9.84C Vancouver
ADS

Oct 28, 2025 1:01 PM - Connect Newsroom

ਟਰੰਪ ਨੇ ਜਾਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸਨਾਏ ਤਾਕਾਈਚੀ ਨਾਲ ਕੀਤੀ ਮੁਲਾਕਾਤ

Share On
trump-meets-japans-new-prime-minister-calls-u-s-japan-partnership-strongest-level
U.S. former president Donald Trump meets Japanese Prime Minister Sanae Takaichi in Tokyo during his Asia visit. (Photo: The Canadian Press)

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਆਪਣੀ ਏਸ਼ੀਆ ਯਾਤਰਾ ਦੌਰਾਨ ਟੋਕੀਓ ਵਿੱਚ ਜਾਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸਾਣੇ ਤਾਕਾਈਚੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੀ ਸ਼ੁਰੂਆਤ ਵਿੱਚ ਟਰੰਪ ਨੇ ਮੁਸਕਰਾਉਂਦੇ ਹੋਏ ਤਾਕਾਈਚੀ ਦੇ 'ਮਜ਼ਬੂਤ ਹੈਂਡਸ਼ੇਕ' ਦੀ ਤਾਰੀਫ਼ ਕੀਤੀ। ਟਰੰਪ ਨੇ ਅਮਰੀਕਾ ਨੂੰ ਜਾਪਾਨ ਦਾ ਸਭ ਤੋਂ ਮਜ਼ਬੂਤ ਪੱਧਰ ਦਾ ਸਹਿਯੋਗੀ ਵੀ ਦੱਸਿਆ।

ਇਸ ਅਹਿਮ ਮੁਲਾਕਾਤ ਦੌਰਾਨ ਦੋਵਾਂ ਨੇਤਾਵਾਂ ਨੇ ਵਪਾਰ ਅਤੇ ਦੁਰਲੱਭ ਖਣਿਜਾਂ ਦੀ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਲਈ ਦੋ ਵੱਡੇ ਸਮਝੌਤਿਆਂ 'ਤੇ ਦਸਤਖਤ ਕੀਤੇ। ਪਹਿਲੇ ਸਮਝੌਤੇ ਨੂੰ "ਨਵੇਂ ਸੁਨਹਿਰੀ ਯੁੱਗ"ਵਜੋਂ ਜਾਣਿਆ ਜਾਂਦਾ ਹੈ, ਜਿਸ ਤਹਿਤ ਜਾਪਾਨ ਅਮਰੀਕਾ ਵਿੱਚ 550 ਅਰਬ ਡਾਲਰ ਦਾ ਨਿਵੇਸ਼ ਕਰੇਗਾ ਅਤੇ ਬਦਲੇ ਵਿੱਚ 15% ਦੀ ਘੱਟ ਦਰ 'ਤੇ ਸ਼ੁਲਕ ਲਾਗੂ ਕੀਤਾ ਜਾਵੇਗਾ।

ਦੂਜਾ ਸਮਝੌਤਾ ਇਲੈਕਟ੍ਰੋਨਿਕਸ ਅਤੇ ਤਕਨੀਕੀ ਉਦਯੋਗਾਂ ਲਈ ਮਹੱਤਵਪੂਰਨ ਖਣਿਜਾਂ ਦੀ ਸਪਲਾਈ ਚੇਨ 'ਤੇ ਨਿਰਭਰਤਾ ਘਟਾਉਣ 'ਤੇ ਕੇਂਦਰਿਤ ਹੈ। ਇਸ ਦੌਰੇ ਤੋਂ ਬਾਅਦ ਟਰੰਪ ਹੁਣ ਸਿਓਲ (ਦੱਖਣੀ ਕੋਰੀਆ) ਵਿੱਚ ਏਪੇਕ (APEC) ਸੰਮੇਲਨ ਵਿੱਚ ਹਿੱਸਾ ਲੈਣਗੇ।

Latest news

canada-pledges-7-million-in-relief-for-caribbean-nations-devastated-by-hurricane-melissa
Punjabi

ਕੈਨੇਡਾ ਨੇ ਮੇਲਿਸਾ ਤੂਫਾਨ ਤੋਂ ਪ੍ਰਭਾਵਿਤ ਕੈਰੇਬੀਅਨ ਦੇਸ਼ਾਂ ਲਈ $7 ਮਿਲੀਅਨ ਫਡਿੰਗ ਦਾ ਕੀਤਾ ਐਲਾਨ

