16.24C Vancouver
ADS

Jul 9, 2021 10:36 PM -

ਵਿੰਬੈਲਡਨ ਗਰੈਂਡ ਸਲੈਮ ਦੇ ਫ਼ਾਈਨਲ 'ਚ ਐਂਟਰੀ 'ਚ ਨਾਕਾਮ ਹੋਇਆ ਕਨੇਡੀਅਨ ਖਿਡਾਰੀ ਡੈਨਿਸ ਸ਼ੈਪੋਵਾਲੌਵ

Share On
top-seed-novak-djokovic-edges-canadas-denis-shapovalov-in-wimbledon-semifinal
Denis Shapovalov's run at Wimbledon has ended, with the Canadian losing in straight sets to top-seed Novak Djokovic in the semifinals. (File photo - DenisShapovalov/Twitter)

ਵਿੰਬੈਲਡਨ ਗਰੈਂਡ ਸਲੈਮ ਵਿਚ ਕੈਨੇਡਾ ਦੇ ਡੈਨਿਸ ਸ਼ੈਪੋਵਾਲੌਵ ਦੇ ਫਾਈਨਲ 'ਚ ਐਂਟਰੀ ਦੇ ਸੁਫਨੇ ਪੂਰੇ ਨਹੀਂ ਹੋ ਸਕੇ।

ਇਹਨਾਂ ਸੁਫਨਿਆਂ ਦੇ ਪੂਰਾ ਹੋਣ ਤੋਂ ਵਿਸ਼ਵ ਨੰਬਰ 1 ਖਿਡਾਰੀ ਨੋਵਾਕ ਜੌਕੋਵਿਕ ਨੇ ਬ੍ਰੇਕ ਲਗਾ ਦਿੱਤੀ।

ਅੱਜ ਖੇਡੇ ਗਏ ਸੈਮੀਫਾਈਨਲ ਮੁਕਾਬਲੇ 'ਚ ਜੌਕੋਵਿਕ ਨੇ 22 ਸਾਲਾ ਸ਼ੈਪੋਵਾਲੌਵ ਨੂੰ ਮਾਤ ਦੇ ਦਿੱਤੀ।

ਜੌਕੋਵਿਕ ਨੇ ਇਹ ਮੁਕਾਬਲਾ 7-6, 7-5, 7-5 ਦੇ ਨਾਲ ਜਿੱਤਿਆ।

ਇਹ 7ਵਾਂ ਮੌਕਾ ਹੈ ਜਦ ਜੌਕੋਵਿਕ ਨੇ ਵਿੰਬੈਲਡਨ ਗ੍ਰੈਂਡ ਸਲੈਮ ਦੇ ਫਾਈਨਲ 'ਚ ਜਗ੍ਹਾ ਪੱਕੀ ਕੀਤੀ ਹੈ।

ਸ਼ੈਪੋਵਾਲੌਵ ਚੰਗੀ ਲੈਅ ਦੇ ਵਿੱਚ ਵਿਖਾਈ ਨਹੀਂ ਦਿੱਤੇ ਅਤੇ 36 ਅਨਫੋਰਸਡ ਐਰਰਸ ਤੋਂ ਇਲਾਵਾ ਉਨ੍ਹਾਂ 11 ਬ੍ਰੇਕਪੌਇਂਟਸ ਵਿੱਚ ਸਿਰਫ ਇੱਕ ਹੀ ਹਾਸਿਲ ਕੀਤਾ।

ਯਾਦ ਰਹੇ 34 ਸਾਲਾ ਸਰਬੀਆ ਦੇ ਨੋਵਾਕ ਜੌਕੋਵਿਕ ਕੁੱਲ 19 ਗ੍ਰੈਂਡ ਸਲੈਮ ਖਿਤਾਬ ਜਿੱਤ ਚੁੱਕੇ ਹਨ।

Latest news

skm-delegation-raises-bbmb-membership-water-management-concerns-with-punjab-governor
Punjabi

