10.87C Vancouver
ADS

Feb 16, 2021 8:59 AM -

ਟੂਲਕਿੱਟ ਪੁੱਛ-ਗਿੱਛ ਮਾਮਲਾ: ਦਿੱਲੀ ਪੁਲਿਸ ਵੱਲੋਂ ਜ਼ੂਮ ਤੋਂ ਮੰਗੀ ਗਈ ਗਣਤੰਤਰ ਦਿਹਾੜੇ ਦੀ ਹਿੰਸਾ ਤੋਂ ਪਹਿਲਾਂ ਹੋਈ ਬੈਠਕ ਬਾਰੇ ਜਾਣਕਾਰੀ

Share On
toolkit-investigation-delhi-police-writes-to-zoom-seeks-details-of-meeting-ahead-of-republic-day-violence
Toolkit investigation: Delhi Police writes to Zoom, seeks details of meeting ahead of Republic Day violence

ਅੱਜ ਮੰਗਲਵਾਰ ਨੂੰ ਦਿੱਲੀ ਪੁਲਿਸ ਵੱਲੋਂ 'ਟੂਲਕਿੱਟ' ਦਸਤਾਵੇਜ਼ ਮਾਮਲੇ 'ਚ, ਵੀਡੀਓ ਕੌਨਫ੍ਰੇਂਸਿੰਗ ਐਪ ਜ਼ੂਮ ਤੋਂ 'ਪੋਇਟਿਕ ਜਸਟਿਸ ਫਾਊਂਡੇਸ਼ਨ' ਦੇ ਬਾਨੀ ਮੋ ਧਾਲੀਵਾਲ ਵੱਲੋਂ 26 ਜਨਵਰੀ ਦੀ ਹਿੰਸਾ ਤੋਂ ਪਹਿਲਾਂ ਕੀਤੀ ਗਈ ਬੈਠਕ ਦੀ ਵਿਸਥਾਰਿਤ ਜਾਣਕਾਰੀ ਮੰਗੀ ਗਈ ਹੈI

ਸੂਤਰਾਂ ਮੁਤਾਬਕ, ਦਿੱਲੀ ਪੁਲਿਸ ਵੱਲੋਂ ਜ਼ੂਮ ਨੂੰ ਲਿਖ ਕੇ ਗਣਤੰਤਰ ਦਿਹਾੜੇ ਮੌਕੇ ਕੌਮੀ ਰਾਜਧਾਨੀ ਦਿੱਲੀ 'ਚ ਕਿਸਾਨਾਂ ਦੀ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਤੋਂ ਪਹਿਲਾਂ ਕੀਤੀ ਗਈ ਇਸ ਬੈਠਕ 'ਚ ਹਿੱਸਾ ਲੈਣ ਵਾਲੇ ਲੋਕਾਂ ਬਾਰੇ ਜਾਣਕਾਰੀ ਮੰਗੀ ਗਈ ਹੈI

ਸੋਮਵਾਰ ਨੂੰ 'ਵਾਤਾਵਰਨ ਕਾਰਕੁੰਨ' ਨਿਕਿਤਾ ਜੈਕਬ ਵੱਲੋਂ, ਜੋ ਕਿਸਾਨਾਂ ਦੇ ਸੰਘਰਸ਼ ਨਾਲ ਸਬੰਧਿਤ ਵਿਵਾਦਤ 'ਟੂਲਕਿੱਟ' ਮਾਮਲੇ 'ਚ ਸ਼ਾਮਲ ਹੈ, ਨੇ ਇਹ ਮੰਨਿਆ ਕਿ ਗਣਤੰਤਰ ਦਿਹਾੜੇ ਤੋਂ ਪਹਿਲਾਂ ਇੱਕ ਜ਼ੂਮ ਬੈਠਕ ਕੀਤੀ ਗਈ ਸੀ, ਜਿਸ ਵਿਚ ਪੋਇਟਿਕ ਜਸਟਿਸ ਫਾਊਂਡੇਸ਼ਨ ਦੇ ਬਾਨੀ ਮੋ ਧਾਲੀਵਾਲ ਅਤੇ ਦਿਸ਼ਾ ਰਵੀ ਸਣੇ ਹੋਰ ਕਾਰਕੁੰਨ ਮੈਂਬਰ ਵੀ ਸ਼ਾਮਲ ਸਨI

