12.69C Vancouver
ADS

May 21, 2021 5:22 PM -

ਟਰਾਂਸਪੋਰਟ ਕੈਨੇਡਾ ਨੇ ਭਾਰਤ ਤੇ ਪਾਕਿਸਤਾਨ ਦੀਆਂ ਫਲਾਈਟਸ 'ਤੇ ਲੱਗੇ ਬੈਨ ਨੂੰ ਹੋਰ ਇੱਕ ਮਹੀਨੇ ਲਈ ਵਧਾਇਆ

Share On
transport-canada-extends-ban-on-incoming-flights-from-india-and-pakistan-for-another-month
Transport Canada is extending the ban on incoming flights from India and Pakistan for another month. (Photo - Connect News)

ਟਰਾਂਸਪੋਰਟ ਕੈਨੇਡਾ ਵੱਲੋਂ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਸਿੱਧੀਆਂ ਫਲਾਈਟਸ 'ਤੇ ਲੱਗੇ ਬੈਨ ਨੂੰ ਇੱਕ ਹੋਰ ਮਹੀਨੇ ਲਈ ਵਧਾਇਆ ਜਾ ਰਿਹਾ ਹੈ।

ਇਸ ਫਲਾਈਟ ਬੈਨ ਦੀ ਸ਼ੁਰੂਆਤ 22 ਅਪ੍ਰੈਲ ਤੋਂ ਹੋਈ ਸੀ।

ਉਸ ਵੇਲੇ ਇੱਕ ਮਹੀਨੇ ਲਈ ਇਹ ਬੈਨ ਲਗਾਇਆ ਗਿਆ ਸੀ।

ਇਸ ਬਾਰੇ ਅਧਿਕਾਰਿਤ ਵੈਬਸਾਈਟ 'ਤੇ ਇੱਕ ਨੋਟਿਸ ਵੀ ਜਾਰੀ ਕੀਤਾ ਗਿਆ ਹੈ।

ਦੇਸ਼ ਦੇ ਟਰਾਂਸਪੋਰਟ ਮੰਤਰੀ ਓਮਰ ਅਲਘਾਬਰਾ ਨੇ ਅੱਜ ਸਵੇਰ ਦੇ ਇੱਕ ਨਿਊਜ ਕਾਨਫਰੰਸ ਦੌਰਾਨ ਵੀ ਇਸ ਦੀ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ 'ਚ ਵਾਇਰਸ ਸੰਕ੍ਰਮਣ ਦੀ ਦਰ ਕਾਫੀ ਵਧੀ ਹੋਈ ਹੈ ਅਤੇ ਇਹਨਾਂ ਦੇਸ਼ਾਂ ਤੋਂ ਫਲਾਈਟਸ 'ਤੇ ਬੈਨ ਲਗਾਉਣਾ ਦੇਸ਼ਵਾਸੀਆਂ ਦੇ ਬਚਾਅ ਲਈ ਜ਼ਰੂਰੀ ਹੈ।

ਇਹ ਫਲਾਈਟ ਸੰਬੰਧੀ ਬੈਨ ਹੁਣ 21 ਜੂਨ ਤਕ ਲਈ ਵਧਾ ਦਿੱਤਾ ਗਿਆ ਹੈ।

ਬੀਤੇ ਮਹੀਨੇ ਇਸ ਬੈਨ ਨੂੰ ਲਾਗੂ ਕਰਨ ਤੋਂ ਬਾਅਦ ਦੇਸ਼ 'ਚ ਪਹੁੰਚ ਰਹੀਆਂ ਅੰਤਰਰਾਸ਼ਟਰੀ ਫਲਾਈਟਸ 'ਤੇ ਕੋਵਿਡ-19 ਮਾਮਲਿਆਂ 'ਚ ਕੁਝ ਗਿਰਾਵਟ ਦਰਜ ਕੀਤੀ ਗਈ ਹੈ।

