11.75C Vancouver
ADS

Feb 15, 2024 4:20 PM - The Canadian Press

ਟਰੂਡੋ ਨੇ ਇਜ਼ਰਾਈਲ ਨੂੰ ਰਫਾਹ ਹਮਲੇ ਦੇ ‘ਵਿਨਾਸ਼ਕਾਰੀ’ ਨਤੀਜਿਆਂ ਬਾਰੇ ਦਿੱਤੀ ਚਿਤਾਵਨੀ

Share On
trudeau-warns-israel-of-catastrophic-consequences-of-pending-rafah-offensive
He says in a joint statement with the prime ministers of Australia and New Zealand that the impact of an incursion into Rafah would be "devastating" and there is "simply nowhere else for civilians to go.

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਜ਼ਰਾਇਲ ਨੂੰ ਦੱਖਣੀ ਗਾਜ਼ਾ ਦੇ ਰਫ਼ਾਹ ਇਲਾਕੇ ਵਿਚ ਫੌਜੀ ਹਮਲੇ ਦੇ ਵਿਨਾਸ਼ਕਾਰੀ ਨਤੀਜੇ ਹੋਣ ਦੀ ਚਿਤਾਵਨੀ ਦਿੱਤੀ ਹੈ। ਰਫ਼ਾਹ ਉਹ ਇਲਾਕਾ ਹੈ ਜਿੱਥੇ ਲਗਭਗ 1.5 ਮਿਲੀਅਨ ਫਲਸਤੀਨੀਆਂ ਨੇ ਬੰਬਾਰੀ ਤੋਂ ਬਚਣ ਲਈ ਸ਼ਰਨ ਲਈ ਹੈ। ਇੱਥੇ ਬਹੁਤ ਸਾਰੇ ਲੋਕ ਤੰਬੂ ਵਿਚ ਹਨ।

ਟਰੂਡੋ ਨੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀਆਂ ਦੇ ਨਾਲ ਇੱਕ ਸਾਂਝੇ ਬਿਆਨ ਵਿਚ ਕਿਹਾ ਕਿ ਰਫ਼ਾਹ ਵਿਚ ਫੌਜੀ ਹਮਲੇ ਆਮ ਲੋਕਾਂ ਲਈ ਵਿਨਾਸ਼ਕਾਰੀ ਹੋਣਗੇ ਅਤੇ ਉਨ੍ਹਾਂ ਕੋਲ ਇਸ ਤੋਂ ਇਲਾਵਾ ਕਿਤੇ ਹੋਰ ਜਾਣ ਦਾ ਟਿਕਾਣਾ ਨਹੀਂ ਹੈ।

ਕੈਨੇਡਾ ਸਮੇਤ ਤਿੰਨੋਂ ਮੁਲਕਾਂ ਨੇ ਇਜ਼ਰਾਇਲ ਨੂੰ ਇਸ ਇਲਾਕੇ ਵਿਚ ਬੰਬਾਰੀ ਤੋਂ ਬਚਣ ਅਤੇ ਆਪਣੇ ਦੋਸਤਾਂ ਤੇ ਇੰਟਰਨੈਸ਼ਨਲ ਭਾਈਚਾਰੇ ਦੀ ਗੱਲ ਸੁਣਨ ਦੀ ਅਪੀਲ ਕੀਤੀ।

ਉਥੇ ਹੀ, ਕੈਨੇਡਾ ਦੌਰੇ ’ਤੇ ਪਹੁੰਚੇ ਜੋਰਡਨ ਦੇ ਰਾਜਾ ਨਾਲ ਮੁਲਾਕਾਤ ਦੌਰਾਨ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਗਾਜ਼ਾ ਦੀ ਮੌਜੂਦਾ ਸਥਿਤੀ ’ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਇਸ ਨੂੰ ਗੰਭੀਰ ਦੱਸਦਿਆਂ ਖੇਤਰ ਵਿਚ ਸਥਾਈ ਸ਼ਾਂਤੀ ਕਾਇਮ ਕਰਨ ਲਈ ਦੋ-ਮੁਲਕੀ ਹੱਲ ’ਤੇ ਜ਼ੋਰ ਦਿੱਤਾ।

