13.62C Vancouver
ADS

Aug 9, 2022 7:11 PM - Connect News

ਸਰੀ 'ਚ ਇੱਕੋ ਰਾਤ ਵਿਚਾਲੇ ਵਾਪਰੀਆਂ ਸ਼ੂਟਿੰਗ ਦੀਆਂ 2 ਵਾਰਦਾਤਾਂ, ਪੁਲਿਸ ਦੋਵਾਂ ਘਟਨਾਵਾਂ 'ਚ ਸੰਬੰਧ ਬਾਰੇ ਕਰ ਰਹੀ ਜਾਂਚ

Share On
two-residences-shot-over-night-in-surrey
Surrey RCMP is seeking information following two shootings overnight and requesting anyone with CCTV or dash camera video from the areas to contact police. (Photo - Surrey RCMP)

ਸਰੀ ਆਰ.ਸੀ.ਐਮ.ਪੀ. ਵੱਲੋਂ ਸ਼ੂਟਿੰਗ ਦੀਆਂ 2 ਘਟਨਾਵਾਂ 'ਚ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ।

ਮਾਮਲਾ ਅੱਜ ਤੜਕੇ ਮੱਧਰਾਤ ਤੋਂ ਠੀਕ ਬਾਅਦ ਦਾ ਦੱਸਿਆ ਗਿਆ ਹੈ।

ਪੁਲਿਸ ਨੂੰ 76A ਐਵੀਨਿਊ ਦੇ 14800 ਬਲੌਕ 'ਚ ਗੋਲੀਆਂ ਚੱਲਣ ਦੀ ਰਿਪੋਰਟ ਮਿਲੀ ਸੀ।

ਪੁਲਿਸ ਨੂੰ ਦੱਸਿਆ ਗਿਆ ਕਿ ਮੌਕੇ ਤੋਂ ਇੱਕ ਵਾਹਨ ਦੇ ਤੇਜ ਰਫਤਾਰ 'ਤੇ ਨਿਕਲਣ ਦੀ ਜਾਣਕਾਰੀ ਵੀ ਦਿੱਤੀ ਗਈ ਸੀ।

ਅਫਸਰਾਂ ਨੇ ਮੌਕੇ 'ਤੇ ਪਹੁੰਚ ਜਾਂਚ ਕੀਤੀ ਤਾਂ ਇੱਕ ਘਰ 'ਤੇ ਗੋਲੀਆਂ ਚੱਲਣ ਦੇ ਸੁਰਾਗ ਮਿਲੇ।

ਇਸ ਘਟਨਾ ਤੋਂ ਕਰੀਬ 20ਮਿੰਟ ਬਾਅਦ ਪੁਲਿਸ ਨੂੰ ਰਿਪੋਰਟ ਮਿਲੀ ਕਿ 163 ਸਟ੍ਰੀਟ ਦੇ 9200 ਬਲੌਕ 'ਚ ਗੋਲੀ ਚੱਲੀ ਹੈ।

ਪਹਿਲੀ ਘਟਨਾ ਦੀ ਤਰ੍ਹਾਂ ਪੁਲਿਸ ਨੂੰ ਇੱਕ ਘਰ 'ਤੇ ਗੋਲੀਆਂ ਚੱਲਣ ਦੇ ਨਿਸ਼ਾਨ ਮਿਲੇ।

ਸਰੀ ਆਰ.ਸੀ.ਐਮ.ਪੀ. ਦੇ ਜਨਰਲ ਇਨਵੈਸਟੀਗੇਸ਼ਨ ਯੂਨਿਟ ਵੱਲੋਂ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ।

ਅਧਿਕਾਰੀ ਜਾਂਚ ਕਰ ਰਹੇ ਹਨ ਕਿ ਦੋਵੇਂ ਘਟਨਾਵਾਂ ਇੱਕ-ਦੂਜੇ ਨਾਲ ਸੰਬੰਧਤ ਤਾਂ ਨਹੀਂ ਹਨ।

ਕੌਰਪੋਰਲ ਵਨੈਸਾ ਮੰਨ ਨੇ ਦੱਸਿਆ ਕਿ ਘਟਨਾ 'ਚ ਕਿਸੇ ਦੇ ਜਖਮੀ ਹੋਣ ਤੋਂ ਬਚਾਅ ਰਿਹਾ।

ਪੁਲਿਸ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਕਿਸੇ ਕੋਲ ਕੋਈ ਸੀ.ਸੀ.ਟੀ.ਵੀ. ਜਾਂ ਡੈਸ਼ਕੈਮ ਫੁਟੇਜ ਹੋਵੇ ਤਾਂ ਦੱਸਿਆ ਜਾਵੇ।

