25.14C Vancouver
ADS

Jul 18, 2025 8:57 PM -

ਟਰੰਪ ਨੇ ਸਟੇਬਲਕਾਇਨ ਰੈਗੂਲੇਸ਼ਨਸ ਸੰਬੰਧੀ ਕਨੂੰਨ ਕੀਤਾ ਪਾਸ, ਕ੍ਰਿਪਟੋ ਇੰਡਸਟਰੀ ਲਈ ਮੰਨਿਆ ਜਾ ਰਿਹਾ ਮਾਈਲਸਟੋਨ

Share On
trump-signs-new-stablecoin-regulations-into-law-a-major-milestone-for-crypto-industry
President Donald Trump has signed the GENIUS Act into law. (Photo - The Canadian Press)

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਜੀਨੀਅਸ ਐਕਟ (GENIUS Act) ਨੂੰ ਕਨੂੰਨੀ ਹੋਂਦ ਪ੍ਰਦਾਨ ਕਰ ਦਿੱਤੀ ਹੈ। ਇਸ ਤਹਿਤ ਸਟੇਬਲਕਾਇਨਸ ਸੰਬੰਧੀ ਨਵੀਆਂ ਰੈਗੂਲੇਸ਼ਨਸ ਸਥਾਪਿਤ ਕੀਤੀਆਂ ਜਾਣਗੀਆਂ।

ਇਹ ਰੈਗੂਲੇਸ਼ਨਸ ਅਮਰੀਕੀ ਡਾਲਰ ਜਿਹੇ ਐਸੈਟਸ ਨਾਲ ਜੁੜੀ ਕ੍ਰਿਪਟੋਕਰੰਸੀ ਲਈ ਲਾਗੂ ਹੋਣਗੀਆਂ। ਬਾਈਪਾਰਟੀਸਨ ਸਹਿਯੋਗ ਨਾਲ ਪਾਸ ਕੀਤੇ ਗਏ ਇਸ ਕਨੂੰਨ ਨਾਲ ਕੋਸ਼ਿਸ਼ ਕੀਤੀ ਗਈ ਹੈ ਕਿ ਕੰਜ਼ਿਊਮਰ ਨੂੰ ਵਧੇਰੇ ਪ੍ਰੋਟੈਕਸ਼ਨ ਮਿਲ ਸਕੇ ਅਤੇ ਨਾਲ ਹੀ ਕ੍ਰਿਪਟੋ ਇੰਡਸਟਰੀ 'ਚ ਵਧੇਰੇ ਵਿਸ਼ਵਾਸ ਸਥਾਪਿਤ ਹੋ ਸਕੇ।

ਸ਼ੁੱਕਰਵਾਰ ਨੂੰ ਕਨੂੰਨ ਪਾਸ ਹੋਣ ਮੌਕੇ ਟਰੰਪ ਨੇ ਆਖਿਆ ਕਿ ਇਹ ਕਦਮ ਗਲੋਬਲ ਫਾਈਨੈਂਸ ਅਤੇ ਕ੍ਰਿਪਟੋ ਟੈਕਨੌਲੋਜੀ 'ਚ ਅਮਰੀਕੀ ਡਾਮੀਨੈਂਸ ਸਥਾਪਿਤ ਕਰੇਗਾ।

ਕਨੂੰਨ ਸੰਬੰਧੀ ਇੱਕ ਪ੍ਰੋਵੀਜਨ ਅਨੁਸਾਰ ਸਟੇਬਲਕਾਇਨਸ ਤੋਂ ਕਾਂਗਰਸ ਮੈਂਬਰਸ ਨੂੰ ਲਾਭ ਤੋਂ ਬਚਾਅ ਹੋ ਸਕੇਗਾ ਪਰ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪ੍ਰੀਵਾਰ ਨੂੰ ਇਸ ਪ੍ਰੋਵੀਜਨ 'ਚ ਸ਼ਾਮਿਲ ਨਹੀਂ ਰੱਖਿਆ ਗਿਆ ਹੈ।

