11.2C Vancouver
ADS

Aug 8, 2022 7:30 PM - The Canadian Press

ਐਬਟਸਫੋਰਡ 'ਚ ਪੁਲਿਸ ਨੇ ਕੀਤਾ ਵਾਹਨ ਦਾ ਪਿੱਛਾ, ਕ੍ਰੈਸ਼ 'ਚ ਵਾਹਨ ਸਵਾਰ ਆਦਮੀ ਤੇ ਔਰਤ ਦੀ ਮੌਤ

Share On
two-dead-in-abbotsford-b-c-after-police-chase-alleged-stolen-vehicle
Abbotsford police say two people are dead following a police chase Sunday afternoon involving an alleged stolen vehicle. (Photo - Abbotsford Police/Twitter)

ਐਬਟਸਫੋਰਡ 'ਚ ਪੁਲਿਸ ਵੱਲੋਂ ਵਾਹਨ ਦਾ ਪਿੱਛਾ ਕੀਤੇ ਜਾਣ ਦੀ ਘਟਨਾ ਦੌਰਾਨ ਵਾਪਰੇ ਕਰੈਸ਼ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ।

ਮਾਮਲੇ ਦੀ ਜਾਂਚ ਬੀ.ਸੀ. ਦੇ ਇੰਡੀਪੈਂਡੈਂਟ ਇਨਵੈਸਟੀਗੇਸ਼ਨਸ ਆਫਿਸ ਯਾਨੀ ਕਿ ਆਈ.ਆਈ.ਓ. ਵੱਲੋਂ ਕੀਤੀ ਜਾ ਰਹੀ ਹੈ।

ਪੁਲਿਸ ਅਨੁਸਾਰ ਘਟਨਾ ਦੀ ਸ਼ੁਰੂਆਤ ਐਤਵਾਰ ਦੁਪਹਿਰ ਕਰੀਬ 3 ਵਜੇ ਹੋਈ ਸੀ।

ਅਫਸਰਾਂ ਨੇ ਕਥਿਤ ਤੌਰ 'ਤੇ ਇੱਕ ਚੋਰੀ ਦਾ ਚਿੱਟੇ ਰੰਗ ਦਾ ਐਕੁਰਾ ਇੰਟੈਗਰਾ ਵਾਹਨ ਲਿਵਿੰਗਸਟਨ ਐਵੀਨਿਊ ਅਤੇ ਮੈਕਲਿਓਰ ਰੋਡ ਦੇ ਇਲਾਕੇ 'ਚ ਵੇਖਿਆ ਸੀ।

ਪਰ ਜਲਦੀ ਹੀ ਪੁਲਿਸ ਇਸ ਵਾਹਨ 'ਤੇ ਨਜਰ ਰੱਖਣ 'ਚ ਨਾਕਾਮ ਰਹੀ ਸੀ ਅਤੇ ਵਾਹਨ ਦਾ ਪਿੱਛਾ ਨਹੀਂ ਕੀਤਾ ਗਿਆ।

ਪੁਲਿਸ ਅਨੁਸਾਰ ਕਰੀਬ ਇੱਕ ਘੰਟੇ ਬਾਅਦ ਇਹ ਵਾਹਨ ਫਿਰ ਤੋਂ ਹਿਲਕਰੈਸਟ ਐਵੀਨਿਊ ਅਤੇ ਐਮਰਸਨ ਸਟ੍ਰੀਟ ਕੋਲ ਵਿਖਾਈ ਦਿੱਤਾ।

ਸਾਰਜੈਂਟ ਪੌਲ ਵਾਕਰ ਦਾ ਕਹਿਣਾ ਸੀ ਕਿ ਇਸ ਵਾਹਨ ਨਾਲ ਪੁਲਿਸ ਦੇ ਵਾਹਨ ਦਾ ਕੰਟੈਕਟ ਹੋਇਆ ਸੀ ਅਤੇ ਇੱਕ ਹੋਰ ਜਿਉਰਿਸਡਿਕਸ਼ਨ 'ਚ ਇਸ ਵਾਹਨ ਦੀ ਵਰਤੋਂ ਇੱਕ ਕਥਿਤ ਅਪਰਾਧਿਕ ਗਤੀਵਿਧੀ 'ਚ ਹੋਣ ਕਾਰਨ ਇਸ ਦਾ ਪਿੱਛਾ ਕਰਨ ਦਾ ਫੈਸਲਾ ਲਿਆ ਗਿਆ।