ਗੌਰਤਲਬ ਹੈ ਕਿ ਇਜ਼ਰਾਇਲੀ ਫੌਜ ਨੇ ਗਾਜ਼ਾ ਦੇ ਨਾਸਿਰ ਹਸਪਤਾਲ ’ਤੇ ਰੇਡ ਕਰਦੇ ਹੋਏ 20 ਤੋਂ ਵੱਧ ਲੋਕ ਗ੍ਰਿਫਤਾਰ ਕੀਤੇ ਹਨ। ਰਫ਼ਾਹ ਸਿਟੀ ਇਸ ਹਸਪਤਾਲ ਤੋਂ ਮਹਿਜ 5 ਕਿਲੋਮੀਟਰ ਦੀ ਦੂਰੀ ’ਤੇ ਹੈ। ਇਸ ਵਿਚਕਾਰ ਰੈੱਡ ਕਰਾਸ ਨੇ ਯੂ.ਐਨ ਨੂੰ ਅਪੀਲ ਕੀਤੀ ਹੈ ਕਿ ਇਜ਼ਰਾਇਲ ਨੂੰ ਰਫ਼ਾਹ ਵਿਚ ਜ਼ਮੀਨੀ ਕਾਰਵਾਈਆਂ ਤੋਂ ਰੋਕਿਆ ਜਾਵੇ।

Latest news

peter-milobar-announces-departure-from-b-c-conservative-caucus
Punjabi

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਪੀਟਰ ਮਿਲੋਬਾਰ ਨੇ ਪਾਰਟੀ ਕਾਕਸ ਛੱਡਣ ਦਾ ਕੀਤਾ ਐਲ਼ਾਨ

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਸੀਨੀਅਰ ਵਿਧਾਇਕ ਪੀਟਰ ਮਿਲੋਬਾਰ ਨੇ ਤੁਰੰਤ ਪ੍ਰਭਾਵ ਨਾਲ ਪਾਰਟੀ ਕਾਕਸ ਛੱਡਣ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਹ ਹੁਣ ਕੈਮਲੂਪਸ ਸੈਂਟਰ ਦੇ ਆਜ਼ਾਦ ਵਿਧਾਇਕ ਵਜੋਂ ਬੀ. ਸੀ. ਵਿਧਾਨ ਸਭਾ ਵਿਚ ਬੈਠਣਗੇ। ਮਿਲੋਬਾਰ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਹੀ ਉਨ੍ਹਾਂ ਨੂੰ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਗਿਆ ਸੀ ਕਿ ਉਨ੍ਹਾਂ ਦੀਆਂ ਨਿੱਜੀ ਕਦਰਾਂ-ਕੀਮਤਾਂ ਲੀਡਰ ਕੈਰੀ-ਲਿਨ Findlay ਦੀ ਲੀਡਰਸ਼ਿਪ ਵਿਚ ਪਾਰਟੀ ਦੀ ਨਵੀਂ ਦਿਸ਼ਾ ਨਾਲ ਮੇਲ ਨਹੀਂ ਖਾਂਦੀਆਂ।
gunfire-outside-former-jathedar-giani-raghbir-singhs-residence
Punjabi

ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਘਰ ਬਾਹਰ ਗੋਲੀਬਾਰੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਦੇ ਵਾਹਨ ਤੇ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਅੱਜ ਉਸ ਵੇਲੇ ਸਾਹਮਣੇ ਆਈ ਜਦੋਂ ਉਨ੍ਹਾਂ ਦੇ ਵਾਹਨ ਤੇ ਗੋਲੀ ਲੱਗਣ ਦਾ ਨਿਸ਼ਾਨ ਦੇਖਿਆ ਗਿਆ ।ਫਾਇਰਿੰਗ ਦੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
b-c-premier-announces-three-cabinet-changes-as-brenda-bailey-takes-leave-for-cancer-treatment
Punjabi