ਸੂਤਰਾਂ ਮੁਤਾਬਕ, ਚਾਰ ਦਿਨ ਪਹਿਲਾਂ ਖ਼ਾਸ ਸੈੱਲ ਦੀ ਟੀਮ ਜੈਕਬ ਦੇ ਘਰ ਗਈ ਸੀ ਅਤੇ ਉਨ੍ਹਾਂ ਵੱਲੋਂ ਉਸਦੇ ਬਿਜਲਈ ਯੰਤਰਾਂ ਦੀ ਜਾਂਚ ਕੀਤੀ ਗਈ ਸੀI

ਦਿੱਲੀ ਪੁਲਿਸ ਵੱਲੋਂ ਉਸਨੂੰ ਆਖਿਆ ਗਿਆ ਹੈ ਕਿ ਉਹ ਦੁਬਾਰਾ ਉਸ ਤੋਂ ਪੁੱਛ-ਗਿੱਛ ਕਰ ਸਕਦੇ ਹਨ ਪਰ ਉਹ ਫ਼ਿਲਹਾਲ ਮੌਜੂਦ ਨਹੀਂ ਹੈI

ਦਿੱਲੀ ਪੁਲਿਸ ਵੱਲੋਂ ਸੁਨੇਹੇ ਦੀ ਐਪਲੀਕੇਸ਼ਨ ਵਟਸਐਪ (ਫੇਸਬੁੱਕ ਦੀ ਮਿਲਕੀਅਤ ਵਾਲੀ) ਨੂੰ ਵੀ 6 ਦਸੰਬਰ ਨੂੰ 'ਵਾਤਾਵਰਨ ਕਾਰਕੁੰਨ' ਦਿਸ਼ਾ ਰਵੀ ਵੱਲੋਂ ਬਣਾਏ ਗਏ ਵਟਸਐਪ ਗਰੁੱਪ ਦੀ ਜਾਣਕਾਰੀ ਲੈਣ ਲਈ ਲਿਖਤੀ ਤੌਰ 'ਤੇ ਹਦਾਇਤ ਕਰ ਦਿੱਤੀ ਗਈ ਹੈI

ਸੂਤਰਾਂ ਨੇ ਆਖਿਆ ਹੈ,"ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨਾਲ ਸਬੰਧਿਤ ਕਾਰਵਾਈਆਂ ਨਾਲ ਜੁੜਨ ਲਈ 'ਇੰਟਰਨੈਸ਼ਨਲ ਫਾਰਮਰਜ਼ ਸਟ੍ਰਾਈਕ' ਨਾਂ ਦਾ ਇੱਕ ਗਰੁੱਪ ਬਣਾਇਆ ਗਿਆ ਸੀI"

ਸੂਤਰਾਂ ਮੁਤਾਬਕ ਇਸ ਚੈਟ ਗਰੁੱਪ 'ਚ 10 ਤੋਂ ਵੱਧ ਮੈਂਬਰ ਹਨ, ਜਿਨ੍ਹਾਂ ਦੇ ਨੰਬਰ ਬਾਅਦ ਵਿਚ ਦਿਸ਼ਾ ਵੱਲੋਂ ਆਪਣੇ ਫੋਨ ਤੋਂ ਹਟਾਅ ਦਿੱਤੇ ਗਏ ਸਨI

