14.07C Vancouver
ADS

Dec 9, 2024 5:29 PM - Connect Newsroom

ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਡੋਨਲਡ ਟਰੰਪ ਨੇ ਆਪਣੇ ਏਜੰਡੇ ਦਾ ਕੀਤਾ ਖੁਲਾਸਾ

Share On
trump-unveils-agenda-after-taking-office-2
Trump emphasized that he would work to abolish birthright citizenship and reiterated his stance on deporting illegal immigrants currently residing in the United States.

ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਡੋਨਲਡ ਟਰੰਪ ਨੇ ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਆਪਣੇ ਏਜੰਡੇ ਜਾ ਖੁਲਾਸਾ ਕੀਤਾ ਹੈ। ਉਨ੍ਹਾਂ ਇਹ ਕਿਹਾ ਹੈ ਕਿ ਉਹ ਜਨਮ ਸਮੇਂ ਮਿਲਣ ਵਾਲੀ ਅਮਰੀਕਨ ਨਾਗਰਿਕਤਾ ਦੇ ਅਧਿਕਾਰ ਨੂੰ ਖਤਮ ਕਰ ਦੇਣਗੇ, ਜਦੋਂ ਕਿ ਹੁਣ ਤੱਕ ਮਾਂ-ਪਿਓ ਕੋਲ ਕਿਸੇ ਵੀ ਦੇਸ਼ ਦੀ ਨਾਗਰਿਕਤਾ ਹੋਣ ਦੇ ਬਾਵਜੂਦ ਉਨ੍ਹਾਂ ਦੇ ਬੱਚੇ ਨੂੰ ਅਮਰੀਕਾ ਵਿਚ ਪੈਦਾ ਹੁੰਦੇ ਹੀ ਨਾਗਰਿਕਤਾ ਮਿਲ ਜਾਂਦੀ ਹੈ।

ਟਰੰਪ ਨੇ ਕਿਹਾ ਕਿ ਉਹ ਜਨਮ ਅਧਿਕਾਰ ਨਾਗਰਿਕਤਾ ਨੂੰ ਖ਼ਤਮ ਕਰਨ ਦਾ ਕਦਮ ਚੁੱਕਣਗੇ। ਟਰੰਪ ਨੇ ਇਹ ਵੀ ਦੁਹਰਾਇਆ ਕਿ ਅਮਰੀਕਾ ਵਿਚ ਰਹਿ ਰਹੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢਿਆ ਜਾਵੇਗਾ।

ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਹ ਰਾਸ਼ਟਰਪਤੀ ਬਣਦੇ ਹੀ ਅਮਰੀਕਾ ਦੀ ਸੰਸਦ ’ਤੇ ਹੰਗਾਮਾ ਕਰਨ ਦੇ ਦੋਸ਼ੀਆਂ ਨੂੰ ਮੁਆਫ਼ ਕਰਨ ਲਈ ਕਦਮ ਚੁੱਕਣਗੇ।

ਦਰਅਸਲ, ਟਰੰਪ ਦੇ 2020 ਵਿਚ ਰਾਸ਼ਟਰਪਤੀ ਚੋਣ ਹਾਰਨ ਤੋਂ ਬਾਅਦ 6 ਜਨਵਰੀ 2021 ਨੂੰ ਉਨ੍ਹਾਂ ਦੇ ਕੁਝ ਸਮਰਥਕਾਂ ਨੇ ਅਮਰੀਕਾ ਦੀ ਸੰਸਦ ਵਿਚ ਦਾਖਲ ਹੋ ਕੇ ਹੰਗਾਮਾ ਕੀਤਾ ਸੀ।

Latest news

canada-makes-history-becomes-first-team-to-reach-fifa-world-cup-2026-round-of-16
Punjabi