ਪ੍ਰੀਮੀਅਰ ਈਬੀ ਵੱਲੋਂ ਕੈਬਨਿਟ 'ਚ ਫੇਰਬਦਲ, ਰਵੀ ਕਾਹਲੋਂ ਬਣੇ ਬੀਸੀ ਦੇ ਨਵੇਂ ਹੈਲਥ ਮਿਨਿਸਟਰ

ਪ੍ਰੀਮੀਅਰ ਡੇਵਿਡ ਈਬੀ ਨੇ ਸ਼ੁੱਕਵਾਰ ਨੂੰ ਆਪਣੀ ਕੈਬਨਿਟ ਵਿਚ ਤਿੰਨ ਵੱਡੇ ਫੇਰਬਦਲਾਂ ਦਾ ਐਲਾਨ ਕੀਤਾ ਹੈ। ਇਹ ਫੈਸਲਾ ਮੌਜੂਦਾ ਵਿੱਤ ਮੰਤਰੀ ਬ੍ਰੈਂਡਾ ਬੇਲੀ ਵਲੋਂ ਕੈਂਸਰ ਦੇ ਇਲਾਜ ਲਈ ਛੁੱਟੀ 'ਤੇ ਜਾਣ ਦੇ ਮੱਦੇਨਜ਼ਰ ਗਿਆ ਹੈ।
downtown-vancouver-stranger-assault-vpd-seeks-witnesses
Punjabi

ਡਾਊਨਟਾਊਨ ਵੈਨਕੂਵਰ ਵਿੱਚ ਅਣਜਾਣ ਵਿਅਕਤੀ ਵੱਲੋਂ ਹਮਲਾ, ਪੁਲਸ ਵੱਲੋਂ ਗਵਾਹਾਂ ਦੀ ਭਾਲ

ਵੈਨਕੂਵਰ ਵਿਚ ਬੀਤੀ ਰਾਤ ਨੈਲਸਨ ਅਤੇ ਰਿਚਰਡਸ ਸਟ੍ਰੀਟ ਨੇੜੇ ਇੱਕ ਵਿਅਕਤੀ 'ਤੇ ਗੰਭੀਰ ਹਮਲਾ ਹੋਇਆ ਹੈ। ਪੁਲਿਸ ਮੁਤਾਬਕ, ਇਹ ਘਟਨਾ ਰਾਤ ਦੇ ਲਗਭਗ 11:45 ਵਜੇ ਵਾਪਰੀ। ਇੱਕ ਕਪਲ ਇੱਕ ਸੰਗੀਤ ਸਮਾਰੋਹ ਤੋਂ ਬਾਅਦ ਵਾਪਸ ਆਪਣੇ ਹੋਟਲ ਜਾ ਰਿਹਾ ਸੀ, ਜਦੋਂ ਪਿੱਛੋਂ ਆਏ ਇੱਕ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਵਿਚੋਂ ਇੱਕ ਦੇ ਮੂੰਹ 'ਤੇ ਜ਼ੋਰਦਾਰ ਮੁੱਕਾ ਮਾਰ ਦਿੱਤਾ, ਜਿਸ ਕਾਰਨ ਪੀੜਤ ਵਿਅਕਤੀ ਸੜਕ 'ਤੇ ਡਿੱਗ ਗਿਆ ਅਤੇ ਉਸ ਦਾ ਸਿਰ ਫੁੱਟਪਾਥ ਨਾਲ ਜਾ ਟਕਰਾਇਆ।
greer-takes-tough-stance-amid-canada-u-s-tariff-talks
Punjabi

ਕੈਨੇਡਾ-ਅਮਰੀਕਾ ਟੈਰਿਫ ਵਿਵਾਦ 'ਤੇ ਜੈਮੀਸਨ ਗ੍ਰੀਰ ਨੇ ਦਿੱਤਾ ਤਿੱਖਾ ਪ੍ਰਤੀਕਰਮ

ਕੈਨੇਡਾ ਵਲੋਂ ਅਮਰੀਕਾ ਨਾਲ ਟੈਰਿਫਸ ਡੀਲ ਹਾਸਲ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼ ਵਿਚਕਾਰ ਟਰੰਪ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਸ਼ੁੱਕਰਵਾਰ ਨੂੰ ਆਇਓਵਾ ਦੇ Des Moines ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕੈਨੇਡੀਅਨ ਸਾਮਾਨ 'ਤੇ ਲਗਾਏ ਜਾਣ ਵਾਲੇ ਨਵੇਂ ਟੈਰਿਫਸ ਅਸਲ ਵਿਚ ਕੈਨੇਡਾ ਵੱਲੋਂ ਚੁੱਕੇ ਗਏ ਬਦਲਾਖੋਰੀ ਦੇ ਕਦਮਾਂ ਦਾ ਜਵਾਬ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link