Jan 26, 2022 8:36 PM - The Canadian Press

ਦੇਸ਼ 'ਚ ਔਟਵਾ ਵੱਲ ਵਧ ਰਹੇ ਟਰੱਕਰਸ ਦੇ ਕਾਫਿਲੇ ਬਾਰੇ ਟਰਾਂਸਪੋਰਟ ਮੰਤਰੀ ਉਮਰ ਅਲਘਾਬਰਾ ਨੇ ਗੱਲਬਾਤ ਕੀਤੀ ਹੈ।
ਉਨ੍ਹਾਂ ਕਿਹਾ ਕਿ ਸਾਡੇ ਟਰੱਕਰਸ ਪੂਰੇ ਪੈਂਡੈਮਿਕ ਦੌਰਾਨ ਸਪਲਾਈ ਚੇਨ ਨੂੰ ਜਾਰੀ ਰੱਖਣ 'ਚ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰੋਸ ਪ੍ਰਦਰਸ਼ਨ ਕਰਨ ਦਾ ਹੱਕ ਹੈ ਪਰ ਅਜਿਹਾ ਕਰਦੇ ਹੋਏ ਕਨੂੰਨ ਦੀ ਪਾਲਣਾ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨਾਲ ਜੁੜੇ ਸਿਕਿਉਰਿਟੀ ਆਪਰੇਸ਼ਨਸ ਦੀ ਜਿੰਮੇਵਾਰੀ ਆਪਣੇ ਮਾਹਿਰਾਂ 'ਤੇ ਛੱਡ ਰਹੇ ਹਨ।
ਹਾਲਾਂਕਿ ਇਸ ਮੌਕੇ ਟ੍ਰਾੰਸਪੋਰਟ ਮੰਤਰੀ ਨੇ ਇਹ ਵੀ ਕਿਹਾ ਕਿ ਦੇਸ਼ ਦੇ ਕਰੀਬ 90% ਟਰੱਕ ਚਾਲਕ ਵੈਕਸੀਨੇਟਿਡ ਹਨ ਅਤੇ ਆਪਣਾ ਕੰਮ ਕਰ ਰਹੇ ਹਨ।
ਉਮਰ ਅਲਘਾਬਰਾ ਨੇ ਇਹ ਵੀ ਕਿਹਾ ਕਿ ਦੇਸ਼ 'ਚ ਫਿਲਹਾਲ ਟਰੱਕਰਸ ਦੇ ਪ੍ਰਦਰਸ਼ਨ ਵਿਚਾਲੇ ਸਪਲਾਈ ਚੇਨ ਦੀ ਘਾਟ ਦੀ ਕੋਈ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਹੈ।




