14.28C Vancouver
ADS

Sep 28, 2026 3:11 PM - Connect Newsroom - Ramandeep Kaur with files from The Canadian Press

ਕੈਨੇਡੀਅਨ ਸ਼ਰਾਬ, ਡੇਅਰੀ ਤੇ ਮੋਟਰਸਾਈਕਲਾਂ ’ਤੇ ਅਮਰੀਕੀ ਰੋਕ 29 ਸਤੰਬਰ ਤੋਂ ਲਾਗੂ

Share On
u-s-restrictions-on-canadian-alcohol-dairy-and-motorcycles-take-effect-tuesday
New U.S. restrictions on Canadian alcohol, dairy products and motorcycles take effect Tuesday. (Photo: The Canadian Press)

ਕੈਨੇਡੀਅਨ ਸ਼ਰਾਬ, ਡੇਅਰੀ ਅਤੇ ਮੋਟਰਸਾਈਕਲ ਦੇ ਅਮਰੀਕਾ ਵਿਚ ਦਾਖ਼ਲ ਹੋਣ 'ਤੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਗਾਈ ਗਈ ਰੋਕ 29 ਸਤੰਬਰ ਯਾਨੀ ਮੰਗਲਵਾਰ ਨੂੰ ਲਾਗੂ ਹੋਣ ਜਾ ਰਹੀ ਹੈ। ਇਸ ਸੂਚੀ ਵਿਚ ਕੈਨੇਡਾ ਤੋਂ ਅਮਰੀਕਾ ਜਾਣ ਵਾਲੀ ਵਿਸਕੀ, ਬੀਅਰ, ਵਾਈਨ, ਵੋਡਕਾ, ਰਮ ਅਤੇ ਟਕੀਲਾ ਵਰਗੇ ਪ੍ਰੋ਼ਡਕਟਸ ਸ਼ਾਮਲ ਹਨ। ਕੈਨੇਡਾ ਦੇ ਵਪਾਰ ਕਮਿਸ਼ਨਰ ਸਰਵਿਸ ਦਫ਼ਤਰ ਅਨੁਸਾਰ ਸਾਲ 2023 ਵਿਚ ਲਗਭਗ $1.36 ਬਿਲੀਅਨ ਦੀ ਸ਼ਰਾਬ ਐਕਸਪੋਰਟ ਕੀਤੀ ਗਈ ਸੀ, ਜਿਸ ਦਾ 90 ਫੀਸਦੀ ਹਿੱਸਾ ਇਕੱਲੇ ਅਮਰੀਕਾ ਗਿਆ ਸੀ।

ਉਥੇ ਹੀ, ਡੇਅਰੀ ਵਪਾਰ ਨਾਲ ਜੁੜੇ ਮਾਮਲੇ ਵਿਚ ਮੁੱਖ ਤੌਰ 'ਤੇ whey protein ਅਤੇ ਪਨੀਰ ਬਣਾਉਣ ਦੀ ਪ੍ਰਕਿਰਿਆ ਨਾਲ ਜੁੜੇ ਹੋਰ ਉਪ-ਉਤਪਾਦ ਸ਼ਾਮਲ ਹਨ। ਸਾਲ 2024 ਵਿਚ ਕੈਨੇਡਾ ਨੇ ਅਮਰੀਕਾ ਨੂੰ $700 ਮਿਲੀਅਨ ਤੋਂ ਵੱਧ ਦੇ ਡੇਅਰੀ ਉਤਪਾਦ ਐਕਸਪੋਰਟ ਕੀਤੇ ਸਨ। ਟਰੰਪ ਵਲੋਂ 800cc ਤੋਂ ਵੱਧ ਇੰਜਣ ਸਮਰੱਥਾ ਵਾਲੇ ਕੈਨੇਡੀਅਨ ਮੋਟਰਸਾਈਕਲ ਦੇ ਨਾਲ-ਨਾਲ ਮੋਪਡ ਦੇ ਇੰਪੋਰਟਸ 'ਤੇ ਵੀ ਰੋਕ ਲਗਾਈ ਗਈ ਹੈ।

ਗੌਰਤਲਬ ਹੈ ਕਿ ਇਸ ਵਪਾਰ ਯੁੱਧ ਦੇ ਜਲਦੀ ਖਤਮ ਹੋਣ ਦੇ ਕੋਈ ਸੰਕੇਤ ਨਹੀਂ ਹਨ। ਹਾਲ ਹੀ ਵਿਚ ਅਮਰੀਕਾ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਕਿਹਾ ਸੀ ਕਿ ਅਮਰੀਕਾ ਨੂੰ ਕੈਨੇਡਾ ਨਾਲ ਟ੍ਰੇਡ ਡੀਲ ਦੀ ਕੋਈ ਕਾਹਲੀ ਨਹੀਂ ਹੈ।

