈਕਸ ਨੂੰ ਖ਼ਤਮ ਕਰਨ ਅਤੇ ਐਲਬਰਟਾ ਨੂੰ ਤੇਲ ਪਾਈਪਲਾਈਨ ਬਣਾਉਣ ਦਾ ਸਮਰਥਨ ਦੇਣ ਦਾ ਵਿਰੋਧ ਕਰਦਿਆਂ ਸਰਕਾਰ ਛੱਡੀ ਹੈ।
nepal-floods-death-toll-surpasses-1-000-nearly-4-000-still-missing
Punjabi

ਨੇਪਾਲ ਹੜ੍ਹ-ਜ਼ਮੀਨ ਖਿਸਕਣ ਨਾਲ ਮੌਤਾਂ 1,000 ਤੋਂ ਪਾਰ, 4,000 ਲੋਕ ਅਜੇ ਵੀ ਲਾਪਤਾ

ਨੇਪਾਲ ਵਿੱਚ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 1,000 ਤੋਂ ਪਾਰ ਹੋ ਗਈ ਹੈ। ਇਸ ਤਬਾਹੀ ਤੋਂ ਲਗਭਗ ਇੱਕ ਹਫ਼ਤੇ ਬਾਅਦ ਵੀ ਹਜ਼ਾਰਾਂ ਲੋਕ ਲਾਪਤਾ ਹਨ, ਜਿਨ੍ਹਾਂ ਦੀ ਭਾਲ ਲਈ ਬਚਾਅ ਟੀਮਾਂ ਭਾਰੀ ਮਸ਼ੀਨਰੀ, ਹੈਲੀਕਾਪਟਰਾਂ ਅਤੇ ਖੁਦਾਈ ਮਸ਼ੀਨਾਂ ਦੀ ਮਦਦ ਲੈ ਰਹੀਆਂ ਹਨ। ਅਧਿਕਾਰੀਆਂ ਮੁਤਾਬਕ ਮਰਨ ਵਾਲਿਆਂ ਦੀ ਪੁਸ਼ਟੀ ਕੀਤੀ ਗਿਣਤੀ 1,003 ਤੱਕ ਪਹੁੰਚ ਗਈ ਹੈ, ਜਦਕਿ ਲਗਭਗ 4,000 ਲੋਕ ਅਜੇ ਵੀ ਲਾਪਤਾ ਹਨ।
delta-police-seek-driver-in-investigation-into-womans-suspicious-death
Punjabi

ਡੈਲਟਾ ’ਚ ਖੇਤ ’ਚੋਂ ਔਰਤ ਦੀ ਲਾਸ਼ ਮਿਲਣ ਦਾ ਮਾਮਲਾ, ਪੁਲਿਸ ਵੱਲੋਂ ਡਰਾਈਵਰ ਦੀ ਭਾਲ ਜਾਰੀ

ਡੈਲਟਾ ਪੁਲਿਸ ਵੱਲੋਂ ਹਾਲ ਹੀ ਵਿਚ ਇੱਕ ਖੇਤ ਵਿਚ ਮ੍ਰਿਤਕ ਪਾਈ ਗਈ ਇੱਕ ਔਰਤ ਦੀ ਸ਼ੱਕੀ ਮੌਤ ਦੀ ਜਾਂਚ ਦੇ ਸਬੰਧ ਵਿਚ ਇੱਕ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ, ਜਿਸ ਕੋਲ ਇਸ ਮਾਮਲੇ ਨਾਲ ਜੁੜੀ ਅਹਿਮ ਜਾਣਕਾਰੀ ਹੋਣ ਦਾ ਖ਼ਦਸ਼ਾ ਜਤਾਇਆ ਗਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link