ਐੱਸ.ਕੇ.ਐੱਮ. ਵਫ਼ਦ ਨੇ ਪੰਜਾਬ ਦੇ ਰਾਜਪਾਲ ਨਾਲ ਕੀਤੀ ਮੁਲਾਕਾਤ,ਬੀਬੀਐੱਮਬੀ ਮੈਂਬਰਸ਼ਿਪ ਅਤੇ ਪਾਣੀ ਦੇ ਮੁੱਦੇ ਚੁੱਕੇ

ਸੰਯੁਕਤ ਕਿਸਾਨ ਮੋਰਚਾ ਦੇ ਇੱਕ ਉੱਚ-ਪੱਧਰੀ ਵਫ਼ਦ ਨੇ ਅੱਜ ਲੋਕ ਭਵਨ ਵਿਖੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਇੱਕ ਅਹਿਮ ਮੀਟਿੰਗ ਕੀਤੀ। ਕਰੀਬ ਡੇਢ ਘੰਟਾ ਚੱਲੀ ਇਸ ਮੁਲਾਕਾਤ ਦੌਰਾਨ ਕਿਸਾਨ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨਾਲ ਸਬੰਧਿਤ ਕਿਸਾਨੀ ਮੁੱਦਿਆਂ 'ਤੇ ਵਿਸਥਾਰਪੂਰਵਕ ਚਰਚਾ ਕੀਤੀ ਅਤੇ ਰਾਜਪਾਲ ਨੂੰ ਇੱਕ ਮੰਗ-ਪੱਤਰ ਸੌਂਪਿਆ।
poilievre-criticizes-federal-handling-of-b-c-property-rights-debate-during-vancouver-visit
Punjabi

ਵੈਨਕੂਵਰ ਦੌਰੇ ਦੌਰਾਨ ਪੌਲੀਐਵ ਨੇ ਬੀ.ਸੀ. 'ਚ ਪ੍ਰੋਪਰਟੀ ਰਾਈਟਸ ਦੇ ਮੁੱਦੇ ’ਤੇ ਘੇਰੀ ਫੈਡਰਲ ਸਰਕਾਰ

ਬੀ.ਸੀ. ਵਿਚ ਚੱਲ ਰਹੇ ਪ੍ਰੋਪਰਟੀ ਰਾਈਟਸ ਦੇ ਮੁੱਦੇ 'ਤੇ ਜਨਤਾ ਨੂੰ ਸਾਧਣ ਲਈ ਫੈਡਰਲ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਅੱਜ ਵੈਨਕੂਵਰ ਦੌਰੇ 'ਤੇ ਹਨ। ਪੌਲੀਐਵ ਦਾ ਦੋਸ਼ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਲਿਬਰਲ ਸਰਕਾਰ ਨਿੱਜੀ ਜਾਇਦਾਦ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਹੋ ਰਹੀ ਹੈ, ਜਿਸ ਕਾਰਨ ਲੱਖਾਂ ਘਰਾਂ ਦੇ ਮਾਲਕਾਂ ਦੀ ਸੁਰੱਖਿਆ ਖ਼ਤਰੇ ਵਿਚ ਹੈ।
israel-hezbollah-ceasefire-takes-effect-in-lebanon-officials-say
Punjabi