ਟੀਮ ਕੈਨੇਡਾ ਨੇ ਰਚਿਆ ਇਤਿਹਾਸ, ਰਾਊਂਡ ਆਫ 16 'ਚ ਐਂਟਰੀ

ਐਤਵਾਰ ਨੂੰ ਟੀਮ ਕੈਨੇਡਾ ਆਪਣੇ ਫੀਫਾ ਵਿਸ਼ਵ ਕੱਪ ਇਤਿਹਾਸ ਦਾ ਪਹਿਲਾ ਨਾਕ-ਆਊਟ ਮੁਕਾਬਲਾ ਜਿੱਤ ਕੇ ਰਾਊਂਡ ਆਫ 16 'ਚ ਐਂਟਰੀ ਕਰ ਗਈ ਹੈ। ਟੀਮ ਨੇ ਮੁਕਾਬਲੇ ਦੇ ਰੈਗੂਲਰ ਟਾਈਮ ਦੇ ਖਤਮ ਹੋਣ ਤੋਂ ਬਾਅਦ, ਸਟੌਪੇਜ ਟਾਈਮ ਦੇ ਵਿੱਚ ਗੋਲ ਦਾਗਿਆ ਅਤੇ 1-0 ਦੇ ਨਾਲ ਮੁਕਾਬਲਾ ਆਪਣੇ ਨਾਮ ਕੀਤਾ। ਟੀਮ ਲਈ ਸਟੀਫਨ ਐਸਟਾਕੀਓ ਨੇ ਇਹ ਗੋਲ ਦਾਗਿਆ।
no-canada-u-s-tariff-deal-expected-before-midterm-elections-former-trade-negotiator
Punjabi

ਕੈਨੇਡਾ-ਅਮਰੀਕਾ ਟੈਰਿਫ਼ ਸਮਝੌਤੇ ਦੀ ਸੰਭਾਵਨਾ ਮਿਡਟਰਮ ਚੋਣਾਂ ਤੋਂ ਪਹਿਲਾਂ ਘੱਟ: ਸਟੀਵ ਵਰਹਿਊਲ

ਕੈਨੇਡਾ ਦੇ ਸਾਬਕਾ ਮੁੱਖ ਵਪਾਰ ਵਾਰਤਾਕਾਰ ਸਟੀਵ ਵਰਹਿਊਲ ਨੇ ਇਸ ਸਾਲ ਫਾਲ ਵਿਚ ਹੋਣ ਵਾਲੀਆਂ ਅਮਰੀਕੀ ਮਿਡਟਰਮ ਇਲੈਕਸ਼ਨ ਤੋਂ ਪਹਿਲਾਂ ਔਟਵਾ ਅਤੇ ਵਾਸ਼ਿੰਗਟਨ ਵਿਚਕਾਰ ਟੈਰਿਫ ਸਮਝੌਤਾ ਨਾ ਹੋਣ ਦੀ ਸੰਭਾਵਨਾ ਜਤਾਈ ਹੈ।
alberta-court-gives-partial-win-to-separatist-referendum-organizers
Punjabi

ਐਲਬਰਟਾ ਵੱਖਵਾਦੀ ਗਰੁੱਪ ਨੂੰ ਅਦਾਲਤ ਤੋਂ ਮਿਲੀ ਅੰਸ਼ਕ ਰਾਹਤ

ਐਲਬਰਟਾ ਦੇ ਕੈਨੇਡਾ ਤੋਂ ਵੱਖ ਹੋਣ ਦੇ ਮੁੱਦੇ 'ਤੇ ਰਿਫਰੈਂਡਮ ਕਰਵਾਉਣ ਦੀ ਮੰਗ ਕਰ ਰਹੇ ਆਗੂਆਂ ਨੂੰ ਅਦਾਲਤ ਵੱਲੋਂ ਇੱਕ ਅੰਸ਼ਕ ਰਾਹਤ ਮਿਲੀ ਹੈ। ਐਲਬਰਟਾ ਕੋਰਟ ਔਫ ਅਪੀਲ ਦੀ ਜੱਜ ਜਸਟਿਸ ਐਲਿਸ ਵੂਲੀ ਨੇ ਅੱਜ ਅਹਿਮ ਫੈਸਲਾ ਸੁਣਾਉਂਦਿਆਂ ਕਿਹਾ ਕਿ ਵੱਖਵਾਦੀ ਪਟੀਸ਼ਨ 'ਤੇ ਇਕੱਠੇ ਕੀਤੇ ਗਏ ਦਸਤਖਤਾਂ ਦੀ ਗਿਣਤੀ ਅਤੇ ਵੈਰੀਫਿਕੇਸ਼ਨ ਦਾ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ।
local-state-of-emergency-declared-in-kananaskis-country-as-flooding-cuts-off-access
Punjabi