ਪੁਲਿਸ ਨੇ ਅਪਰਾਧਿਕ ਕਾਰਵਾਈ ਸੰਬੰਧੀ ਵੇਰਵੇ ਸਾਂਝੇ ਨਹੀਂ ਕੀਤੇ।

ਪੁਲਿਸ ਦੇ ਪਿੱਛਾ ਕਰਨ ਦੌਰਾਨ ਇਹ ਵਾਹਨ ਨਿਯੰਤਰਣ ਗਵਾ ਬੈਠਾ ਅਤੇ ਮੈਕਲਿਓਰ ਰੋਡ ਅਤੇ ਕਲੀਅਰਬਰੁਕ ਰੋਡ ਕੋਲ ਕਰੈਸ਼ ਕਰ ਗਿਆ।

ਪੁਲਿਸ ਅਨੁਸਾਰ ਪਸੈਂਜਰ ਸੀਟ 'ਤੇ ਬੈਠੀ ਔਰਤ ਨੇ ਮੌਕੇ 'ਤੇ ਹੀ ਜਾਨ ਗਵਾ ਦਿੱਤੀ ਜਦਕਿ ਵਾਹਨ ਚਾਲਕ ਨੇ ਹਸਪਤਾਲ 'ਚ ਦਮ ਤੋੜ ਦਿੱਤਾ।

ਇੱਕ ਪੁਲਿਸ ਵਾਹਨ ਨੂੰ ਵੀ ਨੁਕਸਾਨ ਪਹੁੰਚਿਆ।

ਮਾਮਲੇ 'ਚ ਐਬਟਸਫੋਰਡ ਪੁਲਿਸ ਦੇ ਮੇਜਰ ਕਰਾਈਮ ਯੂਨਿਟ ਅਤੇ ਇੰਟੈਗ੍ਰੇਟਿਡ ਕੌਲੀਜਨ ਅਨੈਲੀਸਿਸ ਰੀਕੰਸਟ੍ਰਕਸ਼ਨ ਸਰਵਿਸ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ।

Latest news

surrey-medical-school-welcomes-first-class-as-b-c-expands-family-doctor-training
Punjabi

ਸਰੀ 'ਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨਵੇਂ ਮੈਡੀਕਲ ਸਕੂਲ ਨੇ ਪਹਿਲੇ 48 ਵਿਦਿਆਰਥੀਆਂ ਦਾ ਕੀਤਾ ਸਵਾਗਤ

ਬੀ.ਸੀ.ਵਿਚ ਫੈਮਿਲੀ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਦੇ ਮਕਸਦ ਨਾਲ ਸੂਬਾ ਸਰਕਾਰ ਵਲੋਂ ਉਠਾਏ ਕਦਮਾਂ ਤਹਿਤ ਸਰੀ ਵਿਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨਵੇਂ ਸਟੀਫਨਜ਼ ਫੈਮਿਲੀ ਸਕੂਲ ਆਫ਼ ਮੈਡੀਸਨ ਵਿਚ ਪਹਿਲੇ ਬੈਚ ਦੀ ਪੜ੍ਹਾਈ ਸ਼ੁਰੂ ਹੋ ਗਈ ਹੈ, ਜਿੱਥੇ ਬੁੱਧਵਾਰ ਨੂੰ 48 ਮੈਡੀਕਲ ਵਿਦਿਆਰਥੀ ਦੇ ਪਹਿਲੇ ਬੈਚ ਨੇ ਆਪਣੀ ਕਲਾਸ ਦੀ ਸ਼ੁਰੂਆਤ ਕਰ ਦਿੱਤੀ ਹੈ।
vancouver-home-sales-fall-nearly-10-in-july-erasing-june-gains
Punjabi

ਜੁਲਾਈ 'ਚ ਵੈਨਕੂਵਰ ਹਾਊਸਿੰਗ ਮਾਰਕੀਟ ਫਿਰ ਸੁਸਤ, ਘਰਾਂ ਦੀ ਵਿਕਰੀ ਕਰੀਬ 10 ਫੀਸਦੀ ਘਟੀ

ਵੈਨਕੂਵਰ-ਖੇਤਰ ਵਿਚ ਜੁਲਾਈ ਮਹੀਨੇ ਘਰਾਂ ਦੀ ਵਿਕਰੀ ਵਿਚ ਸਾਲ ਪਹਿਲਾਂ ਦੇ ਮੁਕਾਬਲੇ ਕਰੀਬ 10 ਫੀਸਦੀ ਦੀ ਗਿਰਾਵਟ ਦਰਜ ਹੋਈ ਹੈ, ਜਿਸ ਨੇ ਜੂਨ ਮਹੀਨੇ ਦੌਰਾਨ ਹੋਏ ਵਾਧੇ ਦੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ। ਗ੍ਰੇਟਰ ਵੈਨਕੂਵਰ ਰੀਅਲਟਰਸ ਮੁਤਾਬਕ, ਪਿਛਲੇ ਮਹੀਨੇ ਕੁੱਲ 2,061 ਘਰਾਂ ਦੀ ਵਿਕਰੀ ਹੋਈ, ਜੋ ਜੁਲਾਈ 2025 ਦੇ ਮੁਕਾਬਲੇ 9.8 ਫੀਸਦੀ ਘੱਟ ਹਨ।
indian-origin-hiker-missing-on-vancouver-island-massive-search-operation-underway
Punjabi

