20.26C Vancouver
ADS

Aug 11, 2020 11:26 PM -

ਬਾਈਡਨ ਵੱਲੋਂ ਹੈਰਿਸ ਦੀ ਵੀ.ਪੀ. ਦੌੜ 'ਚ ਚੋਣ ਤੋਂ ਟ੍ਰੰਪ 'ਹੈਰਾਨ'

Share On
trump-surprised-biden-picked-harris-for-vp
President Donald Trump speaks during a signing ceremony for H.R. 1957 – "The Great American Outdoors Act," in the East Room of the White House, Tuesday, Aug. 4, 2020, in Washington. The potential sale of social media platform TikTok to Microsoft is leaving Canada with a sense of deja vu. THE CANADIAN PRESS/AP/Alex Brandon

ਅਮਰੀਕੀ ਰਾਸ਼ਟਰਪਤੀ ਡੌਨਲਡ ਟ੍ਰੰਪ ਦਾ ਕਹਿਣਾ ਹੈ ਕਿ ਉਹ ਥੋੜੇ ਅਚੰਭੇ ਵਿੱਚ ਹਨ ਕਿ, ਉਨ੍ਹਾਂ ਦੇ ਡੈਮੋਕਰੈਟਿਕ ਵਿਰੋਧੀ, ਜੋ ਬਾਈਡਨ ਨੇ ਕਮਲਾ ਹੈਰਿਸ ਨੂੰ ਆਪਣੀ ਰਨਿੰਗ ਮੇਟ ਚੁਣਿਆ ਹੈ।

ਵਾਈਟ ਹਾਊਸ 'ਚ ਇੱਕ ਪ੍ਰੈਸ ਬ੍ਰੀਫਿੰਗ ਦੌਰਾਨ ਟ੍ਰੰਪ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹੈਰਿਸ ਨੇ ਡੈਮੋਕਰੈਟਿਕ ਪ੍ਰਾਈਮਰੀਜ਼ ਦੌਰਾਨ ਜੋ ਬਾਈਡਨ ਪ੍ਰਤੀ ਕਾਫੀ ਸਖ਼ਤਾਈ ਵਿਖਾਈ ਸੀ।

ਉਨ੍ਹਾਂ ਕਿਹਾ ਕਿ ਕਿਸੇ ਅਜਿਹੇ ਵਿਅਕਤੀ ਦੀ ਚੋਣ ਕਰਨਾ ਜੋ ਤੁਹਾਡੇ ਪ੍ਰਤੀ ਨਿਰਾਦਰਜਨਕ ਰਿਹਾ ਹੋਵੇ, ਇਹ ਆਸਾਨ ਨਹੀਂ ਹੁੰਦਾ।

ਉਨ੍ਹਾਂ ਇਹ ਵੀ ਕਿਹਾ ਕਿ ਹੈਰਿਸ ਨੇ ਨਾਮੀਨੇਸ਼ਨ ਦੌਰਾਨ ਚੋਂਗਾ ਪ੍ਰਦਰਸ਼ਨ ਨਹੀਂ ਕੀਤਾ ਸੀ।

ਟ੍ਰੰਪ ਨੇ ਇਹ ਵੀ ਕਿਹਾ ਕਿ ਹੈਰਿਸ ਨੇ ਸੁਪ੍ਰੀਮ ਕੋਰਟ ਜਸਟਿਸ ਬ੍ਰੈਟ ਕਾਵਾਨੌਗ ਨੂੰ ਸੈਨੇਟ ਕੰਫਰਮੇਸ਼ਨ ਹੀਅਰਿੰਗ ਦੌਰਾਨ ਸਖ਼ਤ ਸਵਾਲ ਕੀਤੇ ਸਨ।

ਟ੍ਰੰਪ ਦਾ ਵਿਚਾਰ ਹੈ ਕਿ ਹੈਰਿਸ ਖੱਬੇਪੱਖੀ ਹੈ ਅਤੇ ਉਹ ਟੈਕਸਾਂ 'ਚ ਵਾਧਾ ਕਰਨ, ਮਿਲਟ੍ਰੀ ਦੇ ਫੰਡ ਘਟਾਉਣ ਅਤੇ ਫਰੈਕਿੰਗ ਨੂੰ ਬੈਨ ਲਗਾਉਣ ਜਿਹੇ ਕਦਮ ਉਠਾਉਣ ਦੇ ਹੱਕ 'ਚ ਹੋਵੇਗੀ।

ਟ੍ਰੰਪ ਨੇ ਕਿਹਾ, "ਉਹ ਮੇਰੀ ਨੰਬਰ 1 ਡ੍ਰਾਫਟ ਪਿੱਕ ਸੀ, ਅਤੇ ਵੇਖਣ ਲਾਇਕ ਰਹੇਗਾ ਕਿ ਉਹ ਕਿਵੇਂ ਪ੍ਰਫਾਰਮ ਕਰਦੀ ਹਨ।"

