20.05C Vancouver
ADS

Mar 14, 2022 9:21 PM - The Canadian Press

ਟਰੱਕਰਸ ਕਾਨਵਾਈ ਕਾਰਨ ਲੈਂਗਲੀ ਤੇ ਕੋਕਟਲਮ ਵਿਚਾਲੇ ਟ੍ਰੈਫਿਕ ਹੋਇਆ ਪ੍ਰਭਾਵਿਤ; ਕਾਨਵਾਈ ਦਾ ਗੈਸ ਦੀਆਂ ਕੀਮਤਾਂ ਕਾਰਨ ਕੀਤਾ ਗਿਆ ਸੀ ਪ੍ਰਬੰਧ

Share On
traffic-impacted-on-highway-1-between-langley-and-coquitlam-after-truck-drivers-concerned-about-high-gas-prices-stage-a-protest
A group of Metro Vancouver truck drivers concerned about high gas prices staged a protest this morning that reduced traffic to a crawl on Highway 1 between Langley and Coquitlam. (Photo - Drive BC/Twitter)

ਮੈਟਰੋ ਵੈਨਕੂਵਰ 'ਚ ਟਰੱਕ ਚਾਲਕਾਂ ਦੇ ਇੱਕ ਗਰੁੱਪ ਵੱਲੋਂ ਅੱਜ ਇੱਕ ਕਾਨਵਾਈ ਦਾ ਪ੍ਰਬੰਧ ਕੀਤਾ ਗਿਆ।

ਦਰਅਸਲ ਮਾਮਲਾ ਇਲਾਕੇ 'ਚ ਗੈਸ ਦੀਆਂ ਵਧਦੀਆਂ ਕੀਮਤਾਂ ਨਾਲ ਸੰਬੰਧਤ ਸੀ।

ਅੱਜ ਸਰੀ 'ਚ ਕੋਕਟਲਮ ਵੱਲ ਦੇ ਰਸਤੇ 'ਚ ਪੋਰਟ ਮੈਨ ਬ੍ਰਿਜ ਕੋਲ ਇਸ ਕਾਨਵਾਈ ਕਾਰਨ ਟਰੈਫਿਕ 'ਚ ਵਿਘਨ ਪਿਆ।

ਕਈ ਟਰੱਕਸ ਸਮੇਤ ਵਾਹਨਾਂ ਦੀ ਲੰਮੀ ਕਤਾਰ ਵੇਖੀ ਜਾ ਸਕਦੀ ਸੀ।

ਇਸ ਦੇ ਕਾਰਨ 176 ਸਟ੍ਰੀਟ ਦੇ ਇਲਾਕੇ 'ਚ ਟਰੈਫਿਕ 'ਚ ਅੜਿੱਕੇ ਪੇਸ਼ ਆਏ।

ਹਾਲਾਂਕਿ ਉਸ ਸਮੇਂ ਤਕ ਸਪਸ਼ਟ ਨਹੀਂ ਸੀ ਕਿ ਇਹ ਟਰੱਕਰਸ ਦਾ ਪ੍ਰਦਰਸ਼ਨ ਅਤੇ ਕਾਨਵਾਈ ਕਿਸ ਕਾਰਨ ਰੱਖਿਆ ਗਿਆ ਸੀ।

ਸਵੇਰ 7.30 ਵਜੇ ਦੇ ਕਰੀਬ ਦੀਆਂ ਉਜਾਗਰ ਹੋਈਆਂ ਤਸਵੀਰਾਂ 'ਚ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਧੀਮੀ ਰਫਤਾਰ 'ਤੇ ਵਧਦੀਆਂ ਵੇਖੀਆਂ ਜਾ ਸਕਦੀਆਂ ਸਨ।

ਬੁਲਾਰੇ ਰਾਇਨ ਹੈਸ ਦਾ ਕਹਿਣਾ ਸੀ ਕਿ ਗੈਸ ਦੀਆਂ ਵਧਦੀਆਂ ਕੀਮਤਾਂ ਨਾਲ ਟਰੱਕਰਸ ਪ੍ਰਭਾਵਿਤ ਹੋ ਰਹੇ ਹਨ।

ਇਹ ਵੀ ਜਾਣਕਾਰੀ ਦਿੱਤੀ ਗਈ ਕਿ ਇਸ ਕਾਨਵਾਈ ਦਾ ਵੈਕਸੀਨ ਮੈਂਡੇਟਸ ਨਾਲ ਕੋਈ ਸੰਬੰਧ ਨਹੀਂ ਸੀ।

Latest news

smith-ford-unveil-proposed-alberta-ontario-oil-pipeline-route-at-calgary-stampede
Punjabi