ਐਲਬਰਟਾ ਸਰਕਾਰ ਨੇ ਹੜ੍ਹਾਂ ਕਾਰਨ ਕਾਨਾਨਾਸਕਿਸ ਕੰਟਰੀ 'ਚ ਸਥਾਨਕ ਐਮਰਜੈਂਸੀ ਦਾ ਕੀਤਾ ਐਲਾਨ

ਐਲਬਰਟਾ ਸਰਕਾਰ ਨੇ ਸੋਮਵਾਰ ਨੂੰ ਕਾਨਾਨਾਸਕਿਸ ਕੰਟਰੀ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਸਟੇਟ ਔਫ ਲੋਕਲ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ।ਅਧਿਕਾਰੀਆਂ ਨੇ ਕਿਹਾ ਕਿ ਐਮਰਜੈਂਸੀ ਟੀਮਾਂ ਕਾਨਾਨਾਸਕਿਸ ਰੀਜਨ ਐਮਰਜੈਂਸੀ ਕੋਰਡੀਨੇਸ਼ਨ ਸੈਂਟਰ ਰਾਹੀਂ ਰਾਹਤ ਅਤੇ ਬਚਾਅ ਕਾਰਜ ਕਰ ਰਹੀਆਂ ਹਨ। ਲੋੜ ਪੈਣ 'ਤੇ ਕੈਂਪਗਰਾਊਂਡਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ, ਬੁਨਿਆਦੀ ਢਾਂਚੇ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਜਿੱਥੇ ਲੋੜ ਹੈ ਉੱਥੇ ਸੜਕਾਂ ਬੰਦ ਰੱਖੀਆਂ ਗਈਆਂ ਹਨ।
premier-danielle-smith-welcomes-agreement-between-calgary-and-stampede-event-operators
Punjabi

ਕੈਲਗਰੀ ਸਟੈਂਪੀਡ ਵਿਵਾਦ ਦਾ ਹੱਲ, ਪ੍ਰੀਮੀਅਰ ਸਮਿਥ ਨੇ ਕੀਤਾ ਸਮਝੌਤੇ ਦਾ ਸਵਾਗਤ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕੈਲਗਰੀ ਅਤੇ ਸਟੈਂਪੀਡ ਦੇ ਈਵੈਂਟ ਆਪ੍ਰੇਟਰਾਂ ਵਿਚਕਾਰ ਸਮਝੌਤਾ ਸਿਰੇ ਚੜ੍ਹਨ ਦਾ ਸਵਾਗਤ ਕੀਤਾ ਹੈ।ਇਸ ਨਵੇਂ ਸਮਝੌਤੇ ਤਹਿਤ ਸ਼ਹਿਰ ਵੱਲੋਂ ਪਹਿਲਾਂ ਪ੍ਰਸਤਾਵਿਤ ਕੀਤੇ ਗਏ ਸਾਉਂਡ ਲੈਵਲ ਨੂੰ ਥੋੜ੍ਹਾ ਵਧਾਉਣ ਦੀ ਇਜਾਜ਼ਤ ਦਿੱਤੀ ਗਈ ਹੈ, ਪਰ ਇਹ ਪਿਛਲੇ ਸਾਲ ਦੇ ਪੱਧਰ ਤੋਂ ਘੱਟ ਰਹੇਗਾ। ਇਸ ਦੇ ਬਦਲੇ ਵਿੱਚ ਆਯੋਜਕਾਂ ਨੇ ਹਰ ਰਾਤ ਅੱਧੀ ਰਾਤ ਤੱਕ ਲਾਈਵ ਮਿਊਜ਼ਿਕ ਬੰਦ ਕਰਨ ਦੀ ਸ਼ਰਤ ਨੂੰ ਪ੍ਰਵਾਨ ਕਰ ਲਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link