ਸੂਤਰਾਂ ਮੁਤਾਬਕ ਦਿਸ਼ਾ ਵੱਲੋਂ ਸਵੀਡਨ ਦੀ ਵਾਤਾਵਰਨ ਕਾਰਕੁੰਨ ਗ੍ਰੇਟਾ ਟੂਨਬਰਗ ਨੂੰ ਵਟਸਐਪ ਸੁਨੇਹੇ 'ਚ ਲਿਖਿਆ ਗਿਆ ਸੀ,"ਠੀਕ ਹੈ, ਕੀ ਤੁਸੀਂ ਹੁਣ 'ਟੂਲਕਿੱਟ' ਵਗੈਰਾ ਟਵੀਟ ਕਰ ਦਿਓਗੇ? ਕੀ ਅਜਿਹਾ ਹੋ ਸਕਦਾ ਹੈ ਕਿ ਅਸੀਂ ਕੁਝ ਦੇਰ ਲਈ ਹਲੇ ਕੁਝ ਵੀ ਨਾ ਕਹੀਏ? ਮੈਂ ਵਕੀਲਾਂ ਨਾਲ ਗੱਲ ਕਰਨ ਵਾਲੀ ਹਾਂ| ਮਾਫ਼ ਕਰਨਾ, ਪਰ ਸਾਡੇ ਨਾਂ ਵੀ ਇਸ 'ਚ ਸ਼ਾਮਲ ਹਨ ਅਤੇ ਸਾਡੇ 'ਤੇ ਸੱਚਮੁੱਚ ਗ਼ੈਰਕਾਨੂੰਨੀ ਕਾਰਵਾਈਆਂ ਤੋਂ ਬਚਾਅ ਧਾਰਾ (ਯੂ ਏ ਪੀ ਏ) ਲੱਗ ਸਕਦੀ ਹੈ|"

ਇਸ ਦਰਮਿਆਨ ਦਿੱਲੀ ਪੁਲਿਸ ਦੇ ਕਮਿਸ਼ਨਰ ਐੱਸ ਐੱਨ ਸ਼੍ਰੀਵਾਸਤਵ ਨੇ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ 'ਤੇ ਉੱਠਦੇ ਸਵਾਲਾਂ ਦਾ ਜਵਾਬ ਦਿੰਦਿਆਂ ਆਖਿਆ ਕਿ ਉਸਦੀ ਗ੍ਰਿਫ਼ਤਾਰੀ ਕਾਰਵਾਈ ਦੇ ਮੁਤਾਬਕ ਹੀ ਕੀਤੀ ਗਈ ਹੈI

ਸ਼੍ਰੀਵਾਸਤਵ ਨੇ ਆਖਿਆ,"ਜਿੱਥੋਂ ਤੱਕ ਕਿ ਦਿਸ਼ਾ ਦੀ ਗ੍ਰਿਫ਼ਤਾਰੀ ਦਾ ਸਵਾਲ ਹੈ, ਇਹ ਪੂਰੀ ਵਿਧੀ ਮੁਤਾਬਕ ਹੀ ਕੀਤੀ ਗਈ ਹੈI ਕਾਨੂੰਨ ਇੱਕ 22 ਸਾਲਾਂ ਅਤੇ 50 ਸਾਲਾਂ ਦੇ ਸ਼ਖਸ ਵਿੱਚ ਫ਼ਰਕ ਨਹੀਂ ਕਰਦਾI ਉਸਨੂੰ ਅਦਾਲਤ ਸਾਹਮਣੇ ਲਿਜਾਇਆ ਗਿਆ ਸੀ, ਜਿੱਥੋਂ ਉਸਨੂੰ 5 ਦਿਨਾਂ ਦੀ ਪੁਲਿਸ ਹਿਰਾਸਤ 'ਚ ਰੱਖਣ ਦਾ ਹੁਕਮ ਸੀI ਜੇ ਲੋਕ ਇਹ ਕਹਿ ਰਹੇ ਹਨ ਕਿ ਉਸਦੀ ਗ੍ਰਿਫ਼ਤਾਰੀ 'ਚ ਕੁਝ ਗ਼ਲਤ ਹੈ, ਤਾਂ ਇਹ ਗ਼ਲਤ ਹੈI"

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 21 ਸਾਲਾਂ ਦੀ ਦਿਸ਼ਾ ਰਵੀ ਨੂੰ ਬੈਂਗਲੁਰੂ ਤੋਂ ਕਿਸਾਨਾਂ ਦੇ ਸੰਘਰਸ਼ ਨਾਲ ਸਬੰਧਿਤ ਟੂਲਕਿੱਟ ਦੇ ਦਸਤਾਵੇਜ਼ ਬਣਾਉਣ ਅਤੇ ਉਸਨੂੰ ਫ਼ੈਲਾਉਣ ਦੇ ਮਾਮਲੇ 'ਚ ਗਿਰਫ਼ਤਾਰ ਕੀਤਾ ਗਿਆ ਸੀI

