11.3C Vancouver
ADS

Mar 20, 2020 2:06 AM -

ਨਿਰਭਿਆ ਗੈਂਗਰੇਪ ਮਾਮਲੇ ਦੇ ਚਾਰੇ ਦੋਸ਼ੀਆਂ ਨੂੰ ਲੱਗੀ ਫਾਂਸੀ, ਆਸ਼ਾ ਦੇਵੀ ਨੇ ਕਿਹਾ 'ਦੇਸ਼ ਨੂੰ ਮਿਲਿਆ ਇਨਸਾਫ'

Share On
the-nation-got-justice-today-nirbhayas-mother-asha-devi
Victim's mother Asha Devi on Friday said that "the nation has got justice". Photo-ANI

ਨਿਰਭਿਆ ਗੈਂਗਰੇਪ ਮਾਮਲੇ ਦੇ ਚਾਰੇ ਦੋਸ਼ੀਆਂ ਨੂੰ ਫਾਂਸੀ ਲਗਾ ਦਿੱਤੀ ਗਈ ਹੈ।

ਸ਼ੁੱਕਰਵਾਰ ਸਵੇਰੇ 5.30 ਵਜੇ ਚਾਰੇ ਦੋਸ਼ੀਆਂ ਨੂੰ ਫਾਂਸੀ 'ਤੇ ਲਟਕਾ ਦਿੱਤਾ ਗਿਆ।

ਪੀੜਤ ਨਿਰਭਿਆ ਦੀ ਮਾਂ ਆਸ਼ਾ ਦੇਵੀ ਦਾ ਕਹਿਣਾ ਹੈ ਕਿ, 'ਅੱਜ ਦੇਸ਼ ਨੂੰ ਇਨਸਾਫ ਮਿਲਿਆ ਹੈ।'

ਸੁਪ੍ਰੀਮ ਕੋਰਟ ਵੱਲੋਂ ਦੋਸ਼ੀ ਪਵਨ ਗੁਪਤਾ ਦੀ ਮਰਸੀ ਪਟੀਸ਼ਨ ਯਾਨੀ ਕਿ ਦਿਆਯਾਚਿਕਾ ਖਾਰਿਜ ਕੀਤੇ ਜਾਣ ਤੋਂ ਬਾਅਦ, ਫਾਂਸੀ ਦਿੱਤੀ ਗਈ ਹੈ।

ਆਸ਼ਾ ਦੇਵੀ ਨੇ ਕਿਹਾ ਕਿ, 'ਅੱਜ ਬੇਟੀ ਨੂੰ ਇਨਸਾਫ ਮਿਲਿਆ ਹੈ ਤੇ ਮੈਂ ਸੰਤੁਸ਼ਟ ਮਹਿਸੂਸ ਕਰ ਰਹੀ ਹਾਂ।

ਸਾਰੇ ਦੇਸ਼ ਨੂੰ ਇਸ ਅਪਰਾਧ ਨੇ ਸ਼ਰਮਸਾਰ ਕੀਤਾ ਸੀ।

ਅੱਜ ਦੇਸ਼ ਨੂੰ ਇਨਸਾਫ ਮਿਲਿਆ ਹੈ।'

ਉਨ੍ਹਾਂ ਕੋਰਟ ਦਾ ਵੀ ਧੰਨਵਾਦ ਕੀਤਾ ਕਿ ਦੋਸ਼ੀਆਂ ਦੇ ਮਾਮਲੇ ਨੂੰ ਲਟਕਾਉਣ ਦੀਆਂ ਕੋਸ਼ਿਸ਼ਾਂ ਨੂੰ ਖਤਮ ਕੀਤਾ ਗਿਆ ਹੈ।

ਵੀਰਵਾਰ ਨੂੰ ਵੀ ਸੁਪ੍ਰੀਮ ਕੋਰਟ 'ਚ ਪਵਨ ਗੁਪਤਾ ਦੀ ਮਰਸੀ ਪਟੀਸ਼ਨ 'ਤੇ ਬਹਿਸ ਹੋਈ ਸੀ, ਜਿਸਨੂੰ ਅਦਾਲਤ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ।