Latest news

surrey-medical-school-welcomes-first-class-as-b-c-expands-family-doctor-training
Punjabi

ਸਰੀ 'ਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨਵੇਂ ਮੈਡੀਕਲ ਸਕੂਲ ਨੇ ਪਹਿਲੇ 48 ਵਿਦਿਆਰਥੀਆਂ ਦਾ ਕੀਤਾ ਸਵਾਗਤ

ਬੀ.ਸੀ.ਵਿਚ ਫੈਮਿਲੀ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਦੇ ਮਕਸਦ ਨਾਲ ਸੂਬਾ ਸਰਕਾਰ ਵਲੋਂ ਉਠਾਏ ਕਦਮਾਂ ਤਹਿਤ ਸਰੀ ਵਿਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਨਵੇਂ ਸਟੀਫਨਜ਼ ਫੈਮਿਲੀ ਸਕੂਲ ਆਫ਼ ਮੈਡੀਸਨ ਵਿਚ ਪਹਿਲੇ ਬੈਚ ਦੀ ਪੜ੍ਹਾਈ ਸ਼ੁਰੂ ਹੋ ਗਈ ਹੈ, ਜਿੱਥੇ ਬੁੱਧਵਾਰ ਨੂੰ 48 ਮੈਡੀਕਲ ਵਿਦਿਆਰਥੀ ਦੇ ਪਹਿਲੇ ਬੈਚ ਨੇ ਆਪਣੀ ਕਲਾਸ ਦੀ ਸ਼ੁਰੂਆਤ ਕਰ ਦਿੱਤੀ ਹੈ।
vancouver-home-sales-fall-nearly-10-in-july-erasing-june-gains
Punjabi

ਜੁਲਾਈ 'ਚ ਵੈਨਕੂਵਰ ਹਾਊਸਿੰਗ ਮਾਰਕੀਟ ਫਿਰ ਸੁਸਤ, ਘਰਾਂ ਦੀ ਵਿਕਰੀ ਕਰੀਬ 10 ਫੀਸਦੀ ਘਟੀ

ਵੈਨਕੂਵਰ-ਖੇਤਰ ਵਿਚ ਜੁਲਾਈ ਮਹੀਨੇ ਘਰਾਂ ਦੀ ਵਿਕਰੀ ਵਿਚ ਸਾਲ ਪਹਿਲਾਂ ਦੇ ਮੁਕਾਬਲੇ ਕਰੀਬ 10 ਫੀਸਦੀ ਦੀ ਗਿਰਾਵਟ ਦਰਜ ਹੋਈ ਹੈ, ਜਿਸ ਨੇ ਜੂਨ ਮਹੀਨੇ ਦੌਰਾਨ ਹੋਏ ਵਾਧੇ ਦੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ। ਗ੍ਰੇਟਰ ਵੈਨਕੂਵਰ ਰੀਅਲਟਰਸ ਮੁਤਾਬਕ, ਪਿਛਲੇ ਮਹੀਨੇ ਕੁੱਲ 2,061 ਘਰਾਂ ਦੀ ਵਿਕਰੀ ਹੋਈ, ਜੋ ਜੁਲਾਈ 2025 ਦੇ ਮੁਕਾਬਲੇ 9.8 ਫੀਸਦੀ ਘੱਟ ਹਨ।
indian-origin-hiker-missing-on-vancouver-island-massive-search-operation-underway
Punjabi

ਵੈਨਕੂਵਰ ਆਈਲੈਂਡ 'ਚ ਹਾਈਕਿੰਗ ਦੌਰਾਨ ਭਾਰਤੀ ਮੂਲ ਦਾ 25 ਸਾਲਾ ਨੌਜਵਾਨ ਲਾਪਤਾ, ਵੱਡੇ ਪੱਧਰ 'ਤੇ ਖੋਜ ਜਾਰੀ

