Aug 23, 2022 12:49 AM - Connect News

ਪ੍ਰਿੰਸ ਜੌਰਜ ਵਿੱਚ ਵਾਪਰੀ ਇੱਕ ਘਟਨਾ ਦੌਰਾਨ 3 ਲੋਕ ਪੁਲਿਸ ਅੜਿੱਕੇ ਚੜ੍ਹੇ ਹਨ।
ਇੱਕ ਬਿਆਨ 'ਚ ਦੱਸਿਆ ਗਿਆ ਕਿ ਅੱਜ ਦੁਪਹਿਰ ਕਰੀਬ 2 ਵਜੇ ਪ੍ਰਿੰਸ ਜੌਰਜ ਆਰ.ਸੀ.ਐਮ.ਪੀ. ਦੇ ਅਫ਼ਸਰ ਟਰੈਫਿਕ ਸਟੌਪ ਨੂੰ ਅੰਜਾਮ ਦੇ ਰਹੇ ਸਨ।
ਇਸੇ ਦੌਰਾਨ ਇੱਕ ਸ਼ੱਕੀ ਵਾਹਨ ਨੂੰ ਮੌਕੇ ਤੋਂ ਦੌੜਾ ਲਿਆ ਗਿਆ।
ਇਸ ਵਾਹਨ ਨੂੰ ਕੁਝ ਹੀ ਮਿੰਟਾਂ ਬਾਅਦ ਇੱਕ ਹੋਰ ਪੁਲਿਸ ਵਾਹਨ ਵੱਲੋਂ 10 ਐਵੀਨਿਊ ਅਤੇ ਕਾਰਨੀ ਸਟ੍ਰੀਟ ਕੋਲ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ।
ਇਸ ਦੌਰਾਨ ਪੁਲਿਸ ਦੀ ਗੱਡੀ ਨੂੰ ਠੋਕਰ ਮਾਰਦੇ ਹੋਏ ਗੱਡੀ ਨੂੰ ਮੌਕੇ ਤੋਂ ਕੱਢ ਲਿਆ ਗਿਆ।
ਇਸ ਤੋਂ ਬਾਅਦ ਪੁਲਿਸ ਨੇ ਇਲਾਕੇ 'ਚ ਸ਼ੱਕੀਆਂ ਦੀ ਭਾਲ ਤੇਜ ਕਰ ਦਿੱਤੀ ਅਤੇ ਇਸੇ ਦੌਰਾਨ ਰੌਸ ਕ੍ਰੇਸੇਂਟ ਅਤੇ 5 ਐਵੀਨਿਊ ਕੋਲ ਵਾਹਨ ਵਿਖਾਈ ਦਿੱਤਾ।
ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਦੌਰਾਨ ਇਹ ਵਾਹਨ ਪੁਲਿਸ ਵਾਹਨ 'ਚ ਠੋਕ ਦਿੱਤਾ ਗਿਆ ਅਤੇ ਵਾਹਨ 'ਚ ਸਵਾਰ 3 ਲੋਕ ਮੌਕੇ ਤੋਂ ਦੌੜ ਨਿਕਲੇ।
ਪੁਲਿਸ ਨੇ ਤਿੰਨਾਂ ਦਾ ਪਿੱਛਾ ਕੀਤਾ ਅਤੇ ਇਸ ਦੌਰਾਨ ਪੁਲਿਸ ਨੇ ਗੋਲੀ ਵੀ ਚਲਾਈ।
ਕੌਰਪੋਰਲ ਜੈਨੀਫਰ ਕੂਪਰ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਤਿੰਨੇ ਸ਼ੱਕੀ ਕਾਬੂ ਕਰ ਲਏ ਗਏ।
ਮਾਮਲੇ 'ਚ ਜਾਂਚ ਜਾਰੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਵਿਨੀਪੈਗ ਸਟ੍ਰੀਟ ਅਤੇ 5 ਐਵੀਨਿਊ ਦੇ ਇਲਾਕੇ ਤੋਂ ਇਲਾਵਾ 4 ਐਵੀਨਿਊ ਅਤੇ ਐਡਮਿੰਟਨ ਸਟ੍ਰੀਟ ਦੇ ਇਲਾਕੇ ਤੋਂ ਦੂਰੀ ਬਣਾ ਕੇ ਰੱਖੀ ਜਾਵੇ।