ਯਾਦ ਰਹੇ ਅਮਰੀਕਾ ਦੀ ਰਾਸ਼ਟਰਪਤੀ ਦੌੜ 'ਚ ਅਹਿਮ ਦਾਅਵੇਦਾਰ ਜੋ ਬਾਈਡਨ ਨੇ ਅੱਜ ਆਪਣੇ ਰਨਿੰਗ ਮੇਟ ਦਾ ਐਲਾਨ ਕਰ ਦਿੱਤਾ ਹੈ।

ਕੈਲੀਫੋਰਨੀਆ ਤੋਂ ਸੈਨੇਟਰ ਕਮਲਾ ਹੈਰਿਸ ਨੂੰ ਰਨਿੰਗ ਮੇਟ ਵਜੋਂ ਚੁਣਿਆ ਗਿਆ ਹੈ।

Latest news

carney-macron-discuss-strengthening-canada-france-defence-and-industrial-cooperation
Punjabi

ਕਾਰਨੀ ਅਤੇ ਮੈਕਰੋਨ ਨੇ ਕੈਨੇਡਾ-ਫਰਾਂਸ ਰੱਖਿਆ ਤੇ ਉਦਯੋਗਿਕ ਸਹਿਯੋਗ ਵਧਾਉਣ 'ਤੇ ਕੀਤੀ ਚਰਚਾ

ਪੀ.ਐਮ. ਮਾਰਕ ਕਾਰਨੀ ਨੇ ਅੱਜ ਫਰਾਂਸ ਦੇ ਦੌਰੇ ਮੌਕੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਅਹਿਮ ਮੁਲਾਕਾਤ ਦੌਰਾਨ ਕੈਨੇਡਾ ਅਤੇ ਫਰਾਂਸ ਵਿਚਾਲੇ ਡਿਫੈਂਸ ਤੇ ਉਦਯੋਗਿਕ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਗੱਲਬਾਤ ਕੀਤੀ। ਕਾਰਨੀ ਨੇ ਇਸ ਦੌਰਾਨ ਵਿਸ਼ਵ ਪੱਧਰ 'ਤੇ ਵੱਧ ਰਹੇ ਤਣਾਅ ਅਤੇ Geopolitical ਚੁਣੌਤੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅੱਜ ਦੇ ਵਧੇਰੇ ਖ਼ਤਰਨਾਕ ਅਤੇ ਵੰਡੇ ਹੋਏ ਸੰਸਾਰ ਵਿਚ ਫਰਾਂਸ ਅਤੇ ਕੈਨੇਡਾ ਦੇ ਆਪਸੀ ਸਬੰਧ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੋ ਗਏ ਹਨ।
canada-to-introduce-new-bill-targeting-imports-made-with-forced-labour
Punjabi

ਟਰੰਪ ਦੀ ਟੈਰਿਫ ਚਿਤਾਵਨੀ ਤੋਂ ਬਾਅਦ ਕੈਨੇਡਾ ਲਾਵੇਗਾ ਨਵਾਂ ਬੈਨ

ਕੈਨੇਡਾ ਦੀ ਲਿਬਰਲ ਸਰਕਾਰ ਟਰੰਪ ਪ੍ਰਸ਼ਾਸਨ ਵੱਲੋਂ ਮਿਲੀ 10 ਫ਼ੀਸਦੀ ਵਾਧੂ ਟੈਰਿਫ ਦੀ ਚੇਤਾਵਨੀ ਤੋਂ ਬਾਅਦ forced labour ਜ਼ਰੀਏ ਸਾਮਾਨ ਬਣਾਉਣ ਵਾਲੀਆਂ ਕੰਪਨੀਆਂ ਦੇ ਮਾਲ ਨੂੰ ਇੰਪੋਰਟ ਕਰਨ 'ਤੇ ਸਖ਼ਤੀ ਨਾਲ ਬੈਨ ਲਾਗੂ ਕਰਨ ਜਾ ਰਹੀ ਹੈ।
canada-to-introduce-new-forced-labour-import-ban-amid-u-s-tariff-warning
Punjabi

