13.79C Vancouver
ADS

Mar 15, 2024 3:36 PM - The Connect News

ਭਾਰਤ ਵਿਚ ਭਲਕੇ ਲੋਕ ਸਭਾ ਚੋਣਾਂ 2024 ਦੀਆਂ ਤਰੀਕਾਂ ਦਾ ਹੋਵੇਗਾ ਐਲਾਨ

Share On
the-dates-of-lok-sabha-elections-2024-will-be-announced-in-india-tomorrow
The dates of Lok Sabha elections 2024 will be announced in India tomorrow. A press conference has been called by the Election Commission at 3 o'clock on Saturday.

ਭਾਰਤ ਵਿਚ ਭਲਕੇ ਲੋਕ ਸਭਾ ਚੋਣਾਂ 2024 ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ। ਇਲੈਕਸ਼ਨ ਕਮਿਸ਼ਨ ਵੱਲੋਂ ਸ਼ਨੀਵਾਰ 3 ਵਜੇ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ। 543 ਸੀਟਾਂ ਲਈ ਲੋਕ ਸਭਾ ਚੋਣਾਂ 7 ਜਾਂ 8 ਗੇੜ ਵਿਚ ਹੋ ਸਕਦੀਆਂ ਹਨ।

ਇਸ ਦੇ ਨਾਲ ਹੀ ਓਡੀਸ਼ਾ, ਸਿੱਕਮ, ਅਰੁਣਾਚਲ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਵੀ ਐਲਾਨ ਕੀਤਾ ਜਾਵੇਗਾ। ਨਾਲ ਹੀ ਪੂਰੇ ਦੇਸ਼ ਵਿੱਚ ਚੋਣ ਜ਼ਾਬਤਾ ਵੀ ਲਾਗੂ ਹੋਵੇਗਾ। ਇੱਕ ਦਿਨ ਪਹਿਲਾਂ ਹੀ ਗਿਆਨੇਸ਼ ਕੁਮਾਰ ਅਤੇ ਸੁਖਬੀਰ ਸੰਧੂ ਨੂੰ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ।

ਇਸ ਤੋਂ ਬਾਅਦ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਸਮੇਤ ਇਨ੍ਹਾਂ ਤਿੰਨੋਂ ਅਧਿਕਾਰੀਆਂ ਨੇ ਚੋਣ ਪ੍ਰੋਗਰਾਮ ਸਬੰਧੀ ਮੀਟਿੰਗ ਕੀਤੀ ਹੈ।

Latest news

canadas-inflation-rate-rises-to-3-per-cent-in-july
Punjabi

ਜੁਲਾਈ ਵਿੱਚ ਕੈਨੇਡਾ ਦੀ ਮਹਿੰਗਾਈ ਦਰ ਵਧ ਕੇ 3 ਫੀਸਦੀ ਹੋਈ

ਕੈਨੇਡਾ ਦੀ ਮਹਿੰਗਾਈ ਦਰ ਜੁਲਾਈ ਵਿਚ ਵੱਧ ਕੇ ਸੈਂਟਰਲ ਬੈਂਕ ਦੇ ਟਾਰਗੇਟ ਤੋਂ ਬਾਹਰ ਤਿੰਨ ਫੀਸਦੀ ਹੋ ਗਈ ਹੈ। ਸੋਮਵਾਰ ਨੂੰ ਸਟੈਟਿਸਟਿਕਸ ਵਿਭਾਗ ਵਲੋਂ ਜਾਰੀ ਰਿਪੋਰਟ ਮੁਤਾਬਕ, ਮੁਦਰਾਸਫੀਤੀ ਵਿਚ ਇਹ ਤਾਜ਼ਾ ਤੇਜ਼ੀ ਪ੍ਰਮੁੱਖ ਤੌਰ 'ਤੇ ਗੈਸੋਲੀਨ ਕੀਮਤਾਂ ਵਿਚ ਹੋਏ ਵਾਧੇ ਕਾਰਨ ਆਈ, ਜਦੋਂ ਕਿ ਗ੍ਰੋਸਰੀ ਸਟੋਰਾਂ ਵਿਚ ਕੋਸਟ ਪ੍ਰੈਸ਼ਰ ਇਸ ਦੌਰਾਨ ਘੱਟ ਦੇਖਣ ਨੂੰ ਮਿਲਿਆ।
two-homes-damaged-by-fire-in-port-coquitlam-about-12-people-displaced
Punjabi

ਪੋਰਟ ਕੋਕੁਇਟਲਮ ਵਿਚ ਦੋ ਘਰਾਂ ਨੂੰ ਲੱਗੀ ਅੱਗ, ਕਰੀਬ 12 ਲੋਕ ਹੋਏ ਬੇਘਰ

ਪੋਰਟ ਕੋਕੁਇਟਲਮ ਵਿਚ ਐਤਵਾਰ ਦੋ ਘਰਾਂ ਵਿਚ ਅੱਗ ਲੱਗਣ ਕਾਰਨ ਕਰੀਬ 12 ਲੋਕ ਬੇਘਰ ਹੋ ਗਏ। ਇਸ ਘਟਨਾ ਦੌਰਾਨ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਅੱਗ ਬੁਝਾਉਣ ਵਾਲੇ ਦਾ ਇੱਕ ਸਾਥੀ ਵੀ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ​ਘਟਨਾ ਸਥਾਨ ਦੀਆਂ ਤਸਵੀਰਾਂ ਵਿਚ Langan ਐਵੇਨਿਊ ਦੇ 1900 ਬਲਾਕ ਵਿਚ ਸਥਿਤ ਦੋ ਘਰਾਂ ਵਿਚੋਂ ਧੂੰਏਂ ਦੇ ਗੁਬਾਰ ਉੱਠਦੇ ਦੇਖੇ ਗਏ।
woman-dies-after-entering-lake-ontario-at-mississauga-park
Punjabi

