25.46C Vancouver
ADS

Jul 21, 2026 6:51 PM - Connect Newsroom - Jasmine Singh

ਵੈਨਕੂਵਰ 'ਚ ਨਸ਼ਾ ਤਸਕਰੀ ਦੀ ਜਾਂਚ ਦੌਰਾਨ ਤਿੰਨ ਗ੍ਰਿਫ਼ਤਾਰ, ਫੈਂਟਾਨਿਲ, ਕੋਕੀਨ ਅਤੇ ਮੈਥੈਂਫੇਟਾਮਾਈਨ ਬਰਾਮਦ

Share On
three-men-arrested-after-vancouver-police-seize-fentanyl-cocaine-and-methamphetamine-in-downtown-investigation
A 37-year-old Surrey man, a 42-year-old Ontario man and a 46-year-old Vancouver man were arrested.

ਵੈਨਕੂਵਰ ਪੁਲਿਸ ਨੇ ਡਾਊਨਟਾਊਨ ਵਿਚ ਡਰੱਗਸ ਇਨਵੈਸਟੀਗੇਸ਼ਨ ਦੇ ਸਬੰਧ ਵਿਚ ਸਰੀ ਦੇ ਇੱਕ ਸ਼ੱਕੀ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ, 1117 Hornby ਸਟ੍ਰੀਟ ਵਿਖੇ Murray Hotel ਵਿਚ ਸ਼ੱਕੀ ਗਤੀਵਿਧੀਆਂ ਤੋਂ ਬਾਅਦ ਇਸੇ ਮਹੀਨੇ ਦੇ ਸ਼ੁਰੂ ਵਿਚ Project Atlas ਨਾਂ ਦੀ ਇੱਕ ਜਾਂਚ ਸ਼ੁਰੂ ਕੀਤੀ ਗਈ ਸੀ।

ਇਸ ਦੌਰਾਨ ਲਗਭਗ $86,000 ਦੀ ਅਨੁਮਾਨਿਤ ਕੀਮਤ ਦੇ ਨਸ਼ੀਲੇ ਪਦਾਰਥਾਂ ਸਮੇਤ 1,300 ਡਾਲਰ ਨਕਦ ਬਰਾਮਦ ਹੋਏ। ਇਸ ਜਾਂਚ ਦੌਰਾਨ ਪੁਲਿਸ ਨੇ ਸਰਚ ਵਾਰੰਟ ਦੇ ਆਧਾਰ 'ਤੇ ਹੋਟਲ ਵਿਚ ਛਾਪੇਮਾਰੀ ਕਰਦਿਆਂ 344 ਗ੍ਰਾਮ ਫੈਂਟਾਨਿਲ, 336 ਗ੍ਰਾਮ ਕੋਕੀਨ, 75 ਗ੍ਰਾਮ ਮੈਥੈਂਫੇਟਾਮਾਈਨ, ਇੱਕ ਨਕਲੀ ਬੰਦੂਕ ਅਤੇ ਕਈ ਤੇਜ਼ਧਾਰ ਹਥਿਆਰ ਜ਼ਬਤ ਕੀਤੇ।

ਇੰਸਪੈਕਟਰ ਏਰਿਨ ਰੋਲਸਟਨ ਮੁਤਾਬਕ, ਇਸ ਮਾਮਲੇ ਵਿਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਹੋਣ ਦੀ ਸ਼ਰਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵਿਚ ਸਰੀ ਦਾ ਇੱਕ 37 ਸਾਲਾ ਵਿਅਕਤੀ ਅਤੇ ਵੈਨਕੂਵਰ ਦਾ ਇੱਕ 46 ਸਾਲਾ ਵਿਅਕਤੀ ਸ਼ਾਮਲ ਹੈ, ਇਨ੍ਹਾਂ ਦੋਵਾਂ 'ਤੇ ਨਸ਼ਾ ਤਸਕਰੀ ਦੇ ਉਦੇਸ਼ ਨਾਲ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ ਲਗਾਏ ਗਏ ਹਨ।

ਇਸ ਤੋਂ ਇਲਾਵਾ ਓਨਟਾਰੀਓ ਦੇ 42 ਸਾਲਾ ਵਿਅਕਤੀ ਨੂੰ ਨਸ਼ਾ ਤਸਕਰੀ ਦੇ ਨਾਲ ਪੁਲਿਸ ਦੇ ਕੰਮ ਵਿਚ ਰੁਕਾਵਟ ਪਾਉਣ ਦੇ ਦੋਸ਼ ਹੇਠ ਚਾਰਜ ਕੀਤਾ ਗਿਆ ਹੈ। ਫਿਲਹਾਲ ਕਿਸੇ ਦੀ ਪਛਾਣ ਨਹੀਂ ਦੱਸੀ ਗਈ, ਵੈਨਕੂਵਰ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਅੱਗੇ ਵੀ ਜਾਰੀ ਹੈ।