ਵੈਨਕੂਵਰ ਆਈਲੈਂਡ ਵਿਚ ਹਾਈਕਿੰਗ ਲਈ ਨਿਕਲੇ ਇੱਕ ਭਾਰਤੀ ਮੂਲ ਦੇ ਨੌਜਵਾਨ ਕੇਸ਼ਵ ਜਿੰਦਲ ਦੇ ਲਾਪਤਾ ਹੋਣ ਦੀ ਖ਼ਬਰ ਹੈ। ਆਰ.ਸੀ.ਐਮ.ਪੀ. ਮੁਤਾਬਕ, ਜਿੰਦਲ ਨੂੰ ਆਖਰੀ ਵਾਰ 3 ਅਗਸਤ ਯਾਨੀ ਸੋਮਵਾਰ ਦੁਪਹਿਰ ਨੂੰ ਸਟ੍ਰੈਥਕੋਨਾ ਵਿਚਮਾਊਂਟ ਅਲਬਰਟ ਐਡਵਰਡ ਵਿਖੇ ਹਾਈਕਿੰਗ ਕਰਦੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਕੋਈ ਅਤਾ ਪਤਾ ਨਹੀਂ ਹੈ।
westjet-resumes-normal-operations-after-flight-attendant-strike
Punjabi

ਵੈਸਟਜੈੱਟ ਨੇ ਮੁੜ ਸ਼ੁਰੂ ਕੀਤਾ ਕੰਮਕਾਜ, ਸਾਰੀਆਂ ਉਡਾਣਾਂ ਹੁਣ ਸਮੇਂ ਸਿਰ ਚੱਲੀਆਂ

ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਵੈਸਟਜੈੱਟ ਨੇ ਆਮ ਕਾਰਜ ਬਹਾਲ ਹੋਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਉਹ ਹੁਣ ਪੂਰੀ ਤਰ੍ਹਾਂ ਆਪਣੇ ਆਮ ਕੰਮਕਾਜ 'ਤੇ ਪਰਤ ਆਈ ਹੈ ਅਤੇ ਪਿਛਲੇ ਵੀਕੈਂਡ 'ਤੇ ਰੱਦ ਹੋਈਆਂ ਉਡਾਣਾਂ ਦੇ ਯਾਤਰੀਆਂ ਨੂੰ ਦੁਬਾਰਾ ਟਿਕਟਾਂ ਬੁੱਕ ਕਰਕੇ ਦਿੱਤੀਆਂ ਜਾ ਰਹੀਆਂ ਹਨ।
trump-says-us-iran-talks-made-very-good-progress-raising-hopes-of-easing-tensions
Punjabi

ਈਰਾਨ ਗੱਲਬਾਤ ‘ਚ ਤਰੱਕੀ ਦੇ ਸੰਕੇਤ, ਤਣਾਅ ਘਟਣ ਦੀ ਉਮੀਦ: ਡੋਨਲਡ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੇ ਪ੍ਰਸ਼ਾਸਨ ਦੀ ਈਰਾਨ ਨਾਲ ਮੰਗਲਵਾਰ ਨੂੰ ਸਾਰਾ ਦਿਨ ਚੱਲੀ ਗੱਲਬਾਤ ਬਹੁਤ ਵਧੀਆ ਰਹੀ ਹੈ। ਇਸ ਨਾਲ ਪੰਜ ਮਹੀਨਿਆਂ ਤੋਂ ਜਾਰੀ ਟਕਰਾਅ ਦੇ ਜਲਦ ਖ਼ਤਮ ਹੋਣ ਦੀਆਂ ਉਮੀਦਾਂ ਵਧ ਗਈਆਂ ਹਨ। ਇਸ ਬਿਆਨ ਤੋਂ ਬਾਅਦ ਏਸ਼ੀਆਈ ਬਾਜ਼ਾਰਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਸ਼ੇਅਰ ਬਾਜ਼ਾਰਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link