Latest news

flight-delays-plunge-at-canadas-busiest-airports
Punjabi

ਕੈਨੇਡਾ ਦੇ 4 ਵੱਡੇ ਹਵਾਈ ਅੱਡਿਆਂ ’ਤੇ ਫਲਾਈਟ ਦੇਰੀਆਂ ’ਚ 85% ਤੱਕ ਆਈ ਕਮੀ

ਕੈਨੇਡਾ ਵਿਚ ਹਵਾਈ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਇੱਕ ਚੰਗੀ ਖ਼ਬਰ ਹੈ, ਦੇਸ਼ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ 'ਤੇ ਉਡਾਣਾਂ ਦੀ ਦੇਰੀ ਵਿਚ ਰਿਕਾਰਡ ਸੁਧਾਰ ਦਰਜ ਕੀਤਾ ਗਿਆ ਹੈ। ਏਅਰ ਟ੍ਰੈਫਿਕ ਕੰਟਰੋਲ ਸੰਸਥਾ NAV ਕੈਨੇਡਾ ਮੁਤਾਬਕ, 1 ਮਈ ਤੋਂ 31 ਅਗਸਤ 2026 ਵਿਚਕਾਰ ਟੋਰੌਂਟੋ ਪੀਅਰਸਨ, ਮਾਂਟਰੀਅਲ-ਟਰੂਡੋ ਹਵਾਈ ਅੱਡਾ, ਕੈਲਗਰੀ ਹਵਾਈ ਅੱਡਾ ਅਤੇ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਡਾਣਾਂ ਦੀ ਦੇਰੀ ਵਿਚ ਪਿਛਲੇ ਸਾਲ ਦੇ ਮੁਕਾਬਲੇ 85 ਫੀਸਦੀ ਤੱਕ ਦੀ ਗਿਰਾਵਟ ਦੇਖੀ ਗਈ ਹੈ।
sunil-jakhar-seeks-nia-probe-into-lpu-unrest
Punjabi

ਸੁਨੀਲ ਜਾਖੜ ਨੇ LPU ਘਟਨਾਵਾਂ ਦੀ NIA ਜਾਂਚ ਦੀ ਕੀਤੀ ਮੰਗ

ਪੰਜਾਬ ਤੋਂ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੀਆਂ ਘਟਨਾਵਾਂ ਪਿੱਛੇ ਲੁਕੇ ਤੱਤਾਂ ਦੀ ਪਛਾਣ ਲਈ ਐਨ.ਆਈ.ਏ. ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਸ਼ਾਂਤਮਈ ਪ੍ਰਦਰਸ਼ਨ ਦੌਰਾਨ ਬਾਹਰੀ ਹਥਿਆਰਬੰਦ ਲੋਕਾਂ ਦੀ ਸ਼ਮੂਲੀਅਤ ਤੋਂ ਬਾਅਦ ਅਚਾਨਕ ਸਥਿਤੀ ਕਿਵੇਂ ਭੜਕ ਗਈ, ਇਹ ਜਾਂਚ ਦਾ ਵਿਸ਼ਾ ਹੈ।
surrey-dasmesh-darbar-gurdwara-elections-all-five-sarb-sanjhe-panthak-front-candidates-elected
Punjabi

ਦਸਮੇਸ਼ ਦਰਬਾਰ ਗੁਰਦੁਆਰਾ ਚੋਣਾਂ: ਸਰਬ ਸਾਂਝੇ ਪੰਥਕ ਫਰੰਟ ਦੇ ਪੰਜੇ ਉਮੀਦਵਾਰ ਜੇਤੂ

ਸਰੀ ਦੇ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਦੀਆਂ ਡਾਇਰੈਕਟਰ ਚੋਣਾਂ ਵਿਚ ਸਰਬ ਸਾਂਝੇ ਪੰਥਕ ਫਰੰਟ ਦੇ ਪੰਜੇ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ, ਜਿਸ ਵਿਚੋਂ ਜਗਤਾਰ ਸਿੰਘ ਸੰਧੂ ਨੂੰ ਸਭ ਤੋਂ ਵੱਧ 159 ਵੋਟਾਂ ਮਿਲੀਆਂ ਹਨ। ਸ਼ਨੀਵਾਰ ਨੂੰ ਹੋਈ ਵੋਟਿੰਗ ਵਿਚ ਕੁੱਲ 313 ਮੈਂਬਰਾਂ ਵਿਚੋਂ 281 ਨੇ ਹਿੱਸਾ ਲਿਆ।
u-s-restrictions-on-canadian-alcohol-dairy-and-motorcycles-take-effect-tuesday
Punjabi