Latest news

new-ivor-strong-bridge-to-open-monday-alberta-says
Punjabi

ਕੈਲਗਰੀ ਦਾ ਨਵਾਂ ਆਈਵਰ ਸਟ੍ਰੌਂਗ ਬ੍ਰਿਜ਼ ਸੋਮਵਾਰ ਤੋਂ ਆਵਾਜਾਈ ਲਈ ਖੁੱਲ੍ਹੇਗਾ: ਐਲਬਰਟਾ ਸਰਕਾਰ

ਐਲਬਰਟਾ ਸਰਕਾਰ ਨੇ ਕੈਲਗਰੀ ਦੇ ਵਾਹਨ ਚਾਲਕਾਂ ਨੂੰ ਰਾਹਤ ਦਿੰਦਿਆਂ ਐਲਾਨ ਕੀਤਾ ਹੈ ਕਿ ਨਵਾਂ ਆਈਵਰ ਸਟ੍ਰੌਂਗ ਬ੍ਰਿਜ ਆਉਂਦੇ ਸੋਮਵਾਰ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ। ਮੰਗਲਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਟ੍ਰਾਂਸਪੋਰਟੇਸ਼ਨ ਮੰਤਰੀ ਡੇਵਿਨ ਡ੍ਰੀਸ਼ਨ ਨੇ ਦੱਸਿਆ ਕਿ ਇਹ ਨਵਾਂ ਪੁਲ ਪੂਰੀ ਤਰ੍ਹਾਂ southbound ਟ੍ਰੈਫਿਕ ਲਈ ਵਰਤਿਆ ਜਾਵੇਗਾ, ਜਦੋਂ ਕਿ ਮੌਜੂਦਾ ਪੁਰਾਣੇ ਪੁਲ ਦੀ ਮੁਰੰਮਤ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਉਸ ਨੂੰ northbound ਟ੍ਰੈਫਿਕ ਲਈ ਰਾਖਵਾਂ ਕਰ ਦਿੱਤਾ ਜਾਵੇਗਾ।
three-men-arrested-after-vancouver-police-seize-fentanyl-cocaine-and-methamphetamine-in-downtown-investigation
Punjabi

ਵੈਨਕੂਵਰ 'ਚ ਨਸ਼ਾ ਤਸਕਰੀ ਦੀ ਜਾਂਚ ਦੌਰਾਨ ਤਿੰਨ ਗ੍ਰਿਫ਼ਤਾਰ, ਫੈਂਟਾਨਿਲ, ਕੋਕੀਨ ਅਤੇ ਮੈਥੈਂਫੇਟਾਮਾਈਨ ਬਰਾਮਦ

ਵੈਨਕੂਵਰ ਪੁਲਿਸ ਨੇ ਡਾਊਨਟਾਊਨ ਵਿਚ ਡਰੱਗਸ ਇਨਵੈਸਟੀਗੇਸ਼ਨ ਦੇ ਸਬੰਧ ਵਿਚ ਸਰੀ ਦੇ ਇੱਕ ਸ਼ੱਕੀ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ, 1117 Hornby ਸਟ੍ਰੀਟ ਵਿਖੇ Murray Hotel ਵਿਚ ਸ਼ੱਕੀ ਗਤੀਵਿਧੀਆਂ ਤੋਂ ਬਾਅਦ ਇਸੇ ਮਹੀਨੇ ਦੇ ਸ਼ੁਰੂ ਵਿਚ Project Atlas ਨਾਂ ਦੀ ਇੱਕ ਜਾਂਚ ਸ਼ੁਰੂ ਕੀਤੀ ਗਈ ਸੀ।
p-m-modi-assures-farmers-their-interests-will-be-protected-in-trade-deals
Punjabi

