17.69C Vancouver
ADS

Apr 4, 2025 5:36 PM - Connect Newsroom

ਟਰੰਪ ਵਿਦੇਸ਼ ਦੀਆਂ ਬਣੀਆਂ ਦਵਾਈਆਂ 'ਤੇ ਲਾ ਸਕਦੇ ਹਨ ਟੈਰਿਫ

Share On
trumps-next-tariffs-target-could-be-foreign-made-medicines
While speaking to reporters aboard Air Force One, he warned that the pharma tariffs would be at an unprecedented level.(Photo: The Canadian Press)

ਕੈਨੇਡਾ ਸਮੇਤ ਵਿਸ਼ਵ ਭਰ ਦੇ ਮੁਲਕਾਂ ਨੂੰ ਟਰੰਪ ਇੱਕ ਹੋਰ ਝਟਕਾ ਦੇਣ ਜਾ ਰਹੇ ਹਨ। ਉਨ੍ਹਾਂ ਹੁਣ ਫਾਰਮਾ ਟੈਰਿਫ ਦੀ ਧਮਕੀ ਦਿੱਤੀ ਹੈ। ਏਅਰ ਫੋਰਸ ਵਨ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਫਾਰਮਾ ਟੈਰਿਫ ਅਜਿਹੇ ਪੱਧਰ 'ਤੇ ਆਉਣ ਜਾ ਰਹੇ ਹਨ ਜੋ ਤੁਸੀਂ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ। ਟਰੰਪ ਨੇ ਕਿਹਾ ਕਿ ਅਸੀਂ ਦਵਾਈਆਂ ਨੂੰ ਇੱਕ ਵੱਖਰੀ ਸ਼੍ਰੇਣੀ ਵਿਚ ਰੱਖ ਰਹੇ ਹਾਂ ਅਤੇ ਬਹੁਤ ਹੀ ਜਲਦ ਫਾਰਮਾ ਟੈਰਿਫ ਦੀ ਘੋਸ਼ਣਾ ਕੀਤੀ ਜਾਵੇਗੀ।

ਅਮਰੀਕੀ ਮੈਡੀਕਲ ਐਸੋਸੀਏਸ਼ਨ ਦੀ ਰਿਸਰਚ ਮੁਤਾਬਕ, ਕੈਨੇਡੀਅਨ ਦੁਆਰਾ ਬਣਾਈਆਂ ਦਵਾਈਆਂ 'ਤੇ 25 ਫੀਸਦੀ ਟੈਰਿਫ ਮੰਨ ਕੇ ਚੱਲੀਏ ਤਾਂ ਅਮਰੀਕੀ ਖਰੀਦਦਾਰ ਲਈ ਲਾਗਤ 750-ਮਿਲੀਅਨ ਅਮਰੀਕੀ ਡਾਲਰ ਵੱਧ ਜਾਵੇਗੀ। ਉਥੇ ਹੀ, ਟਰੰਪ ਦੀ ਨਵੀਂ ਧਮਕੀ ਕਾਰਨ ਅੱਜ ਭਾਰਤੀ ਫਾਰਮਾ ਕੰਪਨੀਆਂ ਦੇ ਸ਼ੇਅਰ ਵਿਚ 10 ਫੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ।

Latest news

surrey-police-chief-faces-questions-on-law-and-order-situation-in-the-city
Punjabi

ਸਰੀ 'ਚ ਲਾਅ ਐਂਡ ਔਰਡਰ ਦੇ ਵਿਗੜਦੇ ਹਾਲਾਤਾਂ 'ਤੇ ਪੁਲਿਸ ਮੁਖੀ ਨੂੰ ਤਿੱਖੇ ਸਵਾਲ

ਸਰੀ 'ਚ ਅੱਜ ਦੁਪਹਿਰ ਦੇ ਕਰੀਬ 134 ਸਟ੍ਰੀਟ ਅਤੇ 89ਏ ਐਵੀਨਿਊ ਦੇ ਇਲਾਕੇ 'ਚ ਗੋਲੀ ਚੱਲਣ ਦੀ ਕਥਿਤ ਵਾਰਦਾਤ ਵਾਪਰੀ ਹੈ।
cricket-club-secretary-raises-questions-on-safety-after-alleged-attacked-during-a-cricket-match
Punjabi

ਕ੍ਰਿਕਟ ਮੁਕਾਬਲੇ ਦੌਰਾਨ ਵਾਪਰੇ ਕਥਿਤ ਹਮਲੇ ਤੋਂ ਬਾਅਦ ਕਲੱਬ ਸਕੱਤਰ ਨੇ ਸੇਫਟੀ ਸੰਬੰਧੀ ਚੁੱਕੇ ਸਵਾਲ

ਐਤਵਾਰ (Aug. 24) ਨੂੰ ਸਰੀ 'ਚ ਹੁੰਦੇ ਇੱਕ ਕ੍ਰਿਕਟ ਮੁਕਾਬਲੇ 'ਚ ਵਾਪਰੀ ਇੱਕ ਘਟਨਾ ਤੋਂ ਬਾਅਦ, ਖੇਡ ਮੈਦਾਨਾਂ 'ਤੇ ਖਿਡਾਰੀਆਂ ਅਤੇ ਸਟਾਫ਼ ਦੀ ਸੁਰੱਖਿਆ ਸੰਬੰਧੀ ਸਵਾਲ ਉੱਠਣ ਲੱਗੇ ਹਨ।
can-you-identify-this-fraud-suspect
Punjabi