ਕੈਨੇਡੀਅਨ ਸ਼ਰਾਬ, ਡੇਅਰੀ ਤੇ ਮੋਟਰਸਾਈਕਲਾਂ ’ਤੇ ਅਮਰੀਕੀ ਰੋਕ 29 ਸਤੰਬਰ ਤੋਂ ਲਾਗੂ

ਕੈਨੇਡੀਅਨ ਸ਼ਰਾਬ, ਡੇਅਰੀ ਅਤੇ ਮੋਟਰਸਾਈਕਲ ਦੇ ਅਮਰੀਕਾ ਵਿਚ ਦਾਖ਼ਲ ਹੋਣ 'ਤੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਗਾਈ ਗਈ ਰੋਕ 29 ਸਤੰਬਰ ਯਾਨੀ ਮੰਗਲਵਾਰ ਨੂੰ ਲਾਗੂ ਹੋਣ ਜਾ ਰਹੀ ਹੈ। ਇਸ ਸੂਚੀ ਵਿਚ ਕੈਨੇਡਾ ਤੋਂ ਅਮਰੀਕਾ ਜਾਣ ਵਾਲੀ ਵਿਸਕੀ, ਬੀਅਰ, ਵਾਈਨ, ਵੋਡਕਾ, ਰਮ ਅਤੇ ਟਕੀਲਾ ਵਰਗੇ ਪ੍ਰੋ਼ਡਕਟਸ ਸ਼ਾਮਲ ਹਨ। ਕੈਨੇਡਾ ਦੇ ਵਪਾਰ ਕਮਿਸ਼ਨਰ ਸਰਵਿਸ ਦਫ਼ਤਰ ਅਨੁਸਾਰ ਸਾਲ 2023 ਵਿਚ ਲਗਭਗ $1.36 ਬਿਲੀਅਨ ਦੀ ਸ਼ਰਾਬ ਐਕਸਪੋਰਟ ਕੀਤੀ ਗਈ ਸੀ, ਜਿਸ ਦਾ 90 ਫੀਸਦੀ ਹਿੱਸਾ ਇਕੱਲੇ ਅਮਰੀਕਾ ਗਿਆ ਸੀ।
alberta-ontario-premiers-to-discuss-energy-policy-in-calgary
Punjabi

ਕੈਲਗਰੀ ’ਚ ਅੱਜ ਇਕੱਠੇ ਹੋਣਗੇ ਐਲਬਰਟਾ ਤੇ ਓਨਟਾਰੀਓ ਦੇ ਪ੍ਰੀਮੀਅਰ, ਊਰਜਾ ਨੀਤੀ ’ਤੇ ਕਰਨਗੇ ਚਰਚਾ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਕੈਲਗਰੀ ਵਿਚ ਕੈਨੇਡਾ ਦੀ ਐਨਰਜੀ ਅਤੇ ਕੁਦਰਤੀ ਸਾਧਨਾਂ ਨੂੰ ਬਾਜ਼ਾਰ ਤੱਕ ਪਹੁੰਚਾਉਣ ਸਬੰਧੀ ਗੱਲਬਾਤ ਕਰਨਗੇ। ਪ੍ਰੀਮੀਅਰ ਸਮਿਥ ਦਾ ਮੁੱਖ ਧਿਆਨ ਇਸ ਗੱਲ 'ਤੇ ਹੈ ਕਿ ਅਲਬਰਟਾ ਦੇ ਤੇਲ ਨੂੰ ਬ੍ਰਿਟਿਸ਼ ਕੋਲੰਬੀਆ ਦੇ ਤੱਟ ਤੱਕ ਕਿਵੇਂ ਪਹੁੰਚਾਇਆ ਜਾਵੇ ਅਤੇ ਉੱਥੋਂ ਅੱਗੇ ਏਸ਼ੀਆ ਦੇ ਬਾਜ਼ਾਰਾਂ ਤੱਕ ਕਿਵੇਂ ਭੇਜਿਆ ਜਾਵੇ। ਇਹ ਮੀਟਿੰਗ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਕੈਨੇਡਾ ਅਮਰੀਕਾ ਨਾਲ ਜਾਰੀ ਟੈਰਿਫ ਵਾਰ ਦਾ ਸਾਹਮਣਾ ਕਰ ਰਿਹਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link