'ਟੂਲਕਿੱਟ' ਦੇ ਐਡੀਟਰਾਂ 'ਚ ਉਹ ਵੀ ਸ਼ਾਮਲ ਹੈI

ਦਿਸ਼ਾ ਨੂੰ ਬਾਅਦ ਵਿੱਚ 5 ਦਿਨਾਂ ਦੀ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਗਿਆ ਸੀI

ਉਸ ਤੋਂ ਬਾਅਦ ਸੋਮਵਾਰ ਨੂੰ ਪੁਲਿਸ ਵੱਲੋਂ ਕਾਰਕੁੰਨ ਜੈਕਬ ਅਤੇ ਸ਼ਾਨਤਨੂੰ, ਜੋ ਕਿ ਮਹਾਰਾਸ਼ਟਰ ਦੇ ਬੀੜ ਦਾ ਰਹਿਣ ਵਾਲਾ ਹੈ, ਦੇ ਖ਼ਿਲਾਫ਼ ਵੀ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨI

ਦਿੱਲੀ ਪੁਲਿਸ ਮੁਤਾਬਕ, ਟੂਲਕਿੱਟ ਦੇ ਐਡੀਟਰਾਂ ਦੀ ਖ਼ਾਲਿਸਤਾਨ ਪੱਖੀ ਪੋਇਟਿਕ ਜਸਟਿਸ ਫਾਊਂਡੇਸ਼ਨ ਨਾਲ ਭਾਰਤ ਖ਼ਿਲਾਫ਼ ਨਫ਼ਰਤ ਫ਼ੈਲਾਉਣ ਲਈ ਸਾਂਝ ਪਈ ਸੀI

ਦਿਸ਼ਾ ਵੱਲੋਂ ਗਰੇਟਾ ਟੂਨਬਰਗ ਨਾਲ ਟੂਲਕਿੱਟ ਸਾਂਝੀ ਕੀਤੀ ਗਈI ਦਿਸ਼ਾ ਨੂੰ ਬੀਤੇ ਹਫ਼ਤੇ ਦਿੱਲੀ ਦੀ ਇੱਕ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਉਸਨੂੰ ਪੰਜ ਦਿਨਾਂ ਦੀ ਪੁਲਿਸ ਹਿਰਾਸਤ 'ਚ ਰੱਖ ਦਾ ਹੁਕਮ ਹੋਇਆI

ਇਸ ਦੌਰਾਨ ਦਿਸ਼ਾ ਰਵੀ ਅਦਾਲਤ 'ਚ ਹੀ ਰੋ ਪਈ ਅਤੇ ਜੱਜ ਨੂੰ ਆਖਿਆ ਕਿ ਉਸਨੇ ਸਿਰਫ਼ ਦੋ ਲਾਈਨਾਂ ਹੀ ਐਡਿਟ ਕੀਤੀਆਂ ਸਨ ਅਤੇ ਉਹ ਸਿਰਫ਼ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਨਾ ਚਾਹੁੰਦੀ ਸੀI

ਜ਼ਿਕਰਯੋਗ ਹੈ, ਕਿ ਦਿੱਲੀ ਪੁਲਿਸ ਨੇ ਪਹਿਲਾਂ ਗੂਗਲ ਨੂੰ ਜਿਸ ਖਾਤੇ ਤੋਂ ਕਿਸਾਨਾਂ ਦੇ ਸੰਘਰਸ਼ ਨਾਲ ਸਬੰਧਿਤ 'ਟੂਲਕਿੱਟ' ਬਣਾਈ ਗਈ ਅਤੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ, ਉਸ ਬਾਰੇ ਵਿਸਤ੍ਰਿਤ ਜਾਣਕਾਰੀ ਲੈਣ ਲਈ ਚਿੱਠੀ ਲਿਖੀ ਸੀI