ਸਮਿਥ ਅਤੇ ਫੋਰਡ ਨੇ ਐਲਬਰਟਾ ਤੇ ਓਨਟਾਰੀਓ ਦੇ ਤੇਲ ਪਾਈਪਲਾਈਨ ਦੇ ਰੂਟ ਦਾ ਕੀਤਾ ਐਲਾਨ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਅੱਜ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਦੇਸ਼ ਦੇ ਐਨਰਜੀ ਸੈਕਟਰ ਵਿੱਚ ਇੱਕ ਇਤਿਹਾਸਕ ਪ੍ਰੋਜੈਕਟ ਦਾ ਐਲਾਨ ਕੀਤਾ ਹੈ। ਦੋਵਾਂ ਪ੍ਰੀਮੀਅਰਜ ਨੇ ਪ੍ਰਸਤਾਵਿਤ ਵੈਸਟ-ਈਸਟ ਤੇਲ ਪਾਈਪਲਾਈਨ ਦੇ ਮੁੱਖ ਰੂਟ ਦਾ ਨਕਸ਼ਾ ਜਨਤਕ ਕਰ ਦਿੱਤਾ ਹੈ, ਜਿਸ ਨੂੰ ਉੱਤਰੀ ਸ਼ੀਲਡ ਐਨਰਜੀ ਕੋਰੀਡੋਰ ਦਾ ਨਾਮ ਦਿੱਤਾ ਗਿਆ ਹੈ। ​
canada-seeks-clarity-after-u-s-proposes-annual-cusma-reviews
Punjabi

CUSMA ਦੀ ਸਲਾਨਾ ਸਮੀਖਿਆ ਦੇ ਅਮਰੀਕੀ ਪ੍ਰਸਤਾਵ ਨਾਲ ਕੈਨੇਡਾ ਵਿੱਚ ਅਨਿਸ਼ਚਿਤਤਾ ਵਧੀ: ਲੇਬਲੈਂਕ

ਕੈਨੇਡਾ-ਅਮਰੀਕਾ ਲਈ ਵਪਾਰ ਮੰਤਰੀ ਡੋਮਿਨਿਕ ਲੇਬਲੈਂਕ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਟਰੰਪ ਪ੍ਰਸ਼ਾਸਨ ਵੱਲੋਂ CUSMA ਨੂੰ ਮੌਜੂਦਾ ਰੂਪ ਵਿਚ ਸਾਲ 2042 ਤੱਕ ਰੀਨਿਊ ਕਰਨ ਦੀ ਬਜਾਏ ਹਰ ਸਾਲ ਇਸ ਦਾ ਰਿਵਿਊ ਕਰਨ ਦੇ ਫੈਸਲੇ ਨੇ ਔਟਵਾ ਲਈ ਵੱਡੀ ਅਨਿਸ਼ਚਿਤਤਾ ਪੈਦਾ ਕਰ ਦਿੱਤੀ ਹੈ। ਕੈਨੇਡਾ ਅਤੇ ਮੈਕਸੀਕੋ ਚਾਹੁੰਦੇ ਸਨ ਕਿ ਇਹ ਸਮਝੌਤਾ ਅਗਲੇ 16 ਸਾਲਾਂ ਤੱਕ ਸਥਿਰ ਰਹੇ ਪਰ ਵਾਸ਼ਿੰਗਟਨ ਵੱਲੋਂ ਹੁਣ ਇਸ ਸਮਝੌਤੇ ਵਿਚ ਵੱਡੇ ਬਦਲਾਅ ਕੀਤੇ ਜਾਣ ਦੇ ਸੰਕੇਤ ਹਨ।
deadly-prison-clashes-in-sri-lanka-leave-at-least-20-dead-more-than-100-injured
Punjabi