ਵੈਸਟ ਸ਼ੋਰ ਆਰ.ਸੀ.ਐਮ.ਪੀ. ਨੇ ਇੱਕ ਫਰਾਡ ਨਾਲ ਸਬੰਧਤ ਸ਼ੱਕੀ ਦੀ ਤਸਵੀਰ ਕੀਤੀ ਜਾਰੀ

ਵੈਸਟ ਸ਼ੋਰ ਆਰ.ਸੀ.ਐਮ.ਪੀ. ਨੇ ਇੱਕ ਫਰਾਡ ਨਾਲ ਸਬੰਧਤ ਸ਼ੱਕੀ ਦੀ ਤਸਵੀਰ ਜਾਰੀ ਕੀਤੀ ਹੈ। ਪੁਲਿਸ ਨੇ ਕਿਹਾ ਕਿ ਉਹ 5000 ਡਾਲਰ ਤੋਂ ਵੱਧ ਦੀ ਧੋਖਾਧੜੀ ਦੀ ਰਿਪੋਰਟ ਦੀ ਜਾਂਚ ਕਰ ਰਿਹਾ ਹੈ, ਜਿਸ ਵਿਚ ਇੱਕ ਸ਼ੱਕੀ 'ਤੇ ਲੈਂਗਫੋਰਡ ਦੀ ਇੱਕ ਮੋਬਾਇਲ ਦੀ ਦੁਕਾਨ ਤੋਂ ਕਈ ਸਮਾਰਟ ਫ਼ੋਨ ਪ੍ਰਾਪਤ ਕਰਨ ਲਈ ਜਾਅਲੀ ਪਛਾਣ ਦੀ ਵਰਤੋਂ ਕਰਨ ਦਾ ਦੋਸ਼ ਹੈ।
more-than-3-000-new-student-seats-opening-in-b-c
Punjabi

ਈਬੀ ਸਰਕਾਰ ਨੇ ਬੀ.ਸੀ. ਦੇ ਸਕੂਲਾਂ ਵਿਚ 3,000 ਤੋਂ ਵੱਧ ਨਵੀਆਂ ਸੀਟਾਂ ਜੋੜਨ ਦਾ ਕੀਤਾ ਐਲਾਨ

ਪ੍ਰੀਮੀਅਰ ਡੇਵਿਡ ਈਬੀ ਸਰਕਾਰ ਨੇ ਬੀ.ਸੀ. ਦੇ ਸਕੂਲਾਂ ਵਿਚ 3,000 ਤੋਂ ਵੱਧ ਨਵੀਆਂ ਸੀਟਾਂ ਜੋੜਨ ਦਾ ਐਲਾਨ ਕੀਤਾ ਹੈ। ਇਸ ਤਹਿਤ ਸਰੀ ਵਿਚ 700 ਸੀਟਾਂ ਦਾ ਵਾਧਾ ਕੀਤਾ ਜਾ ਰਿਹਾ ਹੈ। ਲੈਂਗਲੀ ਵਿਚ ਵੀ ਹੋਰ ਵਿਸਥਾਰ ਦੀ ਯੋਜਨਾ ਬਣਾਈ ਗਈ ਹੈ। ਇਨਫਰਾਸਟਕਚਰ ਮੰਤਰੀ ਬੋਵਿਨ ਮਾ ਨੇ ਕਿਹਾ ਕਿ ਸੂਬੇ ਭਰ ਦੇ ਸਕੂਲਾਂ ਵਿਚ ਇਸ ਫਾਲ ਵਿਚ ਵਧੇਰੇ ਕਲਾਸਰੂਮ ਦੇਖਣ ਨੂੰ ਮਿਲਣਗੇ।
2-children-killed-in-shooting-at-catholic-school
Punjabi

ਕੈਥੋਲਿਕ ਸਕੂਲ ਵਿਚ ਹੋਈ ਫਾਇਰੰਗ ਵਿੱਚ 2 ਬੱਚਿਆਂ ਦੀ ਮੌਤ

ਅਮਰੀਕਾ ਦੇ ਮਿਨੀਐਪੋਲਿਸ ਵਿਚ ਸਥਿਤ ਐਨਾਨਸੀਏਸ਼ਨ ਕੈਥੋਲਿਕ ਸਕੂਲ ਵਿਚ ਹੋਈ ਫਾਇਰੰਗ ਵਿਚ ਦੋ ਬੱਚੇ ਮਾਰੇ ਗਏ ਹਨ। ਬੱਚਿਆਂ ਦੀ ਉਮਰ 8 ਅਤੇ 10 ਸਾਲ ਸੀ। ਸ਼ਹਿਰ ਦੇ ਪੁਲਿਸ ਮੁਖੀ ਬ੍ਰਾਇਨ ਓਹਾਰਾ ਨੇ ਇਸ ਦੀ ਪੁਸ਼ਟੀ ਕੀਤੀ ਅਤੇ ਉਹਨਾਂ ਦੱਸਿਆ ਕਿ 17 ਹੋਰ ਲੋਕ ਜ਼ਖਮੀ ਹੋਏ, ਜਿਨ੍ਹਾਂ ਵਿਚੋਂ 14 ਬੱਚੇ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link