Dec 23, 2024 3:32 PM - The Canadian Press

ਬਰਨਬੀ ਵਿਚ ਸ਼ਨੀਵਾਰ ਤੜਕੇ ਵਾਪਰੇ ਸੜਕ ਹਾਦਸੇ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਕ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਮੁਤਾਬਕ ਬਾਊਂਡਰੀ ਰੋਡ ਅਤੇ ਫੋਰੈਸਟ ਸਟਰੀਟ ਵਿਚ ਕਰੀਬ 5 ਵਜੇ ਦੋ ਵਾਹਨਾਂ ਵਿਚਕਾਰ ਟੱਕਰ ਹੋਈ।
ਜਾਣਕਾਰੀ ਮੁਤਾਬਕ ਫੋਰੈਸਟ ਸਟਰੀਟ ਦੇ ਵੈਸਟ ਤੋਂ ਜਾ ਰਿਹਾ ਇਕ ਵਾਹਨ ਬਾਊਂਡਰੀ ਰੋਡ ਦੇ ਨੌਰਥ ਤੋਂ ਜਾ ਰਹੇ ਵਾਹਨ ਨਾਲ ਟਕਰਾ ਗਿਆ। ਇਕ ਵਾਹਨ ਵਿਚ ਸਵਾਰ ਡਰਾਈਵਰ ਅਤੇ ਉਸ ਦੇ ਨਾਲ ਸਵਾਰ ਵਿਅਕਤੀ ਦੀ ਉੱਥੇ ਹੀ ਮੌਤ ਹੋ ਗਈ।
ਦੂਜੇ ਵਾਹਨ ਦੇ ਡਰਾਈਵਰ ਨੂੰ ਹਲਕੀਆਂ ਸੱਟਾਂ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਕਾਰਨ ਲੰਬੇ ਸਮੇਂ ਤੱਕ ਉੱਤਰ ਵੱਲ ਟ੍ਰੈਫਿਕ ਪ੍ਰਭਾਵਿਤ ਹੋਈ।
ਲੋਅਰ ਮੇਨਲੈਂਡ ਏਕੀਕ੍ਰਿਤ ਟੱਕਰ ਵਿਸ਼ਲੇਸ਼ਣ ਅਤੇ ਪੁਨਰ ਨਿਰਮਾਣ ਸੇਵਾ ਯੂਨਿਟ ਵਲੋਂ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਹਾਦਸੇ ਦੇ ਕਾਰਨਾਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ ਅਤੇ ਮ੍ਰਿਤਕਾਂ ਦੀ ਪਛਾਣ ਜਾਰੀ ਨਹੀਂ ਕੀਤੀ ਗਈ।