ਇਜ਼ਰਾਇਲ ਅਤੇ ਹਿਜ਼ਬੁੱਲਾਹ ਵਿਚਾਲੇ ਜੰਗਬੰਦੀ ਲਾਗੂ,ਅਧਿਕਾਰੀਆਂ ਨੇ ਕੀਤੀ ਪੁਸ਼ਟੀ

ਇਜ਼ਰਾਇਲ ਅਤੇ ਲੇਬਨਾਨ ਦੇ ਹਿਜ਼ਬੁੱਲਾਹ ਗਰੁੱਪ ਵਿਚਾਲੇ ਵੀ ਜੰਗਬੰਦੀ ਸਮਝੌਤਾ ਹੋਣ ਦੀ ਖਬਰ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਇੱਕ ਅਮਰੀਕੀ ਅਧਿਕਾਰੀ ਨੇ ਕਿਹਾ ਹੈ ਕਿ ਜੰਗਬੰਦੀ ਸਥਾਨਕ ਸਮੇਂ ਅਨੁਸਾਰ ਸ਼ੁੱਕਰਵਾਰ ਦੁਪਹਿਰ 4 ਵਜੇ ਤੋਂ ਲਾਗੂ ਹੋ ਗਈ ਹੈ। ਇਸ ਐਲਾਨ ਤੋਂ ਕੁਝ ਘੰਟੇ ਪਹਿਲਾਂ ਦੱਖਣੀ ਲੇਬਨਾਨ ਵਿੱਚ ਇਜ਼ਰਾਈਲੀ ਹਵਾਈ ਹਮਲਿਆਂ ਦੌਰਾਨ ਲਗਭਗ 18 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਇਜ਼ਰਾਈਲ ਨੇ ਦੱਸਿਆ ਕਿ ਉਸ ਦੇ ਚਾਰ ਸੈਨਿਕ ਵੀ ਮਾਰੇ ਗਏ ਹਨ।
calgary-transit-workers-to-rally-ahead-of-court-hearing-in-driver-assault-case
Punjabi

ਕੈਲਗਰੀ ਟ੍ਰਾਂਜ਼ਿਟ ਕਰਮਚਾਰੀ ਬੱਸ ਡਰਾਈਵਰ ਹਮਲਾ ਮਾਮਲੇ ਦੀ ਸੁਣਵਾਈ ਤੋਂ ਪਹਿਲਾਂ ਕਰਨਗੇ ਰੈਲੀ

ਕੈਲਗਰੀ ਟ੍ਰਾਂਜ਼ਿਟ ਦੇ ਕਰਮਚਾਰੀ ਪਿਛਲੇ ਸਾਲ ਡਰਾਈਵਰ ਹਮਲੇ ਦੀ ਸੁਣਵਾਈ ਦੇ ਮਾਮਲੇ ਵਿਚ ਅੱਜ ਮਿਊਂਸੀਪਲ ਪਲਾਜ਼ਾ ਦੇ ਬਾਹਰ ਰੈਲੀ ਕਰਨ ਜਾ ਰਹੇ ਹਨ। ਏਟੀਯੂ ਲੋਕਲ 583 ਦੇ ਮੈਂਬਰ ਦੁਪਹਿਰ 12 ਵਜੇ ਰੈਲੀ ਕਰਨ ਮਗਰੋਂ ਦੁਪਹਿਰ 1:30 ਵਜੇ ਸੁਣਵਾਈ ਲਈ ਕੈਲਗਰੀ ਕੋਰਟ ਸੈਂਟਰ ਵੱਲ ਜਾਣਗੇ।
alberta-residents-to-receive-100-relief-payment-within-two-weeks-of-application-smith-says
Punjabi

ਐਲਬਰਟਾ ਵਾਸੀਆਂ ਨੂੰ ਅਰਜ਼ੀ ਦੇਣ ਤੋਂ ਦੋ ਹਫ਼ਤਿਆਂ ਅੰਦਰ ਮਿਲੇਗੀ 100 ਡਾਲਰ ਦੀ ਰਾਹਤ ਰਾਸ਼ੀ

ਐਲਬਰਟਾ ਸਰਕਾਰ ਵੱਲੋਂ ਸੂਬੇ ਦੇ ਨਾਗਰਿਕਾਂ ਨੂੰ ਦਿੱਤੀ ਜਾਣ ਵਾਲੀ 100 ਡਾਲਰ ਦੀ ਵਿੱਤੀ ਸਹਾਇਤਾ ਅਪਲਾਈ ਕਰਨ ਦੇ ਦੋ ਹਫ਼ਤਿਆਂ ਦੇ ਅੰਦਰ-ਅੰਦਰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪਹੁੰਚ ਜਾਵੇਗੀ। ਪ੍ਰੀਮੀਅਰ ਡੈਨੀਅਲ ਸਮਿਥ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਪੈਟਰੋਲ ਪੰਪਾਂ 'ਤੇ ਗੈਸੋਲੀਨ ਟੈਕਸ ਘਟਾਉਣ ਦੀ ਬਜਾਏ ਇਹ ਸਹਾਇਤਾ ਰਾਸ਼ੀ ਸਿੱਧੀ ਲੋਕਾਂ ਨੂੰ ਦੇ ਰਹੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link