ਸ਼ੁੱਕਰਵਾਰ ਤੜਕੇ ਕਰੀਬ 2.30 ਵਜੇ ਤਕ ਚੱਲੀ ਸੁਣਵਾਈ 'ਚ ਅਦਾਲਤ ਨੇ ਪਟੀਸ਼ਨ ਨੂੰ ਰੱਦ ਕਰ ਦਿੱਤਾ।

ਦਿੱਲੀ ਹਾਈ ਕੋਰਟ ਨੇ ਚਾਰੇ ਦੋਸ਼ੀਆਂ ਦੀ ਫਾਂਸੀ ਨੂੰ 'ਸਟੇਅ' ਕਰਨ ਤੋਂ ਇਨਕਾਰ ਕਰ ਦਿੱਤਾ।

Latest news

canada-says-proposed-social-media-ban-for-under-16s-is-constitutional
Punjabi

ਕੈਨੇਡਾ ’ਚ 16 ਸਾਲ ਤੋਂ ਘੱਟ ਬੱਚਿਆਂ ਲਈ ਸੋਸ਼ਲ ਮੀਡੀਆ ਬੈਨ ਸੰਵਿਧਾਨਕ: ਸਰਕਾਰ

ਕੈਨੇਡਾ ਸਰਕਾਰ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਬੈਨ ਲਗਾਉਣ ਵਾਲੇ ਪ੍ਰਸਤਾਵਿਤ ਬਿੱਲ C-34 ਨੂੰ ਲੈ ਕੇ ਦਾਅਵਾ ਕੀਤਾ ਹੈ ਕਿ ਇਹ Charter of Rights and Freedoms ਦੇ ਬਿਲਕੁਲ ਮੁਤਾਬਕ ਹੈ। ਜਸਟਿਸ ਮਿਨਿਸਟਰ ਸ਼ੌਨ ਫਰੇਜ਼ ਵੱਲੋਂ ਜਾਰੀ ਕੀਤੇ ਗਏ ਬਿਆਨ ਵਿਚ ਸਰਕਾਰ ਨੇ ਮੰਨਿਆ ਕਿ ਹਾਲਾਂਕਿ, ਇਹ ਡਿਜੀਟਲ ਸੇਫਟੀ ਕਾਨੂੰਨ freedom of expression ਨੂੰ ਪ੍ਰਭਾਵਿਤ ਕਰ ਸਕਦਾ ਹੈ, ਫਿਰ ਵੀ ਇਹ ਸੰਵਿਧਾਨਕ ਦਾਇਰੇ ਦੇ ਅੰਦਰ ਆਉਂਦਾ ਹੈ।
danielle-smith-warns-ucp-members-support-canada-or-leave-the-party
Punjabi

ਡੈਨੀਅਲ ਸਮਿਥ ਦੀ UCP ਮੈਂਬਰਾਂ ਨੂੰ ਚਿਤਾਵਨੀ, ਕੈਨੇਡਾ ਦੇ ਪੱਖ ’ਚ ਨਹੀਂ ਤਾਂ ਪਾਰਟੀ ਛੱਡੋ

ਪ੍ਰੀਮੀਅਰ ਡੈਨੀਅਲ ਸਮਿਥ ਨੇ ਆਪਣੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਉਹ 'ਪ੍ਰੋ-ਕੈਨੇਡਾ' ਯਾਨੀ ਕੈਨੇਡਾ ਦੇ ਪੱਖ ਵਿੱਚ ਰਹਿਣ ਦਾ ਸਮਰਥਨ ਨਹੀਂ ਕਰ ਸਕਦੇ ਤਾਂ ਉਹ ਆਪਣੀ ਪਾਰਟੀ ਮੈਂਬਰਸ਼ਿਪ ਵਾਪਸ ਕਰ ਦੇਣ ਅਤੇ ਇਸ ਦੀ ਬਜਾਏ ਉਹ ਨਵੀਂ ਪਾਰਟੀ ਲੱਭ ਸਕਦੇ ਹਨ।
psac-announces-strike-vote-for-120-000-federal-workers
Punjabi

ਨਵੇਂ ਕੰਟਰੈਕਟ ਨੂੰ ਲੈ ਕੇ ਵਿਵਾਦ, 120,000 ਫੈਡਰਲ ਮੁਲਾਜ਼ਮਾਂ ਲਈ ਹੜਤਾਲ ਵੋਟਿੰਗ ਦਾ ਕੀਤਾ ਐਲਾਨ