Latest news

calgary-police-seize-cache-of-weapons-arrest-3-20-charges-laid
Punjabi

ਕੈਲਗਰੀ 'ਚ ਘਰ 'ਤੇ ਪੁਲਿਸ ਦਾ ਛਾਪਾ, ਭਾਰੀ ਮਾਤਰਾ 'ਚ ਹਥਿਆਰ ਬਰਾਮਦ, 3 ਗ੍ਰਿਫ਼ਤਾਰ

ਕੈਲਗਰੀ ਦੇ ਨੌਰਥ ਈਸਟ ਇਲਾਕੇ ਵਿੱਚ ਪੁਲਿਸ ਨੇ ਇੱਕ ਘਰ ਵਿੱਚ ਛਾਪੇਮਾਰੀ ਕਰਕੇ ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਹਨ ਅਤੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਕੁੱਲ 20 ਦੋਸ਼ ਤੈਅ ਕੀਤੇ ਹਨ। ਪੁਲਿਸ ਮੁਤਾਬਕ 10 ਸਤੰਬਰ ਨੂੰ ਕੋਵਿੰਗਟਨ ਰਾਈਜ਼ ਐਨ.ਈ. ਦੇ 100 ਬਲਾਕ ਵਿੱਚ ਸਥਿਤ ਇੱਕ ਘਰ ਵਿਚ ਛਾਪਾ ਮਾਰਿਆ ਗਿਆ ਸੀ।
pedestrian-killed-after-being-struck-by-ford-pickup-in-hope
Punjabi

ਬੀ. ਸੀ. ਦੇ ਹੋਪ 'ਚ ਫੋਰਡ ਪਿਕਅੱਪ ਟਰੱਕ ਦੀ ਟੱਕਰ ਨਾਲ ਪੈਦਲ ਯਾਤਰੀ ਦੀ ਮੌਤ

ਬੀ. ਸੀ. ਦੇ ਹੋਪ ਇਲਾਕੇ ਵਿਚ ਹਾਈਵੇਅ-3 'ਤੇ ਬੁੱਧਵਾਰ ਰਾਤ ਫੋਰਡ ਪਿਕਅੱਪ ਟਰੱਕ ਦੀ ਲਪੇਟ ਵਿਚ ਆਉਣ ਕਾਰਨ ਇੱਕ ਪੈਦਲ ਯਾਤਰੀ ਦੀ ਮੌਤ ਹੋ ਗਈ। ਹੋਪ ਆਰ.ਸੀ.ਐਮ.ਪੀ. ਮੁਤਾਬਕ ਪੁਲਿਸ ਨੂੰ ਰਾਤ ਲਗਭਗ 8:38 ਵਜੇ ਇਸ ਹਾਦਸੇ ਦੀ ਇਤਲਾਹ ਮਿਲੀ ਅਤੇ ਜਦੋਂ ਤੱਕ ਟੀਮ ਮੌਕੇ 'ਤੇ ਪਹੁੰਚੀ ਉਦੋਂ ਤੱਕ ਪੀੜਤ ਦੀ ਮੌਤ ਹੋ ਚੁੱਕੀ ਸੀ।
canada-lifts-deportation-pause-for-four-middle-eastern-countries
Punjabi