ਪੀ.ਐਮ.ਮੋਦੀ ਨੇ ਕਿਸਾਨਾਂ ਨੂੰ ਵਪਾਰ ਸਮਝੌਤਿਆਂ ਵਿੱਚ ਹਿੱਤਾਂ ਦੀ ਸੁਰੱਖਿਆ ਦਾ ਦਿੱਤਾ ਭਰੋਸਾ

ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਦਿੱਲੀ ਵੱਲ ਮਾਰਚ ਕਰਨ ਅਤੇ ਸ਼ੰਭੂ ਬਾਰਡਰ ’ਤੇ ਤਣਾਅਪੂਰਨ ਸਥਿਤੀ ਦੇ ਵਿਚਕਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦੇਸ਼ ਦੇ ਕਿਸਾਨ ਭਾਈਚਾਰੇ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਸਰਕਾਰ ਕਿਸਾਨਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
trump-says-canada-depends-on-u-s-poilievre-calls-proposed-50-tariff-unjustified
Punjabi

ਟਰੰਪ ਨੇ ਕੈਨੇਡਾ ਨੂੰ ਅਮਰੀਕਾ 'ਤੇ ਦੱਸਿਆ ਨਿਰਭਰ ,ਪੌਲੀਐਵ ਨੇ ਪ੍ਰਸਤਾਵਿਤ 50 ਫੀਸਦੀ ਟੈਰਿਫ ਨੂੰ ਗੈਰ-ਵਾਜਬ ਦਿੱਤਾ ਕਰਾਰ

ਕੈਨੇਡਾ ਅਤੇ ਅਮਰੀਕਾ ਵਿਚਕਾਰ ਵਧ ਰਹੇ ਵਪਾਰਕ ਤਣਾਅ ਦਰਮਿਆਨ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਦੇ ਅਹਿਮ ਬਿਆਨ ਸਾਹਮਣੇ ਆਏ ਹਨ। ਗੱਲਬਾਤ ਕਰਦਿਆਂ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ ਕੈਨੇਡਾ ਦੇ ਲੋਕਾਂ ਨੂੰ ਪਿਆਰ ਕਰਦੇ ਹਨ ਪਰ ਉਨ੍ਹਾਂ ਦਾਅਵਾ ਕੀਤਾ ਕਿ ਕੈਨੇਡਾ ਦਾ ਅਮਰੀਕਾ ਤੋਂ ਬਿਨਾਂ ਕੋਈ ਵਜੂਦ ਨਹੀਂ ਹੈ ਅਤੇ ਉਨ੍ਹਾਂ ਨੂੰ ਸਰਵਾਈਵ ਕਰਨ ਲਈ ਅਮਰੀਕਾ ਦੀ ਹੀ ਲੋੜ ਹੈ।
b-c-wildfire-crews-use-drone-for-canadas-first-controlled-burn-operation
Punjabi

ਬੀ.ਸੀ. ਵਿੱਚ ਜੰਗਲੀ ਅੱਗ ਨਾਲ ਨਜਿੱਠਣ ਲਈ ਪਹਿਲੀ ਵਾਰ ਡਰੋਨ ਰਾਹੀਂ ਕੰਟਰੋਲਡ ਬਰਨ ਸਫਲ

ਬੀ.ਸੀ.ਵਿਚ ਸਰਗਰਮ ਜੰਗਲੀ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਫਾਈਟਰਜ਼ ਨੇ ਕੈਨੇਡਾ ਵਿਚ ਪਹਿਲੀ ਵਾਰ ਇੱਕ ਡਰੋਨ ਦੀ ਵਰਤੋਂ ਕਰਕੇ controlled burn ਦੀ ਪ੍ਰਕਿਰਿਆ ਨੂੰ ਸਫ਼ਲਤਾਪੂਰਵਕ ਅੰਜਾਮ ਦਿੱਤਾ ਹੈ। ਬੀ.ਸੀ. ਵਾਈਲਡਫਾਇਰ ਸਰਵਿਸ ਵੱਲੋਂ ਸਾਂਝੀ ਕੀਤੀ ਗਈ ਇੱਕ ਵੀਡੀਓ ਅਨੁਸਾਰ, ਬੋਸਟਨ ਬਾਰ ਨੇੜੇ ਅੱਗ ਬੁਝਾਉਣ ਵਿਚ ਜੁਟੀਆਂ ਟੀਮਾਂ ਨੇ ਅੱਗ ਦੇ ਫੈਲਾਅ ਨੂੰ ਰੋਕਣ ਲਈ ਡਰੋਨ ਦੀ ਮਦਦ ਨਾਲ ਜੰਗਲ ਦੇ ਉਸ ਸੁੱਕੇ ਹਿੱਸੇ ਨੂੰ ਯੋਜਨਾਬੱਧ ਤਰੀਕੇ ਨਾਲ ਸਾੜ ਦਿੱਤਾ, ਜਿਸ ਵੱਲ ਅੱਗ ਤੇਜ਼ੀ ਨਾਲ ਵਧ ਰਹੀ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link