Aug 1, 2025 6:29 PM - Connect Newsroom
ਬੀ.ਸੀ. ਵਿਚ ਕੋਮੌਕਸ ਲੇਕ ਨੇੜੇ ਬੀਤੇ ਕੱਲ੍ਹ ਇੱਕ ਦਰਦਨਾਕ ਘਟਨਾ ਹੋਈ, ਜਿਥੇ ਇੱਕ 26 ਸਾਲਾ ਔਰਤ ਅਤੇ ਉਸ ਦੇ ਪੰਜ ਮਹੀਨੇ ਦੇ ਬੱਚੇ ਉਤੇ ਦਰੱਖ਼ਤ ਡਿੱਗ ਗਿਆ,ਕੋਮੌਕਸ ਵੈਲੀ ਆਰ.ਸੀ.ਐਮ.ਪੀ. ਨੇ ਕਿਹਾ ਕਿ ਦੁਪਹਿਰ ਕਰੀਬ 1.44 ਵਜੇ ਇਹ ਘਟਨਾ ਹੋਈ।
ਬੀ.ਸੀ. ਐਮਰਜੈਂਸੀ ਹੈਲਥ ਸਰਵਿਸਿਜ਼ ਅਤੇ ਕੰਬਰਲੈਂਡ ਫਾਇਰ ਡਿਪਾਰਟਮੈਂਟ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਵਲੋਂ ਬੱਚੇ ਦੀ ਮਾਂ ਨੂੰ ਬਚਾਉਣ ਦੇ ਯਤਨ ਕਰਨ ਦੇ ਬਾਵਜੂਦ ਉਸ ਦੀ ਮੌਕੇ 'ਤੇ ਮੌਤ ਹੋ ਗਈ। ਪੰਜ ਮਹੀਨੇ ਦੇ ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਦੁੱਖ ਦੀ ਗੱਲ ਹੈ ਕਿ ਉਹ ਵੀ ਨਹੀਂ ਬਚ ਸਕਿਆ।
ਪੁਲਿਸ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਦੇ ਆਧਾਰ 'ਤੇ ਘਟਨਾ ਦੇ ਅਪਰਾਧਿਕ ਹੋਣ ਦਾ ਸ਼ੱਕ ਨਹੀਂ ਹੈ। ਕੋਮੌਕਸ ਵੈਲੀ ਆਰ.ਸੀ.ਐਮ.ਪੀ. ਨੇ ਕਿਹਾ ਕਿ ਪਰਿਵਾਰ ਦੇ ਸਨਮਾਨ ਅਤੇ ਨੁਕਸਾਨ ਨੂੰ ਦੇਖਦੇ ਹੋਏ ਅੱਗੇ ਦੀ ਹੋਰ ਜਾਣਕਾਰੀ ਨਹੀਂ ਦਿੱਤੀ ਜਾਵੇਗੀ।