ਹਾਊਸ ਨੇ ਕ੍ਰਿਪਟੋ ਸੰਬੰਧੀ ਦੋ ਹੋਰ ਬਿਲਸ ਵੀ ਪਾਸ ਕੀਤੇ ਹਨ ਜੋ ਸੈਨੇਟ ਪਹੁੰਚ ਰਹੇ ਹਨ ਜਿਸ ਨਾਲ ਮਾਰਕਿਟ ਸਟ੍ਰਕਚਰ ਰੀਸ਼ੇਪ ਹੋਵੇਗਾ ਅਤੇ ਫੈਡਰਲ ਰਿਜਵਰ ਐਕਸ਼ਨਸ ਲਿਮਿਟ ਹੋ ਸਕਣਗੇ।

Latest news

toronto-police-arrest-suspect-wanted-in-u-s-consulate-shooting-investigation
Punjabi

ਟੋਰਾਂਟੋ ਪੁਲਿਸ ਨੇ ਅਮਰੀਕੀ ਕੌਂਸਲੇਟ ਗੋਲੀਬਾਰੀ ਮਾਮਲੇ ਵਿੱਚ ਲੋੜੀਂਦੇ ਸ਼ੱਕੀ ਨੂੰ ਕੀਤਾ ਗ੍ਰਿਫ਼ਤਾਰ

ਟੋਰਾਂਟੋ ਪੁਲਿਸ ਨੇ ਮਾਰਚ ਵਿਚ ਅਮਰੀਕੀ ਕੌਂਸਲੇਟ ‘ਤੇ ਹੋਈ ਸ਼ੂਟਿੰਗ ਦੀ ਵਾਰਦਾਤ ਦੇ ਮਾਮਲੇ ਵਿਚ ਫਰਾਰ ਚੱਲ ਰਹੇ ਇੱਕ 19 ਸਾਲਾ ਜ਼ਾਰਾ ਜੱਬੀ ਨਾਂ ਦੇ ਮੁਲਜ਼ਮ ਨੂੰ ਬੁੱਧਵਾਰ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਹੈ। ਉਸ ‘ਤੇ ਚੋਰੀ ਦੀ ਗੱਡੀ ਵਰਤਣ, ਗੈਰ-ਕਾਨੂੰਨੀ ਹਥਿਆਰ ਚਲਾਉਣ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸੁਰੱਖਿਅਤ ਵਿਅਕਤੀ ਦੀ ਇਮਾਰਤ ‘ਤੇ ਹਮਲਾ ਕਰਨ ਦੇ ਚਾਰਜਿਜ਼ ਲਗਾਏ ਗਏ ਹਨ।
alberta-to-provide-100-energy-rebate-to-eligible-adults-instead-of-fuel-tax-relief
Punjabi

ਸਾਲਾਨਾ $225,000 ਤੋਂ ਘੱਟ ਆਮਦਨ ਵਾਲੇ ਐਲਬਰਟਾ ਵਾਸੀਆਂ ਨੂੰ ਮਿਲੇਗੀ $100 ਨਕਦ ਐਨਰਜੀ ਰੀਬੇਟ

ਐਲਬਰਟਾ ਸਰਕਾਰ ਨੇ ਇਸ ਵਾਰ ਪੈਟਰੋਲ/ਡੀਜ਼ਲ 'ਤੇ ਮਿਲਣ ਵਾਲੀ ਫਿਊਲ ਟੈਕਸ ਰਿਲੀਫ ਨੂੰ ਬੰਦ ਕਰਕੇ ਸਿੱਧਾ ਨਕਦ ਰਾਹਤ ਦੇਣ ਦਾ ਫੈਸਲਾ ਕੀਤਾ ਹੈ।ਇਸ ਨਵੀਂ ਯੋਜਨਾ ਮੁਤਾਬਕ, ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾ ਆਮਦਨ $225,000 ਤੋਂ ਘੱਟ ਹੈ, ਉਨ੍ਹਾਂ ਦੇ ਹਰ ਇੱਕ Adult ਮੈਂਬਰ ਨੂੰ $100 ਦੀ ਨਕਦ ਰਾਹਤ ਦਿੱਤੀ ਜਾਵੇਗੀ।
burnaby-rcmp-seek-publics-help-identifying-suspect-in-alleged-road-rage-knife-incident
Punjabi

