Dec 17, 2020 7:43 AM -

"ਟਿਕਰੀ, ਧੰਸਾ ਅਤੇ ਗਾਜ਼ੀਪੁਰ ਬਾਰਡਰ ਕਿਸਾਨਾਂ ਦੇ ਅੰਦੋਲਨ ਕਰਕੇ ਬੰਦ ਰਹਿਣਗੇ," ਦਿੱਲੀ ਟਰੈਫ਼ਿਕ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ|
ਟਵੀਟ 'ਚ ਲਿਖਿਆ ਗਿਆ ਹੈ,"ਟਿਕਰੀ, ਧੰਸਾ ਬਾਰਡਰ ਕਿਸੇ ਵੀ ਤਰਾਂ ਦੀ ਆਵਾਜਾਈ ਲਈ ਬੰਦ ਹਨ| ਝਾਟਿਕਾਰਾ ਬਾਰਡਰ ਦੁਪਹੀਆ ਵਾਹਨਾਂ ਅਤੇ ਪੈਦਲ ਚੱਲਣ ਵਾਲਿਆਂ ਲਈ ਖੁੱਲੇ ਹਨ|"
ਫ਼ਿਲਹਾਲ ਹਰਿਆਣਾ ਨੂੰ ਜਾਂ ਵਾਲੇ ਰਾਹ ਦੇ ਬਰਡਰਾਂ 'ਚੋਂ ਝੜੋਦਾ (ਸਿਰਫ਼ ਇੱਕ ਪਾਸੇ ਦਾ ਰਾਹ) , ਦੌਰਾਲਾ, ਕਪਾਸ਼ੇਰਾ, ਬਦੁਸਰਾਏ, ਰਾਜੋਕਰੀ ਐੱਨਐਚ 8 , ਬਿਜਵਾਸਨ/ਬਜਘੇੜਾ, ਪਾਮ ਵਿਹਾਰ ਅਤੇ ਧੂੰਦ੍ਹੇੜਾ ਬਾਰਡਰ ਹੀ ਖੁੱਲੇ ਹਨ|
ਡੀਟੀਪੀ ਦੀ ਟਵੀਟ 'ਚ ਅੱਗੇ ਲਿਖਿਆ ਹੈ,"ਕਿਸਾਨਾਂ ਦੇ ਮੁਜ਼ਾਹਰੇ ਕਰਕੇ ਗ਼ਾਜ਼ਿਆਬਾਦ ਤੋਂ ਦਿੱਲੀ ਆਉਣ ਵਾਲਾ ਗਾਜ਼ੀਪੁਰ ਬਾਰਡਰ ਬੰਦ ਹੈ| ਆਨੰਦ ਵਿਹਾਰ, ਡੀਐੱਨਡੀ, ਅਪਸਰਾ ਅਤੇ ਭੋਪਾਰਾ ਬਰਡਰਾਂ ਰਾਹੀਂ ਦਿੱਲੀ ਆਉਣ ਵਾਲੇ ਲੋਕਾਂ ਨੂੰ ਹੋਰ ਰਾਹ ਤੋਂ ਆਉਣ ਦੀ ਸਲਾਹ ਦਿੱਤੀ ਜਾਂਦੀ ਹੈ|"
ਦੱਸਣਯੋਗ ਹੈ ਕਿ ਕਿਸਾਨਾਂ ਵੱਲੋਂ 26 ਨਵੰਬਰ ਤੋਂ ਤਿੰਨ ਨਵੇਂ ਕਿਸਾਨ ਬਿੱਲਾਂ- ਕਿਸਾਨ ਉਪਜ,ਵਪਾਰ ਅਤੇ ਵਣਜ ਬਿੱਲ(ਤਰੱਕੀ ਅਤੇ ਸਹੂਲਤ), 2020 , ਕਿਸਾਨ (ਸਸ਼ਕਤੀਕਰਨ ਅਤੇ ਰੱਖਿਆ) ਸਮਰਥਨ ਮੁੱਲ ਸਮਝੌਤਾ ਅਤੇ ਖੇਤੀ ਸੇਵਾਵਾਂ ਬਿੱਲ,2020 ਅਤੇ ਜ਼ਰੂਰੀ ਵਸਤਾਂ(ਸੋਧ) ਬਿੱਲ,2020 ਖ਼ਿਲਾਫ਼ ਕੌਮੀ ਰਾਜਧਾਨੀ ਦਿੱਲੀ ਦੇ ਵੱਖੋ-ਵੱਖਰੇ ਬਰਡਰਾਂ 'ਤੇ ਵਿਰੋਧ ਕੀਤਾ ਜਾ ਰਿਹਾ ਹੈ|
ਗ਼ੌਰਤਲਬ ਹੈ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਕਈ ਵਾਰੀ ਇਸ ਮੁੱਦੇ 'ਤੇ ਗੱਲ-ਬਾਤ ਹੋ ਚੁੱਕੀ ਹੈ, ਜਿਸ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਬੈਠਕ ਵੀ ਸ਼ਾਮਲ ਹੈ, ਜਿਸ ਦੌਰਾਨ ਕਾਨੂੰਨਾਂ 'ਚ ਬਦਲਾਅ ਅਤੇ ਲਿਖਤੀ ਯਕੀਨ ਦੇਣ ਦੀ ਗੱਲ ਵੀ ਹੋਈ ਹੈ|