ਸਰੀ ਵਿੱਚ ਦੋ ਕਥਿਤ ਬੈਂਕ ਡਕੈਤੀਆਂ ਦੇ ਮਾਮਲੇ ਵਿੱਚ 22 ਸਾਲਾ ਨੌਜਵਾਨ ਗ੍ਰਿਫਤਾਰ

ਸਰੀ ਵਿਚ ਬੈਂਕ ਡਕੈਤੀਆਂ ਦੀਆਂ ਦੋ ਘਟਨਾਵਾਂ ਦੇ ਮਾਮਲੇ ਵਿਚ ਪੁਲਿਸ ਨੇ ਇੱਕ 22 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਸਰੀ ਪੁਲਿਸ ਸਰਵਿਸ ਮੁਤਾਬਕ ਪਹਿਲੀ ਵਾਰਦਾਤ 6 ਜੂਨ ਨੂੰ ਸਵੇਰੇ ਲਗਭਗ 10:50 ਵਜੇ 104 ਐਵੇਨਿਊ ਅਤੇ ਕਿੰਗ ਜਾਰਜ ਬੁਲੇਵਾਰਡ ਨੇੜੇ ਸਥਿਤ ਇੱਕ ਬੈਂਕ ਵਿਚ ਵਾਪਰੀ, ਜਿੱਥੇ ਸ਼ੱਕੀ ਨੇ ਬੈਂਕ ਸਟਾਫ਼ ਨੂੰ ਹਥਿਆਰ ਹੋਣ ਦੀ ਧਮਕੀ ਦਿੱਤੀ ਅਤੇ ਕੈਸ਼ ਲੈ ਕੇ ਫਰਾਰ ਹੋ ਗਿਆ। ਇਸ ਤੋਂ ਠੀਕ ਦੋ ਦਿਨ ਬਾਅਦ 8 ਜੂਨ ਨੂੰ ਸਵੇਰੇ 11 ਵਜੇ ਦੇ ਕਰੀਬ 128 ਸਟ੍ਰੀਟ ਅਤੇ 96 ਐਵੇਨਿਊ ਨੇੜੇ ਇੱਕ ਹੋਰ ਬੈਂਕ ਨੂੰ ਬਿਲਕੁਲ ਇਸੇ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ।
rcmp-prioritize-investigation-after-plaques-stolen-from-first-world-war-internment-memorial-in-banff-national-park
Punjabi

ਬੈਨਫ਼ ਨੈਸ਼ਨਲ ਪਾਰਕ ਵਿਚੋਂ ਚੋਰੀ ਹੋਈਆਂ ਪਹਿਲੇ ਵਿਸ਼ਵ ਯੁੱਧ ਨਾਲ ਸਬੰਧਤ ਤਖਤੀਆਂ

ਲੇਕ ਲੂਈਸ ਨੇੜੇ ਪਹਿਲੇ ਵਿਸ਼ਵ ਯੁੱਧ ਦੌਰਾਨ ਨਜ਼ਰਬੰਦ ਕੀਤੇ ਗਏ ਲੋਕਾਂ ਦੀ ਯਾਦ ਵਿੱਚ ਬਣਾਏ ਗਏ ਇੱਕ ਸਮਾਰਕ ਤੋਂ ਦੋ ਤਖ਼ਤੀਆਂ ਚੋਰੀ ਹੋ ਗਈਆਂ, ਜਿਨ੍ਹਾਂ ਦੀ ਜਾਂਚ ਆਰ.ਸੀ.ਐਮ.ਪੀ. ਵਲੋਂ ਕੀਤੀ ਜਾ ਰਹੀ ਹੈ। ਬੈਂਫ ਨੈਸ਼ਨਲ ਪਾਰਕ ਵਿੱਚ ਸਥਿਤ 'ਕੈਸਲ ਮਾਊਂਟੇਨ ਇੰਟਰਨਮੈਂਟ ਕੈਂਪ' ਦੀ ਬਚੀ ਹੋਈ ਜਗ੍ਹਾ 'ਤੇ ਇੱਕ ਯਾਦਗਾਰੀ ਬੋਰਡ ਲਗਾਇਆ ਗਿਆ ਸੀ, ਜਿਸ 'ਤੇ ਇਸ ਦਾ ਸੰਖੇਪ ਇਤਿਹਾਸ ਲਿਖਿਆ ਹੋਇਆ ਸੀ।
calgary-police-classify-deaths-of-woman-and-child-as-murder-suicide
Punjabi

ਔਰਤ ਨੇ ਆਪਣੇ ਬੱਚੇ ਦਾ ਕਤਲ ਕਰਕੇ ਕੀਤੀ ਆਤਮ ਹੱਤਿਆ: ਕੈਲਗਰੀ ਪੁਲਿਸ

ਕੈਲਗਰੀ ਦੇ ਨੌਰਥਈਸਟ ਇਲਾਕੇ ਦੀ ਟੈਂਪਲ ਕਮਿਊਨਿਟੀ ਦੇ ਇੱਕ ਘਰ ਵਿੱਚੋਂ ਬੁੱਧਵਾਰ ਬੱਚੇ ਸਣੇ ਦੋ ਜਾਣਿਆਂ ਦੀ ਸ਼ੱਕੀ ਮੌਤ ਮਰਡਰ-ਸੁਸਾਈਡ ਦਾ ਮਾਮਲਾ ਦੱਸਿਆ ਜਾ ਰਿਹਾ ਹੈ।ਪੁਲਿਸ ਅਧਿਕਾਰੀ ਬੁੱਧਵਾਰ ਨੂੰ ਘਰ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਦੀ ਸਲਾਮਤੀ ਦੀ ਜਾਂਚ ਕਰਨ ਲਈ ਪਹੁੰਚੇ ਸਨ। ਉਨ੍ਹਾਂ ਨੂੰ ਦੇ ਉੱਥੇ ਇੱਕ 42 ਸਾਲਾ ਔਰਤ ਅਤੇ ਇੱਕ 7 ਸਾਲਾ ਮਾਸੂਮ ਬੱਚੇ ਦੀਆਂ ਲਾਸ਼ਾਂ ਬਰਾਮਦ ਹੋਈਆਂ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link