ਵੈਨਕੂਵਰ ਆਈਲੈਂਡ 'ਚ ਹਾਈਕਿੰਗ ਦੌਰਾਨ ਭਾਰਤੀ ਮੂਲ ਦਾ 25 ਸਾਲਾ ਨੌਜਵਾਨ ਲਾਪਤਾ, ਵੱਡੇ ਪੱਧਰ 'ਤੇ ਖੋਜ ਜਾਰੀ

ਵੈਨਕੂਵਰ ਆਈਲੈਂਡ ਵਿਚ ਹਾਈਕਿੰਗ ਲਈ ਨਿਕਲੇ ਇੱਕ ਭਾਰਤੀ ਮੂਲ ਦੇ ਨੌਜਵਾਨ ਕੇਸ਼ਵ ਜਿੰਦਲ ਦੇ ਲਾਪਤਾ ਹੋਣ ਦੀ ਖ਼ਬਰ ਹੈ। ਆਰ.ਸੀ.ਐਮ.ਪੀ. ਮੁਤਾਬਕ, ਜਿੰਦਲ ਨੂੰ ਆਖਰੀ ਵਾਰ 3 ਅਗਸਤ ਯਾਨੀ ਸੋਮਵਾਰ ਦੁਪਹਿਰ ਨੂੰ ਸਟ੍ਰੈਥਕੋਨਾ ਵਿਚਮਾਊਂਟ ਅਲਬਰਟ ਐਡਵਰਡ ਵਿਖੇ ਹਾਈਕਿੰਗ ਕਰਦੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਕੋਈ ਅਤਾ ਪਤਾ ਨਹੀਂ ਹੈ।
westjet-resumes-normal-operations-after-flight-attendant-strike
Punjabi

ਵੈਸਟਜੈੱਟ ਨੇ ਮੁੜ ਸ਼ੁਰੂ ਕੀਤਾ ਕੰਮਕਾਜ, ਸਾਰੀਆਂ ਉਡਾਣਾਂ ਹੁਣ ਸਮੇਂ ਸਿਰ ਚੱਲੀਆਂ

ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਵੈਸਟਜੈੱਟ ਨੇ ਆਮ ਕਾਰਜ ਬਹਾਲ ਹੋਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਉਹ ਹੁਣ ਪੂਰੀ ਤਰ੍ਹਾਂ ਆਪਣੇ ਆਮ ਕੰਮਕਾਜ 'ਤੇ ਪਰਤ ਆਈ ਹੈ ਅਤੇ ਪਿਛਲੇ ਵੀਕੈਂਡ 'ਤੇ ਰੱਦ ਹੋਈਆਂ ਉਡਾਣਾਂ ਦੇ ਯਾਤਰੀਆਂ ਨੂੰ ਦੁਬਾਰਾ ਟਿਕਟਾਂ ਬੁੱਕ ਕਰਕੇ ਦਿੱਤੀਆਂ ਜਾ ਰਹੀਆਂ ਹਨ।
trump-says-us-iran-talks-made-very-good-progress-raising-hopes-of-easing-tensions
Punjabi

ਈਰਾਨ ਗੱਲਬਾਤ ‘ਚ ਤਰੱਕੀ ਦੇ ਸੰਕੇਤ, ਤਣਾਅ ਘਟਣ ਦੀ ਉਮੀਦ: ਡੋਨਲਡ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੇ ਪ੍ਰਸ਼ਾਸਨ ਦੀ ਈਰਾਨ ਨਾਲ ਮੰਗਲਵਾਰ ਨੂੰ ਸਾਰਾ ਦਿਨ ਚੱਲੀ ਗੱਲਬਾਤ ਬਹੁਤ ਵਧੀਆ ਰਹੀ ਹੈ। ਇਸ ਨਾਲ ਪੰਜ ਮਹੀਨਿਆਂ ਤੋਂ ਜਾਰੀ ਟਕਰਾਅ ਦੇ ਜਲਦ ਖ਼ਤਮ ਹੋਣ ਦੀਆਂ ਉਮੀਦਾਂ ਵਧ ਗਈਆਂ ਹਨ। ਇਸ ਬਿਆਨ ਤੋਂ ਬਾਅਦ ਏਸ਼ੀਆਈ ਬਾਜ਼ਾਰਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਸ਼ੇਅਰ ਬਾਜ਼ਾਰਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link