ਸ੍ਰੀਲੰਕਾ ਦੀ ਨੇਗੋਂਬੋ ਜੇਲ੍ਹ ਵਿੱਚ ਖੂਨੀ ਝੜਪ, ਘੱਟੋ-ਘੱਟ 20 ਮੌਤਾਂ, 100 ਤੋਂ ਵੱਧ ਜ਼ਖ਼ਮੀ

ਸ਼੍ਰੀਲੰਕਾ ਦੇ ਨੇਗੋਂਬੋ ਸ਼ਹਿਰ ਦੀ ਇੱਕ ਜੇਲ੍ਹ ਵਿੱਚ ਕੈਦੀਆਂ ਦੇ ਦੋ ਸਮੂਹਾਂ ਵਿਚਕਾਰ ਇੱਕ ਭਿਆਨਕ ਹਿੰਸਕ ਝੜਪ ਹੋ ਗਈ। ਇਸ ਖੂਨੀ ਟਕਰਾਅ ਵਿੱਚ 25 ਕੈਦੀ ਅਤੇ 4 ਜੇਲ੍ਹ ਸੁਰੱਖਿਆ ਕਰਮਚਾਰੀਆਂ ਸਮੇਤ 25 ਲੋਕ ਮਾਰੇ ਗਏ, ਜਦੋਂ ਕਿ 100 ਤੋਂ ਵੱਧ ਹੋਰ ਗੰਭੀਰ ਜ਼ਖਮੀ ਹੋਏ।ਇਸ ਹਿੰਸਕ ਝੜਪ ਨੂੰ ਪਿਛਲੇ ਪੰਜ ਸਾਲਾਂ ਵਿੱਚ ਸ਼੍ਰੀਲੰਕਾ ਵਿੱਚ ਸਭ ਤੋਂ ਘਾਤਕ ਜੇਲ੍ਹ ਦੰਗੇ ਦੱਸਿਆ ਜਾ ਰਿਹਾ ਹੈ। ਇਹ ਘਟਨਾ ਰਾਜਧਾਨੀ ਕੋਲੰਬੋ ਦੇ ਉੱਤਰ ਵਿੱਚ ਸਥਿਤ ਸ਼ਹਿਰ ਨੇਗੋਂਬੋ ਦੀ ਮੁੱਖ ਜੇਲ੍ਹ ਵਿੱਚ ਵਾਪਰੀ।
smith-to-host-premiers-stampede-breakfast-following-mixed-reception-at-calgary-parade
Punjabi

ਕੈਲਗਰੀ ਪਰੇਡ 'ਚ ਪ੍ਰੀਮੀਅਰ ਸਮਿਥ ਕਰੇਗੀ ਸਟੈਂਪੀਡ ਬ੍ਰੇਕਫਾਸਟ ਦੀ ਮੇਜ਼ਬਾਨੀ

ਐਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਅੱਜ ਕੈਲਗਰੀ ਵਿੱਚ ਹੋਣ ਵਾਲੇ ਸਾਲਾਨਾ ਪ੍ਰੀਮੀਅਰਜ਼ ਸਟੈਂਪੀਡ ਬ੍ਰੇਕਫਾਸਟ ਦੀ ਮੇਜ਼ਬਾਨੀ ਕਰਨਗੇ। ਇਸ ਦੌਰਾਨ ਉਹ ਸਵੇਰੇ ਲੋਕਾਂ ਲਈ ਪੈਨਕੇਕ ਤਿਆਰ ਕਰਨਗੇ। ਮੈਕਡੌਗਲ ਸੈਂਟਰ ਵਿੱਚ ਹੋਣ ਵਾਲੇ ਇਸ ਸਾਲਾਨਾ ਸਮਾਗਮ ਵਿੱਚ ਆਮ ਤੌਰ 'ਤੇ ਸੂਬੇ ਦੇ ਕੈਬਨਿਟ ਮੰਤਰੀ ਅਤੇ ਯੂਨਾਈਟਡ ਕੰਜ਼ਰਵੇਟਿਵ ਕਾਕਸ ਦੇ ਮੈਂਬਰ ਵੀ ਸ਼ਾਮਲ ਹੁੰਦੇ ਹਨ।
out-of-control-wildfire-near-boston-bar-prompts-evacuation-alert
Punjabi

ਫਰੇਜ਼ਰ ਕੈਨਿਯਨ ਨੇੜੇ ਬੋਸਟਨ ਬਾਰ ਕੋਲ ਜੰਗਲੀ ਅੱਗ ਬੇਕਾਬੂ, ਵਸਨੀਕਾਂ ਲਈ ਨਿਕਾਸੀ ਦੇ ਹੁਕਮ ਕੀਤੇ ਗਏ ਜਾਰੀ

ਬੀ.ਸੀ.ਦੇ ਫਰੇਜ਼ਰ ਕੈਨਿਯਨ ਖੇਤਰ ਵਿਚ ਸਥਿਤ ਬੋਸਟਨ ਬਾਰ ਕਮਿਊਨਿਟੀ ਦੇ ਨਜ਼ਦੀਕ ਇੱਕ ਜੰਗਲੀ ਅੱਗ ਬੇਕਾਬੂ ਹੋ ਗਈ ਹੈ। ਇਹ ਅੱਗ ਕੱਲ ਸ਼ਾਮ ਤੱਕ 12 ਵਰਗ ਕਿਲੋਮੀਟਰ ਯਾਨੀ ਲਗਭਗ 1,230 ਹੈਕਟੇਅਰ ਤੋਂ ਵੱਧ ਖੇਤਰ ਵਿਚ ਫੈਲ ਚੁੱਕੀ ਹੈ। ਬੋਸਟਨ ਬਾਰ ਦਾ ਮੁੱਖ ਹਿੱਸਾ ਫਿਲਹਾਲ Evacuation Alert 'ਤੇ ਹੈ, ਜਿਸ ਦਾ ਮਤਲਬ ਹੈ ਕਿ ਉੱਥੋਂ ਦੇ ਵਸਨੀਕਾਂ ਨੂੰ ਬਹੁਤ ਹੀ ਘੱਟ ਸਮੇਂ ਦੇ ਨੋਟਿਸ 'ਤੇ ਨਿਕਲਣਾ ਪੈ ਸਕਦਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link