Apr 23, 2024 7:23 PM - The Canadian Press

ਬੀ.ਸੀ. ਦੇ ਲਾਪਤਾ ਕਾਇਆਕਰ ਦੀ ਤਲਾਸ਼ ਕਰ ਰਹੇ ਅਮਰੀਕੀ ਅਧਿਕਾਰੀਆਂ ਨੂੰ ਇਕ ਲਾਸ਼ ਮਿਲਣ ਦੀ ਖਬਰ ਹੈ। ਬੀ.ਸੀ. ਪੁਲਿਸ ਨੇ ਇਸ ਦੀ ਪੁਸ਼ਟੀ ਕਰਦੇ ਦੱਸਿਆ ਕਿ ਵੈਨਕੂਵਰ ਆਈਸਲੈਂਡ ਨੇੜੇ ਲਾਪਤਾ ਹੋਏ ਕਾਇਆਕਰ ਦੀ ਭਾਲ ਕਰ ਰਹੇ ਅਮਰੀਕੀ ਅਧਿਕਾਰੀਆਂ ਨੇ ਵਾਸ਼ਿੰਗਟਨ ਸਟੇਟ ਦੇ ਨੇੜਲੇ ਸੈਨ ਜੁਆਨ ਟਾਪੂ ਤੋਂ ਇਕ ਲਾਸ਼ ਬਰਾਮਦ ਕੀਤੀ ਹੈ। ਆਰ.ਸੀ.ਐੱਮ.ਪੀ. ਦੇ ਕਾਰਪੋਰਲ ਜੇਮਜ਼ ਗ੍ਰੈਂਡੀ ਨੇ ਅੱਜ ਇਕ ਬਿਆਨ ਵਿਚ ਕਿਹਾ ਕਿ ਮ੍ਰਿਤਕ ਦੀ ਪਛਾਣ ਅਜੇ ਨਹੀਂ ਕੀਤੀ ਗਈ ਹੈ। ਸ਼ਨੀਵਾਰ ਨੂੰ
ਦੁਪਿਹਰ 2:15 ਵਜੇ ਦੇ ਕਰੀਬ ਲਾਪਤਾ ਹੋਏ 36 ਸਾਲਾ ਡੈਨੀਅਲ ਮੈਕਐਲਪਾਈਨ ਅਤੇ 26 ਸਾਲਾ ਨਿਕੋਲਸ ਵੈਸਟ ਟੇਲ ਦੋ ਵਿਅਕਤੀਆਂ ਵਾਲੀ ਕਾਇਆਕਰ ਵਿਚ ਬੀ.ਸੀ. ਦੇ ਦੱਖਣੀ ਖਾੜੀ ਟਾਪੂ ਤੋਂ ਵਿਕਟੋਰੀਆ ਦੇ ਉੱਤਰ ਵਿਚ ਇਕ ਬੀਚ ਲਈ ਸਫਰ ਕਰ ਰਹੇ ਸਨ। ਜਦੋਂ ਇਹ ਲੋਕ ਵਾਪਸ ਨਹੀਂ ਆਏ ਤਾਂ ਤਲਾਸ਼ੀ ਸ਼ੁਰੂ ਕੀਤੀ ਗਈ ਅਤੇ ਉਨ੍ਹਾਂ ਦੀ ਕਯਾਕ ਵਾਸ਼ਿੰਗਟਨ ਸਟੇਟ ਦੇ ਹੈਨਰੀ ਟਾਪੂ ਦੇ ਤੱਟ ’ਤੇ ਲਾਵਾਰਸ ਮਿਲੀ, ਜੋ ਡੀ.ਆਰ.ਸੀ. ਆਈਸਲੈਂਡ ’ਤੇ ਉਨ੍ਹਾਂ ਦੇ ਅਨੁਮਾਨਤ ਰਵਾਨਗੀ ਬਿੰਦੂ ਤੋਂ ਲਗਭਗ ਛੇ ਕਿਲੋਮੀਟਰ ਦੂਰ ਸੀ।
ਪੁਲਿਸ ਅਨੁਸਾਰ ਮੈਕਐਲਪਾਈਨ 5 ਫੁੱਟ 10 ਇੰਚ ਲੰਮਾਂ ਹੈ ਅਤੇ ਉਸਦਾ ਵਜ਼ਨ 150 ਪਾਊਂਡ ਦੇ ਕਰੀਬ ਹੈ ਜਦਕਿ ਵੈਸਟ 6 ਫੁੱਟ 5 ਇੰਚ ਲੰਮਾਂ ਹੈ ਅਤੇ ਉਸਦਾ ਵਜ਼ਨ 170 ਪਾਊਂਡ ਦੇ ਕਰੀਬ ਹੈ।