ਮਿਸੀਸਾਗਾ ਵਿੱਚ ਲੇਕ ਓਨਟਾਰੀਓ ਵਿੱਚ ਡਿੱਗਣ ਤੋਂ ਬਾਅਦ ਮਹਿਲਾ ਦੀ ਮੌਤ

ਮਿਸੀਸਾਗਾ ਵਿਚ ਸ਼ਨੀਵਾਰ ਰਾਤ ਜੈਕ ਡਾਰਲਿੰਗ ਮੈਮੋਰੀਅਲ ਪਾਰਕ ਵਿਖੇ ਲੇਕ ਓਨਟਾਰੀਓ ਦੇ ਪਾਣੀ ਵਿਚ ਰੁੜ੍ਹ ਜਾਣ ਕਾਰਨ ਇੱਕ ਮਹਿਲਾ ਦੀ ਮੌਤ ਹੋ ਗਈ। ਪੀਲ ਰੀਜਨਲ ਪੁਲਿਸ ਮੁਤਾਬਕ ਘਟਨਾ ਰਾਤ ਕਰੀਬ 10:30 ਵਜੇ ਵਾਪਰੀ, ਜਦੋਂ ਮਹਿਲਾ ਲੇਕ ਦੇ ਨੇੜੇ ਮੌਜੂਦ ਸੀ ਅਤੇ ਅਚਾਨਕ ਪੈਰ ਫਿਸਲਣ ਜਾਂ ਪਾਣੀ ਦੀ ਤੇਜ਼ ਲਹਿਰ ਆਉਣ ਕਾਰਨ ਆਪਣਾ ਸੰਤੁਲਨ ਖੋਹ ਕੇ ਪਾਣੀ ਦੇ ਨਾਲ ਵਹਿ ਗਈ।
canada-u-s-trade-talks-enter-critical-stage-as-tariff-differences-remain
Punjabi

ਕੈਨੇਡਾ-ਅਮਰੀਕਾ ਵਪਾਰ ਵਾਰਤਾ ਫ਼ੈਸਲਾਕੁੰਨ ਪੜਾਅ ’ਚ, ਟੈਰਿਫ ’ਤੇ ਅਜੇ ਵੀ ਅੜਿੱਕਾ

ਕੈਨੇਡਾ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਵਪਾਰਕ ਵਾਰਤਾ ਇਸ ਹਫ਼ਤੇ ਫ਼ੈਸਲਾਕੁੰਨ ਦੌਰ ਵਿਚ ਪਹੁੰਚ ਗਈ ਹੈ। ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਲਾਗੂ ਕੀਤੇ ਜਾਣ ਵਾਲੇ ਨਵੇਂ 50 ਫੀਸਦੀ ਟੈਰਿਫਸ ਨੂੰ ਟਾਲਣ ਲਈ ਔਟਵਾ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ​ਵੀਕੈਂਡ ਦੌਰਾਨ ਕੈਨੇਡਾ-ਅਮਰੀਕਾ ਵਪਾਰ ਲਈ ਮੰਤਰੀ ਡੋਮਿਨਿਕ ਲੇਬਲੈਂਕ ਅਤੇ ਟਰੰਪ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਵਿਚਕਾਰ ਵਰਚੁਅਲ ਬੈਠਕ ਹੋਈ, ਜਿਸ ਵਿਚ ਕੈਨੇਡਾ ਦੀ ਮੁੱਖ ਵਪਾਰਕ ਵਾਰਤਾਕਾਰ ਜੈਨਿਸ ਚੈਰੇਟਵੀ ਸ਼ਾਮਲ ਸਨ।
peter-milobar-announces-departure-from-b-c-conservative-caucus
Punjabi

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਪੀਟਰ ਮਿਲੋਬਾਰ ਨੇ ਪਾਰਟੀ ਕਾਕਸ ਛੱਡਣ ਦਾ ਕੀਤਾ ਐਲ਼ਾਨ

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਸੀਨੀਅਰ ਵਿਧਾਇਕ ਪੀਟਰ ਮਿਲੋਬਾਰ ਨੇ ਤੁਰੰਤ ਪ੍ਰਭਾਵ ਨਾਲ ਪਾਰਟੀ ਕਾਕਸ ਛੱਡਣ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਹ ਹੁਣ ਕੈਮਲੂਪਸ ਸੈਂਟਰ ਦੇ ਆਜ਼ਾਦ ਵਿਧਾਇਕ ਵਜੋਂ ਬੀ. ਸੀ. ਵਿਧਾਨ ਸਭਾ ਵਿਚ ਬੈਠਣਗੇ। ਮਿਲੋਬਾਰ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਹੀ ਉਨ੍ਹਾਂ ਨੂੰ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਗਿਆ ਸੀ ਕਿ ਉਨ੍ਹਾਂ ਦੀਆਂ ਨਿੱਜੀ ਕਦਰਾਂ-ਕੀਮਤਾਂ ਲੀਡਰ ਕੈਰੀ-ਲਿਨ Findlay ਦੀ ਲੀਡਰਸ਼ਿਪ ਵਿਚ ਪਾਰਟੀ ਦੀ ਨਵੀਂ ਦਿਸ਼ਾ ਨਾਲ ਮੇਲ ਨਹੀਂ ਖਾਂਦੀਆਂ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link