ਕੈਨੇਡਾ ਦੀ ਸਭ ਤੋਂ ਵੱਡੀ ਫੈਡਰਲ ਪਬਲਿਕ ਸਰਵਿਸ ਯੂਨੀਅਨ ਨੇ ਨਵੇਂ ਕੰਟਰੈਕਟ ਲਈ ਸਰਕਾਰ ਨਾਲ ਗੱਲਬਾਤ ਟੁੱਟਣ ਕਾਰਨ ਦੇਸ਼-ਵਿਆਪੀ ਹੜਤਾਲ ਕਰਨ ਲਈ ਵੋਟ ਕਰਵਾਉਣ ਦਾ ਐਲਾਨ ਕੀਤਾ ਹੈ, ਜਿਸ ਵਿਚ ਪਬਲਿਕ ਸਰਵਿਸ ਅਲਾਇੰਸ ਆਫ਼ ਕੈਨੇਡਾ ਦੇ ਲਗਭਗ 120,000 ਵਰਕਰਜ਼ ਹਿੱਸਾ ਲੈਣਗੇ, ਇਹਨਾਂ ਵਿਚ ਜੰਗਲੀ ਖੇਤਰਾਂ ਦੇ ਅੱਗ ਬੁਝਾਊ ਕਰਮਚਾਰੀ, ਪਾਸਪੋਰਟ ਅਧਿਕਾਰੀ, ਮੱਛੀ ਪਾਲਣ ਅਧਿਕਾਰੀ, ਸੰਘੀ ਅਧਿਆਪਕ, ਲਾਇਬ੍ਰੇਰੀਅਨ ਅਤੇ ਪ੍ਰਬੰਧਕੀ ਸਟਾਫ਼ ਸ਼ਾਮਲ ਹਨ। ਇਹ ਵੋਟਿੰਗ ਪ੍ਰਕਿਰਿਆ 16 ਨਵੰਬਰ 2026 ਤੋਂ 22 ਜਨਵਰੀ 2027 ਤੱਕ ਚੱਲੇਗੀ।
cbi-takes-over-jhota-murder-probe-post-mortem-decision-still-pending
Punjabi

ਝੋਟਾ ਕਤਲ ਕਾਂਡ ਦੀ ਜਾਂਚ ਸੀ.ਬੀ.ਆਈ. ਨੇ ਸੰਭਾਲੀ, ਪੋਸਟਮਾਰਟਮ ’ਤੇ ਅਜੇ ਵੀ ਫਸਿਆ ਪੇਚ

ਪੰਜਾਬ ਵਿਚ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਬੀਤੇ ਦਿਨੀਂ ਹੋਏ ਕਤਲ ਦੀ ਜਾਂਚ ਦਾ ਕੰਮ ਸੀ.ਬੀ.ਆਈ. ਨੇ ਸ਼ੁਰੂ ਕਰ ਦਿੱਤਾ ਹੈ। ਕੇਂਦਰੀ ਏਜੰਸੀ ਸੀ.ਬੀ.ਆਈ. ਨੇ ਇਸ ਮਾਮਲੇ ਵਿਚ ਚੰਡੀਗੜ ਵਿਖੇ ਇਕ ਐਫ.ਆਈ.ਆਰ. ਦਰਜ ਕੀਤੀ ਹੈ। ਟੀਮ ਦੇ ਮੈਂਬਰਾਂ ਨੇ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਬਿਆਨ ਦਰਜ ਕੀਤੇ।
carney-says-federal-government-wont-back-down-on-immigration-targets
Punjabi

ਕਾਰਨੀ ਦਾ ਐਲਾਨ, ਇਮੀਗ੍ਰੇਸ਼ਨ ਟੀਚਿਆਂ ਤੋਂ ਪਿੱਛੇ ਨਹੀਂ ਹਟੇਗੀ ਫੈਡਰਲ ਸਰਕਾਰ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਮੀਗ੍ਰੇਸ਼ਨ ਨੂੰ ਟਿਕਾਊ ਪੱਧਰ 'ਤੇ ਬਰਕਰਾਰ ਰੱਖਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਅੱਜ ਸਵੇਰ ਔਟਵਾ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਪੱਸ਼ਟ ਕੀਤਾ ਕਿ ਫੈਡਰਲ ਸਰਕਾਰ ਆਪਣੇ ਟੀਚੇ ਤੋਂ ਬਿਲਕੁਲ ਪਿੱਛੇ ਨਹੀਂ ਹਟੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਮੀਗ੍ਰੇਸ਼ਨ ਨੂੰ ਸਹੀ ਪੱਧਰ 'ਤੇ ਲਿਆਉਣ ਅਤੇ ਨਵੇਂ ਆਉਣ ਵਾਲੇ ਲੋਕਾਂ ਨੂੰ ਦੇਸ਼ ਭਰ ਵਿਚ ਆਰਥਿਕ ਲੋੜਾਂ ਅਨੁਸਾਰ ਪ੍ਰਭਾਵਸ਼ਾਲੀ ਢੰਗ ਨਾਲ ਵੰਡਣ ਬਾਰੇ ਸੂਬਾ ਸਰਕਾਰਾਂ ਨਾਲ ਸਲਾਹ-ਮਸ਼ਵਰਾ ਕਰ ਰਹੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link