Latest news

sandy-dosanjh-withdraws-as-surrey-council-candidate
Punjabi

ਸਰੀ ਕੌਂਸਲ ਚੋਣਾਂ ਤੋਂ ਸੈਂਡੀ ਦੋਸਾਂਝ ਨੇ ਵਾਪਸ ਲਈ ਉਮੀਦਵਾਰੀ

ਕੰਜ਼ਰਵੇਟਿਵ ਪਾਰਟੀ ਔਫ ਸਰੀ ਨੇ ਸੈਂਡੀ ਦੋਸਾਂਝ ਦੇ ਸਿਟੀ ਕੌਂਸਲ ਚੋਣਾਂ ਲਈ ਪਾਰਟੀ ਦੀ ਉਮੀਦਵਾਰ ਵਜੋਂ ਹਟਣ ਦੀ ਪੁਸ਼ਟੀ ਕੀਤੀ ਹੈ। ਇਹ ਕਦਮ ਉਨ੍ਹਾਂ ਦੇ ਪਤੀ ਅਤੇ ਵੈਨਕੂਵਰ ਪੁਲਿਸ ਦੇ ਕਾਂਸਟੇਬਲ ਕਲਵਿੰਦਰ ਦੋਸਾਂਝ ਨੂੰ $3 ਮਿਲੀਅਨ ਦੇ ਫਰੌਡ ਦੇ ਮਾਮਲਿਆਂ ਵਿਚ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਇਆ ਹੈ।
b-c-unemployment-rate-rises-to-6-5-as-province-loses-5-500-jobs-in-august
Punjabi

ਬੀ.ਸੀ. ’ਚ ਬੇਰੁਜ਼ਗਾਰੀ ਦਰ ਵਧੀ, ਅਗਸਤ ’ਚ 5,500 ਨੌਕਰੀਆਂ ਦਾ ਨੈੱਟ ਨੁਕਸਾਨ

ਬੀ.ਸੀ.ਦੀ ਬੇਰੁਜ਼ਗਾਰੀ ਦਰ 0.3 ਫੀਸਦੀ ਅੰਕ ਵਧ ਕੇ 6.5 ਫੀਸਦੀ ਹੋ ਗਈ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਕ, ਸੂਬੇ ਨੇ ਪਿਛਲੇ ਮਹੀਨੇ ਨੈੱਟ ਤੌਰ 'ਤੇ ਕਰੀਬ 5,500 ਨੌਕਰੀਆਂ ਗੁਆਈਆਂ ਹਨ। ਬੀ.ਸੀ. ਵਿਚ ਅਗਸਤ ਮਹੀਨੇ 26,000 ਫੁੱਲ-ਟਾਈਮ ਨੌਕਰੀਆਂ ਖ਼ਤਮ ਹੋਈਆਂ, ਹਾਲਾਂਕਿ, ਇਸ ਦੇ ਮੁਕਾਬਲੇ 20,600 ਪਾਰਟ-ਟਾਈਮ ਨੌਕਰੀਆਂ ਵਿਚ ਵਾਧਾ ਦਰਜ ਕੀਤਾ ਗਿਆ, ਜਿਸ ਕਾਰਨ ਨੌਕਰੀਆਂ ਦਾ ਨੈੱਟ ਨੁਕਸਾਨ ਲਗਭਗ 5,500 ਹੋਇਆ ਹੈ।ਬੀ.ਸੀ. ਕੰਜ਼ਰਵੇਟਿਵ ਨੇ ਇਸ ਲਈ ਸਿੱਧੇ ਤੌਰ 'ਤੇ ਸੱਤਾਧਾਰੀ ਐੱਨ. ਡੀ. ਪੀ. ਨੂੰ ਜ਼ਿੰਮੇਵਾਰ ਠਹਿਰਾਇਆ।
dr-gurpreet-kaur-sends-legal-notices-to-sukhpal-khaira-and-bikram-majithia
Punjabi