ਕੈਨੇਡਾ ਨੇ 4 ਮਿਡਲ ਈਸਟ ਦੇਸ਼ਾਂ ਲਈ ਡਿਪੋਰਟੇਸ਼ਨ 'ਤੇ ਲੱਗੀ ਆਰਜ਼ੀ ਰੋਕ ਹਟਾਈ

ਕੈਨੇਡਾ ਨੇ ਮਿਡਲ ਈਸਟ ਦੇ ਕਈ ਦੇਸ਼ਾਂ ਦੇ ਲੋਕਾਂ ਲਈ ਦੇਸ਼-ਨਿਕਾਲੇ 'ਤੇ ਲਗਾਈ ਆਰਜ਼ੀ ਪਾਬੰਦੀ ਨੂੰ ਹਟਾ ਦਿੱਤਾ ਹੈ, ਜਿਸ ਨਾਲ ਹੁਣ ਉੱਥੋਂ ਦੇ ਗੈਰ-ਕਾਨੂੰਨੀ ਨਾਗਰਿਕਾਂ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਤੁਰੰਤ ਪ੍ਰਭਾਵ ਨਾਲ ਦੁਬਾਰਾ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਈਰਾਨ ਖਿਲਾਫ ਅਮਰੀਕਾ-ਇਜ਼ਰਾਈਲ ਦੀ ਜੰਗ ਕਾਰਨ ਪੈਦਾ ਹੋਈਆਂ ਸਥਿਤੀਆਂ ਨੇ ਆਮ ਨਾਗਰਿਕਾਂ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਕੀਤਾ ਸੀ, ਜਿਸ ਨੂੰ ਦੇਖਦੇ ਹੋਏ ਕੈਨੇਡਾ ਨੇ ਕੁਵੈਤ, ਬਹਿਰੀਨ,ਯੂ.ਏ.ਈ. ਅਤੇ ਕਤਰ ਦੇ ਨਾਗਰਿਕਾਂ ਲਈ ਦੇਸ਼ ਨਿਕਾਲੇ ਦੀਆਂ ਕਾਰਵਾਈਆਂ ਨੂੰ ਆਰਜ਼ੀ ਤੌਰ 'ਤੇ ਰੋਕਣ ਦਾ ਫੈਸਲਾ ਕੀਤਾ ਸੀ।
trumps-possible-u-s-diesel-export-ban-could-drive-up-global-prices
Punjabi

ਟਰੰਪ ਦੇ ਡੀਜ਼ਲ ਐਕਸਪੋਰਟ ਬੈਨ ਨਾਲ ਦੁਨੀਆ ਭਰ ’ਚ ਵਧ ਸਕਦੀਆਂ ਨੇ ਕੀਮਤਾਂ

ਕੈਨੇਡਾ ਸਮੇਤ ਦੁਨੀਆ ਭਰ ਦੇ ਖਪਤਕਾਰਾਂ ਨੂੰ ਟਰੰਪ ਦੇ ਅਮਰੀਕੀ ਡੀਜ਼ਲ ਨਿਰਯਾਤ ਦੇ ਸੰਭਾਵਿਤ ਬੈਨ ਦੀ ਮਹਿੰਗੀ ਕੀਮਤ ਚੁਕਾਉਣੀ ਪੈ ਸਕਦੀ ਹੈ। ਡੌਨਲਡ ਟਰੰਪ ਨੇ ਹਾਲ ਹੀ ਵਿਚ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਅਮਰੀਕੀਆਂ ਲਈ ਕੀਮਤਾਂ ਘਟਾਉਣ ਲਈ ਉਹ ਦੇਸ਼ ਦੇ ਡੀਜ਼ਲ ਨੂੰ ਬਾਹਰ ਭੇਜਣ ਤੋਂ ਰੋਕ ਸਕਦੇ ਹਨ।
former-bc-conservative-leader-john-rustad-will-not-seek-re-election
Punjabi

ਬੀ.ਸੀ. ਕੰਜ਼ਰਵੇਟਿਵ ਵੱਲੋਂ ਪਵਨੀਤ ਸਿੰਘ ਨੂੰ ਐਲਾਨਿਆ ਉਮੀਦਵਾਰ ,ਜੌਨ ਰਸਟੈਡ ਨਹੀਂ ਲੜਨਗੇ ਚੋਣ

ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਲੀਡਰ ਜੌਨ ਰਸਟੈਡ ਚੋਣ ਨਹੀਂ ਲੜਨਗੇ। ਉਨ੍ਹਾਂ ਦੀ ਰਾਈਡਿੰਗ ਤੋਂ ਪਾਰਟੀ ਨਵਾਂ ਉਮੀਦਵਾਰ ਉਤਾਰੇਗੀ। ਉਥੇ ਹੀ, ਇਸ ਸਿਆਸੀ ਘਟਨਾਕ੍ਰਮ ਦੇ ਨਾਲ ਹੀ ਬੀ.ਸੀ. ਕੰਜ਼ਰਵੇਟਿਵਜ਼ ਨੇ Kelowna-Lake Country-Coldstream ਵਿਧਾਨ ਸਭਾ ਹਲਕੇ ਤੋਂ ਕਾਰੋਬਾਰੀ ਅਤੇ ਸਿਆਸੀ ਆਗੂ ਪਵਨੀਤ ਸਿੰਘ ਨੂੰ ਉਮੀਦਵਾਰ ਐਲਾਨਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link