ਕੈਨੇਡਾ ਨੇ ਹਰੀਕੇਨ ਮੇਲਿਸਾ ਤੋਂ ਪ੍ਰਭਾਵਿਤ ਕੈਰੇਬੀਅਨ ਦੇਸ਼ਾਂ ਲਈ $7 ਮਿਲੀਅਨ ਦੀ ਸਹਾਇਤਾ ਦਾ ਐਲਾਨ ਕੀਤਾ ਹੈ। ਕੈਨੇਡਾ ਦੀ ਵਿਦੇਸ਼ੀ ਸਹਾਇਤਾ ਲਈ ਜ਼ਿੰਮੇਵਾਰ ਐਮ.ਪੀ. ਅਤੇ ਅੰਤਰਰਾਸ਼ਟਰੀ ਵਿਕਾਸ ਲਈ ਮੰਤਰੀ ਰਣਦੀਪ ਸਰਾਏ ਨੇ ਕਿਹਾ ਕਿ ਇਸ ਵਿਚੋਂ $5 ਮਿਲੀਅਨ ਐਮਰਜੈਂਸੀ ਰਿਸਪਾਂਸ ਏਜੰਸੀ ਅਤੇ ਹੈਲਥ ਪ੍ਰੋਵਾਈਡਰਸ ਰਾਹੀਂ ਲਾਈਫ ਸੇਵਿੰਗ ਉਪਾਵਾਂ ਲਈ ਦਿੱਤੇ ਜਾ ਰਹੇ ਹਨ, ਜਦੋਂ ਕਿ ਵਰਲਡ ਫੂਡ ਪ੍ਰੋਗਰਾਮ ਨੂੰ ਜਮੈਕਾ ਵਿਚ ਫੂਡ ਅਤੇ ਹੋਰ ਸਪਲਾਈ ਪਹੁੰਚਾਉਣ ਵਿਚ ਸਹਾਇਤਾ ਲਈ $2 ਮਿਲੀਅਨ ਅਲੌਟ ਕੀਤੇ ਗਏ ਹਨ।
two-arrested-after-gunfire-damages-surrey-home-police-probe-possible-extortion-link
Punjabi

ਘਰ 'ਤੇ ਗੋਲੀਆਂ ਚੱਲਣ ਦੀ ਵਾਰਦਾਤ ਤੋਂ ਬਾਅਦ ਸਰੀ ਪੁਲਿਸ ਨੇ 2 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਸਰੀ ਪੁਲਿਸ ਸਰਵਿਸ ਨੇ ਅੱਜ ਤੜਕੇ ਇੱਕ ਘਰ 'ਤੇ ਗੋਲੀਆਂ ਚੱਲਣ ਦੀ ਵਾਰਦਾਤ ਤੋਂ ਬਾਅਦ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ੂਟਿੰਗ ਦੀ ਇਹ ਘਟਨਾ ਐਕਸਟੋਸ਼ਨ ਨਾਲ ਸੰਬੰਧਤ ਸੀ ਅਤੇ ਇਸ ਦੇ ਹੋਰ ਜਾਂਚ ਨਾਲ ਸੰਭਾਵਿਤ ਤੌਰ 'ਤੇ ਲਿੰਕ ਹੋਣ ਦਾ ਸ਼ੱਕ ਹੈ। ਸਰੀ ਪੁਲਿਸ ਸਰਵਿਸ ਨੇ ਇੱਕ ਬਿਆਨ ਵਿਚ ਕਿਹਾ ਕਿ ਉਹਨਾਂ ਨੂੰ ਵੱਡੇ ਤੜਕੇ ਦੋ ਵਜੇ ਦੇ ਕਰੀਬ 56th ਐਵੇਨਿਊ ਅਤੇ ਕਿੰਗ ਜਾਰਜ ਬੁਲੇਵਾਰਡ ਦੇ ਇਲਾਕੇ ਵਿਚ ਇੱਕ ਘਰ 'ਤੇ ਗੋਲੀਆਂ ਚੱਲਣ ਦੀ ਸੂਚਨਾ ਦਿੱਤੀ ਗਈ।
trump-administration-cuts-u-s-refugee-admissions-to-7-500-with-priority-for-white-south-africans
Punjabi