ਡਾ. ਗੁਰਪ੍ਰੀਤ ਕੌਰ ਨੇ ਸੁਖਪਾਲ ਖਹਿਰਾ ਤੇ ਬਿਕਰਮ ਮਜੀਠੀਆ ਨੂੰ ਭੇਜਿਆ ਲੀਗਲ ਨੋਟਿਸ

ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਲੀਗਲ ਨੋਟਿਸ ਭੇਜਿਆ ਗਿਆ ਹੈ। ਡਾ. ਗੁਰਪ੍ਰੀਤ ਕੌਰ ਵੱਲੋਂ ਨੋਟਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਉਨ੍ਹਾਂ ਨਾਲ ਸਬੰਧਤ ਕਥਿਤ ਤੌਰ ’ਤੇ ਝੂਠੀ, ਬਦਨਾਮੀ ਵਾਲੀ ਅਤੇ ਇਤਰਾਜ਼ਯੋਗ ਸਮੱਗਰੀ, ਗ੍ਰਾਫਿਕ ਪੋਸਟਰ ਅਤੇ ਵੀਡੀਓਜ਼ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤੇ ਗਏ ਹਨ।
vancouver-police-officer-kal-dosanjh-suspended-after-fraud-theft-charges
Punjabi

ਫਰਾਡ ਤੇ ਚੋਰੀ ਦੇ ਮਾਮਲਿਆਂ ’ਚ ਵੈਨਕੂਵਰ ਪੁਲਿਸ ਅਫਸਰ ਕਲਵਿੰਦਰ ਦੋਸਾਂਝ ਸਸਪੈਂਡ

ਵੈਨਕੂਵਰ ਪੁਲਿਸ ਨੇ ਔਫੀਸਰ ਕਲਵਿੰਦਰ ਉਰਫ਼ Kal ਦੋਸਾਂਝ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਇਸ ਮਾਮਲੇ ਵਿਚ ਨਿਊਜ਼ ਕਾਨਫਰੰਸ ਦੌਰਾਨ ਵੈਨਕੂਵਰ ਪੁਲਿਸ ਦੇ Chief Steve Rai ਨੇ ਇਸ ਦਾ ਐਲਾਨ ਕੀਤਾ।ਉਨ੍ਹਾਂ ਕਿਹਾ ਕਿ 50 ਸਾਲਾ ਦੋਸਾਂਝ ਨੂੰ $5,000 ਤੋਂ ਵੱਧ ਦੇ ਫਰਾਡ ਅਤੇ ਚੋਰੀ ਦੇ 4-4 ਮਾਮਲਿਆਂ ਵਿਚ ਚਾਰਜ ਕੀਤਾ ਗਿਆ ਹੈ ਅਤੇ ਇੱਕ ਮਾਮਲਾ ਵਿਸ਼ਵਾਸਘਾਤ ਦਾ ਲਗਾਇਆ ਗਿਆ ਹੈ।
fourth-accused-in-ryan-nagy-murder-case-sentenced-to-7-years-in-prison
Punjabi

Ryan Nagy ਕਤਲ ਕੇਸ ’ਚ ਚੌਥੀ ਮੁਲਜ਼ਮ ਨੂੰ 7 ਸਾਲ ਦੀ ਸਜ਼ਾ

ਬਰਨਬੀ ਵਿਚ ਤਿੰਨ ਸਾਲ ਪਹਿਲਾਂ ਇੱਕ ਘਰ ਵਿਚ ਹੋਏ ਹਮਲੇ ਦੌਰਾਨ ਮਾਰੇ ਗਏ 19 ਸਾਲਾ ਨੌਜਵਾਨ Ryan Nagy ਦੇ ਕਤਲ ਦੇ ਮਾਮਲੇ ਵਿਚ ਇੱਕ 23 ਸਾਲਾ ਲੜਕੀ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ, ਜੋ ਇਸ ਕੇਸ ਵਿਚ ਚੌਥੀ ਅਤੇ ਆਖਰੀ ਮੁਲਜ਼ਮ ਸੀ। ਸ਼ੁੱਕਰਵਾਰ ਨੂੰ ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਦੱਸਿਆ ਕਿ Rhoda Diabikulu ਨੇ ਇਸ ਸਾਲ ਮਾਰਚ ਵਿਚ ਗੈਰ-ਇਰਾਦਤਨ ਕਤਲ ਦਾ ਗੁਨਾਹ ਕਬੂਲ ਕੀਤਾ ਸੀ, ਜਿਸ ਤੋਂ ਬਾਅਦ ਮੰਗਲਵਾਰ ਨੂੰ ਉਸ ਨੂੰ ਸਜ਼ਾ ਸੁਣਾਈ ਗਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link