Oct 14, 2026 7:13 PM - Connect Newsroom - Ramandeep Kaur with files from The Canadian Press

ਡੈਲਟਾ ਵਿਚ ਪਿਛਲੇ ਮਹੀਨੇ Tsawwassen ਮਿਲਜ਼ ਮਾਲ ਦੇ ਬਾਹਰ ਭੀੜ ਨੂੰ ਇੱਕ ਪਿਕਅੱਪ ਟਰੱਕ ਵਲੋਂ ਮਾਰੀ ਗਈ ਟੱਕਰ ਵਿਚ ਜ਼ਖ਼ਮੀ ਹੋਈ ਇੱਕ 64 ਸਾਲਾ ਮਹਿਲਾ Gwenyth Brigit Dwyn ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਹੈ। Dwyn ਇਸ ਘਟਨਾ ਵਿਚ ਮਰਨ ਵਾਲੀ ਤੀਜੀ ਪੀੜਤ ਹੈ। ਡੈਲਟਾ ਪੁਲਿਸ ਨੇ ਬੁੱਧਵਾਰ ਨੂੰ ਇਸ ਦੀ ਪੁਸ਼ਟੀ ਕੀਤੀ।
ਇਹ ਹਾਦਸਾ 30 ਸਤੰਬਰ ਨੂੰ ਵਾਪਰਿਆ ਸੀ, ਜਿੱਥੇ ਨੈਸ਼ਨਲ ਡੇਅ ਫੌਰ ਟਰੁੱਥ ਐਂਡ Reconciliation ਦੀ ਯਾਦ ਵਿਚ ਇੱਕਤਰ ਹੋਈ ਭੀੜ ਵਿਚ ਇੱਕ ਪਿਕਅੱਪ ਟਰੱਕ ਵੜ੍ਹ ਗਿਆ ਸੀ। ਇਸ ਟੱਕਰ ਵਿਚ Tsawwassen First Nation ਦੇ ਦੋ ਬਜ਼ੁਰਗਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦੋਂ ਕਿ ਚੌਥੇ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ ਅਤੇ ਉਹ ਘਰ ਵਿਚ ਸਿਹਤਯਾਬ ਹੋ ਰਿਹਾ ਹੈ।
ਪੁਲਿਸ ਦੀ ਸ਼ੁਰੂਆਤੀ ਜਾਂਚ ਮੁਤਾਬਕ, ਟਰੱਕ ਚਲਾ ਰਿਹਾ ਡਰਾਈਵਰ ਸ਼ਾਇਦ ਕਿਸੇ ਅਚਾਨਕ ਮੈਡੀਕਲ ਐਮਰਜੈਂਸੀ ਦਾ ਸ਼ਿਕਾਰ ਹੋ ਗਿਆ ਸੀ, ਜਿਸ ਕਾਰਨ ਗੱਡੀ ਬੇਕਾਬੂ ਹੋ ਗਈ ਅਤੇ ਹੁਣ ਤੱਕ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਜੋ ਇਹ ਸੰਕੇਤ ਦੇਵੇ ਕਿ ਇਹ ਕੋਈ ਟਾਰਗੇਟਿਡ ਜਾਂ ਨਫ਼ਰਤ ਤੋਂ ਪ੍ਰੇਰਿਤ ਹਮਲਾ ਸੀ।