ਟਰੰਪ ਪ੍ਰਸ਼ਾਸਨ ਨੇ ਅਮਰੀਕੀ ਸ਼ਰਨਾਰਥੀਆਂ ਦੇ ਦਾਖਲੇ ਘਟਾ ਕੇ 7,500 ਤੱਕ ਕੀਤੇ ਸੀਮਤ

ਅਮਰੀਕਾ ਹਰ ਸਾਲ ਦੇਸ਼ ਵਿਚ ਆਉਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ 7,500 ਤੱਕ ਸੀਮਤ ਕਰ ਰਿਹਾ ਹੈ ਅਤੇ ਇਸ ਵਿਚ ਵੀ ਦੱਖਣੀ ਅਫਰੀਕੀ ਗੌਰਿਆਂ ਨੂੰ ਪਹਿਲ ਦਿੱਤੀ ਜਾਵੇਗੀ। ਇਹ ਜੋਅ ਬਾਈਡੇਨ ਪ੍ਰਸ਼ਾਸਨ ਵਲੋਂ ਪਿਛਲੇ ਸਾਲ ਲਈ ਨਿਰਧਾਰਤ ਕੀਤੀ ਗਈ 125,000 ਸ਼ਰਨਾਰਥੀ ਲੈਣ ਦੀ ਲਿਮਟ ਤੋਂ ਕਾਫ਼ੀ ਘੱਟ ਹੈ।
tripat-rajinder-bajwa-resigns-from-punjab-assembly-select-committee-on-sacred-texts-bill
Punjabi

ਤ੍ਰਿਪਤ ਰਜਿੰਦਰ ਬਾਜਵਾ ਨੇ ਦਿੱਤਾ ਅਸਤੀਫ਼ਾ, ਵਿਧਾਨ ਸਭਾ ਵਲੋਂ ਮਨਜ਼ੂਰ

ਪੰਜਾਬ ਦੇ ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪੰਜਾਬ ਵਿਧਾਨ ਸਭਾ ਵੱਲੋਂ ‘ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਸਬੰਧੀ ਬਿੱਲ-2025’ ਸਬੰਧੀ ਬਣਾਈ 15 ਮੈਂਬਰੀ ਸਿਲੈਕਟ ਕਮੇਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ।
alberta-students-walk-out-gather-at-legislature-over-teachers-back-to-work-bill
Punjabi

ਐਲਬਰਟਾ ਟੀਚਰਜ਼ ਦੇ ਹੱਕ 'ਚ ਉਤਰੇ ਵਿਦਿਆਰਥੀ, ਸਰਕਾਰ ਵਲੋਂ ਪਾਸ ਕਾਨੂੰਨ ਦਾ ਵਿਰੋਧ

ਐਲਬਰਟਾ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਸੂਬੇ ਦੀ ਵਿਧਾਨ ਸਭਾ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ । ਵਿਦਿਆਰਥੀਆਂ ਦੇ ਹੱਥਾਂ ਵਿਚ ਸਾਈਨ ਬੋਰਡਜ਼ ਸਨ, ਜਿਨ੍ਹਾਂ 'ਤੇ ਟੀਚਰਜ਼ ਦੇ ਹੱਕ ਵਿਚ ਮੰਗਾਂ ਸਨ। ਲਾਲ ਰੰਗ ਦੇ ਕੱਪੜੇ ਪਾ ਕੇ ਉਹ ਸੂਬੇ ਦੇ ਸਾਰੇ ਵਿਦਿਆਰਥੀਆਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਲਈ ਕਹਿ ਰਹੇ ਹਨ। ਸੋਸ਼ਲ ਮੀਡੀਆ 'ਤੇ ਸਕੂਲ ਵਾਕਆਊਟ ਕਰਨ ਲਈ ਮੈਸਜ ਦਿੱਤੇ ਜਾ ਰਹੇ ਹਨ ਅਤੇ ਕਈ ਸਕੂਲਾਂ ਵਿਚ ਵਿਦਿਆਰਥੀਆਂ ਨੇ ਅਜਿਹਾ ਕਰਨ ਦਾ ਵਿਚਾਰ ਬਣਾਇਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link