ਬਰਨਬੀ ਪੁਲਿਸ ਨੇ ਡਰਾਈਵਰ ਨੂੰ ਚਾਕੂ ਨਾਲ ਧਮਕਾਉਣ ਵਾਲੇ ਦੂਜੇ ਸ਼ੱਕੀ ਦੀ ਤਸਵੀਰ ਕੀਤੀ ਜਾਰੀ

ਬਰਨਬੀ ਪੁਲਿਸ ਨੇ ਸੜਕ 'ਤੇ ਝਗੜੇ ਦੌਰਾਨ ਇੱਕ ਡਰਾਈਵਰ ਨੂੰ ਚਾਕੂ ਨਾਲ ਧਮਕਾਉਣ ਵਾਲੇ ਦੂਜੇ ਸ਼ੱਕੀ ਡਰਾਈਵਰ ਦੀ ਤਸਵੀਰ ਜਾਰੀ ਕੀਤੀ ਹੈ। ਪੁਲਿਸ ਮੁਤਾਬਕ, ਇਹ ਘਟਨਾ 19 ਅਪ੍ਰੈਲ ਨੂੰ ਗ੍ਰੈਂਡਵਿਊ ਹਾਈਵੇ ਦੇ ਨੇੜੇ ਬਾਊਂਡਰੀ ਰੋਡ 'ਤੇ ਵਾਪਰੀ ਸੀ। ਘਟਨਾ ਸਮੇਂ ਪੀੜਤ ਦੀ ਕਾਰ ਵਿਚ ਦੋ ਹੋਰ ਸਵਾਰੀਆਂ ਵੀ ਮੌਜੂਦ ਸਨ।
man-charged-after-alleged-attempted-child-abduction-in-surrey
Punjabi

ਸਰੀ 'ਚ ਬੱਚੇ ਨੂੰ ਅਗਵਾ ਕਰਨ ਦੇ ਮਾਮਲੇ ਵਿਚ 22 ਸਾਲਾ ਨੌਜਵਾਨ 'ਤੇ ਦਰਜ ਕੀਤਾ ਗਿਆ ਕੇਸ

ਸਰੀ ਵਿਚ ਇੱਕ ਘਰ ਦੇ ਡਰਾਈਵ ਵੇਅ ਤੋਂ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਇੱਕ 22 ਸਾਲਾ ਨੌਜਵਾਨ 'ਤੇ ਕੇਸ ਦਰਜ ਕੀਤਾ ਗਿਆ ਹੈ। ਸਰੀ ਪੁਲਿਸ ਸਰਵਿਸ ਵੱਲੋਂ ਬੁੱਧਵਾਰ ਨੂੰ ਜਾਰੀ ਪ੍ਰੈ੍ੱਸ ਨੋਟ ਮੁਤਾਬਕ, ਮੁਲਜ਼ਮ ਦੀ ਪਛਾਣ Liam Robert Dobbs-Morency ਵਜੋਂ ਹੋਈ ਹੈ। ਉਸ 'ਤੇ 14 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਅਗਵਾ ਕਰਨ ਅਤੇ ਪਾਬੰਦੀਸ਼ੁਦਾ ਹਥਿਆਰ ਰੱਖਣ ਦੇ ਚਾਰਜਿਜ਼ ਲਗਾਏ ਗਏ ਹਨ।
parm-jawanda-assumes-chair-of-surrey-police-board
Punjabi

ਪਰਮ ਜਵਾਂਡਾ ਨੇ ਸਰੀ ਪੁਲਿਸ ਬੋਰਡ ਦੀ ਸੰਭਾਲੀ ਕਮਾਨ

ਸਰੀ ਪੁਲਿਸ ਬੋਰਡ ਦੀ ਮੁਖੀ ਵਜੋਂ ਪਰਮ ਜਵਾਂਡਾ ਨੇ ਜ਼ਿੰਮੇਵਾਰੀ ਸੰਭਾਲ ਲਈ ਹੈ ਅਤੇ ਉਨ੍ਹਾਂ ਦੀ ਲੀਡਰਸ਼ਿਪ ਵਿਚ ਬੋਰਡ ਨੇ ਸਰੀ ਪੁਲਿਸ ਸਰਵਿਸ ਦੀ ਵਿੱਤੀ ਸਮੀਖਿਆ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਅਹਿਮ ਰਿਵਿਊ ਨੂੰ ਨੇਪਰੇ ਚਾੜ੍ਹਨ ਲਈ ਬੋਰਡ ਵੱਲੋਂ ਇੱਕ independent accounting firm ਦੀਆਂ ਸੇਵਾਵਾਂ ਲਏ ਜਾਣ ਦਾ ਫੈਸਲਾ ਕੀਤਾ ਗਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link